Shadow

Author: admin

ਆਤਮਾ ਸਕੀਮ ਅਧੀਨ ਸੈਲਫ਼ ਹੈਲਪ ਗਰੁੱਪ ਦੀ ਕਾਰਜ ਕੁਸ਼ਲਤਾ ਵਿੱਚ ਵਾਧਾ ਕਰਨ ਲਈ ਬੇਕਰੀ ਦੀ ਟ੍ਰੇਨਿੰਗ ਦਿੱਤੀ ਗਈ

ਆਤਮਾ ਸਕੀਮ ਅਧੀਨ ਸੈਲਫ਼ ਹੈਲਪ ਗਰੁੱਪ ਦੀ ਕਾਰਜ ਕੁਸ਼ਲਤਾ ਵਿੱਚ ਵਾਧਾ ਕਰਨ ਲਈ ਬੇਕਰੀ ਦੀ ਟ੍ਰੇਨਿੰਗ ਦਿੱਤੀ ਗਈ

National, Politics, Punjab
ਐੱਸ.ਏ.ਐੱਸ. ਨਗਰ, 22 ਅਗਸਤ, 2024: ਆਤਮਾ ਸਕੀਮ ਤਹਿਤ ਜਨਨੀ ਸ਼ਕਤੀ ਸੈਲਫ਼ ਹੈਲਪ ਗਰੁੱਪ ਡੇਰਾਬੱਸੀ ਨੂੰ ਬੇਕਰੀ ਸਬੰਧੀ ਟ੍ਰੇਨਿੰਗ ਦਿਤੀ ਗਈ। ਸੈਲਫ਼ ਹੈਲਪ ਗਰੁੱਪ ਨੂੰ ਆਪਣੀ ਆਮਦਨ ਅਤੇ ਕਾਰਜ ਕੁਸ਼ਲਤਾ ਵਿੱਚ ਵਾਧਾ ਕਰਨ ਲਈ ਪ੍ਰੋਫੈਸ਼ਨਲ ਸ਼ੈਫ਼ ਸ਼ਵੇਤਾ ਵੱਲੋਂ ਬੇਕਰੀ ਦੀ ਟ੍ਰੇਨਿੰਗ ਦਿੱਤੀ ਗਈ। ਇਹ ਜਾਣਕਾਰੀ ਦਿੰਦਿਆਂ ਡਾ. ਸ਼ੁੱਭਕਰਨ ਸਿੰਘ ਨੇ ਦੱਸਿਆ ਕਿ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਦੀਆਂ ਹਦਾਇਤਾਂ ‘ਤੇ ਟ੍ਰੇਨਿੰਗ ਦੌਰਾਨ ਡੋਨਟ, ਕੱਪ ਕੇਕਸ ਅਤੇ ਬਿਸਕੁਟ ਬਣਾਉਣ ਦੀ ਮੁਕੰਮਲ ਵਿਧੀ ਬਾਰੇ ਦੱਸਿਆ ਗਿਆ। ਇਸ ਦੇ ਨਾਲ ਹੀ ਕੈਂਪ ਵਿੱਚ ਹਾਜ਼ਰ ਬੀਬੀਆਂ ਨੂੰ ਡਾ. ਪੂਜਾ (ਨਿਊਟ੍ਰਿਸ਼ਨਿਸਟ) ਵੱਲੋਂ ਫੂਡ ਨਿਊਟਰੇਸ਼ਨ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਂਨ੍ਹਾਂ ਵੱਲੋਂ ਦੱਸਿਆ ਗਿਆ ਕਿ ਮੋਟੇ ਅਨਾਜ (ਜਵਾਰ, ਰਾਗੀ, ਬਾਜਰਾ, ਕੋਧਰਾ) ਤੋਂ ਵੀ ਕੱਪ ਕੇਕਸ ਅਤੇ ਡੋਨਟ ਬਣਾਏ ਜਾ ਸਕਦੇ ਹਨ, ਜਿਸ ਨਾਲ ਖਾਣੇ ਦੀ ਗੁਣਵਤਾ ਵਧਾਈ ਜਾ ਸਕਦੀ ਹੈ। ਸ਼ਿਖਾ ਸਿੰਗਲਾ, ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ) ਨੇ ਇਸ ਕੈਂਪ ਵਿੱਚ ਭਾਗ ਲੈ ਰਹੀਆਂ ਬੀਬੀਆਂ ਨੂੰ ਇਸ ਤਰ੍ਹਾਂ ਦੀਆਂ ਹੋਰ ਟ੍ਰੇਨਿੰਗਾਂ ਦੇਣ ਅਤੇ ਇਸ...
ਫਲਾਂ ਦੇ ਮੰਡੀਕਰਨ ਲਈ ਕਰੇਟਾ ਅਤੇ ਡੱਬਿਆਂ ਤੇ ਪੰਜਾਬ ਸਰਕਾਰ ਦੇ ਰਹੀ ਹੈ 50 ਫੀਸ ਸਬਸਿਡੀ -ਡਿਪਟੀ ਕਮਿਸ਼ਨਰ

