Shadow

Author: admin

ਜਿਲਾ ਉਦਯੋਗ ਕੇਂਦਰ ਫ਼ਰੀਦਕੋਟ ਨੇ ਜੈਤੋ ਵਿਖੇ ਰੋਜ਼ਗਾਰ ਨਾਲ ਸਬੰਧਤ ਜਾਗਰੂਕਤਾ ਕੈਂਪ ਦਾ ਕੀਤਾ ਆਯੋਜਨ

ਜਿਲਾ ਉਦਯੋਗ ਕੇਂਦਰ ਫ਼ਰੀਦਕੋਟ ਨੇ ਜੈਤੋ ਵਿਖੇ ਰੋਜ਼ਗਾਰ ਨਾਲ ਸਬੰਧਤ ਜਾਗਰੂਕਤਾ ਕੈਂਪ ਦਾ ਕੀਤਾ ਆਯੋਜਨ

Punjab
ਫਰੀਦਕੋਟ 08 ਮਾਰਚ 2024 ਜਨਰਲ ਮੈਨੇਜਰ ਜਿਲਾ ਉਦਯੋਗ ਕੇਂਦਰ ਫ਼ਰੀਦਕੋਟ ਵੱਲੋਂ ਜੈਤੋ ਵਿਖੇ ਬੁਣਕਰ ਸੇਵਾ ਕੇਂਦਰ ਪਾਣੀਪਤ ਦੁਆਰਾ ਚਲਾਏ ਜਾ ਰਹੇ 45 ਦਿਨਾਂ ਬੁਣਕਰ ਸਿਖਲਾਈ ਕੈਂਪ ਜਿਸ ਵਿਚ  ਸਿਖਲਾਈ ਲੈ ਰਹੇ ਬੁਣਕਰਾਂ ਨੂੰ ਉਤਸ਼ਾਹਿਤ  ਕਰਨ  ਅਤੇ ਸਰਕਾਰ ਵੱਲੋਂ ਸਵੈਂ ਰੋਜ਼ਗਾਰ ਨਾਲ ਸਬੰਧਤ ਚਲਾਈਆਂ ਜਾ ਰਹੀਆਂ ਵੱਖ ਵੱਖ ਤਰ੍ਹਾਂ ਦੀਆਂ ਸਕੀਮਾਂ ਦੀ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸ੍ਰੀ ਦਮਨਪ੍ਰੀਤ ਸਿੰਘ ਸੋਢੀ ਫੰਕਸ਼ਨਲ ਮੈਨੇਜਰ ਜਿਲਾ ਉਦਯੋਗ ਕੇਂਦਰ ਫ਼ਰੀਦਕੋਟ ਨੇ ਸਰਕਾਰ ਵੱਲੋਂ ਸਵੈਂ ਰੋਜ਼ਗਾਰ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਪੀ.ਐਮ.ਐਫ.ਐਮ.ਈ  ਅਤੇ ਪੀ.ਐਮ.ਈ.ਜੀ.ਪੀ  ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ।  ਇਸ ਮੌਕੇ ਐਲ.ਡੀ.ਐਮ ਫ਼ਰੀਦਕੋਟ ਸ੍ਰੀ ਜਸਪ੍ਰੀਤ ਸਿੰਘ ਨੇ ਵੀਵਰ ਮੁਦਰਾ ਸਕੀਮ ਬਾਰੇ ਜਾਣਕਾਰੀ ਦਿੱਤੀ । ਇਸ ਦੌਰਾਨ ਉਨ੍ਹਾਂ ਦੱਸਿਆਂ ਕਿ ਬੁਣਕਰ ਵੱਲੋਂ ਆਪਣਾ ਬੁਣਾਈ ਦਾ ਕੰਮ ਸ਼ੁਰੂ ਲਈ ਸਰਕਾਰ ਵੱਲੋਂ 2 ਲੱਖ ਰੁਪਏ ਦਾ ਲੋਨ 7 ਪ੍ਰਤੀਸ਼ਤ ਵਿਆਜ ਦਰ ਤੇ ਦਿੱਤਾ ਜਾਵੇਗਾ। ਇਸ ਦੇ ਨਾਲ ਕਰਜ਼ ਦੀ ਰਕਮ ਦਾ 20 ਪ੍ਰਤੀਸ਼ਤ ਅਤੇ ਅਧਿਕਤਮ 20000 ਰੁਪਏ ਦ...
ਬਿਊਰੋ ਵੱਲੋਂ ਸਰਕਾਰੀ ਰਾਜਿੰਦਰਾ ਕਾਲਜ ਦੇ ਸਹਿਯੋਗ ਨਾਲ ਪਲੇਸਮੈਂਟ ਕੈਂਪ ਆਯੋਜਿਤ

