Shadow

Author: admin

ਕਰਜ਼ਾ ਮੁਕਤ ਅਭਿਆਨ ਦੇ ਨਾਮ ’ਤੇ ਫੈਲਾਈ ਜਾ ਰਹੀ ਹੈ ਅਫਵਾਹ : ਡਿਪਟੀ ਕਮਿਸ਼ਨਰ

ਕਰਜ਼ਾ ਮੁਕਤ ਅਭਿਆਨ ਦੇ ਨਾਮ ’ਤੇ ਫੈਲਾਈ ਜਾ ਰਹੀ ਹੈ ਅਫਵਾਹ : ਡਿਪਟੀ ਕਮਿਸ਼ਨਰ

Punjab
ਬਠਿੰਡਾ, 16 ਮਈ : ਡਿਪਟੀ ਕਮਿਸ਼ਨਰ ਸ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਵਲੋਂ ਕਰਜ਼ਾ ਮੁਕਤ ਅਭਿਆਨ ਦੇ ਨਾਮ ’ਤੇ ਅਫਵਾਹ ਫੈਲਾਈ ਜਾ ਰਹੀ ਹੈ ਕਿ ਸਰਕਾਰ/ਆਰ.ਬੀ.ਆਈ ਵਲੋਂ ਲੋਨ ਮੁਆਫ਼ ਕੀਤੇ ਜਾ ਰਹੇ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਫਾਇਨਾਂਨਸ ਕੰਪਨੀ ਵਲੋਂ ਦੱਸਿਆ ਗਿਆ ਹੈ ਕਿ ਆਰ.ਬੀ.ਆਈ ਬੈਂਕ ਅਨੁਸਾਰ ਇਸ ਤਰ੍ਹਾਂ ਦੀ ਕੋਈ ਵੀ ਹਦਾਇਤ ਜਾਰੀ ਨਹੀਂ ਹੋਈ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਅਫ਼ਵਾਹ ’ਤੇ ਧਿਆਨ ਨਾ ਦਿੱਤਾ ਜਾਵੇ ਅਤੇ ਆਰ.ਬੀ.ਆਈ ਦੇ ਆਦੇਸ਼ਾਂ ਦੀ ਪਾਲਣਾ ਕੀਤੀ ਜਾਵੇ ਅਤੇ ਆਪਣੇ ਸਿਬਲ ਰਿਕਾਰਡ ਨੂੰ ਖਰਾਬ ਹੋਣ ਤੋਂ ਬਚਾਇਆ ਜਾਵੇ।...
ਮੋਹਾਲੀ ਪੁਲਿਸ ਵੱਲੋ ਅੱਤਵਾਦੀ ਹਰਵਿੰਦਰ ਸਿੰਘ ਉੱਰਫ ਰਿੰਦਾ, ਹੈਪੀ ਪਾਛੀਆ, ਨਿਸ਼ਾਨ ਸਿੰਘ ਦੇ ਅੱਤਵਾਦੀ ਮਡੀਊਲ ਵਿੱਚ ਲੋੜੀਂਦੇ ਦੋਸ਼ੀ ਨੂੰ 01 ਪਿਸਟਲ ਅਤੇ 02 ਜਿੰਦਾ ਕਾਰਤੂਸਾ ਦੇ ਕੀਤਾ ਗ੍ਰਿਫਤਾਰ

ਮੋਹਾਲੀ ਪੁਲਿਸ ਵੱਲੋ ਅੱਤਵਾਦੀ ਹਰਵਿੰਦਰ ਸਿੰਘ ਉੱਰਫ ਰਿੰਦਾ, ਹੈਪੀ ਪਾਛੀਆ, ਨਿਸ਼ਾਨ ਸਿੰਘ ਦੇ ਅੱਤਵਾਦੀ ਮਡੀਊਲ ਵਿੱਚ ਲੋੜੀਂਦੇ ਦੋਸ਼ੀ ਨੂੰ 01 ਪਿਸਟਲ ਅਤੇ 02 ਜਿੰਦਾ ਕਾਰਤੂਸਾ ਦੇ ਕੀਤਾ ਗ੍ਰਿਫਤਾਰ