ਫਲਾਂ ਦੇ ਮੰਡੀਕਰਨ ਲਈ ਕਰੇਟਾ ਅਤੇ ਡੱਬਿਆਂ ਤੇ ਪੰਜਾਬ ਸਰਕਾਰ ਦੇ ਰਹੀ ਹੈ 50 ਫੀਸ ਸਬਸਿਡੀ -ਡਿਪਟੀ ਕਮਿਸ਼ਨਰ

National, Politics, Punjab
ਫਾਜ਼ਿਲਕਾ 22 ਅਗਸਤ, ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਫਲਾਂ ਦੇ ਮੰਡੀਕਰਨ ਲਈ ਬਾਗਵਾਨਾਂ ਨੂੰ 50 ਫੀਸਦੀ ਸਬਸਿਡੀ ਤੇ ਕੌਰੂਗੇਟਡ ਡੱਬੇ ਅਤੇ ਪਲਾਸਟਿਕ ਦੀਆਂ ਕਰੇਟਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਬਾਗਬਾਨੀ ਮੰਤਰੀ ਸ੍ਰੀ ਚੇਤਨ ਸਿੰਘ ਜੌੜਾ ਮਾਜਰਾ ਦੇ ਨਿਰਦੇਸ਼ਾਂ ਅਨੁਸਾਰ ਰਾਜ ਵਿੱਚ ਬਾਗਬਾਨੀ ਨੂੰ ਉਤਸਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦਿੱਤੀ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ  ਨੇ ਦੱਸਿਆ ਕਿ ਇੱਕ ਕਿਸਾਨ ਨੂੰ ਵੱਧ ਤੋਂ ਵੱਧ 500 ਕੋਰੋਗੇਟਡ ਡੱਬੇ ਅਤੇ 200 ਪਲਾਸਟਿਕ ਕਰੇਟਾਂ ਲਈ 50 ਫੀਸਦੀ ਸਬਸਿਡੀ ਮਿਲ ਸਕਦੀ ਹੈ। ਇਹ ਡੱਬੇ ਅਤੇ ਕਰੇਟ ਵਿਭਾਗ ਵੱਲੋਂ ਨਿਰਧਾਰਿਤ ਮਾਪ ਦੰਡ ਅਨੁਸਾਰ ਹੋਣੇ ਚਾਹੀਦੇ  ਹਨ। ਪਲਾਸਟਿਕ ਕਰੇਟਾਂ ਇੱਕ ਵਾਰ ਵਰਤੋਂ ਵਾਲੀਆਂ ਹਨ। ਇਸ ਸਬੰਧੀ ਹੋਰ ਜਾਣਕਾਰੀ ਲਈ ਬਾਗਬਾਨ ਭਰਾ ਬਾਗਵਾਨੀ ਵਿਭਾਗ ਦੇ ਦਫਤਰ ਨਾਲ ਰਾਬਤਾ ਕਰ ਸਕਦੇ ਹਨ। ਉਨ੍ਹਾਂ ਨੇ ਬਾਗਬਾਨਾਂ ਨੂੰ ਅਪੀਲ ਕੀਤੀ ਕਿ ਉਹ ਬਾਗਬਾਨੀ ਵਿਭ...
ਬਲਾਕ ਫ਼ਰੀਦਕੋਟ ਵਿਖੇ ਜੀ. ਪੀ.ਡੀ.ਪੀ ਦੇ ਜਾਗਰੂਕਤਾ ਕੈਂਪ ਸਫਲਤਾਪੂਰਵਕ ਚਾਲੂ : ਨਰਭਿੰਦਰ ਸਿੰਘ ਗਰੇਵਾਲ

ਬਲਾਕ ਫ਼ਰੀਦਕੋਟ ਵਿਖੇ ਜੀ. ਪੀ.ਡੀ.ਪੀ ਦੇ ਜਾਗਰੂਕਤਾ ਕੈਂਪ ਸਫਲਤਾਪੂਰਵਕ ਚਾਲੂ : ਨਰਭਿੰਦਰ ਸਿੰਘ ਗਰੇਵਾਲ