ਬਿਊਰੋ ਵੱਲੋਂ ਸਰਕਾਰੀ ਰਾਜਿੰਦਰਾ ਕਾਲਜ ਦੇ ਸਹਿਯੋਗ ਨਾਲ ਪਲੇਸਮੈਂਟ ਕੈਂਪ ਆਯੋਜਿਤ

Punjab
ਬਠਿੰਡਾ, 7 ਮਾਰਚ : ਸੂਬਾ ਸਰਕਾਰ ਵੱਲੋਂ ਨੌਜਵਾਨਾਂ ਦੇ ਉਜਵੱਲ ਭਵਿੱਖ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ ਸਥਾਨਕ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਸਰਕਾਰੀ ਰਾਜਿੰਦਰਾ ਕਾਲਜ ਦੇ ਸਹਿਯੋਗ ਨਾਲ ਪਲੇਸਮੈਂਟ ਦਾ ਆਯੋਜਨ ਕੀਤਾ ਗਿਆ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਸ. ਜਸਪ੍ਰੀਤ ਸਿੰਘ ਨੇ ਸਾਂਝੀ ਕੀਤੀ।           ਇਸ ਦੌਰਾਨ ਡਿਪਟੀ ਡਾਇਰੈਕਟਰ ਸ਼੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਐਸ.ਬੀ.ਆਈ. ਲਾਈਫ ਇੰਸੋਰੈਂਸ, ਪੁਖਰਾਜ ਹੈਲਥ ਕੇਅਰ, ਆਈ.ਸੀ.ਆਈ.ਸੀ.ਆਈ. ਬੈਂਕ, ਇੰਡੀਆਂ ਜੋਬ ਕਾਰਟ, ਏ.ਵੀ.ਸੀ. ਮਹਿੰਦਰਾ, ਫੋਨ ਪੇਅ, ਫਲਿਪਕਾਰਟ, ਆਰ.ਐਡ.ਜੇ. ਲਾਅ ਕੰਨਸਲਟੈਂਟ ਆਦਿ ਵੱਲ਼ੋਂ ਸ਼ਿਰਕਤ ਕੀਤੀ ਗਈ। ਕੈਂਪ ਦੌਰਾਨ ਲਗਭਗ 173 ਪ੍ਰਾਰਥੀਆਂ ਵੱਲੋਂ ਸਿਰਕਤ ਕੀਤੀ ਗਈ ਅਤੇ ਵੱਖ-ਵੱਖ ਕੰਪਨੀਆਂ ਦੁਆਰਾ ਕੁੱਲ 97 ਪ੍ਰਾਰਥੀਆਂ ਦੀ ਸਿਲੈਕਸ਼ਨ ਕੀਤੀ ਗਈ। ਵੱਖ-ਵੱਖ ਅਸਾਮੀਆਂ ਲਈ ਪ੍ਰਾਰਥੀਆਂ ਨੂੰ 10,000/- ਰੁਪਏ ਤੋਂ ਲੈ ਕੇ 20,000/- ਰੁਪਏ ਪ੍ਰਤੀ ਮਹੀਨਾਂ ਦੀ ਤਨਖਾਹ ਦੇ ਆਫਰ ਦਿੱਤੇ ਗਏ। ਸਥਾਨਕ ਸਰਕਾਰੀ ਰਾਜਿੰਦਰਾ ਕਾਲਜ ਦੇ ਪ੍ਰਿੰਸੀਪਲ ...
ਚੇਅਰਮੈਨ ਜਤਿੰਦਰ ਭੱਲਾ ਨੇ 22 ਹੈਲਪਰਾਂ ਤੇ ਤਿੰਨ ਆਂਗਣਵਾੜੀ