Punjab
ਸਾਹਿਬਜ਼ਾਦਾ ਅਜੀਤ ਸਿੰਘ ਨਗਰ 16 ਮਈ :   ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲਾ ਪੁਲਿਸ ਮੋਹਾਲੀ ਵੱਲੋ ਮਾੜੇ ਅਨਸਰਾ ਵਿਰੱੁਧ ਚਲਾਈ ਮੁਹਿੰਮ ਦੌਰਾਨ ਡਾ: ਜੋਤੀ ਯਾਦਵ, ਆਈ.ਪੀ.ਐਸ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ਼੍ਰੀ ਗੁਰਸ਼ੇਰ ਸਿੰਘ ਸੰਧੂ, ਪੀ.ਪੀ.ਐਸ. ਉਪ ਕਪਤਾਨ ਪੁਲਿਸ (ਸਪੈਸ਼ਲ ਬ੍ਰਾਂਚ ਤੇ ਕ੍ਰਿਮੀਨਲ ਇੰਟੈਲੀਜੈਸ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ. ਸ਼ਿਵ ਕੁਮਾਰ, ਇੰਚਾਰਜ ਸਪੈਸ਼ਲ ਸੈੱਲ, ਮੋਹਾਲੀ ਦੀ ਟੀਮ ਵੱਲੋ ਮਿਤੀ 14.05.2024 ਨੂੰ ਥਾਣਾ ਫੇਸ 11 ਮੋਹਾਲੀ ਦੇ ਏਰੀਆ ਵਿੱਚੋ ਇੱਕ ਨੋਜਵਾਨ ਸੁਖਵਿੰਦਰ ਸਿੰਘ ਉੱਰਫ ਸੁੱਖ ਉੱਪਲ ਨੂੰ ਸਮੇਤ ਨਜਾਇਜ 01 ਪਿਸਟਲ .30 ਬੋਰ ਅਤੇ 02 ਰੋਂਦ ਜਿੰਦਾ ਦੇ ਕਾਬੂ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ। ਡਾ. ਗਰਗ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਮੁਕੱਦਮਾ ਦੀ ਤਫਤੀਸ਼ ਦੋਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਸੁਖਵਿੰਦਰ ਸਿੰਘ ਉੱਰਫ ਸੁੱਖ ਉੱਪਲ ਉਕਤ ਖਿਲਾਫ ਪਹਿਲਾ ਵੀ ਥਾਣਾ ਕਿਲਾ ਲਾਲ ਸਿੰਘ, ਜਿਲ੍ਹਾ ਗੁਰਦਾਸਪੁਰ...
ਲੋਕ ਸਭਾ ਚੋਣਾਂ ਨਾਲ ਸਬੰਧਤ ਹੁਣ ਤੱਕ ਪ੍ਰਾਪਤ ਹੋਈਆਂ 268 ਸ਼ਿਕਾਇਤਾਂ : ਜਸਪ੍ਰੀਤ ਸਿੰਘ