National, Politics, Punjab
ਫ਼ਰੀਦਕੋਟ 22 ਅਗਸਤ,  ਡਿਪਟੀ ਡਾਇਰੈਕਟਰ ਹਰਮਨਦੀਪ ਸਿੰਘ ਐਸ.ਆਈ.ਆਰ.ਡੀ ਮੋਹਾਲੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਨਿਰਲਮ ਸਿੰਘ ਬਰਾੜ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ-ਕਮ-ਕਾਰਜ ਸਾਧਿਕ ਅਫ਼ਸਰ ਪੰਚਾਇਤ ਸੰਮਤੀ ਫ਼ਰੀਦਕੋਟ ਦੀ ਨਿਗਰਾਨੀ ਹੇਠ ਚੱਲ ਰਹੇ ਜੀ.ਡੀ.ਪੀ. ਦੇ ਜਾਗਰੂਕਤਾ ਕੈਂਪ ਦੇ ਤੀਸਰੇ ਦਿਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਨਰਭਿੰਦਰ ਸਿੰਘ ਗਰੇਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।  ਇਸ ਮੌਕੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਲਾਈਨ ਵਿਭਾਗਾਂ ਦੇ ਪਿੰਡ ਪੱਧਰ ਦੇ ਅਧਿਕਾਰੀ/ਕਰਮਚਾਰੀ,  ਪੰਚਾਇਤ ਸਕੱਤਰ ,ਆਸ਼ਾ ਵਰਕਰ , ਏ.ਐਨ.ਐਮ, ਆਂਗਨਵਾੜੀ ਵਰਕਰ ਅਤੇ ਸਿੱਖਿਆ ਵਿਭਾਗ ਤੋਂ ਇਕ ਅਧਿਆਪਕ, ਪ੍ਰਤੀ ਗ੍ਰਾਮ ਪੰਚਾਇਤ ਨੂੰ ਸਥਾਈ ਵਿਕਾਸ ਦੇ 17 ਟੀਚਿਆਂ ਅਤੇ ਉਨ੍ਹਾਂ ਦਾ ਸਥਾਨੀਕਰਨ ਕਰਨ ਅਤੇ 9 ਥੀਮਾਂ ਦੀ ਪ੍ਰਾਪਤੀ ਲਈ ਥਮੈਟਿਕ ਜੀ.ਪੀ ਡੀ .ਪੀ ( ਗ੍ਰਾਮ ਪੰਚਾਇਤ ਡਿਵੈਲਪਮੈਂਟ ਪਲੈਨ) ਬਣਾਉਣ ਲਈ ਟ੍ਰੇਨਿੰਗ ਲੈ ਰਹੇ ਹਨ ਤਾਂ ਕਿ ਪਿੰਡਾਂ ਦਾ ਵਿਕਾਸ ਸਹੀ ਢੰਗ ਨਾਲ ਕੀਤਾ ਜਾ ਸਕੇ ਅਤੇ "ਆਪਣੀ ਯੋਜਨਾ ਆਪਣਾ ਵਿਕਾਸ, ਸਭ ਕੀ ਯੋਜਨਾ ਸਭ ਕਾ ਵਿਕਾਸ" ਯੋਜਨਾ ਨੂੰ ਇੱਕ ਪ੍ਰਭਾਵਸ਼ਾ...
12 ਸਤੰਬਰ ਨੂੰ ਸਾਰਾਗੜ੍ਹੀ ਦਿਵਸ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ – ਧੀਮਾਨ

12 ਸਤੰਬਰ ਨੂੰ ਸਾਰਾਗੜ੍ਹੀ ਦਿਵਸ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ – ਧੀਮਾਨ

