Wednesday, August 19
Shadow

ਹਲਕਾ ਫਿਰੋਜ਼ਪੁਰ ਦਿਹਾਤੀ ਵਿਖੇ ਹਰੇਕ ਵਿਅਕਤੀ ਨੂੰ ਵੋਟ ਪਾਉਣ ਦਾ ਦਿੱਤਾ ਸੰਦੇਸ਼

ਫਿਰੋਜ਼ਪੁਰ 7 ਮਈ (      ) ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਲ੍ਹਾ ਚੋਣ ਅਫਸਰ – ਕਮ-ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਜੇਸ਼ ਧੀਮਾਨ ਦੀ ਅਗਵਾਈ ਵਿੱਚ ਅਗਾਮੀ ਲੋਕ ਸਭਾ ਚੋਣਾ ਵਿੱਚ ਜ਼ਿਲ੍ਹੇ ਭਰ ਵਿੱਚ 100 ਫੀਸਦੀ ਮਤਦਾਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਇਸ ਲੜੀ ਤਹਿਤ ਅੱਜ ਵਿਧਾਨਸਭਾ ਹਲਕਾ 77- ਫਿਰੋਜ਼ਪੁਰ ਦਿਹਾਤੀ ਵਿੱਚ ਸਹਾਇਕ ਰਿਟਰਨਿੰਗ ਅਫਸਰ ਫਿਰੋਜ਼ਪੁਰ ਦਿਹਾਤੀ-ਕਮ-ਵਧੀਕ ਡਿਪਟੀ ਕਮਿਸ਼ਨਰ (ਜ.) ਫਿਰੋਜਪੁਰ ਡਾ. ਨਿਧੀ ਕੁਮੁਦ ਬਾਮਬਾ ਦੀ ਦੇਖ-ਰੇਖ ਵਿੱਚ ਸਵੀਪ ਟੀਮ ਦੁਆਰਾ ਹਲਕੇ ਦੇ ਪਿੰਡ-ਪਿੰਡ ਜਾ ਕੇ ਵਿਸ਼ੇਸ਼ ਤੋਰ ਤੇ ਘੱਟ ਪੋਲਿੰਗ (ਟਰਨਆਉਟ) ਵਾਲੇ ਸਥਾਨਾਂ ਤੇ ਜਾ ਕੇ ਲੋਕਾਂ ਨੂੰ ਵੋਟ ਪਾਉਣ ਦਾ ਸੰਦੇਸ਼ ਦਿੱਤਾ।

          ਜ਼ਿਲ੍ਹਾ ਸਵੀਪ ਟੀਮ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਅੰਦਰ ਵੋਟਰ ਜਾਗਰੂਕਤਾ ਮੁਹਿੰਮ ਜੰਗੀ ਪੱਧਰ ਤੇ ਜਾਰੀ ਹੈ, ਇਸ ਟੀਮ ਦੁਆਰਾ ਫਿਰੋਜ਼ਪੁਰ ਦਿਹਾਤੀ ਹਲਕੇ ਵਿੱਚ ਹਰੇਕ ਵੋਟਰ ਨੂੰ ਵੋਟ ਦੀ ਮਹਤੱਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਸਵੀਪ ਟੀਮ ਵੱਲੋਂ ਚੋਣ ਕਮਿਸ਼ਨ ਦੁਆਰਾ ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਅਕਤੀਆਂ, ਬਜ਼ੁਰਗਾਂ, ਔਰਤਾਂ ਟਰਾਂਸਜੈਂਡਰਾਂ ਨੂੰ ਪੋਲਿੰਗ ਦੌਰਾਨ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਵੀ ਦੱਸਿਆ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ, ਕਾਲਜਾਂ ਲਈ ਵੋਟਰ ਜਾਗਰੂਕਤਾ ਪ੍ਰੋਗਰਾਮ ਕਾਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਭਾਸ਼ਨ ਮੁਕਾਬਲੇ ਕਵਿੱਜ ਮੁਕਾਬਲੇ, ਗੀਤ ਮੁਕਾਬਲੇ, ਰੰਗੋਲੀ ਆਦਿ ਦੇ ਮੁਕਾਬਲੇ ਕਰਵਾਏ ਗਏ ਅਤੇ ਫਿਰ ਜੇਤੂਆਂ ਨੇ ਹਲਕਾ ਪੱਧਰੀ ਸਵੀਪ ਮੇਲੇ ਵਿੱਚ ਭਾਗ ਲਿਆ ਅਤੇ

ਵੋਟਾਂ ਦੀ ਮਹੱਤਤਾ ਬਾਰੇ ਦੱਸਿਆ ਗਿਆ। ਇਸ ਦੌਰਾਨ ਪੈਦਲ ਰੈਲੀ, ਸਾਇਕਲ ਰੈਲੀ, ਟਰੈਕਟਰ ਰੈਲੀ ਰਾਹੀਂ ਵੀ ਜਾਗਰੂਕ ਕੀਤਾ ਗਿਆ ਅਤੇ ਸਕੂਲਾਂ, ਕਾਲਜਾ ਵਿੱਚ ਚੋਣ ਸਾਖਰਤਾ ਕੱਲਬਾਂ ਦਾ ਗਠਨ ਵੀ ਕੀਤਾ ਗਿਆ ।

          ਇਸ ਮੌਕੇ ਜ਼ਿਲ੍ਹਾ ਸਵੀਪ ਕੋਆਰਡੀਨੇਟਰ ਡਾ. ਸਤਿੰਦਰ ਸਿੰਘ, ਕਮਲ ਸ਼ਰਮਾ, ਲਖਵਿੰਦਰ ਸਿੰਘ ਸਹਾਇਕ ਇਲੈਕਸ਼ਨ ਸੈਲ, ਇੰਨਚਾਰਜ ਅੰਗਰੇਜ ਸਿੰਘ, ਚਰਨਜੀਤ ਸਿੰਘ ਚਹਿਲ, ਸੁਨੀਲ ਕੁਮਾਰ, ਪੂਨਮ ਰਾਣੀ, ਰੁਪਿੰਦਰ ਕੌਰ ਸਮੇਤ ਆਂਗਣਵਾੜੀ ਵਰਕਰਜ਼ ਵੀ ਹਾਜ਼ਰ ਸਨ।

Leave a Reply

Your email address will not be published. Required fields are marked *