ਲੋਕ ਸਭਾ ਚੋਣਾਂ ਨਾਲ ਸਬੰਧਤ ਹੁਣ ਤੱਕ ਪ੍ਰਾਪਤ ਹੋਈਆਂ 268 ਸ਼ਿਕਾਇਤਾਂ : ਜਸਪ੍ਰੀਤ ਸਿੰਘ

Punjab
ਬਠਿੰਡਾ, 16 ਮਈ : ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਚੋਣ ਜਾਬਤਾ ਲੱਗਣ ਉਪਰੰਤ ਹੁਣ ਤੱਕ ਜ਼ਿਲ੍ਹੇ ਅੰਦਰ ਵੱਖ-ਵੱਖ ਤਰ੍ਹਾਂ ਦੀਆਂ ਚੋਣਾਂ ਨਾਲ ਸਬੰਧਤ 268 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿੰਨ੍ਹਾਂ ’ਚੋਂ 267 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਨੇ ਸਾਂਝੀ ਕੀਤੀ। ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਨੇ ਦੱਸਿਆ ਕਿ 16 ਮਈ ਸ਼ਾਮ 5 ਵਜੇ ਤੱਕ ਸੀ-ਵਿਜੀਲ ਤੇ ਕੁੱਲ 173 ਸ਼ਿਕਾਇਤਾਂ ਪ੍ਰਾਪਤ ਹੋਈਆਂ, ਇਸੇ ਤਰ੍ਹਾਂ ਵਟਸਐਪ ’ਤੇ 6, ਟੈਲੀਫ਼ੋਨ ਰਾਹੀਂ ਪ੍ਰਾਪਤ ਹੋਈਆਂ 10, ਦਸਤੀ 6 ਅਤੇ ਐਨ.ਜੀ.ਐਸ.ਪੀ ਰਾਹੀਂ 17 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਦਾ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਇਸੇ ਤਰ੍ਹਾਂ ਈ-ਮੇਲ ਰਾਹੀਂ 56 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ’ਚੋਂ 55 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਤੇ 1 ਬਕਾਇਆ ਸ਼ਿਕਾਇਤ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਜਾਣਕਾਰੀ ਦਿੰਦਿਆਂ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਚੋਣ ਗਤੀਵਿਧੀਆਂ ਤੇ ਹਰ ਪੱਖੋਂ ਤਿੱਖੀ ਨਜ਼ਰ ਰੱਖੀ ਜਾ ਰਹੀ...
ਪੁਲਿਸ ਅਬਜਰਵਰ ਵੱਲੋਂ ਫਾਜਿ਼ਲਕਾ ਦਾ ਦੌਰਾ, ਲੋਕ ਸਭਾ ਚੋਣਾਂ ਮੱਦੇਨਜਰ ਸੁਰੱਖਿਆ ਤਿਆਰੀਆਂ ਦਾ ਲਿਆ ਜਾਇਜ਼ਾ

ਪੁਲਿਸ ਅਬਜਰਵਰ ਵੱਲੋਂ ਫਾਜਿ਼ਲਕਾ ਦਾ ਦੌਰਾ, ਲੋਕ ਸਭਾ ਚੋਣਾਂ ਮੱਦੇਨਜਰ ਸੁਰੱਖਿਆ ਤਿਆਰੀਆਂ ਦਾ ਲਿਆ ਜਾਇਜ਼ਾ

Punjab
ਫਾਜਿ਼ਲਕਾ, 16 ਮਈ ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ 10 ਫਿਰੋਜਪੁਰ ਲਈ ਤਾਇਨਾਤ ਕੀਤੇ ਪੁਲਿਸ ਅਬਜਰਵਰ ਸ੍ਰੀ ਏ ਆਰ ਦਾਮੋਧਰ ਆਈਪੀਐਸ ਨੇ ਅੱਜ ਫਾਜਿ਼ਲਕਾ ਜਿ਼ਲ੍ਹੇ ਦਾ ਦੌਰਾ ਕਰਕੇ ਇੱਥੇ ਲੋਕ ਸਭਾ ਚੋਣਾਂ ਦੇ ਮੱਦੇਨਜਰ ਕੀਤੀਆਂ ਜਾ ਰਹੀਆਂ ਸੁਰੱਖਿਆ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਇੱਥੇ ਪੱੁੱਜਣ ਤੇ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਅਤੇ ਐਸਐਸਪੀ ਡਾ: ਪ੍ਰਗਿਆ ਜੈਨ ਆਈਪੀਐਸ ਨੇ ਉਨ੍ਹਾਂ ਦਾ ਸਵਾਗਤ ਕੀਤਾ। ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਉਨ੍ਹਾਂ ਨੂੰ ਜਿਲ਼੍ਹੇ ਵਿਚ ਕੀਤੀਆਂ ਜਾ ਰਹੀਆਂ ਚੋਣ ਤਿਆਰੀਆਂ ਦੀ ਜਾਣਕਾਰੀ ਦਿੱਤੀ ਜਦ ਕਿ ਐਸਐਸਪੀ ਡਾ: ਪ੍ਰਗਿਆ ਜੈਨ ਨੇ ਸੁਰੱਖਿਆ ਤਿਆਰੀਆਂ ਤੋਂ ਪੁਲਿਸ ਅਬਜਰਵਰ ਨੂੰ ਜਾਣੂ ਕਰਵਾਇਆ। ਐਸਐਸਪੀ ਨੇ ਦੱਸਿਆ ਕਿ ਜਿ਼ਲ੍ਹਾ ਫਾਜਿ਼ਲਕਾ ਦਾ 108 ਕਿਲੋਮੀਟਰ ਲੰਬਾ ਬਾਰਡਰ ਪਾਕਿਸਤਾਨ ਨਾਲ ਅਤੇ 79 ਕਿਲੋਮੀਟਰ ਲੰਬਾ ਬਾਰਡਰ ਰਾਜਸਥਾਨ ਨਾਲ ਲੱਗਦਾ ਹੈ। ਇਸ ਸਬੰਧੀ ਪੂਰੀ ਚੌਕਸੀ ਰੱਖੀ ਜਾ ਰਹੀ ਹੈ। ਜਿ਼ਲ੍ਹੇ ਦੀ ਰਾਜਸਥਾਨ ਨਾਲ ਲੱਗਦੀ ਹੱਦ ਤੇ 24 ਨਾਕੇ ਲਗਾਏ ਗਏ ਹਨ। ਜਿ਼ਲ੍ਹੇ ਵਿਚ 12 ਐਫਐਸਟੀ ਤੇ 12 ਹੀ ਐਸਐਸਟੀ ਟੀਮਾ...
ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ

ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ

Punjab
ਕੋਟ ਧਰਮੂ/ਮਾਨਸਾ, 15 ਮਈ: ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਦੇ ਤਹਿਤ ਜ਼ਿਲ੍ਹਾ ਮਾਨਸਾ ਦੇ ਹਲਕਾ 97-ਸਰਦੂਲਗੜ੍ਹ ਦੇ ਪਿੰਡ ਕੋਟ ਧਰਮੂ ਵਿਖੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਨਿਰਮਲ ਓਸੇਪਚਨ ਦੀ ਅਗਵਾਈ ਹੇਠ ਸਕੂਲੀ ਵਿਦਿਆਰਥੀਆਂ ਦੇ ਵਾਲ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇੰਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ ਸਰਦੂਲਗੜ੍ਹ, ਸ਼੍ਰੀ ਨਿਤੇਸ਼ ਜੈਨ ਆਈ.ਏ.ਐਸ ਵੱਲੋਂ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਨਿਰਮਲ ਓਸੇਪਚਨ, ਆਈ. ਏ.ਐਸ. ਅਤੇ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਨਿਤੇਸ਼ ਜੈਨ ਨੇ ਵਿਦਿਆਰਥੀਆਂ ਰਾਹੀਂ ਲੋਕਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਦਿਆਂ ਲੋਕ ਸਭਾ ਚੋਣਾਂ ਵਿੱਚ ਵੋਟ ਦੇ ਹੱਕ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਦਾ ਸੁਨੇਹਾ ਦਿੱਤਾ। ਐਸ.ਡੀ.ਐਮ. ਸ੍ਰੀ ਨਿਤੇਸ਼ ਜੈਨ ਨੇ ਦੱਸਿਆ ਕਿ ਇੰਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ 22 ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ 4...
ਡਾਇਰੈਕਟਰ ਬਾਗ਼ਬਾਨੀ ਅਤੇ ਵਧੀਕ ਡਿਪਟੀ ਕਮਿਸ਼ਨਰ ਨੇ ਐਫ.ਪੀ.ਓ. ਦੇ ਮੈਂਬਰਾਂ ਨਾਲ ਸਮੀਖਿਆ ਮੀਟਿੰਗ ਕੀਤੀ

ਡਾਇਰੈਕਟਰ ਬਾਗ਼ਬਾਨੀ ਅਤੇ ਵਧੀਕ ਡਿਪਟੀ ਕਮਿਸ਼ਨਰ ਨੇ ਐਫ.ਪੀ.ਓ. ਦੇ ਮੈਂਬਰਾਂ ਨਾਲ ਸਮੀਖਿਆ ਮੀਟਿੰਗ ਕੀਤੀ