National, Politics, Punjab
ਫ਼ਿਰੋਜ਼ਪੁਰ, 22 ਅਗਸਤ 2024.              ਇਤਿਹਾਸਕ ਗੁਰਦੁਆਰਾ ਸਾਰਾਗੜ੍ਹੀ ਫ਼ਿਰੋਜ਼ਪੁਰ ਛਾਉਣੀ ਵਿਖੇ 12 ਸਤੰਬਰ 2024  ਨੂੰ ਮਨਾਏ ਜਾਣ ਵਾਲੇ ਸਾਰਾਗੜ੍ਹੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਵੱਲੋਂ ਫੌਜ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸ਼ਹੀਦ ਸੈਨਿਕ ਦੀ ਯਾਦ ਵਿੱਚ ਬਣਾਈ ਜਾ ਰਹੀ ਸਾਰਾਗੜ੍ਹੀ ਜੰਗੀ ਯਾਦਗਾਰ ਦਾ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ 12 ਸਤੰਬਰ ਨੂੰ ਉਦਘਾਟਨ ਕਰਨਗੇ ਅਤੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਜਾਣਕਾਰੀ ਦਿੱਤੀ।             ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਰਾਗੜ੍ਹੀ ਦਿਵਸ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਨੂੰ ਸਮਰਪਿਤ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਭਾਰਤੀ ਫ਼ੌਜ ਦੇ ਅਧਿਕਾਰੀਆਂ, ਸਿ...
ਪੰਜਾਬ ਪੁਲਿਸ ਨੇ ਖੰਨਾ ਦੇ ਸ਼ਿਵਪੁਰੀ ਮੰਦਰ ’ਚ ਹੋਈ ਚੋਰੀ ਦਾ ਮਾਮਲਾ ਇੱਕ ਹਫਤੇ ਤੋਂ ਵੀ ਘੱਟ ਸਮੇਂ ’ਚ ਸੁਲਝਾਇਆ ; 3.6 ਕਿਲੋ ਚੋਰੀ ਦੀ ਚਾਂਦੀ ਸਮੇਤ ਚਾਰ ਕਾਬੂ

ਪੰਜਾਬ ਪੁਲਿਸ ਨੇ ਖੰਨਾ ਦੇ ਸ਼ਿਵਪੁਰੀ ਮੰਦਰ ’ਚ ਹੋਈ ਚੋਰੀ ਦਾ ਮਾਮਲਾ ਇੱਕ ਹਫਤੇ ਤੋਂ ਵੀ ਘੱਟ ਸਮੇਂ ’ਚ ਸੁਲਝਾਇਆ ; 3.6 ਕਿਲੋ ਚੋਰੀ ਦੀ ਚਾਂਦੀ ਸਮੇਤ ਚਾਰ ਕਾਬੂ

Punjab
  ਚੰਡੀਗੜ੍ਹ/ਖੰਨਾ, 22 ਅਗਸਤ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਤਹਿਤ ਇੱਕ ਵੱਡੀ ਸਫਲਤਾ ਦਰਜ ਕਰਦੇ ਹੋਏ, ਖੰਨਾ ਪੁਲਿਸ ਨੇ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਮੰਦਰ, ਗੁਰਦੁਆਰਿਆਂ ਜਿਹੇ ਧਾਰਮਿਕ ਸਥਾਨਾਂ ’ਤੇ ਚੋਰੀਆਂ ਕਰਨ ਵਾਲੇ ਇੱਕ ਅੰਤਰਰਾਜੀ ਗਿਰੋਹ ਦੇ ਚਾਰ ਕਾਰਕੁੰਨਾਂ ਨੂੰ ਕਾਬੂ ਕਰਕੇ ਸਨਸਨੀਖੇਜ਼ ਸ਼ਿਵ ਮੰਦਰ ਚੋਰੀ ਮਾਮਲੇ ਨੂੰ ਸੁਲਝਾ ਲਿਆ ਹੈ।  ਇਹ ਜਾਣਕਾਰੀ ਅੱਜ ਇੱਥੇ ਇੱਥੇਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦਿੱਤੀ। ਇਹ ਅਪਰੇਸ਼ਨ ਚੰਡੀਗੜ੍ਹ ਪੁਲਿਸ, ਬਟਾਲਾ ਪੁਲਿਸ, ਊਧਮ ਸਿੰਘ ਨਗਰ ਪੁਲਿਸ, ਉੱਤਰਾਖੰਡ ਅਤੇ ਲਖਨਊ ਪੁਲਿਸ ਦੇ ਸਹਿਯੋਗ ਨਾਲ ਨੇਪਰੇ ਚੜ੍ਹਿਆ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰੇਸ਼ਮ ਸਿੰਘ ਉਰਫ਼ ਰਿੰਕੂ ਵਾਸੀ ਸਿੰਧੀ ਝਾਲਾ ਜ਼ਿਲ੍ਹਾ ਊਧਮ ਸਿੰਘ ਨਗਰ ,ਉੱਤਰਾਖੰਡ; ਰਵੀ ਕੁਮਾਰ ਵਾਸੀ ਮਹਿੰਦਪੁਰ, ਰੋਪੜ; ਹਨੀ ਵਾਸੀ ਮਹਿੰਦਪੁਰ,ਰੋਪੜ ਅਤੇ ਰਾਜੀਵ ਕੁਮਾਰ ਉਰਫ ਸੋਨੀ ਵਾਸੀ ਕੁਮਾਰਪੁਰਮ, ਲਖਨਊ, ਉੱਤਰ ਪ੍ਰਦੇਸ਼ ਵਜੋਂ ਹੋਈ ...
ਮਿਸ਼ਨ ਨਿਸ਼ਚੈ ਤਹਿਤ ਮੁਕਾਬਲੇ ਕਰਵਾਏ ਗਏ