ਚੇਅਰਮੈਨ ਜਤਿੰਦਰ ਭੱਲਾ ਨੇ 22 ਹੈਲਪਰਾਂ ਤੇ ਤਿੰਨ ਆਂਗਣਵਾੜੀ

Punjab
ਬਠਿੰਡਾ, 7 ਮਾਰਚ : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਹੇਠ ਆਪ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਤੇ ਰੁਜ਼ਗਾਰ ਦੇਣ ਵਿਚ ਬਾਜ਼ੀ ਮਾਰੀ ਹੈ। ਹੁਣ ਤੱਕ ਦੇ ਇਤਿਹਾਸ ਵਿਚ ਆਪ ਸਰਕਾਰ ਵੱਲੋਂ ਸਭ ਤੋਂ ਵੱਧ ਨੌਜਵਾਨਾਂ ਨੂੰ ਪਾਰਦਰਸ਼ੀ ਢੰਗ ਨਾਲ ਨੌਕਰੀਆਂ ਦਿੱਤੀਆਂ ਗਈਆਂ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਚੇਅਰਮੈਨ ਨਗਰ ਸੁਧਾਰ ਟਰਸਟ ਸ. ਜਤਿੰਦਰ ਭੱਲਾ ਨੇ 22 ਹੈਲਪਰਾਂ ਤੇ ਤਿੰਨ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਸਮੇਂ ਕੀਤਾ। ਇਸ ਮੌਕੇ ਚੇਅਰਮੈਨ ਸ. ਭੱਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਨੌਜਵਾਨਾਂ ਨੂੰ ਵੱਡੇ ਪੱਧਰ ’ਤੇ ਰੁਜ਼ਗਾਰ ਮਿਲਿਆ ਹੈ। ਜਿਸ ਕਾਰਨ ਉਨ੍ਹਾਂ ਦੇ ਘਰਾਂ ਵਿਚ ਖੁਸ਼ੀਆਂ ਪਰਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਾਰਦਰਸ਼ੀ ਢੰਗ ਨਾਲ ਯੋਗ ਨੌਜਵਾਨਾਂ ਨੂੰ ਨੌਕਰੀਆਂ ਦੇ ਨਿਯੁਕਤੀ ਪੱਤਰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਸੂਬੇ ਦੇ ਵੱਖ-ਵੱਖ ਵਿਭਾਗਾਂ ਵਿਚ ਪਾਰਦਰਸ਼ੀ ਢੰਗ ਨਾਲ ਨੌਜਵਾਨਾਂ ਦੀ ਭਰਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਆਪ ਸਰਕਾਰ ਨੌਜਵਾਨਾਂ ਲਈ ਨੌਕਰੀਆਂ ਅਤੇ ਰੁਜ਼ਗਾਰ ਦੇ ਸਾਧਨ ਪੈਦਾ...
ਆਈ.ਐਚ.ਐਮ ਵੱਲੋਂ ਕਰਵਾਇਆ ਜਾ ਰਿਹਾ ਉੱਦਮੀ ਪ੍ਰੋਗਰਾਮ

