Shadow

Author: admin

ਡੀ.ਸੀ ਦੇ ਹੁਕਮਾਂ ਤੇ ਬਿਜਲੀ ਚੋਰਾਂ ਖਿਲਾਫ ਕੱਸਿਆ ਸ਼ਿਕੰਜਾ

ਡੀ.ਸੀ ਦੇ ਹੁਕਮਾਂ ਤੇ ਬਿਜਲੀ ਚੋਰਾਂ ਖਿਲਾਫ ਕੱਸਿਆ ਸ਼ਿਕੰਜਾ

National, Politics, Punjab
ਫਰੀਦਕੋਟ 22 ਅਗਸਤ, ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੇ ਹੁਕਮਾਂ ਉਪਰੰਤ ਪਾਵਰਕਾਮ ਦੇ ਫੀਲਡ ਸਟਾਫ ਵੱਲੋਂ ਪਿੰਡ ਕਾਸਮਭੱਟੀ ਵਿਖੇ ਬਿਜਲੀ ਚੋਰੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਲਈ ਤਕਰੀਬਨ 30-35 ਘਰਾਂ ਵਿੱਚ ਜਾ ਕੇ ਪੜਤਾਲ ਕੀਤੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੀਨੀਅਰ ਕਾਰਜਕਾਰੀ ਇੰਜੀਨੀਅਰ ਵੰਡ ਮੰਡਲ ਕੋਟਕਪੂਰਾ ਨੇ ਦੱਸਿਆ ਕਿ ਦਫਤਰ ਡਿਪਟੀ ਕਮਿਸ਼ਨਰ ਵੱਲੋਂ ਪ੍ਰਾਪਤ ਸੰਦੇਸ਼ ਉਪਰੰਤ ਉਪ ਮੰਡਲ ਅਫਸਰ ਜੈਤੋ ਵੱਲੋਂ ਜਾਂਚ ਕੀਤੀ ਗਈ।  ਉਨ੍ਹਾਂ ਦੱਸਿਆ ਕਿ ਪਾਵਰਕਾਮ ਦੀ ਟੀਮ ਵੱਲੋਂ ਘਰਾਂ ਵਿੱਚ ਲੱਗੇ ਬਿਜਲੀ ਦੇ ਮੀਟਰਾਂ ਦੀ ਰੀਡਿੰਗ, ਮੇਨ ਸਪਲਾਈ ਤੋਂ ਜਾਂਦੀਆਂ ਤਾਰਾਂ ਦਾ ਨਿਰੀਖਣ ਅਤੇ ਲਗਾਏ ਗਏ ਘਰੇਲੂ ਕੁਨੈਕਸ਼ਨਾਂ ਦਾ ਰਿਕਾਰਡ ਨਾਲ ਮਿਲਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਜਾਂਚ ਦੌਰਾਨ ਦੋ ਘਰਾਂ ਵੱਲੋਂ ਬਿਜਲੀ ਚੋਰੀ ਕਰਨੀ ਪਾਈ ਗਈ ਹੈ। ਉਨ੍ਹਾਂ ਆਖਿਆ ਕਿ ਇਹਨਾਂ ਘਰਾਂ ਨੂੰ ਹਦਾਇਤਾਂ ਮੁਤਾਬਿਕ ਜੁਰਮਾਨਾ ਪਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਿਜਲੀ ਚੋਰੀ ਦੀ ਕਾਰਵਾਈ ਨੂੰ  ਅੰਜ਼ਾਮ ਦੇਣ ਵਾਲੇ ਇਨ੍ਹਾਂ ਘਰਾਂ ਦੇ ਮਾਲਕਾਂ ਤੋਂ ਬਣਦੀ ਰਕਮ ਵਸੂਲਣ ਲਈ ਢੁੱਕਵਾਂ ਰੁੱਖ ਅਖਤਿਆਰ...
ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਜੰਗੀ ਵਿਧਵਾਵਾਂ ਤੇ ਜੇ.ਸੀ.ਓਜ਼. ਦੇ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਮੁਫ਼ਤ ਹੁਨਰ ਤੇ ਕਿੱਤਾਮੁਖੀ ਸਿਖਲਾਈ

ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਜੰਗੀ ਵਿਧਵਾਵਾਂ ਤੇ ਜੇ.ਸੀ.ਓਜ਼. ਦੇ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਮੁਫ਼ਤ ਹੁਨਰ ਤੇ ਕਿੱਤਾਮੁਖੀ ਸਿਖਲਾਈ

