Monday, September 21
Shadow

Author: admin

ਭਗਵੰਤ ਮਾਨ ਸਰਕਾਰ ਵੱਲੋਂ ਬਾਬਾ ਸਾਹਿਬ ਅੰਬੇਡਕਰ ਦੇ ਜਨਮ ਦਿਵਸ ਮੌਕੇ ਸੂਬੇ ਦੀਆਂ ਲਗਭਗ ਸਾਰੀਆਂ ਔਰਤਾਂ ਦੀ ਭਲਾਈ ਲਈ ਯੋਜਨਾ ਦੀ ਸ਼ੁਰੂਆਤ; ਪੰਜਾਬ ਵਿੱਚ 1000–1500 ਰੁਪਏ ਮਹੀਨਾਵਾਰ ਸਹਾਇਤਾ ਦਾ ਆਗਾਜ਼

ਭਗਵੰਤ ਮਾਨ ਸਰਕਾਰ ਵੱਲੋਂ ਬਾਬਾ ਸਾਹਿਬ ਅੰਬੇਡਕਰ ਦੇ ਜਨਮ ਦਿਵਸ ਮੌਕੇ ਸੂਬੇ ਦੀਆਂ ਲਗਭਗ ਸਾਰੀਆਂ ਔਰਤਾਂ ਦੀ ਭਲਾਈ ਲਈ ਯੋਜਨਾ ਦੀ ਸ਼ੁਰੂਆਤ; ਪੰਜਾਬ ਵਿੱਚ 1000–1500 ਰੁਪਏ ਮਹੀਨਾਵਾਰ ਸਹਾਇਤਾ ਦਾ ਆਗਾਜ਼

breaking news
ਆਦਮਪੁਰ (ਜਲੰਧਰ), 14 ਅਪ੍ਰੈਲ: ਬਾਬਾ ਸਾਹਿਬ ਅੰਬੇਡਕਰ ਦੇ ਜਨਮ ਦਿਵਸ ਮੌਕੇ ਫੈਸਲਾਕੁੰਨ ਭਲਾਈ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਵਿੱਚ ਲਗਭਗ ਹਰ ਮਹਿਲਾ ਦੇ ਸ਼ਕਤੀਕਰਨ ਲਈ ਯੋਜਨਾ ਦੀ ਸ਼ੁਰੂਆਤ ਕੀਤੀ ਹੈ, ਜਿਸ ਤਹਿਤ ਸੂਬੇ ਭਰ ਦੀਆਂ ਔਰਤਾਂ ਨੂੰ 1000 ਤੋਂ 1500 ਰੁਪਏ ਤੱਕ ਦੀ ਮਾਸਿਕ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਇਸ ਸਕੀਮ ਨੂੰ ਬਾਬਾ ਸਾਹਿਬ ਅੰਬੇਡਕਰ ਦੇ ਸਮਾਜਿਕ ਨਿਆਂ ਅਤੇ ਸਮਾਨਤਾ ਦੇ ਦ੍ਰਿਸ਼ਟੀਕੋਣ ਪ੍ਰਤੀ ਸੱਚੀ ਸ਼ਰਧਾਂਜਲੀ ਦੱਸਦਿਆਂ ਮੁੱਖ ਮੰਤਰੀ ਨੇ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ, ਜਿਸ ਤਹਿਤ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਸਿਰਫ ਤਿੰਨ ਦਸਤਾਵੇਜ਼ਾਂ ਨਾਲ ਇਸ ਯੋਜਨਾ ਦਾ ਲਾਭ ਲੈ ਸਕਦੀਆਂ ਹਨ, ਜਦੋਂ ਕਿ ਕੈਂਪਾਂ ਅਤੇ ਸਹਾਇਕ ਸਟਾਫ ਦੇ ਇੱਕ ਵਿਸ਼ਾਲ ਨੈੱਟਵਰਕ ਰਾਹੀਂ ਔਰਤਾਂ ਨੂੰ ਉਨ੍ਹਾਂ ਦੇ ਘਰ ਹੀ ਸਹੂਲਤ ਪ੍ਰਦਾਨ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਯੋਜਨਾ ਪਹਿਲਾਂ 9 ਹਲਕਿਆਂ ਵਿੱਚ ਸ਼ੁਰੂ ਕੀਤੀ ਜਾਵੇਗੀ ਅਤੇ 15 ਮਈ ਤੋਂ ਇਸ ਦਾ ਵਿਸਥਾਰ ਬਾਕੀ 108 ਹਲਕਿਆਂ ਵਿੱਚ ਕੀਤਾ ਜਾਵੇਗਾ। ਸਕੀਮ ਦਾ ਭੁਗਤਾਨ ਜ...
ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਨਾਲ ਜੁੜੇ ਤਿੰਨ ਵਿਅਕਤੀ ਕਾਬੂ; 6 ਪਿਸਤੌਲ ਬਰਾਮਦ

ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਨਾਲ ਜੁੜੇ ਤਿੰਨ ਵਿਅਕਤੀ ਕਾਬੂ; 6 ਪਿਸਤੌਲ ਬਰਾਮਦ

breaking news, Crime
ਚੰਡੀਗੜ੍ਹ/ਅੰਮ੍ਰਿਤਸਰ, 14 ਅਪ੍ਰੈਲ:- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦੇ ਤਿੰਨ ਮੁਲਜ਼ਮਾਂ ਨੂੰ ਛੇ ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮੰਗਲ ਸਿੰਘ ਉਰਫ ਮੰਗਾ (30) ਵਾਸੀ ਪਿੰਡ ਕਾਜੀਕੋਟ ਤਰਨਤਾਰਨ; ਪ੍ਰਣਵ ਸ਼ਰਮਾ ਉਰਫ ਲੱਡੂ (24) ਵਾਸੀ ਆਰਚਿਡ ਵੈਲੀ, ਛੇਹਰਟਾ ਅੰਮ੍ਰਿਤਸਰ ਅਤੇ ਗੌਰਵ ਰਾਣਾ (25) ਵਾਸੀ ਗੁਰੂ ਨਾਨਕ ਐਵੀਨਿਊ, ਅੰਮ੍ਰਿਤਸਰ ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਪਿਸਤੌਲਾਂ ਵਿੱਚ ਦੋ ਚੀਨ ਦੇ ਬਣੇ .30 ਬੋਰ ਪਿਸਤੌਲ, ਇੱਕ ਜ਼ਿਗਾਨਾ .30 ਬੋਰ ਅਤੇ ਤਿੰਨ .30 ਬੋਰ ਦੇ ਪਿਸਤੌਲ ਸ਼ਾਮਲ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਦੋ...
ਆਈਪੀਐਲ ਦੌਰਾਨ ਗਰਾਊਂਡ ਸਟਾਫ ‘ਤੇ ਪੈਸਿਆ ਦਾ ਮੀਂਹ, ਲੱਖਾਂ ਰੁਪਏ ਦੇ ਨਕਦ ਇਨਾਮਾਂ ਦਾ ਐਲਾਨ

