ਪੁਲਿਸ ਅਬਜ਼ਰਵਰ ਨੇ ਸਰਕਾਰੀ ਪੋਲੀਟੈਕਨਿਕ ਖੂਨੀ ਮਾਜਰਾ ਵਿਖੇ ਖਰੜ ਅਤੇ ਐਸ.ਏ.ਐਸ.ਨਗਰ ਲਈ ਬਣਾਏ ਗਏ ਸਟਰਾਂਗ ਰੂਮਾਂ ਦਾ ਨਿਰੀਖਣ ਕੀਤਾ
(ਐਸ.ਏ.ਐਸ.ਨਗਰ), 15 ਮਈ, 2024: 06-ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਲਈ ਚੋਣ ਕਮਿਸ਼ਨ ਵੱਲੋਂ ਤਾਇਨਾਤ ਪੁਲਿਸ ਅਬਜ਼ਰਵਰ, ਸੰਦੀਪ ਗਜਾਨਨ ਦੀਵਾਨ, ਜੋ ਕਿ 2010 ਬੈਚ ਦੇ ਆਈ.ਪੀ.ਐਸ ਹਨ, ਨੇ ਵੋਟਾਂ ਪੈਣ ਤੋਂ ਬਾਅਦ ਈ.ਵੀ.ਐਮਜ਼ ਦੀ ਸੁਰੱਖਿਅਤ ਸਟੋਰੇਜ ਲਈ ਸਰਕਾਰੀ ਪੋਲੀਟੈਕਨਿਕ ਖੂਨੀ ਮਾਜਰਾ ਵਿਖੇ ਬਣਾਏ ਗਏ ਸਟਰਾਂਗ ਰੂਮਾਂ ਦਾ ਦੌਰਾ ਕੀਤਾ। 052-ਖਰੜ ਅਤੇ 053-ਐਸ.ਏ.ਐਸ ਨਗਰ ਲਈ ਕਾਊਂਟਿੰਗ ਸੈਂਟਰ, ਸਰਕਾਰੀ ਪੌਲੀਟੈਕਨਿਕ ਖੂਨੀ ਮਾਜਰਾ ਵਿਖੇ ਬਣਾਏ ਗਏ ਦੋ ਕਾਊਂਟਿੰਗ ਹਾਲਾਂ ਦਾ ਨਿਰੀਖਣ ਕਰਦਿਆਂ, ਉਨ੍ਹਾਂ ਨੇ ਤਿੰਨ-ਪੱਧਰੀ ਸੁਰੱਖਿਆ ਪ੍ਰਬੰਧਾਂ ਅਤੇ ਸ਼ੀਸ਼ੇ ਦੀਆਂ ਖਿੜਕੀਆਂ ਨੂੰ ਧਾਤ ਦੀਆਂ ਚਾਦਰਾਂ ਨਾਲ ਬੰਦ ਕਰਨ ਅਤੇ ਇੱਕ ਹਾਲ ਦੇ ਪਿਛਲੇ ਪਾਸੇ ਤੋਂ ਪ੍ਰਵੇਸ਼ ਨੂੰ ਇੱਟ ਦੀ ਕੰਧ ਨਾਲ ਬੰਦ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਈ.ਵੀ.ਐਮਜ਼ ਦੀ ਦੇਖ-ਰੇਖ ਲਈ ਉਥੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਤੋਂ ਇਲਾਵਾ, ਕਿਸੇ ਦੀ ਵੀ ਪਹੁੰਚ ਦੀ ਕੋਈ ਸੰਭਾਵਨਾ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰੇ ਦੋਵੇਂ ਹਾਲਾਂ ਵਿੱਚ ਇੱਕ ਸਕਰੀਨ ਦੇ ਨਾਲ ਲਗਾਏ ਜਾਣੇ ਚਾਹੀਦੇ ਹਨ ਤਾਂ ਜੋ ਅੰਦਰ ਪਈ...








