ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਪਿੰਡ ਕੋਟੜਾ ਕਲਾਂ, ਭੀਖੀ, ਢੈਪਈ ਤੇ ਜੱਸੜਵਾਲ ਵਿਚ ਕਣਕ ਦੀ ਫ਼ਸਲ ਦਾ ਨਿਰੀਖਣ
ਮਾਨਸਾ, 11 ਦਸੰਬਰ:
ਮੁੱਖ ਖੇਤੀਬਾੜੀ ਅਫ਼ਸਰ, ਹਰਵਿੰਦਰ ਸਿੰਘ ਵੱਲੋਂ ਕਣਕ ਦੀ ਫਸਲ ਦੇ ਨਿਰੀਖਣ ਲਈ ਪਿੰਡ ਕੋਟੜਾ ਕਲਾਂ, ਭੀਖੀ, ਢੈਪਈ ਅਤੇ ਜੱਸੜਵਾਲ ਦਾ ਦੌਰਾ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਕਣਕ ਦੀ ਫਸਲ ਦੀ ਸਥਿਤੀ ਇਸ ਸਮੇਂ ਬਿਲਕੁਲ ਠੀਕ ਹੈ ਅਤੇ ਕਣਕ ਵਿਚ ਕਿਸੇ ਬਿਮਾਰੀ ਜਾਂ ਕੀੜੇ ਮਕੌੜੇ ਜਿਵੇਂ ਕਿ ਤਣੇ ਦੀ ਗੁਲਾਬੀ ਸੁੰਡੀ ਜਾਂ ਪੀਲੀ ਕੁੰਗੀ ਆਦਿ ਦਾ ਹਮਲਾ ਨਹੀਂ ਵੇਖਿਆ ਗਿਆ। ਉਨ੍ਹਾਂ ਦੱਸਿਆ ਕਿ ਕਣਕ ਦੀ ਫਸਲ ਵਿਚ ਕਿਤੇ ਕਿਤੇ ਮੈਗਜ਼ੀਨ ਤੱਤ ਦੀ ਘਾਟ ਵੇਖੀ ਗਈ ਹੈ। ਮੈਗਜ਼ੀਨ ਦੀ ਘਾਟ ਕਾਰਨ ਫਸਲ ਵਿਚ ਪੀਲਾਪਣ ਆਮ ਤੌਰ 'ਤੇ ਪੌਦੇ ਦੇ ਵਿਚਕਾਰਲੇ ਪੱਤਿਆਂ 'ਤੇ ਦਿਖਦਾ ਹੈ। ਪੱਤੇ ਦੀਆਂ ਨਾੜੀਆਂ ਦਾ ਰੰਗ ਹਰਾ ਹੀ ਰਹਿੰਦਾ ਹੈ ਪਰ ਨਾੜੀਆਂ ਦੇ ਵਿਚਲਾ ਹਿੱਸਾ ਪੀਲਾ ਪੈ ਜਾਂਦਾ ਹੈ। ਕਈ ਵਾਰ ਇਹ ਪੀਲੇ ਹਿੱਸੇ 'ਤੇ ਹਲਕੇ ਸਲੇਟੀ ਜਾਂ ਗੁਲਾਬੀ-ਭੂਰੇ ਧੱਬੇ ਵੀ ਬਣ ਜਾਂਦੇ ਹਨ, ਜੋ ਬਾਅਦ ਵਿਚ ਮਿਲ ਕੇ ਧਾਰੀਆਂ ਵਰਗਾ ਰੂਪ ਧਾਰ ਲੈਂਦੇ ਹਨ।
ਉਨ੍ਹਾਂ ਦੱਸਿਆ ਕਿ ਇਹ ਸਮੱਸਿਆ ਜ਼ਿਆਦਾਤਰ ਹਲਕੀਆਂ ਜ਼ਮੀਨਾਂ ਵਾਲੇ ਖੇਤਾਂ ਵਿਚ ਹੁੰਦੀ ਹੈ ਜਿੱਥੇ ਲੰਮੇ ਸਮੇਂ ਤੋਂ ਕਣਕ-ਝੋਨੇ ਦਾ ਫ਼ਸਲੀ ਚੱਕਰ ਚੱਲ ਰਿਹਾ ਹੋਵੇ...