ਮਿਸ਼ਨ ਨਿਸ਼ਚੈ ਤਹਿਤ ਮੁਕਾਬਲੇ ਕਰਵਾਏ ਗਏ

National, Politics, Punjab
ਫ਼ਰੀਦਕੋਟ, 22 ਅਗਸਤ (   ) ਨੋਜਵਾਨਾਂ ਨੂੰ ਨਸ਼ਿਆਂ ਦੇ ਸਾਰੇ ਦੁਸ਼-ਪ੍ਰਭਾਵਾਂ ਬਾਰੇ ਜਾਣੂ ਕਰਵਾਉਣ ਦੇ ਮੰਤਵ ਨਾਲ ਅਤੇ ਉਨ੍ਹਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਉਪਰਾਲੇ ਤਹਿਤ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਉਚੇਚੇ ਤੌਰ ਤੇ ਇੱਕ ਅਹਿਮ ਯੋਜਨਾ ਉਲੀਕੀ ਗਈ ਹੈ । ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਨੋਜਵਾਨੀ ਦੀ ਦਹਿਲੀਜ਼ ਤੇ ਕਦਮ ਰੱਖ ਰਹੇ ਬੱਚਿਆਂ ਨੂੰ ਇਸ ਮੁਹਿੰਮ ਦਾ ਅਨਿੱਖੜਵਾਂ ਅੰਗ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਜਿਸ ਦਾ ਨਾਮ ਮਿਸ਼ਨ ਨਿਸ਼ਚੈ ਰੱਖਿਆ ਗਿਆ ਹੈ, ਦੇ ਤਹਿਤ ਬੱਚਿਆ ਨੂੰ ਜਾਗਰੂਕ ਕਰਨ ਵਾਸਤੇ ਪੇਂਟਿੰਗ, ਸਲੋਗਨ, ਕਵਿਤਾ ਉਚਾਰਣ, ਪੇਪਰ ਰੀਡਿੰਗ ਅਤੇ ਨਾਟਕ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਜ਼ਿਲੇ ਦੇ ਸਰਕਾਰੀ, ਪ੍ਰਾਈਵੇਟ, ਮਾਨਤਾ ਪ੍ਰਾਪਤ, ਐਫ਼ੀਲੇਟਿਡ, ਐਸੋਸੀਏਇਡ, ਸੀ.ਬੀ.ਐਸ.ਈ., ਆਈ.ਸੀ.ਐਸ.ਈ.ਬੋਰਡ ਦੇ ਸਕੂਲਾਂ ਅੰਦਰ ਮੁਕਾਬਲੇ ਕਰਵਾਏ ਗਏ ਹਨ।       ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਨੀਲਮ ਰਾਣੀ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰਦੀਪ ਦਿਓੜਾ ਦੀ ਨਿਰਦੇਸ਼ਨਾ ਤਹਿਤ ਸਕੂਲ ਮੁਖੀਆਂ...
ਐੱਨ. ਆਰ. ਆਈ. ਆਪਣੇ ਦਸਤਾਵੇਜ਼ ਕਾਊਂਟਰ ਸਾਈਨ ਕਰਵਾਉਣ ਲਈ 25 ਅਗਸਤ ਤੋਂ ਈ-ਸਨਦ ਪੋਰਟਲ http://esanad.nic.in  ਉੱਤੇ ਕਰ ਸਕਦੇ ਹਨ ਅਪਲਾਈ-ਡਿਪਟੀ ਕਮਿਸ਼ਨਰ

ਐੱਨ. ਆਰ. ਆਈ. ਆਪਣੇ ਦਸਤਾਵੇਜ਼ ਕਾਊਂਟਰ ਸਾਈਨ ਕਰਵਾਉਣ ਲਈ 25 ਅਗਸਤ ਤੋਂ ਈ-ਸਨਦ ਪੋਰਟਲ http://esanad.nic.in ਉੱਤੇ ਕਰ ਸਕਦੇ ਹਨ ਅਪਲਾਈ-ਡਿਪਟੀ ਕਮਿਸ਼ਨਰ