Punjab
ਮਾਨਸਾ, 15 ਮਈ: ਡਾਇਰੈਕਟਰ ਬਾਗਬਾਨੀ ਪੰਜਾਬ, ਸ੍ਰੀਮਤੀ ਸ਼ੈਲਿੰਦਰ ਕੌਰ ਆਈ.ਐਫ.ਐਸ ਅਤੇ ਵਧੀਕ ਡਿਪਟੀ ਕਮਿਸ਼ਨਰ ਮਾਨਸਾ (ਜ) ਸ੍ਰੀ ਨਿਰਮਲ ਓਸੇਪਚਨ ਆਈ.ਏ.ਐਸ ਦੀ ਪ੍ਰਧਾਨਗੀ ਹੇਠ ਐਫ.ਪੀ.ਓ ਦੀ ਕਾਰਜੁਗਾਰੀ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਨੁਮਾਇੰਦਿਆ ਅਤੇ ਐਫ.ਪੀ.ਓ ਦੇ ਮੈਂਬਰਾਂ ਨਾਲ ਸਮੀਖਿਆ ਮੀਟਿੰਗ ਕੀਤੀ। ਇਸ ਮੌਕੇ ਡਾਇਰੈਕਟਰ ਬਾਗਬਾਨੀ ਪੰਜਾਬ, ਸ੍ਰੀਮਤੀ ਸ਼ੈÇਲੰਦਰ ਕੌਰ ਨੇ ਕਿਹਾ ਕਿ ਜ਼ਿਲ੍ਹੇ ਵਿਚ ਚੱਲ ਰਹੇ ਐਫ.ਪੀ.ਓਜ/ਸੈਲਫ ਹੈਲਪ ਗਰੁੱਪਾਂ ਨੂੰ ਵੱਖ-ਵੱਖ ਫਲਾਂ, ਸਬਜ਼ੀਆਂ ਆਦਿ ਉੱਪਰ ਸਿਖਲਾਈ ਦਿਵਾਈ ਜਾਵੇ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਸੈਂਟਰ ਆਫ ਐਕਸੀਲੈਂਸ ਫਾਰ ਵੈਜੀਟੇਬਲ ਕਰਤਾਰਪੁਰ (ਜਲੰਧਰ) ਦਾ ਦੌਰਾ ਵੀ ਕਰਵਾਇਆ ਜਾਵੇ। ਉਨ੍ਹਾਂ ਐਫ.ਪੀ.ਓਜ ਦੁਆਰਾ ਫਸਲਾਂ ਦੀ ਪੈਦਾਵਾਰ ਨੂੰ ਖੁਦ ਮੰਡੀਕਰਨ ਅਤੇ ਬਰੈਂਡਿੰਗ, ਐਫ.ਪੀ.ਓ ਅਧੀਨ ਕੋਲਡ ਸਟੋਰ ਸਥਾਪਿਤ ਕਰਨ ਲਈ ਸਬਸਿਡੀ ਦੀ ਪ੍ਰਤੀਸ਼ਤਤਾ ਵਧਾਉਣ, ਹਲਦੀ ਪ੍ਰੋਸੈਸਿੰਗ ਪਲਾਂਟ/ਯੂਨਿਟ ਲਗਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਜ਼ਿਲ੍ਹਾ ਮਾਨਸਾ ਵਿਚ ਧਰਤੀ ਹੇਠਲਾ ਪਾਣੀ ਖਰਾਬ ਹੋਣ ਕਰਕੇ ਕਰੌਂਦਾ, ਲਸੂੜਾ ਅਤੇ ਚਿੱਬੜਾ...
ਸਵੀਪ ਗਤੀਵਿਧੀਆਂ ਤਹਿਤ ਲਾਲ ਸਿੰਘ ਬਸਤੀ ਵਿਸ਼ੇਸ਼ ਕੈਂਪ ਆਯੋਜਿਤ

