ਫਾਜਿਲਕਾ ਜਿਲੇ ਵਿੱਚ ਵੱਖ ਵੱਖ ਸਿਹਤ ਸੰਸਥਾਵਾਂ ਵਿਖੇ ਵਿਸ਼ਵ ਹੋਮਿਓਪੈਥੀ ਦਿਵਸ ਮਨਾਇਆ ਗਿਆ
ਫਾਜ਼ਿਲਕਾ 10 ਅਪ੍ਰੈਲ
ਡਾ ਚੰਦਰ ਸ਼ੇਖਰ ਸਿਵਲ ਸਰਜਨ ਫਾਜਿਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਰੋਹਿਤ ਗੋਇਲ ਸੀਨੀਅਰ ਮੈਡੀਕਲ ਅਫ਼ਸਰ ਦੀ ਦੇਖਰੇਖ ਵਿੱਚ ਸਿਵਲ ਹਸਪਤਾਲ ਫਾਜਿਲਕਾ ਵਿਖੇ ਹੋਮਿਓਪੈਥੀ ਇੱਕ ਸਿਹਤ, ਇੱਕ ਪਰਿਵਾਰ ਥੀਮ ਹੇਠ ਵਿਸ਼ਵ ਹੋਮਿਓਪੈਥੀ ਦਿਵਸ ਮਨਾਇਆ ਗਿਆ। ਇਸ ਦੇ ਨਾਲ ਜਿਲੇ ਦੇ ਵੱਖ ਵੱਖ ਸਿਹਤ ਸੰਸਥਾਵਾਂ ਵਿਖੇ ਮੈਡੀਕਲ ਕੈਂਪ ਲਗਾਏ ਗਏ ਅਤੇ ਲੋਕਾ ਨੂੰ ਹੋਮੀਓਪੈਥਿਕ ਦਵਾਇਆ ਪ੍ਰਯੋਗ ਲਈ ਪ੍ਰੇਰਿਤ ਕੀਤਾ ਗਿਆ।
ਇਸ ਸਮੇਂ ਡਾ ਗੁਰਮੀਤ ਸਿੰਘ ਰਾਏ ਹੋਮਿਓਪੈਥਿਕ ਮੈਡੀਕਲ ਅਫ਼ਸਰ ਅਤੇ ਮੁਕੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਰਮਨ ਚਿਕਿਤਸਕ ਅਤੇ ਰਸਾਇਣ ਵਿਗਿਆਨੀ ਡਾ ਸੈਮੂਅਲ ਹੈਨੇਮੈਨ ਦੇ 10 ਅਪ੍ਰੈਲ ਨੂੰ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦਾ ਸਨਮਾਨ ਕਰਨ ਅਤੇ ਹੋਮਿਓਪੈਥੀ ਦਵਾਈਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਹੋਮਿਓਪੈਥੀ ਦਵਾਈਆਂ ਵੀ ਬਹੁਤ ਕਾਰਗਰ ਸਿੱਧ ਹੁੰਦੀਆਂ ਹਨ ਅਤੇ ਇਸਦੇ ਮਾੜੇ ਪ੍ਰਭਾਵ ਬਹੁਤ ਘੱਟ ਹੁੰਦੇ ਹਨ। ਇਹ ਸਰੀਰ ਦੀਆਂ ਸਵੈ ਇਲਾਜ ਸ਼ਕਤੀਆਂ ਤੇ ਭਰੋਸਾ ਕਰਦੇ ਹਨ। ਇਸ ਸਮੇਂ ਡਾ ਸੈਮੂਅਲ ਹੈਨੇਮਨ ਦਾ ਜਨਮ ਦਿਨ ਮਨ...