Punjab
ਚੰਡੀਗੜ੍ਹ, 22 ਅਗਸਤ: ਉਦਯੋਗਿਕ ਖੇਤਰ ਦੀਆਂ ਲੋੜਾਂ ਅਨੁਸਾਰ ਉਮੀਦਵਾਰਾਂ ਨੂੰ ਹੁਨਰਮੰਦ ਬਣਾਉਣ ਅਤੇ ਰੋਜ਼ਗਾਰ ਦੇ ਉਪਲਬਧ ਮੌਕਿਆਂ ਮੁਤਾਬਕ ਉਨ੍ਹਾਂ ਦੀ ਯੋਗਤਾ ਵਿੱਚ ਸੁਧਾਰ ਕਰਨ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ.) ਨੇ ਭਾਰਤੀ ਫੌਜ ਦੀ ਪੈਂਥਰ ਇਨਫੈਂਟਰੀ ਡਿਵੀਜ਼ਨ, ਅੰਮ੍ਰਿਤਸਰ ਨਾਲ ਸਮਝੌਤਾ ਸਹੀਬੱਧ ਕੀਤਾ ਹੈ, ਜਿਸ ਦਾ ਉਦੇਸ਼ ਅੰਮ੍ਰਿਤਸਰ ਵਿੱਚ ਰਹਿ ਰਹੀਆਂ ਵੀਰ ਨਾਰੀਆਂ,  ਰੱਖਿਆ ਕਰਮੀਆਂ, ਸੇਵਾ ਨਿਭਾ ਰਹੇ ਅਤੇ ਸੇਵਾਮੁਕਤ ਜੇ.ਸੀ.ਓਜ਼ ਦੇ ਪਰਿਵਾਰਾਂ, ਜੰਗੀ ਵਿਧਵਾਵਾਂ ਅਤੇ ਸਰਹੱਦੀ ਖੇਤਰਾਂ ਦੇ ਨੌਜਵਾਨਾਂ ਨੂੰ ਮੁਫ਼ਤ ਹੁਨਰ ਅਤੇ ਕਿੱਤਾਮੁਖੀ ਸਿਖਲਾਈ ਪ੍ਰਦਾਨ ਕਰਨਾ ਹੈ। ਅੱਜ ਇੱਥੇ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਦੀ ਮੌਜੂਦਗੀ ਵਿੱਚ ਇਸ ਸਮਝੌਤੇ ਉਤੇ ਪੀ.ਐਸ.ਡੀ.ਐਮ. ਦੇ ਮਿਸ਼ਨ ਡਾਇਰੈਕਟਰ ਆਈ.ਏ.ਐਸ. ਮਿਸ ਅੰਮ੍ਰਿਤ ਸਿੰਘ ਅਤੇ ਭਾਰਤੀ ਫੌਜ ਦੀ ਅੰਮ੍ਰਿਤਸਰ ਪੈਂਥਰ ਇਨਫੈਂਟਰੀ ਡਿਵੀਜ਼ਨ ਦੇ 15ਵੇਂ ਡੀ.ਓ.ਯੂ. ਦੇ ਕਮਾਂਡਿੰਗ ਅਫ਼ਸਰ ਕਰਨਲ ਮਿਲਨ ਪਾਂਡੇ ਵੱਲੋਂ ਹਸਤਾਖ਼ਰ ਕੀਤੇ ਗਏ। ਇਸ ਭਾਈਵਾਲੀ ਲਈ ਪੀ.ਐਸ.ਡੀ.ਐਮ. ਦੀ ਸ...
ਟਰਾਂਸਫਾਰਮਰ ਨਾਲ ਕਰੰਟ ਲਗਣ ਕਰਕੇ ਮੌਤ ਹੋਣ *ਤੇ ਪੰਜਾਬ ਸਰਕਾਰ ਵੱਲੋਂ ਮ੍ਰਿਤਕ ਦੀ ਪਤਨੀ ਨੂੰ 1 ਲੱਖ ਰੁਪਏ ਦਾ ਚੈਕ ਭੇਂਟ

ਟਰਾਂਸਫਾਰਮਰ ਨਾਲ ਕਰੰਟ ਲਗਣ ਕਰਕੇ ਮੌਤ ਹੋਣ *ਤੇ ਪੰਜਾਬ ਸਰਕਾਰ ਵੱਲੋਂ ਮ੍ਰਿਤਕ ਦੀ ਪਤਨੀ ਨੂੰ 1 ਲੱਖ ਰੁਪਏ ਦਾ ਚੈਕ ਭੇਂਟ