ਸਵੀਪ ਗਤੀਵਿਧੀਆਂ ਤਹਿਤ ਲਾਲ ਸਿੰਘ ਬਸਤੀ ਵਿਸ਼ੇਸ਼ ਕੈਂਪ ਆਯੋਜਿਤ

Punjab
ਬਠਿੰਡਾ, 15 ਮਈ : ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਥਾਨਕ ਸਰਕਾਰੀ ਹਾਈ ਸਕੂਲ, ਲਾਲ ਸਿੰਘ ਬਸਤੀ ਵਿਖੇ ਸਵੀਪ ਗਤੀਵਿਧੀਆਂ ਤਹਿਤ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਦੌਰਾਨ 92-ਬਠਿੰਡਾ (ਸ਼ਹਿਰੀ) ਸਵੀਪ ਟੀਮ ਮੈਂਬਰਾਂ ਵੱਲੋ ਆਪਣੀ ਵੋਟ ਦੀ ਵਰਤੋਂ ਕਰਕੇ ਭਾਰਤੀ ਲੋਕਤੰਤਰ ਨੂੰ ਮਜਬੂਤ ਕਰਨ ਸਬੰਧੀ ਜਾਗਰੂਕ ਕੀਤਾ ਗਿਆ।         ਇਸ ਮੌਕੇ ਵਿਦਿਆਰਥੀਆਂ ਦੇ ਪੋਸਟਰ ਮੈਕਿੰਗ ਮੁਕਾਬਲੇ ਕਰਵਾਏ ਗਏ ਅਤੇ ਨਾਲ ਹੀ ਵੋਟਰ ਪ੍ਰਣ ਤੇ ਦਸ਼ਤਖਤ ਕੀਤੇ ਗਏ। ਇਸ ਤੋਂ ਇਲਾਵਾ ਸਕੂਲ ਵਿਖੇ ਵਿਦਿਆਰਥੀਆਂ ਵੱਲੋਂ ਸਹੁੰ ਵੀ ਚੁੱਕੀ ਗਈ ਅਤੇ ਵਿਦਿਆਰਥੀਆਂ ਨਾਲ ਵੋਟ ਦੀ ਮੱਹਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੌਰਾਨ ਭਾਰਤੀ ਚੋਣ ਕਮਿਸ਼ਨ ਦੁਆਰਾ ਲਾਂਚ ਕੀਤੀਆਂ ਗਈਆਂ ਵੋਟਿੰਗ, ਸਕਸ਼ਮ ਐਪ, ਵੋਟਰ ਹੈਲਪ ਲਾਈਨ, ਸੀ-ਵੀਜ਼ਲ, ਈਡੀਐਸ ਅਤੇ ਕੇ.ਵਾਈ.ਸੀ ਐਪਸ ਸਬੰਧੀ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਕੈਂਪ ਦੌਰਾਨ ਸੁਭਾ ਜਲਦੀ ਅਤੇ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਵੀਪ ਟੀਮ ਮੈਬਰਾਂ ਤੋਂ ਇਲਾਵਾ ਸਕੂਲ ਅਧਿਆ...
ਬਠਿੰਡਾ ਲੋਕ ਸਭਾ ਹਲਕੇ ਲਈ 20 ਨਾਮਜ਼ਦਗੀਆਂ ਪਾਈਆਂ ਗਈਆਂ ਯੋਗ : ਜਸਪ੍ਰੀਤ ਸਿੰਘ