ਆਈਪੀਐਲ ਦੌਰਾਨ ਗਰਾਊਂਡ ਸਟਾਫ ‘ਤੇ ਪੈਸਿਆ ਦਾ ਮੀਂਹ, ਲੱਖਾਂ ਰੁਪਏ ਦੇ ਨਕਦ ਇਨਾਮਾਂ ਦਾ ਐਲਾਨ

Sports
ਗੁਹਾਟੀ: ਅਸਾਮ ਕ੍ਰਿਕਟ ਐਸੋਸੀਏਸ਼ਨ (ਏਸੀਏ) ਨੇ ਗੁਹਾਟੀ ਵਿੱਚ ਆਪਣੇ ਗਰਾਊਂਡ ਸਟਾਫ ਨੂੰ ਉਨ੍ਹਾਂ ਦੇ ਅਣਥੱਕ ਯਤਨਾਂ ਲਈ ਸਨਮਾਨਿਤ ਕੀਤਾ ਹੈ। ਇਨ੍ਹਾਂ ਹੀ ਯਤਨਾਂ ਸਦਕਾ ਆਈਪੀਐਲ 2026 ਸੀਜ਼ਨ ਦੇ ਤਿੰਨ ਸ਼ਡਿਊਲ ਲੀਗ ਮੈਚ ਚੁਣੌਤੀਪੂਰਨ ਮੌਸਮ ਦੇ ਬਾਵਜੂਦ ਸਫਲਤਾਪੂਰਵਕ ਕਰਵਾਏ ਗਏ। ਐਤਵਾਰ ਨੂੰ ਇੱਕ ਸ਼ਲਾਘਾਯੋਗ ਕਦਮ ਚੁੱਕਦੇ ਹੋਏ, ਕ੍ਰਿਕਟ ਬੋਰਡ ਨੇ ਬਾਰਸਾਪਾਰਾ ਸਟੇਡੀਅਮ ਦੇ ਗਰਾਊਂਡਮੈਨਾਂ ਲਈ ₹25 ਲੱਖ ਦੇ ਨਕਦ ਇਨਾਮ ਦਾ ਐਲਾਨ ਕੀਤਾ। ਇਹ ਸਥਾਨ ਰਾਜਸਥਾਨ ਰਾਇਲਜ਼ ਲਈ ਦੂਜੇ ਘਰੇਲੂ ਮੈਦਾਨ ਵਜੋਂ ਕੰਮ ਕਰਦਾ ਸੀ। ਏਸੀਏ ਦੇ ਸੋਸ਼ਲ ਮੀਡੀਆ ਹੈਂਡਲ, 'ਐਕਸ' 'ਤੇ ਸਾਂਝੇ ਕੀਤੇ ਗਏ ਇੱਕ ਬਿਆਨ ਵਿੱਚ, ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਅਤੇ ਏਸੀਏ ਪ੍ਰਧਾਨ ਤਰੰਗ ਗੋਗੋਈ ਨੇ ਟਿੱਪਣੀ ਕੀਤੀ: "ਗੁਹਾਟੀ ਦੇ ਏਸੀਏ ਸਟੇਡੀਅਮ ਵਿੱਚ ਤਿੰਨ ਇੰਡੀਅਨ ਪ੍ਰੀਮੀਅਰ ਲੀਗ ਮੈਚਾਂ ਦੀ ਸਫਲ ਮੇਜ਼ਬਾਨੀ ਦੇ ਪਿੱਛੇ ਇੱਕ ਟੀਮ ਹੈ ਜੋ ਲਾਈਮਲਾਈਟ ਤੋਂ ਦੂਰ ਅਣਥੱਕ ਮਿਹਨਤ ਕਰਦੀ ਹੈ - ਸਾਡਾ ਸਮਰਪਿਤ ਗਰਾਊਂਡ ਸਟਾਫ।" ਉਨ੍ਹਾਂ ਅੱਗੇ ਕਿਹਾ, "ਚੁਣੌਤੀਪੂਰਨ ਮੌਸਮ ਦੇ ਵਿਚਕਾਰ ਕੰਮ ਕਰਦੇ ਹੋਏ, ਕਿਊਰੇਟਰਾਂ ਅਤੇ ਗਰਾਊਂਡਮੈਨਾਂ ਨੇ...
ਚੁਕੰਦਰ ਅਤੇ ਆਂਵਲੇ ਦਾ ਜੂਸ ਸਿਹਤ ਲਈ ਕਿੰਨਾ ਹੋ ਸਕਦਾ ਫਾਇਦੇਮੰਦ? ਪੀਣ ਤੋਂ ਪਹਿਲਾ ਕੁਝ ਗੱਲਾਂ ਦਾ ਰੱਖੋ ਧਿਆਨ

ਚੁਕੰਦਰ ਅਤੇ ਆਂਵਲੇ ਦਾ ਜੂਸ ਸਿਹਤ ਲਈ ਕਿੰਨਾ ਹੋ ਸਕਦਾ ਫਾਇਦੇਮੰਦ? ਪੀਣ ਤੋਂ ਪਹਿਲਾ ਕੁਝ ਗੱਲਾਂ ਦਾ ਰੱਖੋ ਧਿਆਨ