ਆਈ.ਐਚ.ਐਮ ਵੱਲੋਂ ਕਰਵਾਇਆ ਜਾ ਰਿਹਾ ਉੱਦਮੀ ਪ੍ਰੋਗਰਾਮ

Punjab
ਬਠਿੰਡਾ, 7 ਮਾਰਚ : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੇ ਉਜਵਲ ਭਵਿੱਖ ਲਈ ਹਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਆਈ.ਐਚ.ਐਮ ਵੱਲੋਂ ਬੇਰੁਜ਼ਗਾਰਾਂ ਲਈ ਉੱਦਮੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਆਰਮੀ ਕੈਂਟ ਬਠਿੰਡਾ ਦੇ ਆਰਮੀ ਨੌਜਵਾਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਕੁੱਕ, ਤੰਦੂਰ ਅਤੇ ਵੱਖ-ਵੱਖ ਪਕਵਾਨਾਂ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦਿਆਂ ਵੱਲੋਂ ਸਿਖਿਆਰਥੀਆਂ ਨੂੰ ਉੱਦਮੀ ਬਣਨ ਲਈ ਅਤੇ ਆਪਣਾ ਕੰਮ ਸ਼ੁਰੂ  ਕਰਨ ਲਈ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਪ੍ਰੋਗਰਾਮ ਕੋਆਰਡੀਨੇਟਰ ਰਿੱਤੂ ਬਾਲਾ ਗਰਗ ਨੇ ਸਾਂਝੀ ਕੀਤੀ। ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਕੋਆਰਡੀਨੇਟਰ ਰਿੱਤੂ ਬਾਲਾ ਗਰਗ ਨੇ ਦੱਸਿਆ ਕਿ ਆਈ.ਐਚ.ਐਮ. ਤੋੱ ਹੁਨਰ ਸਿੱਖ ਕੇ ਅਤੇ ਸਰਕਾਰ ਦੀਆਂ ਸਬਸਿਡੀ ਵਾਲੀਆਂ ਸਕੀਮਾਂ ਦਾ ਲਾਭ ਲੈ ਕੇ ਉੱਦਮੀ ਕੋਰਸ ਵਾਲੇ ਸਿਖਿਆਰਥੀ ਸਫਲ ਉੱਦਮੀ ਬਣ ਸਕਦੇ ਹਨ। ਇਸ ਵਰਕਸ਼ਾਪ ਵਿੱਚ ਪ੍ਰਿੰਸੀਪਲ ਰਾਜਨੀਤ ਕੋਹਲੀ ਵੱਲੋਂ ਸਿਖਿਆਰਥੀਆਂ ਨੂੰ ਖਾਣਾ ਅਤੇ ਡਰਿੰਕਸ ਪਰੋਸਣ ਦੀਆਂ ਵੱ...
ਖੇਤੀਬਾੜੀ ਵਿਭਾਗ ਵੱਲੋਂ ਸੰਗਤ ਬਲਾਕ ਵਿਖੇ ਫ਼ਸਲਾਂ ਦੇ ਨੁਕਸਾਨ ਦਾ ਲਿਆ ਗਿਆ ਜਾਇਜਾ

ਖੇਤੀਬਾੜੀ ਵਿਭਾਗ ਵੱਲੋਂ ਸੰਗਤ ਬਲਾਕ ਵਿਖੇ ਫ਼ਸਲਾਂ ਦੇ ਨੁਕਸਾਨ ਦਾ ਲਿਆ ਗਿਆ ਜਾਇਜਾ

Punjab
ਬਠਿੰਡਾ, 7 ਮਾਰਚ : ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾ ਤਹਿਤ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਅਤੇ ਖੇਤੀਬਾੜੀ ਅਫਸਰ ਬਠਿੰਡਾ ਡਾ. ਬਲਜਿੰਦਰ ਸਿੰਘ ਵੱਲੋਂ ਬਲਾਕ ਸੰਗਤ ਵਿਖੇ ਹੋਈ ਭਾਰੀ ਬਾਰਿਸ਼/ਗੜੇਮਾਰੀ ਕਾਰਨ ਹੋਏ ਫਸਲਾਂ ਦੇ ਨੁਕਸਾਨ ਦਾ ਜਾਇਜਾ ਲੈਣ ਲਈ ਖੇਤਾਂ ਦਾ ਦੌਰਾ ਕੀਤਾ ਗਿਆ । ਦੌਰੇ ਦੌਰਾਨ ਦੇ ਖੇਤੀਬਾੜੀ ਵਿਕਾਸ ਅਫਸਰ, ਡਾ. ਵਕੀਲ ਸਿੰਘ ਵੱਲੋਂ ਦੱਸਿਆ ਗਿਆ ਕਿ ਬਲਾਕ ਸੰਗਤ ਦੇ ਪਿੰਡ ਨੰਦਗੜ੍ਹ, ਚੱਕ ਅਤਰ ਸਿੰਘ ਵਾਲਾ, ਕਾਲਝਰਾਣੀ, ਬਾਜਕ, ਘੁੱਦਾ, ਬੰਬੀਹਾ, ਧੁੰਨੀਕੇ ਅਤੇ ਜੰਗੀਰਾਣਾ ਵਿਖੇ ਮੁੱਖ ਫਸਲਾਂ ਜਿਵੇਂ ਕਿ ਕਣਕ, ਸਰੋਂ ਆਦਿ ਦੇ ਨੁਕਸਾਨ ਦਾ ਜਾਇਜ਼ਾ ਲੈਂਦਿਆਂ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ। ਇਸ ਦੌਰਾਨ ਡਾ. ਬਲਜਿੰਦਰ ਸਿੰਘ (ਏ.ਓ.ਬਠਿੰਡਾ) ਵੱਲੋਂ ਨਿਰੀਖਣ ਦੌਰਾਨ ਪਾਇਆ ਗਿਆ ਕਿ ਕਣਕ ਦੀਆਂ ਬੱਲੀਆਂ ਚਿੱਟੀਆਂ ਹੋ ਗਈਆਂ ਹਨ, ਜਿਨ੍ਹਾਂ ਵਿੱਚ ਅਜੇ ਤੱਕ ਦਾਣੇ ਨਹੀਂ ਬਣੇ ਦਾ ਨੁਕਸਾਨ ਹੋਇਆ ਹੈ।...
ਮੋਹਾਲੀ ਸ਼ਹਿਰ ਵਿਖੇ ਸਤੰਬਰ 2024 ਤੱਕ ਸ਼ਹਿਰ ਦੀਆਂ ਮੁੱਖ ਥਾਂਵਾਂ ਤੇ ਸੀ.ਸੀ.ਟੀ.ਵੀ. ਲਗਾਉਣ ਅਤੇ ਕਮਾਂਡ ਕੰਟਰੋਲ ਸੈਂਟਰ ਸਥਾਪਿਤ ਕਰਨ ਦਾ ਕੰਮ ਪੂਰਾ ਹੋ ਜਾਵੇਗਾ-ਐਮ ਐਲ ਏ ਕੁਲਵੰਤ ਸਿੰਘ

