ਸਰਵੀਲੈਂਸ ਟੀਮਾਂ ਉਮੀਦਵਾਰਾਂ ਦੇ ਹਰੇਕ ਖਰਚੇ ਤੇ ਰੱਖ ਰਹੀਆਂ ਤਿੱਖੀ ਨਜ਼ਰ – ਖਰਚਾ ਅਬਜ਼ਰਵਰ
ਅੰਮ੍ਰਿਤਸਰ 21 ਮਈ 2024--
ਲੋਕਸਭਾ ਚੋਣਾਂ 2024 ਲੜ੍ਹ ਰਹੇ ਉਮੀਦਵਾਰਾਂ ਦੇ ਖਰਚੇ ਤੇ ਸਰਵੀਲੈਂਸ ਟੀਮਾਂ ਆਪਣੀ ਤਿੱਖੀ ਨਜ਼ਰ ਰੱਖ ਰਹੀਆਂ ਹਨ। ਇਸ ਲਈ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਖਰਚਾ ਰਜਿਸਟਰ ਮੇਨਟੇਨ ਰੱਖਣ ਤਾਂ ਜੋ ਉਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਇਸ ਸਬੰਧੀ ਅੱਜ ਖਰਚਾ ਅਬਜ਼ਰਬਰ ਸ੍ਰੀ ਬਾਰੇ ਗਨੇਸ਼ ਸੁਧਾਕਰ ਨੇ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨਾਲ ਮੀਟਿੰਗ ਕੀਤੀ ਇਸ ਮੀਟਿੰਗ ਵਿੱਚ ਡਿਪਟੀ ਕੰਟਰੋਲਰ ਵਿੱਤ ਤੇ ਲੇਖਾ ਸ੍ਰੀ ਮਨੂ ਸ਼ਰਮਾ ਨੇ ਉਮੀਦਵਾਰਾਂ ਦੇ ਖਰਚਿਆਂ ਦੇ ਰਜਿਸਟਰ ਨੂੰ ਜਾਂਚਿਆ ਅਤੇ ਦੱਸਿਆ ਕਿ ਕੁਝ ਉਮੀਦਵਾਰਾਂ ਦੇ ਖਰਚਾ ਰਜਿਸਟਰ ਅਤੇ ਜਿਲ੍ਹਾ ਪ੍ਰਸਾਸ਼ਨ ਵਲੋਂ ਤਿਆਰਾ ਕੀਤੇ ਗਏ ਖਰਚਾ ਰਜਿਸਟਰ ਵਿੱਚ ਅੰਤਰ ਪਾਇਆ ਗਿਆ ਹੈ। ਉਨਾਂ ਚੋਣ ਲੜ੍ਹ ਰਹੇ ਸਮੂਹ ਉਮੀਦਵਾਰਾਂ ਅਤੇ ਉਨਾਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਸਹੀ ਢੰਗ ਨਾਲ ਆਪਣਾ ਖਰਚਾ ਮੇਨਟੇਨ ਕਰਨ ਅਤੇ ਕੋਈ ਵੀ ਅਦਾਇਗੀ ਜੇਕਰ 10 ਹਜ਼ਾਰ ਰੁਪਏ ਤੋਂ ਉਪਰ ਕਰਨੀ ਹੈ ਤਾਂ ਉਹ ਨਕਦ ਵਿੱਚ ਨਾ ਕੀਤੀ ਜਾਵੇ। ਉਨਾਂ ਕਿਹਾ ਕਿ ਹਰੇਕ ਉਮੀਦਵਾਰ ਵਲੋਂ ਆਪਣਾ ਵੱਖਰਾ ਅਕਾਉਂਟ ਇਸ...