Punjab
ਅਬੋਹਰ, ਫਾਜ਼ਿਲਕਾ, 22 ਅਗਸਤ ਪਿੰਡ ਝੋਰੜਖੇੜਾ ਦੇ ਵਸਨੀਕ ਹਰਿੰਦਰ ਸਿੰਘ ਦੀ ਟਰਾਂਸਫਾਰਮਰ ਨਾਲ ਕਰੰਟ ਲਗਣ ਕਰਕੇ ਮੌਤ ਹੋ ਗਈ ਜਿਸ ਦੇ ਮੱਦੇਨਜਰ ਪੰਜਾਬ ਸਰਕਾਰ ਵੱਲੋਂ ਵਿਤੀ ਸਹਾਇਤਾ ਦਿੰਦਿਆਂ ਬਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਮ੍ਰਿਤਕ ਦੀ ਪਤਣੀ ਨੂੰ 1 ਲੱਖ ਰੁਪਏ ਦਾ ਚੈਕ ਸੋਪਿਆ। ਬਲੂਆਣਾ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਜਿਥੇ ਦੁਖ ਸਾਂਝਾ ਕੀਤਾ ਗਿਆ ਹੈ ਉਥੇ ਪੰਜਾਬ ਸਰਕਾਰ ਵੱਲੋਂ ਵਿਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਇਸ ਦੇ ਨਾਲ—ਨਾਲ ਵਿਧਵਾ ਅਤੇ ਬਚਿਆਂ ਦੀ ਪੈਨਸ਼ਨ ਲਗਾਉਣ ਸਬੰਧੀ ਵੀ ਕਾਰਵਾਈ ਆਰੰਭੀ ਗਈ ਹੈ। ਇਸ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਪਰਿਵਾਰਕ ਮੈਂਬਰਾਂ ਦੇ ਪੈਨਸ਼ਨ ਦੇ ਫਾਰਮ ਭਰੇ ਜਾਣ।...
ਸੜਕਾਂ ‘ਤੇ ਪਸ਼ੂ ਚਰਾਉਣ ਵਾਲਿਆਂ ਵਿਰੁੱਧ ਵਿੱਢੀ ਮੁਹਿੰਮ ‘ਚ ਤੇਜ਼ੀ ਲਿਆਂਦੀ ਜਾਵੇਗੀ

ਸੜਕਾਂ ‘ਤੇ ਪਸ਼ੂ ਚਰਾਉਣ ਵਾਲਿਆਂ ਵਿਰੁੱਧ ਵਿੱਢੀ ਮੁਹਿੰਮ ‘ਚ ਤੇਜ਼ੀ ਲਿਆਂਦੀ ਜਾਵੇਗੀ

Punjab
ਲੁਧਿਆਣਾ, 22 ਅਗਸਤ (000) - ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਪਸ਼ੂ ਪਾਲਕਾਂ ਖ਼ਿਲਾਫ਼ ਮੁਹਿੰਮ ਤੇਜ਼ ਕਰਨ ਲਈ ਤੱਤਪਰ ਹੈ, ਜਿਨ੍ਹਾਂ ਦੇ ਪਸ਼ੂ ਸੜਕਾਂ ਕੰਢੇ ਚਰਦਿਆਂ ਦਰਖਤਾਂ ਦੇ ਬੂਟੇ ਖਾ ਜਾਂਦੇ ਹਨ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨਮੋਲ ਸਿੰਘ ਧਾਲੀਵਾਲ ਨੇ ਜੰਗਲਾਤ, ਪੁਲਿਸ, ਪੇਂਡੂ ਵਿਕਾਸ ਅਤੇ ਪੰਚਾਇਤਾਂ ਅਤੇ ਪਸ਼ੂ ਪਾਲਣ ਸਮੇਤ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਇਨ੍ਹਾਂ ਵਿਭਾਗਾਂ ਦੀਆਂ ਸਾਂਝੀਆਂ ਟੀਮਾਂ ਮਿਲ ਕੇ ਲਾਪਰਵਾਹੀ ਵਰਤਣ ਵਾਲੇ ਪਸ਼ੂ ਪਾਲਕਾਂ ਵਿਰੁੱਧ ਕਾਰਵਾਈ ਕਰਨਗੀਆਂ ਅਤੇ ਅਜਿਹੇ ਪਸ਼ੂ ਪਾਲਕਾਂ ਨੂੰ ਭਾਰੀ ਜੁਰਮਾਨੇ ਵੀ ਕੀਤੇ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇਸ ਮੌਨਸੂਨ ਦੌਰਾਨ ਪ੍ਰਸ਼ਾਸਨ ਵੱਲੋਂ 19 ਲੱਖ ਦੇ ਕਰੀਬ ਬੂਟੇ ਲਗਾਏ ਜਾ ਚੁੱਕੇ ਹਨ ਅਤੇ ਹੁਣ ਸਾਨੂੰ ਇਨ੍ਹਾਂ ਬੂਟਿਆਂ ਨੂੰ ਅਵਾਰਾ ਪਸ਼ੂਆਂ ਜਾਂ ਸੜਕਾਂ 'ਤੇ ਪਸ਼ੂ ਚਰਾਉਣ ਵਾਲਿਆਂ ਤੋਂ ਬਚਾਉਣਾ ਹੋਵੇਗਾ। ਵਧੀਕ ਡਿਪਟੀ ਕਮਿਸ਼ਨਰ ਧਾਲੀਵਾਲ ਨੇ ਦੱਸਿਆ ਕਿ ਇਸ ਸਬੰਧੀ ਤਿੰਨ ਚਲਾਨ ਪਹਿਲਾਂ ਹੀ ਕੱਟੇ ਜਾ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਪ੍ਰਥਾ ਨੂੰ ਠੱਲ੍ਹ ਪਾਉਣ ਲਈ ਮੁਹ...
12ਵਾਂ ਸੁਵਿਧਾ ਕੈਂਪ ਪਿੰਡ ਕਾਉਣੀ ਵਿਖੇ 23 ਅਗਸਤ ਨੂੰ – ਵਿਨੀਤ ਕੁਮਾਰ

