ਪਿੰਡਾਂ ਦਾ ਵਿਕਾਸ ਕਰਾਉਣ ਲਈ ਅੱਗੇ ਆਏ ਐਨ ਆਰ ਆਈ ਪੰਜਾਬੀ
- ਐਨ ਆਰ ਆਈ ਪੰਜਾਬੀ ਪਿੰਡਾਂ ਵਿੱਚ ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ - ਕੁਲਵੰਤ ਸਿੰਘ
ਮੋਗਾ, 15 ਫਰਵਰੀ - ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਪਲਾਨ ਸਕੀਮ ਐਨ ਆਰ ਆਈ -1 ਅਧੀਨ ਪਿੰਡਾਂ ਦੇ ਵਿਕਾਸ ਦਾ ਰਾਹ ਖੁੱਲ੍ਹ ਗਿਆ ਹੈ। ਜ਼ਿਲ੍ਹਾ ਮੋਗਾ ਨਾਲ ਸੰਬੰਧ ਰੱਖਣ ਵਾਲੇ ਐਨ ਆਰ ਆਈ ਪੰਜਾਬੀ ਇਸ ਸਕੀਮ ਅਧੀਨ ਆਪਣੇ ਪਿੰਡਾਂ ਦਾ ਵਿਕਾਸ ਕਰਾਉਣ ਲਈ ਅੱਗੇ ਆਏ ਹਨ। ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਜ਼ਿਲ੍ਹਾ ਮੋਗਾ ਨਾਲ ਸੰਬੰਧ ਰੱਖਣ ਵਾਲੇ ਚੋਣਵੇਂ ਐਨ ਆਰ ਆਈ ਪੰਜਾਬੀਆਂ ਨਾਲ ਅੱਜ ਆਪਣੇ ਦਫ਼ਤਰ ਵਿਖੇ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਪਲਾਨ ਸਕੀਮ ਐਨ ਆਰ ਆਈ -1 ਅਧੀਨ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਕੁੱਲ ਪ੍ਰੋਜੈਕਟ ਲਾਗਤ ਲਈ 50 ਫੀਸਦੀ ਗਰਾਂਟ ਜਾਰੀ ਕੀਤੀ ਜਾਂਦੀ ਹੈ ਜਦਕਿ 50 ਫੀਸਦੀ ਯੋਗਦਾਨ ਐਨ ਆਰ ਆਈ ਪੰਜਾਬੀਆਂ ਵੱਲੋਂ ਪਾਇਆ ਜਾਂਦਾ ਹੈ। ਇਸ ਸਕੀਮ ਅਧੀਨ ਕੀਤੇ ਜਾਂ ਵਾਲੇ ਕੰਮਾਂ ਵਿੱਚ ਐਨ ਆਰ ਆਈ ਪੰਜਾਬੀਆਂ ਵੱਲੋਂ ਸਿੱਧੇ ਤੌਰ ਉੱਤੇ ਯੋਗਦਾਨ ਪਾਇਆ ਜ...