ਬਠਿੰਡਾ ਲੋਕ ਸਭਾ ਹਲਕੇ ਲਈ 20 ਨਾਮਜ਼ਦਗੀਆਂ ਪਾਈਆਂ ਗਈਆਂ ਯੋਗ : ਜਸਪ੍ਰੀਤ ਸਿੰਘ

Punjab
ਬਠਿੰਡਾ, 15 ਮਈ : ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਨੇ ਦੱਸਿਆ ਕਿ 1 ਜੂਨ 2024 ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਲੋਕ ਸਭਾ ਹਲਕਾ ਬਠਿੰਡਾ-11 ਤੋਂ 14 ਮਈ ਤੱਕ ਪ੍ਰਾਪਤ ਹੋਈਆਂ ਕੁੱਲ 40 ਨਾਮਜ਼ਦਗੀਆਂ ਦੀ ਅੱਜ ਪੜਤਾਲ ਕੀਤੀ ਗਈ, ਜਿਨ੍ਹਾਂ ’ਚੋਂ 20 ਨਾਮਜਦਗੀ ਪੱਤਰ ਯੋਗ ਪਾਏ ਗਏ ਤੇ 20 ਉਹ ਨਾਮਜ਼ਦਗੀਆਂ ਰੱਦ ਕੀਤੀਆਂ ਗਈਆਂ ਹਨ ਜੋ ਉਮੀਦਵਾਰਾਂ ਵਲੋਂ ਇੱਕ ਤੋਂ ਜ਼ਿਆਦਾ ਵਾਰ ਭਰੀਆਂ ਗਈਆਂ ਸਨ। ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਨੇ ਯੋਗ ਪਾਈਆਂ ਗਈਆਂ ਨਾਮਜ਼ਦਗੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਹਰਸਿਮਰਤ ਕੌਰ, ਆਮ ਆਦਮੀ ਪਾਰਟੀ ਤੋਂ ਗੁਰਮੀਤ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਜੀਤ ਮਹਿੰਦਰ ਸਿੰਘ, ਬਹੁਜਨ ਸਮਾਜ ਪਾਰਟੀ ਤੋਂ ਨਿੱਕਾ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਤੋਂ ਪਰਮਪਾਲ ਕੌਰ ਸਿੱਧੂ ਦੇ ਨਾਮਜ਼ਦਗੀ ਪੱਤਰ ਯੋਗ ਪਾਏ ਗਏ। ਇਸੇ ਤਰ੍ਹਾਂ ਜਨਸੇਵਾ ਡਰਾਈਵਰ ਪਾਰਟੀ ਤੋਂ ਗੁਰਪ੍ਰੀਤ ਸਿੰਘ, ਅਜਾਦ ਸਮਾਜ ਪਾਰਟੀ (ਕਾਂਸੀ ਰਾਮ) ਤੋਂ ਜਸਵੀਰ ਸਿੰਘ, ਭਾਰਤੀਯ ਜਵਾਨ ਕਿਸਾਨ ਪਾਰਟੀ ਤੋਂ ਨੈਬ ਸਿੰਘ, ਨੈਸ਼ਨੇਲਿਸਟ ਜਸਟਿਸ ਪਾਰਟੀ ਤੋਂ ਪੂਨਮ ਰਾਣੀ, ਸ਼੍ਰੋਮਣੀ...
ਕਿਸਾਨਾਂ ਦੀ ਇੱਕ ਰੋਜ਼ਾ ਟਰੇਨਿੰਗ ਆਯੋਜਿਤ