12ਵਾਂ ਸੁਵਿਧਾ ਕੈਂਪ ਪਿੰਡ ਕਾਉਣੀ ਵਿਖੇ 23 ਅਗਸਤ ਨੂੰ – ਵਿਨੀਤ ਕੁਮਾਰ

Punjab
ਫਰੀਦਕੋਟ 21 ਅਗਸਤ  (    ) ਆਮ ਜਨਤਾ ਦੀਆਂ ਮੁਸ਼ਕਿਲਾਂ ਨੂੰ ਸੁਣਨ ਅਤੇ ਮੌਕੇ ਤੇ ਉਹਨਾਂ ਦੇ ਹੱਲ ਲਈ ਲਗਾਏ ਜਾ ਰਹੇ ਸੁਵਿਧਾ ਕੈਂਪਾਂ ਦੀ ਲੜੀ ਤਹਿਤ ਮਿਤੀ 23 ਅਗਸਤ  ਨੂੰ ਸਵੇਰੇ 09.30 ਵਜੇ ਗੁਰਦੁਆਰਾ ਸਾਹਿਬ ਪਿੰਡ ਕਾਉਣੀ ਵਿਖੇ 12ਵੇਂ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ।    ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਖੁਦ ਹਾਜ਼ਰ ਹੋਣਗੇ ਅਤੇ ਮੌਕੇ 'ਤੇ ਹੀ ਯੋਗ ਲਾਭਪਾਤਰੀ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦਿੱਤਾ ਜਾਵੇਗਾ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ।   ਉਨ੍ਹਾਂ ਦੱਸਿਆ ਕਿ ਕਾਉਣੀ, ਰੁਪਈਆਂਵਾਲਾ, ਝੋਕ ਸਰਕਾਰੀ, ਜਨੇਰੀਆ, ਸੰਗਰਾਹੂਰ ਅਤੇ ਬੁੱਟਰ ਪਿੰਡਾਂ ਦੇ ਵਸਨੀਕ ਇਸ ਸੁਵਿਧਾ ਕੈਂਪ ਵਿੱਚ ਪਹੁੰਚ ਕੇ ਆਪਣੀਆਂ ਮੁਸ਼ਕਿਲਾਂ, ਸ਼ਿਕਾਇਤਾਂ ਦੇ ਹੱਲ ਕਰਵਾਉਣ ਲਈ ਆ ਸਕਦੇ ਹਨ।   ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਇਸ ਸੁਵਿਧਾ ਕੈਂਪ ਵਿੱਚ ਆ ਕੇ ਵੱਧ...
ਵਿਸ਼ੇਸ਼ ਸਫ਼ਾਈ ਮੁਹਿੰਮ ਤਹਿਤ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਕਰਵਾਈ ਗਈ ਪਲਾਸਟਿਕ ਪਿਕਿੰਗ

ਵਿਸ਼ੇਸ਼ ਸਫ਼ਾਈ ਮੁਹਿੰਮ ਤਹਿਤ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਕਰਵਾਈ ਗਈ ਪਲਾਸਟਿਕ ਪਿਕਿੰਗ