National, Politics, Punjab
ਸ੍ਰੀ ਮੁਕਤਸਰ ਸਾਹਿਬ, 22 ਅਗਸਤ :                                                      ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਆਈਏਐਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਨ. ਆਰ. ਆਈ. ਪੰਜਾਬੀਆਂ ਨੂੰ ਹੁਣ ਆਪਣੇ ਜ਼ਰੂਰੀ ਦਸਤਾਵੇਜ਼ਾਂ ਨੂੰ ਕਾਊਂਟਰ ਸਾਈਨ ਕਰਵਾਉਣ ਲਈ ਸਰਕਾਰੀ ਦਫ਼ਤਰਾਂ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ। ਉਹਨਾਂ ਦੱਸਿਆ ਕਿ ਐੱਨ. ਆਰ. ਆਈ ਲੋਕਾਂ ਦੀ ਇਸ ਖੱਜਲ ਖ਼ੁਆਰੀ ਨੂੰ ਖਤਮ ਕਰਨ ਲਈ ਸਰਕਾਰ ਵੱਲੋਂ ਇੱਕ ਆਨਲਾਈਨ ਈ-ਸਨਦ ਪੋਰਟਲ http://esanad.nic.in ਬਣਾ ਦਿੱਤਾ ਗਿਆ ਹੈ, ਜਿਸ ਰਾਹੀਂ ਇਹ ਕੰਮ ਹੁਣ ਘਰ ਬੈਠੇ ਹੀ ਹੋ ਜਾਇਆ ਕਰੇਗਾ।                                                     ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਨੇ ਦੱਸਿਆ ਕਿ 25 ਅਗਸਤ, 2024 ਤੋਂ ਐੱਨ. ਆਰ. ਆਈ. ਪੰਜਾਬੀ ਆਪਣੇ ਜਨਮ ਸਰਟੀਫਿਕੇਟ, ਵਿਆਹ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ ਸਮੇਤ ਵੱਖ ਵੱਖ ਦਸਤਾਵੇਜ਼ ਕਾਊਂਟਰ ਸਾਈਨ ਕਰਵਾਉਣ ਲਈ ਈ-ਸਨਦ ਪੋਰਟਲ http://esanad.nic.in ਉੱਤੇ ਆਨਲਾਈਨ ਅਪਲਾਈ ਕਰ ਸਕਦੇ ਹਨ।                                            ...
ਪਿੰਡ ਕੇਰੀਆਂ ਵਿਖੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਜਾਣਕਾਰੀ ਦੇਣ ਲਈ ਕੈਂਪ ਦਾ ਆਯੋਜਨ

ਪਿੰਡ ਕੇਰੀਆਂ ਵਿਖੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਜਾਣਕਾਰੀ ਦੇਣ ਲਈ ਕੈਂਪ ਦਾ ਆਯੋਜਨ

