ਵਿਧਾਇਕ ਕੁਲਵੰਤ ਸਿੰਘ ਵੱਲੋਂ ਸਿਆਉ ਵਿਖੇ 5.11 ਲੱਖ ਰੁਪਏ ਲਾਗਤ ਨਾਲ ਤਿਆਰ ਸਾਲਿਡ ਵੇਸਟ ਮੈਨੇਜਮੈਂਟ ਯੂਨਿਟ ਦਾ ਉਦਘਾਟਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਮਾਰਚ:
ਅੱਜ ਪਿੰਡ ਸਿਆਉ ਵਿਖੇ 5.11 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਸਾਲਿਡ ਵੇਸਟ ਮੈਨੇਜਮੈਂਟ ਯੂਨਿਟ ਦਾ ਉਦਘਾਟਨ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਵੱਲੋਂ ਕੀਤਾ ਗਿਆ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਹੁਣ ਤੱਕ ਮੋਹਾਲੀ ਬਲਾਕ ਵਿਖੇ ਇਸ ਤਰ੍ਹਾਂ ਦੇ ਯੂਨਿਟ 19 ਪਿੰਡਾਂ ਵਿੱਚ ਲਗਾਏ ਜਾ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਯੂਨਿਟ ਹੋਰ ਪਿੰਡਾਂ ਵਿੱਚ ਵੀ ਲਗਾਏ ਜਾਣਗੇ। ਉਹਨਾਂ ਕਿਹਾ ਕਿ ਇਸ ਯੂਨਿਟ ਦੇ ਲੱਗਣ ਨਾਲ ਪਿੰਡ ਵਿੱਚ ਕੂੜੇ ਦੀ ਸਾਂਭ -ਸੰਭਾਲ ਦੀ ਸਮੱਸਿਆ ਦੂਰ ਹੋ ਜਾਵੇਗੀ, ਕਿਉਂਕਿ ਪਿੰਡ ਦੇ ਹਰ ਘਰ ਤੋਂ ਗਿੱਲਾ ਅਤੇ ਸੁੱਕਾ ਕੂੜਾ ਇਕੱਠਾ ਕਰਕੇ ਇਸ ਯੂਨਿਟ ਤੱਕ ਪਹੁੰਚਾਇਆ ਜਾਵੇਗਾ, ਜਿੱਥੇ ਕੰਪੋਸਟਿੰਗ ਵਿਧੀ ਰਾਹੀਂ ਖਾਦ ਬਣਾਈ ਜਾਵੇਗੀ। ਉਹਨਾਂ ਕਿਹਾ ਕਿ ਘਰਾਂ ਤੋਂ ਕੂੜਾ ਚੁੱਕ ਕੇ ਇਸ ਯੂਨਿਟ ਤੱਕ ਪਹੁੰਚਾਉਣ ਲਈ ਰਹੇੜੀਆਂ, ਡਸਟਬਿਨ ਅਤੇ ਹੋਰ ਪ੍ਰਬੰਧ ਵੀ ਕੀਤੇ ਜਾ ਰਹੇ ਹਨ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿੱਥੇ ਹੁਣ ਤੱਕ 42 ਹਜ਼ਾਰ 900 ਤੋਂ ਵੀ ਵੱਧ ਮੁਲਾਜ਼ਮ ਵੱਖ-ਵੱਖ ਵਿਭਾਗਾਂ ਦੇ ਵਿ...