Punjab
ਫ਼ਿਰੋਜ਼ਪੁਰ, 21 ਅਗਸਤ 2024:         ਪ੍ਰੋਜੈਕਟ ਡਾਇਰੈਕਟਰ ਪੀ.ਐਮ.ਆਈ.ਡੀ.ਸੀ. ਸਥਾਨਕ ਸਰਕਾਰ ਵਿਭਾਗ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 19 ਅਗਸਤ ਤੋਂ ਸ਼ੁਰੂ ਕੀਤੀ ਗਈ ਪਲਾਸਟਿਕ ਪਿਕਿੰਗ ਮੁਹਿੰਮ ਤਹਿਤ ਨਗਰ ਕੌਂਸਲ ਫ਼ਿਰੋਜ਼ਪੁਰ ਵੱਲੋਂ ਲਗਾਤਾਰ ਇਸ ’ਤੇ ਕੰਮ ਕੀਤਾ ਜਾ ਰਿਹਾ ਹੈ।         ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫ਼ਸਰ ਸ਼੍ਰੀ ਧਰਮਪਾਲ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਹ ਸਪੈਸ਼ਲ ਡਰਾਈਵ ਮਿਤੀ 19 ਅਗਸਤ ਤੋਂ 23 ਅਗਸਤ ਤੱਕ ਚਲਾਈ ਗਈ ਹੈ ਪਰੰਤੂ ਨਗਰ ਕੌਂਸਲ ਫ਼ਿਰੋਜ਼ਪੁਰ ਦੀ ਸੈਨੀਟੇਸ਼ਨ ਟੀਮ ਵੱਲੋਂ ਇਹ ਮੁਹਿੰਮ ਲਗਾਤਾਰ ਚਾਲੂ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ 19 ਅਤੇ 20 ਅਗਸਤ 2024 ਨੂੰ ਸੈਨੀਟੇਸ਼ਨ ਟੀਮ ਵੱਲੋਂ ਮੱਲਾਂਵਾਲਾ ਰੋਡ, ਰਾਜ ਰਤਨ ਸੀਨੀਅਰ ਸੈਕੰਡਰੀ ਸਕੂਲ ਦੇ ਜੀ.ਵੀ.ਪੀ. ਸਾਫ ਕਰਵਾਏ ਗਏ। ਇਸ ਤੋਂ ਇਲਾਵਾ ਬਾਗੀ ਵੇਸਟ ਟਰਾਂਸਫਰ ਪੁਆਇੰਟ ਵਿਖੇ 70 ਦੇ ਕਰੀਬ ਪੌਦੇ ਵੀ ਲਗਾਏ ਗਏ। ਸੈਨੀਟੇਸ਼ਨ ਟੀਮ ਵੱਲੋਂ ਗੋਲਬਾਗ ਪ੍ਰਸੈਸਿੰਗ ਪਲਾਂਟ ਦੇ ਨੇੜੇ ਅਤੇ ਦਿੱਲੀ ਗੇਟ ਵਿਖੇ ਪਲਾਸਟਿਕ ਪਿਕਿੰਗ ਮੁਹਿੰਮ ਦੁਆਰਾ 150 ਕਿਲੋਗ੍ਰਾਮ ਦੇ ਕਰੀਬ ਪਲਾਸਟਿਕ ਇ...
ਮਮਤਾ ਦਿਵਸ ਮੌਕੇ ਡਾ. ਰਾਏ ਵੱਲੋਂ ਪਿੰਡ ਕੋਟ ਧਰਮੁ ਦੇ ਸਿਹਤ ਕੇਂਦਰ ਅਤੇ ਹੈਲਥ ਵੈਲਨੇਂਸ ਸੈਂਟਰ ਦਾ ਦੌਰਾ

ਮਮਤਾ ਦਿਵਸ ਮੌਕੇ ਡਾ. ਰਾਏ ਵੱਲੋਂ ਪਿੰਡ ਕੋਟ ਧਰਮੁ ਦੇ ਸਿਹਤ ਕੇਂਦਰ ਅਤੇ ਹੈਲਥ ਵੈਲਨੇਂਸ ਸੈਂਟਰ ਦਾ ਦੌਰਾ