Punjab
ਫਾਜ਼ਿਲਕਾ, 22 ਅਗਸਤ ਮੁੱਖ ਖੇਤੀਬਾੜੀ ਅਫਸਰ ਫ਼ਾਜ਼ਿਲਕਾ ਡਾਕਟਰ ਸੰਦੀਪ ਰਿਣਵਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫਸਰ ਡਾਕਟਰ ਬਲਦੇਵ ਸਿੰਘ ਦੇ ਸਹਿਯੋਗ ਨਾਲ ਖੇਤੀਬਾੜੀ ਵਿਭਾਗ ਬਲਾਕ ਫ਼ਾਜ਼ਿਲਕਾ ਵੱਲੋਂ ਪਿੰਡ ਕੇਰੀਆਂ ਵਿਖੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਜਾਣਕਾਰੀ ਦੇਣ ਲਈ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਵਿੱਚ ਬੋਲਦਿਆਂ ਬੀਟੀਐਮ ਰਾਜਦਵਿੰਦਰ ਸਿੰਘ ਅਤੇ ਸਰਕਲ ਇੰਚਾਰਜ ਸੁਖਦੀਪ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਾਅਦ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਸਰਕਾਰ ਵੱਲੋਂ ਮੁਹਈਆ ਕਰਵਾਈਆਂ ਗਈਆਂ ਮਸ਼ੀਨਾਂ ਨਾਲ ਕਣਕ ਦੀ ਬਿਜਾਈ ਕੀਤੀ ਜਾਵੇ। ਕਣਕ ਦੀ ਬਿਜਾਈ ਲਈ ਸਰਫੇਸ ਸੀਡਰ ,ਹੈਪੀ ਸੀਡਰ, ਜੀਰੋ ਟਿਲ ਡਰਿਲ ,ਸਮਾਰਟ ਸੀਡਰ ਅਤੇ ਆਰਐਮਬੀ ਪਲੋ ਦੀ ਵਰਤੋਂ ਕੀਤੀ ਜਾਵੇ। ਉਹਨਾਂ ਦੱਸਿਆ ਕਿ ਵੱਖ ਵੱਖ ਪਿੰਡਾਂ ਵਿੱਚ ਸਰਕਾਰ ਵੱਲੋਂ ਸਬਸਿਡੀ ਉੱਪਰ ਪਰਾਲੀ ਦੀ ਸਾਂਭ ਸੰਭਾਲ ਲਈ ਸੰਦ ਕਿਸਾਨਾਂ ਨੂੰ ਦਿੱਤੇ ਗਏ ਹਨ ਜਿਨਾਂ ਦੀਆਂ ਲਿਸਟਾਂ ਪਿੰਡਾਂ ਵਿੱਚ ਚਸਪਾ ਕੀਤੀਆਂ ਜਾ ਰਹੀਆਂ ਹਨ ਅਤੇ ਕੋਈ ਵੀ ਕਿਸਾਨ ਇਹ ਮਸ਼ੀਨਾਂ ਕਿਰਾਏ ਉੱਪਰ ਲੈ ਕੇ ਕਣਕ ਦੀ ਬਿਜਾਈ ...
ਨਰਮੇਂ ਦੇ ਖੇਤਾਂ ਦਾ ਰੋਜ਼ਾਨਾ ਕੀਤਾ ਜਾਵੇ ਸਰਵੇਖਣ: ਮੁੱਖ ਖੇਤੀਬਾੜੀ ਅਫ਼ਸਰ

ਨਰਮੇਂ ਦੇ ਖੇਤਾਂ ਦਾ ਰੋਜ਼ਾਨਾ ਕੀਤਾ ਜਾਵੇ ਸਰਵੇਖਣ: ਮੁੱਖ ਖੇਤੀਬਾੜੀ ਅਫ਼ਸਰ

National, Politics, Punjab
ਸ੍ਰੀ ਮੁਕਤਸਰ ਸਾਹਿਬ, 22 ਅਗਸਤ:             ਸ. ਗੁਰਮੀਤ ਸਿੰਘ ਖੁੱਡੀਆਂ, ਕੈਬਨਿਟ ਮੰਤਰੀ ਪੰਜਾਬ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਤੇ ਸ਼੍ਰੀ ਜਸਵੰਤ ਸਿੰਘ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀ ਅਗਵਾਈ ਵਿੱਚ ਨਰਮੇਂ ਦੀ ਫ਼ਸਲ ਨੂੰ ਕਾਮਯਾਬ ਕਰਨ ਲਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਪਿੰਡ ਪੱਧਰ ’ਤੇ ਕਿਸਾਨ ਸਿਖ਼ਲਾਈ ਕੈਂਪ ਲਗਾਏ ਜਾ ਰਹੇ ਹਨ, ਇਹ ਜਾਣਕਾਰੀ ਸ਼੍ਰੀ ਗੁਰਨਾਮ ਸਿੰਘ ਮੁੱਖ ਖੇਤੀਬਾੜੀ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਕਿਸਾਨਾਂ ਵੱਲੋਂ ਸਾਉਣੀ ਦੀਆਂ ਫ਼ਸਲਾਂ ਖਾਸ ਕਰਕੇ ਨਰਮੇਂ ਦੀ ਫ਼ਸਲ ਉਪਰ ਆ ਰਹੀਆਂ ਸਮੱਸਿਆਂਵਾਂ ਅਤੇ ਇਨ੍ਹਾਂ ਦੇ ਹੱਲ ਲਈ ਜਾਣਕਾਰੀ ਦਿੱਤੀ ਜਾ ਰਹੀ ਹੈ। ਇਨ੍ਹਾਂ ਕੈਂਪ ਦੌਰਾਨ ਹੀ ਕਿਸਾਨਾਂ ਨੂੰ ਝੋਨੇ ਅਤੇ ਬਾਸਮਤੀ ਦੀ ਫ਼ਸਲ ਉਪਰ ਕੀੜੇ ਮਕੌੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਸਬੰਧੀ ਵੀ ਜਾਣੂੰ ਕਰਵਾਉਣ ਦੇ ਨਾਲ-ਨਾਲ ਬਾਸਮਤੀ ਦੀ ਮਿਆਰੀ ਪੈਦਾਵਾਰ ਲਈ ਪੰਜਾਬ ਸਰਕਾਰ ਵੱਲੋਂ ਬੈਨ ਕੀਤੀਆਂ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾ ਕਰਨ ਸਬੰਧੀ ਵੀ ਅਪੀਲ ਕੀਤੀ ਜਾਂਦ...
ਡਾ. ਬਲਜੀਤ ਕੌਰ ਨੇ ਸ਼ੁਰੂਆਤੀ ਬਚਪਨ ਦੀ ਸਿੱਖਿਆ ਲਈ “ਆਰੰਭ” ਪ੍ਰੋਗਰਾਮ ਦੀ ਕੀਤੀ ਸ਼ੁਰੂਆਤ

