ਡਿਪਟੀ ਕਮਿਸ਼ਨਰ ਵੱਲੋਂ ਫ੍ਰੀਡਮ ਫਾਈਟਰ ਭਵਨ ਮੋਗਾ ਦੇ ਨਵਨਿਰਮਾਨ ਤੇ ਰੱਖ-ਰਖਾਵ ਲਈ 2 ਰੁਪਏ ਦਾ ਚੈੱਕ ਭੇਂਟ
ਮੋਗਾ, 15 ਫਰਵਰੀ:
ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਸੁਤੰਤਰਤਾ ਸੰਗ੍ਰਾਮੀਆਂ ਦੀ ਭਲਾਈ ਲਈ ਵਚਨਬੱਧ ਹੈ, ਸਤੰਤਰਤਾ ਸੰਗ੍ਰਾਮੀਆਂ ਦੇ ਪਰਿਵਾਰਾਂ ਦੀਆਂ ਹਰ ਮੁਸ਼ਕਿਲਾਂ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਹਰ ਸਮੇਂ ਤਤਪਰ ਹੈ, ਕਿਉਂਕਿ ਅਸੀਂ ਸੰਗ੍ਰਾਮੀਆਂ ਦੀਆਂ ਕੁਰਬਾਨੀਆਂ ਦਾ ਮੁੱਲ ਨਹੀਂ ਚੁੱਕਾ ਸਕਦੇ ਅਸੀਂ ਉਨ੍ਹਾਂ ਦੇ ਵਾਰਸਾਂ ਦਾ ਬਣਦਾ ਸਨਮਾਨ ਹੀ ਕਰਨਯੋਗ ਹਾਂ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਜ਼ਿਲ੍ਹੇ ਦੇ ਸੁਤੰਤਰਤਾ ਸੰਗ੍ਰਾਮੀਆਂ ਦੇ ਪਰਿਵਾਰਾਂ ਦੀਆਂ ਮੁਸ਼ਕਿਲਾਂ ਸੁਣਨ ਅਤੇ ਉਨ੍ਹਾਂ ਦੇ ਢੁਕਵੇਂ ਨਿਪਟਾਰੇ ਦੇ ਮੰਤਵ ਨਾਲ ਬੁਲਾਈ ਗਈ ਖਾਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਫਰੀਡਮ ਫਾਈਟਰ ਭਵਨ ਮੋਗਾ ਦੇ ਨਵਨਿਰਮਾਨ ਅਤੇ ਰੱਖ ਰਖਾਵ ਲਈ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਤਰਫੋਂ ਆਇਆ, 2 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਵੀ ਭੇਂਟ ਕੀਤਾ। ਉਨ੍ਹਾਂ ਕਿਹਾ ਕਿ ਸੁਤੰਤਰਤਾ ਸੰਗ੍ਰਾਮੀਆਂ ਦੇ ਪਰਿਵਾਰਾਂ ਦੀਆਂ ਮੰਗਾਂ ਸਬੰਧੀ ਸਬੰਧੰਤ ਵਿਭਾਗਾਂ ਨਾਲ ਜਲਦੀ ਤੋਂ ਜਲਦੀ ਤਾਲਮੇਲ ਕਰਕੇ ਢੁਕਵਾਂ ਹੱਲ ਕੀਤਾ ਜਾਵੇਗਾ।
ਇਸ ਸਮੇਂ ਡਿਪਟੀ ਕਮਿਸ਼ਨ...