Punjab
ਮਾਨਸਾ, 21 ਅਗਸਤ: ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਮਮਤਾ ਦਿਵਸ ਮੌਕੇ ਪਿੰਡ ਕੋਟ ਧਰਮੁ ਦੇ ਸਿਹਤ ਕੇਂਦਰ ਅਤੇ ਹੈਲਥ ਐਂਡ ਵੈਲਨੈਸ ਸੈਂਟਰ ਵਿਖੇ ਗਰਭਵਤੀ ਔਰਤਾਂ ਦੀ ਜਾਂਚ, ਟੀਕਾਕਰਨ ਅਤੇ ਜਾਗਰੂਕਤਾ ਕੈਂਪ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਗਰਭ ਅਵਸਥਾ ਦੌਰਾਨ ਵੱਖ ਵੱਖ ਕਾਰਨਾਂ ਕਰਕੇ ਗਰਭਵਤੀ ਔਰਤਾਂ ਦੀ ਸਿਹਤ ਨੂੰ ਖਤਰਾ ਹੋ ਸਕਦਾ ਹੈ, ਜੇਕਰ ਗਰਭਵਤੀ ਔਰਤਾਂ ਸਮੇਂ ਸਿਰ ਆਪਣੀ ਸਿਹਤ ਜਾਂਚ ਨਹੀਂ ਕਰਵਾਉਂਦੀਆਂ ਤਾਂ ਇਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ। ਕਈ ਵਾਰ ਗਰਭਵਤੀ ਔਰਤ ਦੀ ਜਾਨ ਵੀ ਜਾ ਸਕਦੀ ਹੈ। ਇਸ ਲਈ ਹਰ ਇੱਕ ਗਰਭਵਤੀ ਮਹਿਲਾ ਨੂੰ ਸਮੇਂ ਸਿਰ ਆਪਣੀ ਸਿਹਤ ਜਾਂਚ ਅਤੇ ਟੀਕਾਕਰਨ ਕਰਵਾਉਂਦੇ ਰਹਿਣਾ ਚਾਹੀਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਸਿਹਤ ਸਮੱਸਿਆ ਆਉਣ ’ਤੇ ਬਿਨਾਂ ਕਿਸੇ ਲਾਪਰਵਾਹੀ ਵਰਤਦਿਆਂ ਨਜ਼ਦੀਕੀ ਸਿਹਤ ਸੰਸਥਾ ਵਿੱਚ ਜਾ ਕੇ ਆਪਣਾ ਇਲਾਜ਼ ਕਰਵਾਉਣਾ ਚਾਹੀਦਾ ਹੈ ਅਤੇ ਆਪਣਾ ਰੁਟੀਨ ਚੈੱਕਅਪ ਸਬ ਸੈਂਟਰ ਦੀ ਏ.ਐਨ.ਐਮ.ਤੋਂ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਹਰ ਬੁੱਧਵਾਰ ਨੂੰ ਟੀਕਾਕਰਨ ਕੈਂਪ ਸਮੇਂ ਸਿਹਤ ਵਿਭਾਗ ਵੱਲੋਂ ਗਰਭਵਤੀ ਔਰਤਾਂ ਦੀ ਸਿਹਤ ਸੰਭਾਲ ਅਤ...
ਫਰੀਦਕੋਟ ਅਤੇ ਆਸਟ੍ਰੇਲੀਆ ਦੇ ਸ਼ਹਿਰ ਵੈਂਟਵਰਥ ਵਿਚਕਾਰ ਹੋਵੇਗਾ ਆਦਾਨ ਪ੍ਰਦਾਨ ਸਮਝੌਤਾ