health
ਜਦੋਂ ਅਨੀਮੀਆ ਦੀ ਗੱਲ ਆਉਂਦੀ ਹੈ, ਤਾਂ ਚੁਕੰਦਰ ਅਕਸਰ ਸਭ ਤੋਂ ਪਹਿਲਾਂ ਮਨ ਵਿੱਚ ਆਉਂਦਾ ਹੈ। ਬਜ਼ੁਰਗ ਅਕਸਰ ਅਨੀਮੀਆ ਵਾਲੇ ਲੋਕਾਂ ਲਈ ਆਪਣੀ ਖੁਰਾਕ ਵਿੱਚ ਚੁਕੰਦਰ ਨੂੰ ਸ਼ਾਮਲ ਕਰਨ ਦੀ ਸਿਫਾਰਸ਼ ਕਰਦੇ ਹਨ। ਚੁਕੰਦਰ ਆਇਰਨ ਨਾਲ ਭਰਪੂਰ ਹੁੰਦਾ ਹੈ। ਇਹ ਨਾ ਸਿਰਫ਼ ਹੀਮੋਗਲੋਬਿਨ ਦੇ ਪੱਧਰ ਨੂੰ ਤੇਜ਼ੀ ਨਾਲ ਵਧਾਉਂਦਾ ਹੈ ਬਲਕਿ ਸਰੀਰ ਨੂੰ ਕਈ ਪੌਸ਼ਟਿਕ ਤੱਤ ਵੀ ਪ੍ਰਦਾਨ ਕਰਦਾ ਹੈ। ਲਾਲ ਚੁਕੰਦਰ ਦੇ ਫਾਇਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੇ ਲੋਕ ਇਸਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਦੇ ਹਨ। ਇਸ ਦੌਰਾਨ ਭਾਰਤ ਵਿੱਚ ਆਂਵਲਾ ਸਦੀਆਂ ਤੋਂ ਵੱਖ-ਵੱਖ ਤਰੀਕਿਆਂ ਨਾਲ ਵਰਤਿਆ ਜਾਂਦਾ ਰਿਹਾ ਹੈ। ਲੋਕ ਇਸਨੂੰ ਆਂਵਲੇ ਦੀ ਚਟਨੀ, ਅਚਾਰ, ਜੂਸ, ਚਾਕਲੇਟ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਵਿੱਚ ਵਰਤਦੇ ਹਨ। ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਆਂਵਲੇ ਨੂੰ ਵੱਖ-ਵੱਖ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਆਯੁਰਵੇਦ ਵਿੱਚ ਆਂਵਲੇ ਨੂੰ ਇੱਕ ਬਹੁਤ ਹੀ ਲਾਭਦਾਇਕ ਦਵਾਈ ਮੰਨਿਆ ਜਾਂਦਾ ਹੈ। ਆਂਵਲਾ ਵਿਟਾਮਿਨ ਸੀ, ਐਂਟੀਆਕਸੀਡੈਂਟਸ ਅਤੇ ਹੋਰ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਜੋ ਸਰੀਰ ਦੇ ਇਮਿਊਨ...
Asha Bhosle Funeral: ਪੰਜ ਤੱਤਾਂ ਵਿੱਚ ਵਿਲੀਨ ਹੋਏ ਆਸ਼ਾ ਭੋਸਲੇ, ਹੰਝੂਆਂ ਨਾਲ ਦਿੱਤੀ ਵਿਦਾਈ