ਡਾ. ਬਲਜੀਤ ਕੌਰ ਨੇ ਸ਼ੁਰੂਆਤੀ ਬਚਪਨ ਦੀ ਸਿੱਖਿਆ ਲਈ “ਆਰੰਭ” ਪ੍ਰੋਗਰਾਮ ਦੀ ਕੀਤੀ ਸ਼ੁਰੂਆਤ

Punjab
ਚੰਡੀਗੜ੍ਹ, 22 ਅਗਸਤ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੀ ਅਗਵਾਈ ਵਿੱਚ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਸ੍ਰੀਮਤੀ ਰਾਜੀ ਪੀ.ਸ਼੍ਰੀਵਾਸਤਵਾ ਅਤੇ ਡਾਇਰੈਕਟਰ ਡਾ. ਸ਼ੇਨਾ ਅਗਰਵਾਲ ਵੱਲੋਂ ਬੱਚਿਆਂ ਦੀ ਸ਼ੁਰੂਆਤੀ ਬਚਪਨ ਦੀ ਸਿੱਖਿਆ ਲਈ ‘ਆਰੰਭ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ 'ਆਰੰਭ' ਪ੍ਰੋਗਰਾਮ ਬੱਚਿਆਂ ਦੀ ਮੁੱਢਲੀ ਸਿੱਖਿਆ ਲਈ ਮਾਪਿਆਂ ਅਤੇ ਭਾਈਚਾਰਿਆਂ ਨੂੰ ਸ਼ਾਮਲ ਕਰਕੇ ਆਂਗਣਵਾੜੀਆਂ ਵਿੱਚ ਜਾਣ ਵਾਲੇ ਛੋਟੇ ਬੱਚਿਆਂ ਦੇ ਸੰਪੂਰਨ ਵਿਕਾਸ 'ਤੇ ਧਿਆਨ ਕੇਂਦਰਿਤ ਕਰੇਗਾ ਅਤੇ ਨਾਲ ਹੀ ਸ਼ੁਰੂਆਤੀ ਬਚਪਨ ਦੀ ਸਿੱਖਿਆ ਪ੍ਰਦਾਨ ਕਰਕੇ ਆਂਗਨਵਾੜੀਆਂ ਦੇ ਪੱਧਰ ਨੂੰ ਉੱਚਾ ਚੁੱਕੇਗਾ। ਮੰਤਰੀ ਨੇ ਦੱਸਿਆ ਕਿ ਪ੍ਰੋਜੈਕਟ 'ਆਰੰਭ' ਰਾਸ਼ਟਰੀ ਸਿੱਖਿਆ ਪ੍ਰੋਗਰਾਮ 2020 ਦੇ ਮੁੱਖ ਸਿਧਾਂਤਾਂ 'ਤੇ ਆਧਾਰਿਤ ਹੈ, ਜੋ ਕਿ ਕੇਂਦਰੀ ਇਸਤਰੀ ਤੇ ਬਾਲ ਵਿਕਾਸ ਮੰਤਰਾਲੇ, ਐਨ.ਆਈ.ਪੀ.ਸੀ.ਸੀ.ਡੀ. ਦੁਆਰਾ ਸ਼ੁਰੂ ਕੀਤੇ ਗਏ ਆਧਾਰਸ਼ਿਲਾ ਅਤੇ ‘ਪੋਸ਼ਣ ਵੀ ਪੜ੍ਹਾਈ ਵੀ’ ਸਿਖਲਾਈ ਪਾਠਕ੍ਰਮ ਵਰਗੀਆਂ ਰਾਸ...