ਫਰੀਦਕੋਟ ਅਤੇ ਆਸਟ੍ਰੇਲੀਆ ਦੇ ਸ਼ਹਿਰ ਵੈਂਟਵਰਥ ਵਿਚਕਾਰ ਹੋਵੇਗਾ ਆਦਾਨ ਪ੍ਰਦਾਨ ਸਮਝੌਤਾ

Punjab
ਫਰੀਦਕੋਟ 21 ਅਗਸਤ, ਫਰੀਦਕੋਟ ਤੋਂ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਦੇ ਯਤਨਾ ਸਦਕਾ ਫਰੀਦਕੋਟ ਸ਼ਹਿਰ ਅਤੇ ਆਸਟ੍ਰੇਲੀਆ ਦੇ ਸ਼ਹਿਰ ਵੈਂਟਵਰਥ ਵਿਚਕਾਰ ਸਿਸਟਰ ਸਿਟੀ ਟਵਿਨ ਟਾਊਨ ਪ੍ਰਾਜੈਕਟ ਤਹਿਤ ਸਮਝੌਤਾ ਹੋਣ ਜਾ ਰਿਹਾ ਹੈ, ਜਿਸ ਤਹਿਤ ਦੋਹਾਂ ਸ਼ਹਿਰਾਂ ਦੇ ਲੋਕ ਆਪਸ ਵਿਚ ਵਸਤਾਂ ਅਤੇ ਸੁਵਿਧਾਵਾਂ ਦਾ ਅਦਾਨ ਪ੍ਰਦਾਨ ਕਰ ਸਕਣਗੇ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਮੀਡੀਆਂ ਨੂੰ ਮੁਖਾਤਿਬ ਹੁੰਦਿਆਂ ਵਿਧਾਇਕ ਸੇਖੋਂ, ਆਸਟ੍ਰੇਲੀਆ ਵਾਸੀ ਜੋਤੀ ਸੇਖੋਂ ਅਤੇ ਆਪ ਆਗੂ ਡਾ. ਮਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਆਸਟ੍ਰੇਲੀਆ ਸਰਕਾਰ ਵੱਲੋਂ ਵੱਖ ਵੱਖ ਦੇਸ਼ਾਂ ਵਿਚਕਾਰ ਸਿਸਟਰ ਸਿਟੀ ਟਵਿਨ ਟਾਊਨ ਪ੍ਰਾਜੈਕਟ ਦੇ ਅੰਤਰਗਤ ਕੰਮ ਕੀਤਾ ਜਾ ਰਿਹਾ ਹੈ। ਇਸ ਸਬੰਧੀ ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਦੇ ਸ਼ਹਿਰਾਂ ਅਤੇ ਦੂਸਰੇ ਦੇਸ਼ਾਂ ਦੇ ਸ਼ਹਿਰਾਂ  ਵਿਚਕਾਰ ਜੋ ਸਮਝੌਤਾ ਹੁੰਦਾ ਹੈ ਉਸ ਤਹਿਤ ਵਸਤਾਂ ਦੇ ਨਾਲ-ਨਾਲ ਉਨ੍ਹਾਂ ਚੀਜਾਂ ਦਾ ਅਦਾਨ-ਪ੍ਰਦਾਨ ਵੀ ਹੁੰਦਾ ਹੈ, ਜੋ ਆਸਟ੍ਰੇਲੀਆ ਵਿਚ ਮੌਜੂਦ ਨਹੀਂ ਹੈ ਪਰ ਦੂਸਰੇ ਦੇਸ਼ ਵਿਚ ਮੌਜੂਦ ਹਨ। ਇਸ ਦੇ ਨਾਲ ਹੀ ਆਸਟ੍ਰੇਲੀਆ ਤੋਂ ਉਹ ਚੀਜ ਉਸ ਦੇਸ਼ ਨੂੰ ਭੇਜੀ ਜਾਂਦੀ ਹੈ ਜੋ ...
ਇੰਤਕਾਲਾਂ ਦੇ ਬਕਾਇਆ ਕੇਸਾਂ ਦੇ ਨਿਪਟਾਰੇ ਸਬੰਧੀ ਸਪੈਸ਼ਲ ਕੈਂਪ 24 ਤੇ 25 ਅਗਸਤ ਨੂੰ : ਜਸਪ੍ਰੀਤ ਸਿੰਘ

ਇੰਤਕਾਲਾਂ ਦੇ ਬਕਾਇਆ ਕੇਸਾਂ ਦੇ ਨਿਪਟਾਰੇ ਸਬੰਧੀ ਸਪੈਸ਼ਲ ਕੈਂਪ 24 ਤੇ 25 ਅਗਸਤ ਨੂੰ : ਜਸਪ੍ਰੀਤ ਸਿੰਘ