Asha Bhosle Funeral: ਪੰਜ ਤੱਤਾਂ ਵਿੱਚ ਵਿਲੀਨ ਹੋਏ ਆਸ਼ਾ ਭੋਸਲੇ, ਹੰਝੂਆਂ ਨਾਲ ਦਿੱਤੀ ਵਿਦਾਈ

enterinment news
ਮੁੰਬਈ: ਸੁਰ ਦੀ ਅਮਰ ਆਵਾਜ਼ ਆਸ਼ਾ ਭੋਸਲੇ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ। ਆਸ਼ਾ ਭੋਸਲੇ ਦੇ ਪੁੱਤਰ, ਆਨੰਦ ਭੋਸਲੇ ਨੇ ਸਿਵੇ ਨੂੰ ਅੱਗ ਲਗਾਈ। ਆਸ਼ਾ ਤਾਈ ਦੀ ਗੂੰਜ ਇਸ ਸੰਸਾਰ ਵਿੱਚ ਹਮੇਸ਼ਾ ਲਈ ਕਾਇਮ ਰਹੇਗੀ। ਗਾਇਕਾ ਆਸ਼ਾ ਭੋਸਲੇ ਦਾ ਅੰਤਿਮ ਸਸਕਾਰ ਸ਼ਿਵਾਜੀ ਪਾਰਕ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਮਹਾਰਾਸ਼ਟਰ ਪੁਲਿਸ ਨੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਪੇਸ਼ ਕੀਤਾ। ਬਾਲੀਵੁੱਡ ਗਾਇਕਾਂ ਨੇ ਉਨ੍ਹਾਂ ਦਾ ਗੀਤ "ਅਭੀ ਨਾ ਜਾਓ ਛੋੜਕਰ..." ਗਾ ਕੇ ਉਨ੍ਹਾਂ ਨੂੰ ਵਿਦਾਇਗੀ ਦਿੱਤੀ। ਸੋਮਵਾਰ ਸਵੇਰੇ, ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਮੁੰਬਈ ਸਥਿਤ ਨਿਵਾਸ ਸਥਾਨ, ਕਾਸਾ ਗ੍ਰਾਂਡੇ ਵਿਖੇ ਰੱਖਿਆ ਗਿਆ। ਤਿਰੰਗੇ ਵਿੱਚ ਲਪੇਟ ਕੇ ਉਨ੍ਹਾਂ ਨੂੰ ਰਸਮੀ ਸਲਾਮੀ ਦਿੱਤੀ ਗਈ। ਉਨ੍ਹਾਂ ਦਾ ਐਤਵਾਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 92 ਸਾਲ ਦੀ ਸੀ। 82 ਸਾਲਾਂ ਦੇ ਗਾਇਕੀ ਕਰੀਅਰ ਦੌਰਾਨ, ਆਸ਼ਾ ਭੋਸਲੇ ਨੇ 100 ਤੋਂ ਵੱਧ ਪੁਰਸਕਾਰ ਜਿੱਤੇ, ਜਿਨ੍ਹਾਂ ਵਿੱਚ ਨੌਂ ਫਿਲਮਫੇਅਰ ਸ਼ਾਮਲ ਹਨ। ਉਨ੍ਹਾਂ ਨੂੰ ਦੇਸ਼ ਦੇ ਦੂਜੇ ਸਭ ਤੋਂ ਉੱ...
ਹਰਿਆਣਾ ਦੀ ਮੰਡੀਆਂ ਵਿੱਚ ਰਬੀ ਫਸਲ ਦੀ ਸਫਲਤਾਪੂਰਵਕ ਖਰੀਦ ਜਾਰੀ, ਮੰਡੀਆਂ ਵਿੱਚ ਹੁਣ ਤੱਕ ਲਗਭਗ 39.65 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ

ਹਰਿਆਣਾ ਦੀ ਮੰਡੀਆਂ ਵਿੱਚ ਰਬੀ ਫਸਲ ਦੀ ਸਫਲਤਾਪੂਰਵਕ ਖਰੀਦ ਜਾਰੀ, ਮੰਡੀਆਂ ਵਿੱਚ ਹੁਣ ਤੱਕ ਲਗਭਗ 39.65 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ

haryana
ਚੰਡੀਗੜ੍ਹ, 13 ਅਪ੍ਰੈਲ - ਹਰਿਆਣਾ ਵਿੱਚ ਰਬੀ ਖਰੀਦ ਸੀਜ਼ਨ 2026-27 ਤਹਿਤ ਸੂਬੇਭਰ ਦੀ ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਸਫਲਤਾਪੂਰਵਕ ਸਰੋਂ ਅਤੇ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ। ਪਿਛਲੇ ਸਾਲ ਦੀ ਤੁਲਣਾ ਵਿੱਚ ਇਸ ਸਾਲ ਰਬੀ ਖਰੀਦ 2026-27 ਦੌਰਾਨ 12 ਅਪ੍ਰੈਲ ਤੱਕ ਲਗਭਗ 39.65 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ ਲਗਭਗ 2.44 ਲੱਖ ਕਿਸਾਨਾਂ ਦਾ 30.90 ਲੱਖ ਮੀਟ੍ਰਿਕ ਟਨ ਕਣਕ ਤਹਿਤ ਬਾਇਓਮੈਟ੍ਰਿਕ ਤਸਦੀਕ ਹੋ ਚੁੱਕਾ ਹੈ। 10.92 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਲਗਭਗ 188 ਕਰੋੜ ਦੀ ਰਕਮ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ 'ਤੇ ਟ੍ਰਾਂਸਫਰ ਹੋ ਚੁੱਕੀ ਹੈ।           ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਰਾਜ ਵਿੱਚ ਰਬੀ ਖਰੀਦ ਸੀਜਨ 2026-27 ਦੌਰਾਨ ਸਰੋਂ ਦੀ ਖਰੀਦ 28 ਮਾਰਚ 2026 ਅਤੇ ਕਣਕ ਦੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ। ਭਾਰਤ ਸਰਕਾਰ ਵੱਲੋਂ ਸਰੋਂ ਅਤੇ ਕਣਕ ਦੀ ਘੱਟੋ ਘੱਟ ਸਹਾਇਕ ਮੁੱਲ ਕ੍ਰਮਵਾਰ: 6200 ਅਤੇ 2585 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਕੀਤਾ ਗਿਆ ਹੈ। ਰਾਜ ਵਿੱਚ ਸਰੋਂ ਦੀ ਖਰੀਦ ਲਈ 112 ਮੰਡੀਆਂ/ਖਰੀਦ ਕ...
ਗੁਰੂ ਸਾਹਿਬਾਨਾਂ ਦੇ ਸਿਦਾਂਤਾਂ ਅਤੇ ਸਿਖਿਆਵਾਂ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ ਸਰਕਾਰ – ਨਾਇਬ ਸਿੰਘ ਸੈਣੀ

