ਧਾਲੀਵਾਲ ਨੇ ਕੇਜਰੀਵਾਲ ਤੇ ਸਿਸੋਦੀਆ ਨਾਲ ਮੁਲਾਕਾਤ ਕਰਕੇ ” ਆਪ” ਪੰਜਾਬ ਇਕਾਈ ਵੱਲੋਂ ਦਿੱਤੀ ਵਧਾਈ
ਅੰਮ੍ਰਿਤਸਰ/ ਅਜਨਾਲਾ,1 ਮਾਰਚ ( ) - ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਮੁਨੀਸ਼ ਸਿਸੋਦੀਆ ਨਾਲ ਉਚੇਚੇ ਤੌਰ ਤੇ ਨਿੱਜੀ ਮੁਲਾਕਾਤ ਕੀਤੀ ਅਤੇ ਮੁਲਾਕਾਤ ਦੌਰਾਨ ਦਿੱਲੀ ਦੀ ਇੱਕ ਅਦਾਲਤ ਦੇ ਸੀ ਬੀ ਆਈ ਵਲੋਂ ਦਰਜ ਕਥਿਤ ਬੇਬੁਨਿਆਦ ਮਾਮਲੇ ਚ ਆਏ ਬਾਇੱਜ਼ਤ ਬਰੀ ਹੋਣ ਦੇ ਫੈਸਲੇ ਦਾ ਬੁੱਕੇ ਭੇਂਟ ਕਰਕੇ ਸਵਾਗਤ ਕੀਤਾ ਤੇ "ਆਪ" ਪੰਜਾਬ ਇਕਾਈ ਵਲੋਂ ਵਧਾਈ ਦਿੰਦਿਆਂ ਕਿਹਾ ਕਿ ਅਦਾਲਤ ਵਲੋਂ ਉਨ੍ਹਾਂ ( ਸ੍ਰੀ ਕੇਜਰੀਵਾਲ ਤੇ ਸ੍ਰੀ ਸਿਸੋਦੀਆ) ਦੀ ਕੱਟੜ ਇਮਾਨਦਾਰ ਰਾਜਨੀਤੀ 'ਤੇ ਮੋਹਰ ਲਗਾਏ ਜਾਣ ਨਾਲ ਜਿੱਥੇ ਪੰਜਾਬ ਚ ਮੁੱਖ ਮੰਤਰੀ ਸ, ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਸਵੱਛ ਪ੍ਰਸ਼ਾਸ਼ਨ, ਬਹੁ ਵਿਕਾਸ, ਰੁਜ਼ਗਾਰ ਤੇ ਲੋਕ ਸਹੂਲਤਾਂ ਸਕੀਮਾਂ ਸਮੇਤ ਪੰਜਾਬ ਚ ਯੁੱਧ ਨਸ਼ਿਆਂ ਵਿਰੁੱਧ ਤੇ ਗੈਂਗ਼ਸਟਰਾਂ ਵਿਰੁੱਧ ਅਪ੍ਰੇਸ਼ਨ ਪਰਿਹਾਰ ਨੂੰ ਪਹਿਲਾਂ ...