Punjab
ਬਠਿੰਡਾ, 21 ਅਗਸਤ : ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਸ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇੰਤਕਾਲਾਂ ਦੀ ਪੈਡੰਸੀ ਦੇ ਮੱਦੇਨਜ਼ਰ 24 ਤੇ 25 ਅਗਸਤ 2024 (ਸ਼ਨੀਵਾਰ ਤੇ ਐਤਵਾਰ) ਨੂੰ ਤਹਿਸੀਲ ਤੇ ਸਬ ਤਹਿਸੀਲ ਪੱਧਰ ’ਤੇ ਸਪੈਸ਼ਲ ਕੈਂਪ ਲਗਾਏ ਜਾਣਗੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਬਠਿੰਡਾ ਸਮੇਤ ਰਾਮਪੁਰਾ ਫੂਲ, ਮੌੜ, ਤਲਵੰਡੀ ਸਾਬੋ, ਸੰਗਤ, ਭਗਤਾ ਭਾਈਕਾ, ਨਥਾਣਾ, ਗੋਨਿਆਣਾ ਮੰਡੀ ਅਤੇ ਬਾਲਿਆਵਾਲੀ ਨਾਲ ਸਬੰਧਤ ਜ਼ਿਲ੍ਹੇ ਦੇ ਸਮੂਹ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਕਾਫੀ ਇੰਤਕਾਲ ਮਿਆਦ ਸਮੇਂ ਦੇ ਗੁਜਰਨ ਉਪਰੰਤ ਵੀ ਪਟਵਾਰੀ, ਕਾਨੂੰਗੋ ਅਤੇ ਸੀਆਰਓ ਦੇ ਦਰਜ ਫੈਸਲੇ ਤੋਂ ਬਕਾਇਆ ਪਏ ਹਨ, ਜਿਸ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਿਪਟੀ ਕਮਿਸ਼ਨਰ ਸ ਜਸਪ੍ਰੀਤ ਸਿੰਘ ਨੇ ਜ਼ਿਲ੍ਹੇ ਦੇ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆ ਕਿਹਾ ਕਿ ਸਪੈਸ਼ਲ ਕੈਂਪਾਂ ਦੌਰਾਨ ਇੰਤਕਾਲਾਂ ਦੀ ਪੈਡੰਸੀ ਨੂੰ ਖਤਮ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਇਹ...
ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪੰਜਾਬ ਸਰਕਾਰ ਵੱਡੇ ਪੱਧਰ ਤੇ ਕਰ ਰਹੀ ਹੈ ਉਪਰਾਲੇ -ਸੁਖਜਿੰਦਰ ਸਿੰਘ ਕਾਉਣੀ

ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪੰਜਾਬ ਸਰਕਾਰ ਵੱਡੇ ਪੱਧਰ ਤੇ ਕਰ ਰਹੀ ਹੈ ਉਪਰਾਲੇ -ਸੁਖਜਿੰਦਰ ਸਿੰਘ ਕਾਉਣੀ

Punjab
ਸ੍ਰੀ ਮੁਕਤਸਰ ਸਾਹਿਬ 21 ਅਗਸਤ ਸਕੂਲਾਂ ਦੇ ਜਿ਼ਲ੍ਹਾ ਪੱਧਰੀ ਖੋਖੋ ਮੁਕਾਬਲਿਆਂ ਦੀ ਸ਼ੁਰੂਆਤ ਸਰਕਾਰੀ ਹਾਈ ਸਮਾਰਟ ਸਕੂਲ ਬੁੱਟਰ ਸਰੀਂਹ ਵਿੱਚ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਵੱਲੋਂ ਕਰਵਾਈ ਗਈ। ਇਸ ਮੌਕੇ ਤੇ ਸੰਬੋਧਨ ਕਰਦਿਆਂ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਾਡੇ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਤੇ ਚੰਗੇ ਖਿਡਾਰੀ ਪਿੰਡਾਂ ਵਿੱਚੋਂ ਪੈਦਾ ਕਰਨ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ। ਇਸ ਤਹਿਤ ਜਿੱਥੇ ਪਿੰਡਾਂ ਵਿੱਚ ਖੇਡ ਨਰਸਰੀਆਂ ਤੇ ਖੇਡ ਮੈਦਾਨ ਬਣਾਏ ਜਾ ਰਹੇ ਹਨ, ਉੱਥੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਵੀ ਸਰਕਾਰ ਵਚਨਬੱਧ ਹੈ। ਉਨਾਂ ਕਿਹਾ ਕਿ ਖੇਡਾਂ ਪ੍ਰਤੀ ਨੌਜਵਾਨਾਂ ਨੂੰ ਉਤਸਾਹਿਤ ਕਰਨ ਲਈ ਹੀ ਪੰਜਾਬ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਮੁਹਿੰਮ ਦੀ ਇੱਕ ਸ਼ੁਰੂਆਤ ਕੀਤੀ ਗਈ ਸੀ ਜਿਹੜੀ ਹਰ ਸਾਲ ਜਾਰੀ ਰਹਿੰਦੀ ਹੈ ਤੇ ਵੱਖ-ਵੱਖ ਖੇਡ ਮੁਕਾਬਲੇ ਖੇਡਾਂ ਵਤਨ ਪੰਜਾਬ ਦੀਆਂ ਦੇ ਬੈਨਰ ਹੇਠ ਕਰਵਾਏ ਜਾਂਦੇ ਹਨ, ਜਿਸ ਵਿੱਚ ਪੰਜਾਬ ਭਰ ਦੇ ਵੱਡੀ ...