ਗੁਰੂ ਸਾਹਿਬਾਨਾਂ ਦੇ ਸਿਦਾਂਤਾਂ ਅਤੇ ਸਿਖਿਆਵਾਂ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ ਸਰਕਾਰ – ਨਾਇਬ ਸਿੰਘ ਸੈਣੀ

haryana
ਚੰਡੀਗੜ੍ਹ, 13 ਅਪ੍ਰੈਲ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਦੇਸ਼ ਤੇ ਸੂਬੇ ਦੀ ਸਰਕਾਰ ਗੁਰੂ ਸਾਹਿਬਾਨਾਂ ਦੇ ਸਿਦਾਂਤਾਂ ਅਤੇ ਸਿਖਿਆਵਾਂ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਅਜਿਹਾ ਕਰ ਕੇ ਗੁਰੂ ਪਰੰਪਰਾ ਅਤੇ ਸਭਿਆਚਾਰਕ ਵਿਰਾਸਤ ਦੇ ਸਰੰਖਣ ਅਤੇ ਸੰਵਰਧਨ ਨੂੰ ਅੱਗੇ ਵਧਾਇਆ ਜਾ ਰਿਹਾ ਹੈ।           ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸੋਮਵਾਰ ਨੂੰ ਕੁਰੂਕਸ਼ੇਤਰ ਦੇ ਕੇਡੀਬੀ ਮੇਲਾ ਗਰਾਉਂਡ ਵਿੱਚ ਕਲਾ ਅਤੇ ਸਭਿਆਚਾਰ ਵਿਭਾਗ ਅਤੇ ਜਿਲ੍ਹਾ ਪ੍ਰਸਾਸ਼ਨ ਦੇ ਤੱਤਵਾਧਾਨ ਵਿੱਚ ਆਯੋਜਿਤ ਵਿਸਾਖੀ ਮਹੋਤਸਵ 2026 ਦੇ ਰਾਜ ਪੱਧਰੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋ ਬੋਲ ਰਹੇ ਸਨ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਿੱਖ ਇਤਿਹਾਸ 'ਤੇ ਅਧਾਰਿਤ ਤੇ ਸੂਬਾ ਸਰਕਾਰ ਦੀ ਉਪਲਬਧੀਆਂ ਤੇ ਯੋਜਨਾਵਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਮਹਿਲਾ ਅਤੇ ਪੁਰਸ਼ ਦੀ ਦੰਗਲ ਮੁਕਾਬਲੇ ਨੂੰ ਸ਼ੁਰੂ ਕਰਵਾਇਆ ਅਤੇ ਪਤੰਗ ਉੜਾ ਕੇ ਕੌਮਾਂਤਰੀ ਪਤੰਗ ਮੁਕਾਬਲੇ ਦੀ ਵੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਹਰਿਆਣਵੀਂ ਸਭਿਆਚਾਰ 'ਤੇ ਅਧਾਰਿਤ ਹਰਿਆਣਾ...
ਸੂਬੇ ਦੀ ਸਾਰੀ ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਸੁਚਾਰੂ ਚੱਲ ਰਿਹਾ ਹੈ ਖਰੀਦ ਕੰਮ – ਨਾਇਬ ਸਿੰਘ ਸੈਣੀ