ਮੋਹਾਲੀ ਸ਼ਹਿਰ ਵਿਖੇ ਸਤੰਬਰ 2024 ਤੱਕ ਸ਼ਹਿਰ ਦੀਆਂ ਮੁੱਖ ਥਾਂਵਾਂ ਤੇ ਸੀ.ਸੀ.ਟੀ.ਵੀ. ਲਗਾਉਣ ਅਤੇ ਕਮਾਂਡ ਕੰਟਰੋਲ ਸੈਂਟਰ ਸਥਾਪਿਤ ਕਰਨ ਦਾ ਕੰਮ ਪੂਰਾ ਹੋ ਜਾਵੇਗਾ-ਐਮ ਐਲ ਏ ਕੁਲਵੰਤ ਸਿੰਘ

Punjab
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 7 ਮਾਰਚ: ਸ. ਕੁਲਵੰਤ ਸਿੰਘ ਵਿਧਾਇਕ ਐਸ.ਏ.ਐਸ. ਨਗਰ ਮੋਹਾਲੀ ਵੱਲੋਂ ਪੰਜਾਬ ਵਿਧਾਨ ਸਭਾ ਦੇ ਮੌਜੂਦਾ ਬਜਟ ਸੈਸ਼ਨ ਦੌਰਾਨ ਐਸ.ਏ.ਐਸ. ਨਗਰ ਮੋਹਾਲੀ ਸ਼ਹਿਰ ਵਿਖੇ ਲੋਕਾਂ ਦੀ ਸੁਰੱਖਿਆ ਅਤੇ ਸੜ੍ਹਕਾਂ ਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸ਼ਹਿਰ ਦੀਆਂ ਸੜ੍ਹਕਾਂ ਦੇ ਇੰਟਰ ਸੈਕਸ਼ਨਾਂ ਅਤੇ ਹੋਰ ਲੋੜੀਂਦੀਆਂ ਥਾਂਵਾਂ ’ਤੇ ਚੰਡੀਗੜ੍ਹ ਦੀ ਤਰਜ਼ ’ਤੇ ਹਾਈਟੈੱਕ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੇ ਲਾਏ ਗਏ ਸੁਆਲ ਦੇ ਜੁਆਬ ’ਚ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਸ਼ਹਿਰ ’ਚ ਵੱਖ-ਵੱਖ ਥਾਂਵਾਂ ’ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਅਤੇ ਕਮਾਂਡ ਕੰਟਰੋਲ ਸੈਂਟਰ ਸਥਾਪਿਤ ਕਰਨ ਦਾ ਕੰਮ ਸਤੰਬਰ 2024 ਤੱਕ ਪੂਰਾ ਕਰ ਲੈਣ ਦਾ ਭਰੋਸਾ ਦਿੱਤਾ ਗਿਆ। ਜਿਸ ’ਤੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਉੁਨ੍ਹਾਂ ਦਾ ਧੰਨਵਾਦ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰੇ ਲੱਗਣ ਨਾਲ ਸ਼ਹਿਰ ਵਿੱਚ ਚੋਰੀ ਅਤੇ ਲੁੱਟ ਖੋਹ ਆਦਿ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਵੇਗੀ, ਔਰਤਾਂ, ਬੱਚਿਆਂ ਅਤੇ ਹਰ ਸ਼ਾਂਤੀ ਪਸੰਦ ਵਿਅਕਤੀ ਦੀ ਸੁਰੱਖਿਆ ਵਿੱ...
ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਚੇਅਰਮੈਨ ਅਨਿਲ ਠਾਕੁਰ ਨੇ ਐਸ ਏ ਐਸ ਨਗਰ ਜ਼ਿਲ੍ਹੇ ਦੇ ਵਪਾਰੀਆਂ ਤੇ ਉਦਯੋਗਪਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ

ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਚੇਅਰਮੈਨ ਅਨਿਲ ਠਾਕੁਰ ਨੇ ਐਸ ਏ ਐਸ ਨਗਰ ਜ਼ਿਲ੍ਹੇ ਦੇ ਵਪਾਰੀਆਂ ਤੇ ਉਦਯੋਗਪਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ

Punjab
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 7 ਮਾਰਚ: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਚੇਅਰਮੈਨ ਅਨਿਲ ਠਾਕੁਰ ਨੇ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਵਪਾਰੀਆਂ, ਉਦਯੋਗਪਤੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਪੰਜਾਬ ਮੀਡੀਅਮ ਇੰਡਸਟਰੀ ਬੋਰਡ ਦੇ ਚੇਅਰਮੈਨ ਨੀਲ ਗਰਗ, ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਅਤੇ ਅਨਿਲ ਭਾਰਦਵਾਜ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਸੰਬੋਧਨ ਹੁੰਦਿਆਂ ਚੇਅਰਮੈਨ ਅਨਿਲ ਠਾਕੁਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਯਕ ਮੁਸ਼ਤ ਨਿਪਟਾਰਾ’ (ਵਨ ਟਾਈਮ ਸੈਟਲਮੈਂਟ) ਸਕੀਮ ਤਹਿਤ 01 ਲੱਖ ਤੋਂ ਘੱਟ ਦੇ ਪੁਰਾਣੇ ਬਕਾਏ ਨੂੰ ਪੂਰਣ ਤੌਰ ’ਤੇ ਮੁਆਫ਼ ਕਰ ਦਿੱਤਾ ਗਿਆ ਹੈ, ਜਦਕਿ 01 ਲੱਖ ਰੁਪਏ ਤੋਂ ਉੱਪਰ ਅਤੇ 01 ਕਰੋੜ ਤੱਕ ਦੇ ਬਕਾਏ ਸਬੰਧੀ ਵੱਖ-ਵੱਖ ਦਰਾਂ ਦੇ ਹਿਸਾਬ ਨਾਲ ਛੋਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਲਾਭ ਲੈਣ ਲਈ 15 ਮਾਰਚ ਤੋਂ ਪਹਿਲਾਂ-ਪਹਿਲਾਂ ਸਬ...
ਔਰਤਾਂ ਰਾਸ਼ਟਰ ਨਿਰਮਾਣ ਅਤੇ ਲੋਕਤੰਤਰ ਦੀ ਰਾਖੀ ਲਈ ਅਹਿਮ ਭੂਮਿਕਾ ਨਿਭਾਉਂਦੀਆਂ ਹਨ-ਡਿਪਟੀ ਕਮਿਸ਼ਨਰ

ਔਰਤਾਂ ਰਾਸ਼ਟਰ ਨਿਰਮਾਣ ਅਤੇ ਲੋਕਤੰਤਰ ਦੀ ਰਾਖੀ ਲਈ ਅਹਿਮ ਭੂਮਿਕਾ ਨਿਭਾਉਂਦੀਆਂ ਹਨ-ਡਿਪਟੀ ਕਮਿਸ਼ਨਰ