ਕਿਸਾਨਾਂ ਦੀ ਇੱਕ ਰੋਜ਼ਾ ਟਰੇਨਿੰਗ ਆਯੋਜਿਤ

Punjab
ਬਠਿੰਡਾ, 15 ਮਈ : ਮੁੱਖ ਖੇਤੀਬਾੜੀ ਅਫਸਰ ਡਾ.ਕਰਨਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਕੇਂਦਰੀ ਸੰਯੁਕਤ ਜੀਵ ਪ੍ਰਬੰਧਨ ਕੇਂਦਰ (ਭਾਰਤ ਸਰਕਾਰ ਖੇਤੀਬਾੜੀ ਮੰਤਰਾਲਾ) ਜਲੰਧਰ ਦੀ ਟੀਮ ਵੱਲੋ ਨਰਮੇ ਦੀ ਖੇਤੀ ਤੇ ਸਰਵਪੱਖੀ ਕੀਟ ਪ੍ਰਬੰਧਨ ਅਤੇ ਫਿਰਾਮੋਨ ਟਰੈਪਸ ਸਬੰਧੀ ਇੱਕ ਰੋਜ਼ਾ ਟਰੇਨਿੰਗ ਖੇਤੀ ਭਵਨ ਬਠਿੰਡਾ ਵਿਖੇ ਆਯੋਜਿਤ ਕੀਤੀ ਗਈ। ਟਰੇਨਿੰਗ ਦੌਰਾਨ ਡਾ.ਪੀ.ਸੀ.ਭਾਰਦਵਾਜ ਨੇ ਕਿਸਾਨਾਂ ਨੂੰ ਦੱਸਿਆ ਕਿ ਨਰਮੇ ਦੀ ਖੇਤੀ ਵਿੱਚ ਕੀੜਿਆਂ ਦੀ ਰੋਕਥਾਮ ਲਈ ਸਰਵਪੱਖੀ ਕੀਟ ਪ੍ਰਬੰਧਨ ਦੀ ਤਕਨੀਕ ਨਾਲ ਮਿੱਤਰ ਕੀੜਿਆਂ ਰਾਹੀਂ ਦੁਸ਼ਮਣ ਕੀੜਿਆਂ ਦਾ ਪ੍ਰਬੰਧ ਕਰਨਾ ਹੈ। ਇਹ ਕਿਸਾਨਾਂ ਦੁਆਰਾ, ਕਿਸਾਨਾਂ ਲਈ ਹੀ ਅਪਣਾਈ ਗਈ ਤਕਨੀਕ ਹੈ ਜਿਸ ਨਾਲ ਨਰਮੇ ਦੀ ਫਸਲ ਤੇ ਕੀੜੇ-ਮਕੌੜਿਆਂ ਦੇ ਹਮਲੇ ਤੇ ਕਾਬੂ ਪਾਇਆ ਜਾਂਦਾ ਹੈ। ਨਰਮੇ ਦੀ ਫਸਲ ਤੇ ਫਿਰਾਮਿਨ ਟਰੈਪਸ ਲਗਾ ਕੇ ਗੁਲਾਬੀ ਸੁੰਡੀ ਸਬੰਧੀ ਅਗਾਊਂ ਪਤਾ ਲਗਾਇਆ ਜਾ ਸਕਦਾ ਹੈ ਜਿਸ ਨਾਲ ਕੀੜਿਆਂ ਦੀ ਗਿਣਤੀ ਆਰਥਿਕ ਕਾਗਾਰ ਤੋ ਹੇਠਾਂ ਰੱਖੀ ਜਾ ਸਕਦੀ ਹੈ। ਡਾ.ਗੁਰਮੀਤ ਸਿੰਘ, ਪ੍ਰੋਫੈਸਰ ਐਕਸਟੈਨਸ਼ਨ ਐਜੂਕੇਸ਼ਨ ਬਠਿੰਡਾ ਨੇ ਨਰਮੇ ਦੀਆਂ ਕਿਸਮਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿ...
15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ

15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ

Punjab
ਚੰਡੀਗੜ੍ਹ, 15 ਮਈ, 2024 - ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਬੁੱਧਵਾਰ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਲ ਹਲਕਾ ਪੰਡੋਰੀ ਸਰਕਲ ਵਿੱਚ ਬਤੌਰ ਪਟਵਾਰੀ ਤਾਇਨਾਤ ਰਮੇਸ਼ ਕੁਮਾਰ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮਾਲ ਅਧਿਕਾਰੀ ਨੂੰ ਹੁਸ਼ਿਆਰਪੁਰ ਦੇ ਪਿੰਡ ਤਨੂਲੀ ਦੀ ਵਸਨੀਕ ਜਸਵਿੰਦਰ ਕੌਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਉਸਨੇ ਅੱਗੇ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਆਪਣੇ ਪਤੀ ਸਮੇਤ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਉਕਤ ਪਟਵਾਰੀ ਉਸਦੀ ਨਨਾਣ ਨੂੰ ਜ਼ਿੰਦਾ ਹੋਣ ਸਬੰਧੀ ਸਰਟੀਫਿਕੇਟ ਜਾਰੀ ਕਰਨ ਬਦਲੇ 15,000 ਰੁਪਏ ਦੀ ਮੰਗ ਕਰ ਰਿਹਾ ਹੈ ਅਤੇ ਇਹ ਪੈਸੇ ਦੇਣ ਲਈ ਉਸਦੇ ਮੋਬਾਈਲ ਫੋਨ 'ਤੇ ਸੁਨੇਹਾ ਭੇਜਿਆ ਹੈ ਕਿ ਜੇਕਰ ਜਲਦ ਪੈਸੇ ਨਾ ਦਿੱਤੇ ਤਾਂ ਕੁਝ ਦਿਨਾਂ ਬਾਅਦ ਰਿਸ਼ਵਤ ਦੀ ਰਕਮ ਵਧ ਕੇ 20,000 ਰੁਪਏ ਹੋ ਜਾਵੇਗੀ। ਉਸਨੇ ਅੱਗੇ ਦੱ...