ਸੂਬੇ ਦੀ ਸਾਰੀ ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਸੁਚਾਰੂ ਚੱਲ ਰਿਹਾ ਹੈ ਖਰੀਦ ਕੰਮ – ਨਾਇਬ ਸਿੰਘ ਸੈਣੀ

haryana
ਚੰਡੀਗੜ੍ਹ, 13 ਅਪ੍ਰੈਲ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਕਣਕ ਖਰੀਦ ਦਾ ਕੰਮ ਸਾਰੀ ਮੰਡੀਆਂ ਅਤੇ ਖਰੀਦ ਕੇਂਦਰਾਂ ਵਿੱਚ ਸਫਲਤਾਪੂਰਵਕ ਬਿਨ੍ਹਾ ਕਿਸੇ ਰੁਕਾਵਟ ਦੇ ਲਗਾਤਾਰ ਚੱਲ ਰਿਹਾ ਹੈ। ਇਸ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਤਰ੍ਹਾ ਦੀ ਕੋਈ ਮੁਸ਼ਕਲ ਨਹੀਂ ਆ ਰਹੀ ਹੈ। ਕਿਸਾਨਾਂ ਦੀ ਫਸਲ ਦੇ ਇੱਕ-ਇੱਕ ਦਾਨੇ ਦੀ ਖਰੀਦ ਕੀਤੀ ਜਾਵੇਗੀ। ਇਸ ਸਾਲ ਰਬੀ ਖਰੀਦ 2026-27 ਦੌਰਾਨ 12 ਅਪ੍ਰੈਲ ਤੱਕ ਲਗਭਗ 39.65 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਅਤੇ ਲਗਭਗ 2.44 ਲੱਖ ਕਿਸਾਨਾਂ ਦਾ 30.30 ਲੱਖ ਮੀਟਿ੍ਰੰਕ ਟਨ ਕਣਕ ਤਹਿਤ ਬਾਇਓਮੈਟ੍ਰਿਕ ਤਸਦੀਕ ਹੋ ਚੁੱਕਾ ਹੈ, 10.92 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਲਗਭਗ 188 ਕਰੋੜ ਦੀ ਰਕਮ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ 'ਤੇ ਟ੍ਰਾਂਸਫਰ ਹੋ ਚੁੱਕੀ ਹੈ।           ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸੋਮਵਾਰ ਨੂੰ ਪਿਪਲੀ ਅਨਾਜ ਮੰਡੀ ਵਿੱਚ ਕਣਕ ਖਰੀਦ ਪ੍ਰਕ੍ਰਿਆ ਦਾ ਨਿਰੀਖਣ ਕਰ ਰਹੇ ਸਨ। ਮੁੱਖ ਮੰਤਰੀ ਨੇ ਅਨਾਜ ਮੰਡੀ ਦੇ ਗੇਟ 'ਤੇ ਗੇਟ ਪਾਸ ਬਨਾਉਣ ਦੀ ਪ੍ਰਕ੍ਰਿਆ ਨੂ...
ਨਾਰੀ ਸ਼ਕਤੀ ਵੰਦਨ ਅਧਿਨਿਯਮ ਨਵੇਂ ਭਾਰਤ ਦੀ ਤਸਵੀਰ, ਬੇਟੀਆਂ ਦੇ ਸਪਨੇ ਹੋਣਗੇ ਸਾਕਾਰ- ਨਾਇਬ ਸਿੰਘ ਸੈਣੀ

ਨਾਰੀ ਸ਼ਕਤੀ ਵੰਦਨ ਅਧਿਨਿਯਮ ਨਵੇਂ ਭਾਰਤ ਦੀ ਤਸਵੀਰ, ਬੇਟੀਆਂ ਦੇ ਸਪਨੇ ਹੋਣਗੇ ਸਾਕਾਰ- ਨਾਇਬ ਸਿੰਘ ਸੈਣੀ