Punjab
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 7 ਮਾਰਚ: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਵਿੱਚ ਲੋਕਤੰਤਰ ਦੀ ਰਾਖੀ ਦੇ ਨਾਲ-ਨਾਲ ਇੱਕ ਮਜ਼ਬੂਤ ​​ਅਤੇ ਜੀਵੰਤ ਰਾਸ਼ਟਰ ਦੇ ਨਿਰਮਾਣ ਲਈ ਔਰਤਾਂ ਦਾ ਯੋਗਦਾਨ ਮਹੱਤਵਪੂਰਨ ਹੈ। ਮੋਹਾਲੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਲਈ ਕਵਾਡਰੈਂਟ ਟੈਲੀਵੈਂਚਰਜ਼ ਲਿਮਟਿਡ (ਕਨੈਕਟ ਬਰਾਡਬੈਂਡ) ਦੀਆਂ ਮਹਿਲਾ ਸਟਾਫ਼ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਰਾਜਨੀਤੀ ਵਿੱਚ ਔਰਤਾਂ ਦੀ ਸਰਗਰਮ ਭਾਗੀਦਾਰੀ ਨਾਲ ਨਾਗਰਿਕਾਂ ਦੀਆਂ ਲੋੜਾਂ ਪ੍ਰਤੀ ਵਧੇਰੇ ਜਵਾਬਦੇਹੀ ਸਮੇਤ ਲੋਕਤੰਤਰੀ ਸ਼ਾਸਨ ਲਈ ਠੋਸ ਲਾਭ ਹੁੰਦੇ ਹਨ।       ਡਿਪਟੀ ਕਮਿਸ਼ਨਰ ਨੇ ਕਿਹਾ ਕਿ ਔਰਤਾਂ ਤੋਂ ਵੱਧ ਕੋਈ ਵੀ ਚੋਣਾਂ ਦੀ ਮਹੱਤਤਾ ਨੂੰ ਨਹੀਂ ਸਮਝਦਾ ਅਤੇ ਇਸ ਸਮਾਗਮ ਦਾ ਉਦੇਸ਼ ਮਹਿਲਾ ਸਟਾਫ਼ ਦੀ ਆਪਣੇ ਕੰਮ ਪ੍ਰਤੀ ਦ੍ਰਿੜ ਵਚਨਬੱਧਤਾ ਅਤੇ ਸਮਰਪਣ ਨੂੰ ਸਵੀਕਾਰ ਕਰਨਾ ਹੈ। ਉਹ ਨਾ ਸਿਰਫ਼ ਘਰੇਲੂ ਕੰਮਾਂ ਦਾ ਪ੍ਰਬੰਧ ਕਰਦੀਆਂ ਹਨ ਸਗੋਂ ਆਪਣੇ ਪੇਸ਼ੇਵਰ ਕਰਤੱਵਾਂ ਨੂੰ ਵੀ ਕੁਸ਼ਲਤਾ ਨਾਲ ਨਿਭਾਉਂਦੀਆਂ ਹਨ।     ਉਨ੍ਹਾਂ ਕਿਹਾ ਕਿ ਔਰਤਾਂ ਦਾ ਮੇਹਨਤੀ ਸੁਭ...
ਵਿਜੀਲੈਂਸ ਬਿਊਰੋ ਨੇ ਗ੍ਰਾਂਟ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਪੰਜ ਪੰਚਾਇਤ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ

ਵਿਜੀਲੈਂਸ ਬਿਊਰੋ ਨੇ ਗ੍ਰਾਂਟ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਪੰਜ ਪੰਚਾਇਤ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ

Punjab
ਚੰਡੀਗੜ੍ਹ, 7 ਮਾਰਚ – ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਵੀਰਵਾਰ ਨੂੰ ਗੁਰਮੇਜ ਸਿੰਘ ਅਤੇ ਜਵਾਲਾ ਸਿੰਘ (ਦੋਵੇਂ ਸਾਬਕਾ ਸਰਪੰਚ), ਨਿਰਵੈਲ ਸਿੰਘ, ਕਾਬੁਲ ਸਿੰਘ ਅਤੇ ਗੁਰਬੀਰ ਸਿੰਘ (ਦੋਵੇਂ ਸਾਬਕਾ ਮੈਂਬਰ) ਨੂੰ ਗ੍ਰਾਮ ਪੰਚਾਇਤ ਬੇਨਕਾ, ਜ਼ਿਲ੍ਹਾ ਤਰਨਤਾਰਨ  ਦੇ ਵਿਕਾਸ ਲਈ ਮਿਲੀ ਸਰਕਾਰੀ ਗਰਾਂਟ ਦੀ ਦੁਰਵਰਤੋਂ ਕਰਨ ਲਈ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਸਾਬਕਾ ਪੰਚਾਇਤ ਮੈਂਬਰਾਂ ਖਿਲਾਫ ਇਹ ਕੇਸ ਪਿੰਡ ਬੇਨਕਾ ਦੇ ਵਸਨੀਕ ਸ਼ੁਬੇਗ ਸਿੰਘ ਵੱਲੋਂ ਬਿਊਰੋ ਨੂੰ ਦਰਜ ਕਰਵਾਈ ਸ਼ਿਕਾਇਤ ਦੇ ਅਧਾਰ ’ਤੇ ਦਰਜ ਕੀਤਾ ਗਿਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਉਕਤ ਦੋਸ਼ੀਆਂ ਨੇ ਪਿੰਡ ਬੇਨਕਾ  ਦੇ  ਪੰਚਾਇਤ ਮੈਂਬਰਾਂ  ਵਜੋਂ ਆਪਣੇ ਕਾਰਜ ਕਾਲ ਦੌਰਾਨ ਸਰਕਾਰੀ ਫੰਡਾਂ ਚੋਂ 1,66,95,153 ਰੁਪਏ ਦਾ ਗਬਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰ...
ਡਿਪਟੀ ਕਮਿਸ਼ਨਰ ਨੇ ਸਮਾਰਟ ਸਿਟੀ ਦੇ ਪ੍ਰੋਜੈਕਟਾਂ ਨੂੰ ਲੈ ਕੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਡਿਪਟੀ ਕਮਿਸ਼ਨਰ ਨੇ ਸਮਾਰਟ ਸਿਟੀ ਦੇ ਪ੍ਰੋਜੈਕਟਾਂ ਨੂੰ ਲੈ ਕੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

Punjab
ਅੰਮ੍ਰਿਤਸਰ 7 ਮਾਰਚ 2024-- ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ, ਅੰਮ੍ਰਿਤਸਰ ਵਿਖੇ ਸਿਟੀ ਲੈਵਲ ਇਵੈਲੂਏਸ਼ਨ ਐਂਡ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਹੋਈ। ਡਿਪਟੀ ਕਮਿਸ਼ਨਰ ਸ. ਘਨਸ਼ਾਮ ਥੋਰੀ, ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਸ: ਹਰਪ੍ਰੀਤ ਸਿੰਘ, ਐਸ.ਈ. ਸੰਦੀਪ ਸਿੰਘ, ਐੱਸ.ਈ. ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਰਾਕੇਸ਼ ਗਰਗ ਅਤੇ ਸਮਾਰਟ ਸਿਟੀ ਦੇ ਅਧਿਕਾਰੀ ਮੀਟਿੰਗ ਵਿੱਚ ਹਾਜ਼ਰ ਸਨ। ਇਹ ਮੀਟਿੰਗ ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਅਧੀਨ ਨਵੇਂ ਪ੍ਰੋਜੈਕਟਾਂ ਦੇ ਪ੍ਰਸਤਾਵ ਦੀ ਸਮੀਖਿਆ ਕਰਨ ਲਈ ਹੋਈ। ਹੋਰ ਪ੍ਰੋਜੈਕਟਾਂ ਤੋਂ ਇਲਾਵਾ, ਨਗਰ ਨਿਗਮ ਦੇ ਅਧਿਕਾਰੀਆਂ ਦੀ ਇੱਕ ਗਸ਼ਤ ਟੀਮ ਗਠਿਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜੋ ਕਿ ਬੀ.ਆਰ.ਟੀ.ਐਸ. ਸੜਕਾਂ ਅਤੇ ਅੰਦਰੂਨੀ ਗੋਲਾਕਾਰ ਸੜਕਾਂ ਤੋਂ ਲੋਹੇ ਦੀਆਂ ਗਰਿੱਲਾਂ ਦੀ ਚੋਰੀ ਦੇ ਮੱਦੇਨਜ਼ਰ ਨਗਰ ਨਿਗਮ ਅੰਮ੍ਰਿਤਸਰ ਦੇ ਬੁਨਿਆਦੀ ਢਾਂਚੇ ਦੀ ਰੋਜ਼ਾਨਾ ਨਿਗਰਾਨੀ ਕਰੇਗੀ ਤਾਂ ਜੋ ਨਗਰ ਨਿਗਮ ਆਪਣੀ ਜਾਇਦਾਦ ਦੀ ਸੁਰੱਖਿਆ ਕਰ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੂਜੇ ਪ੍ਰੋਜੈਕਟਾਂ ਵਿੱਚ ਇਤਿਹਾਸਕ ਰਾਮ ਬਾਗ ਗਾਰਡਨ ਦੀਆਂ ਖੁੱਲ੍ਹੀਆਂ ਥਾਵਾ...