haryana
ਚੰਡੀਗੜ੍ਹ, 13 ਅਪ੍ਰੈਲ- ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨਾਰੀ ਸ਼ਕਤੀ ਵੰਦਨ ਅਧਿਨਿਯਮ ਨਵੇਂ ਭਾਰਤ ਦੀ ਤਸਵੀਰ ਹੈ ਜਿੱਥੇ ਦੇਸ਼ ਦੀ ਬੇਟੀਆਂ ਦੇ ਸਪਨਿਆਂ ਨੂੰ ਸਾਕਾਰ ਕੀਤਾ ਜਾਵੇਗਾ। ਇਸ ਨਾਰੀ ਸ਼ਕਤੀ ਵੰਦਨ ਅਧਿਨਿਯਮ ਨਾਲ ਦੇਸ਼ ਦੀ ਸੰਸਦ ਅਤੇ ਵਿਧਾਨਸਭਾਵਾਂ ਵਿੱਚ ਮਹਿਲਾਵਾਂ ਨੂੰ 33 ਫੀਸਦੀ ਰਾਖਵਾਂ ਦੇ ਕੇ ਉਨ੍ਹਾਂ ਨੂੰ ਫੈਸਲਾ ਲੈਣ ਦੀ ਮੁੱਖ ਧਾਰਾ ਵਿੱਚ ਲਿਆਉਂਦਾ ਹੈ। ਇਹ ਕਾਨੂੰਨ ਮਹਿਲਾਵਾਂ ਨੂੰ ਸਿਰਫ ਭਾਗੀਦਾਰੀ ਨਹੀਂ ਨੀਤੀ ਨਿਰਮਾਣ ਵਿੱਚ ਅਗਵਾਈ ਦੀ ਭੂਮਿਕਾ ਦਿੰਦਾ ਹੈ।           ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸੋਮਵਾਰ ਨੂੰ ਕਲਾ ਅਤੇ ਸਭਿਆਚਾਰ ਵਿਭਾਗ ਅਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਆਯੋਜਿਤ 2 ਦਿਨਾਂ ਰਾਜ ਪੱਧਰੀ ਵਿਸਾਖੀ ਮਹੋਤਸਵ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਰੀ ਸ਼ਕਤੀ ਵੰਦਨ ਅਧਿਨਿਯਮ ਪ੍ਰੋਗਰਾਮ ਨੁੰ ਆਨਲਾਇਨ ਪ੍ਰਣਾਲੀ ਨਾਲ ਸੁਣ ਰਹੇ ਸਨ।           ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਲ 2015 ਵਿੱਚ ਹਰਿਆਣਾ ਪਾਣੀਪਤ ਤੋਂ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਸ਼ੁਰੂ ਕੀਤਾ। ਜਿਸ ਦੇ ਨਤੀਜੇਵਜੋ ਅੱਜ ਹਰਿਆਣਾ ਦਾ ਲਿੰਗਨ...
हिमाचल दिवस पर मंडी के सेरी मंच पर ध्वजारोहण करेंगे लोक निर्माण मंत्री विक्रमादित्य सिंह

हिमाचल दिवस पर मंडी के सेरी मंच पर ध्वजारोहण करेंगे लोक निर्माण मंत्री विक्रमादित्य सिंह

himachal news
मंडी, 13 अप्रैल। लोक निर्माण एवं शहरी विकास मंत्री विक्रमादित्य सिंह हिमाचल दिवस के अवसर पर मंडी में आयोजित होने वाले जिला स्तरीय समारोह की अध्यक्षता करेंगे। 15 अप्रैल को ऐतिहासिक सेरी मंच, मंडी में आयोजित इस समारोह में लोक निर्माण मंत्री सुबह 11.00 बजे राष्ट्रीय ध्वज फहराकर परेड का निरीक्षण करेंगे और भव्य मार्चपास्ट की सलामी लेंगे तथा अपना संदेश देंगे। लोक निर्माण मंत्री इससे पहले इंदिरा मार्केट परिसर स्थित संकन गार्डन में शहीद स्मारक तथा गांधी चौक में राष्ट्रपिता महात्मा गांधी की प्रतिमा पर माल्यार्पण कर अपने श्रद्धा सुमन अर्पित करेंगे। हिमाचल दिवस के इस समारोह में देशभक्ति और प्रदेश की समृद्ध सांस्कृतिक परंपरा की झलक भी देखने को मिलेगी। उपायुक्त मंडी अपूर्व देवगन ने बताया कि समारोह में पुलिस, गृह रक्षक, एनसीसी, स्काउट एंड गाइड तथा विभिन्न शिक्षण संस्थानों के विद्यार्थियों द्वारा आकर्ष...