Shadow

Author: admin

ਮਲੇਰੀਆਂ ਅਤੇ ਡੇਂਗੂ ਸਬੰਧੀ ਲੋਕਾਂ ਨੂੰ ਜਾਗਰੂਕ ਕਰੇ ਸਿਹਤ ਵਿਭਾਗ-ਡਿਪਟੀ ਕਮਿਸ਼ਨਰ

ਮਲੇਰੀਆਂ ਅਤੇ ਡੇਂਗੂ ਸਬੰਧੀ ਲੋਕਾਂ ਨੂੰ ਜਾਗਰੂਕ ਕਰੇ ਸਿਹਤ ਵਿਭਾਗ-ਡਿਪਟੀ ਕਮਿਸ਼ਨਰ

Punjab
ਫਾਜ਼ਿਲਕਾ 22 ਮਈ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਹਵਾਲੇ ਨਾਲ ਜ਼ਿਲ੍ਹੇ ਵਿੱਚ ਡੇਂਗੂ ਅਤੇ ਮਲੇਰੀਆ ਦੀ ਰੋਕਥਾਮ ਦੇ ਮੱਦੇ ਨਜ਼ਰ ਜਾਰੀ ਹਦਾਇਤਾਂ ਤੋਂ ਜਾਣੂ ਕਰਵਾਉਂਦਿਆਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਬਿਮਾਰੀ ਪ੍ਰਤੀ ਪੂਰੀ ਜਾਣਕਾਰੀ ਰੱਖਣ ਅਤੇ ਆਪਣੇ ਇਲਾਕੇ ਵਿੱਚ ਡੇਂਗੂ ਅਤੇ ਮਲੇਰੀਏ ਦੇ ਮੱਛਰ ਪੈਦਾ ਹੋਣ ਤੋਂ ਰੋਕਣ। ਉਹਨਾਂ ਨੇ ਕਿਹਾ ਕਿ ਨੋਟੀਫਿਕੇਸ਼ਨ ਅਨੁਸਾਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਵੱਖ-ਵੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡੇਂਗੂ ਮਲੇਰੀਏ ਦੀ ਸੈਂਪਲਿੰਗ ਕਰਨ, ਵੱਖ ਵੱਖ ਥਾਵਾਂ ਦੀ ਚੈਕਿੰਗ ਕਰਨ ਅਤੇ ਹੋਰ ਸੂਚਨਾਵਾਂ ਇਕੱਤਰ ਕਰਨ ਲਈ ਅਧਿਕਾਰਤ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਸ ਸਬੰਧ ਵਿੱਚ ਨਗਰ ਕੌਂਸਲਾਂ ਨਗਰ ਨਿਗਮਾਂ ਨੂੰ ਵੀ ਪਾਬੰਦ ਕੀਤਾ ਗਿਆ ਹੈ ਕਿ ਜੇਕਰ ਕਿਤੋਂ ਡੇਂਗੂ ਦਾ ਲਾਰਵਾ ਮਿਲੇ ਤਾਂ ਉਹ ਚਲਾਣ ਕਰ ਸਕਦੇ ਹਨ। ਉਹਨਾਂ ਨੇ ਸਿਹਤ ਵਿਭਾਗ ਨੂੰ ਤਾਕੀਦ ਕੀਤੀ ਹੈ ਕਿ ਇਸ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਲੋਕਾਂ ਨੂੰ ਡੇਂਗੂ...
ਡਿਪਟੀ ਕਮਿਸ਼ਨਰ ਵੱਲੋਂ ਅੱਤ ਦੀ ਗਰਮੀ ਅਤੇ ਲੂਅ ਤੋਂ ਬਚਣ ਲਈ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ

ਡਿਪਟੀ ਕਮਿਸ਼ਨਰ ਵੱਲੋਂ ਅੱਤ ਦੀ ਗਰਮੀ ਅਤੇ ਲੂਅ ਤੋਂ ਬਚਣ ਲਈ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ

Punjab
ਫਾਜ਼ਿਲਕਾ 22 ਮਈ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਬਹੁਤ ਜਿਆਦਾ ਗਰਮੀ ਪੈ ਰਹੀ ਹੈ ਅਤੇ ਗਰਮ ਹਵਾਵਾਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗਰਮ ਹਵਾਵਾਂ ਸਾਡੀ ਪਿਆਸ ਵਧਾਉਣ ਦੇ ਨਾਲ-ਨਾਲ ਸਾਡੇ ਸਰੀਰ ਖਾਸ ਕਰਕੇ ਅੱਖਾਂ ਅਤੇ ਚਮੜੀ ਨੂੰ ਪੂਰੀ ਤਰ੍ਹਾਂ ਝੁਲਸਾ ਦਿੰਦੀਆਂ ਹਨ । ਜ਼ਿਆਦਾ ਗਰਮੀ ਹੋਣ ਤੇ ਸਾਡਾ ਸਰੀਰ ਪਸੀਨੇ ਦੇ ਰੂਪ ਵਿੱਚ ਗਰਮੀ ਬਾਹਰ ਕੱਢਦਾ ਹੈ ਅਤੇ ਤਾਪਮਾਨ ਨੂੰ ਨਿਯੰਤਰਿਤ ਰੱਖਦਾ ਹੈ। ਜਿਸ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇੱਕ ਨਿਸ਼ਚਿਤ ਸੀਮਾ ਤੋਂ ਬਾਅਦ ਸਾਡੇ ਸਰੀਰ ਦਾ ਇਹ ਸਿਸਟਮ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਸਰੀਰ ਬਾਹਰ ਦੇ ਤਾਪਮਾਨ ਦੇ ਸਮਾਨ ਗਰਮ ਹੋ ਜਾਂਦਾ ਹੈ। ਜਿਸ ਨੂੰ ਲੂਅ ਲੱਗਣਾ ਕਹਿੰਦੇ ਜਾਂ ਫਿਰ ਹੀਟ ਸਟ੍ਰੋਕ ਕਹਿੰਦੇ ਹਨ। ਆਮ ਤੌਰ ਤੇ ਲੋਕ ਇਸਨੂੰ ਹਲਕੇ ਵਿਚ ਲੈਂਦੇ ਹਨ ਅਤੇ ਮੰਨਦੇ ਹਨ ਕਿ ਉਨ੍ਹਾਂ ਨੂੰ ਲੂਅ ਲੱਗ ਹੀ ਨਹੀਂ ਸਕਦੀ ਪਰੰਤੂ ਇੱਕ ਰਿਪੋਰਟ ਦੇ ਅਨੁਸਾਰ ਲੂਅ ਲੱਗਣਾ (ਹੀਟ ਸਟ੍ਰੋਕ) ਬਹੁਤ ਖਤਰਨਾਕ ਬੀਮਾਰੀ ਹੈ। ਬੱਚਿਆਂ ਅਤੇ ਬਜੁਰਗਾਂ, ਗਰਭਵਤੀ ਔਰਤਾ...
ਸਵੀਪ ਟੀਮ ਨੇ ਸਰਕਾਰੀ ਸੀ.ਸੈ.ਸਕੂਲ ਗੋਲੇਵਾਲਾ, ਹਰਕ੍ਰਿਸ਼ਨ ਪਬਲਿਕ ਸਕੂਲ ਗੋਲੇਵਾਲਾ ਅਤੇ ਐਸ.ਬੀ.ਆਰ.ਐਸ. ਸੀ.ਸੈ.ਸਕੂਲ ਘੁੱਦੂਵਾਲਾ ਵਿਖੇ  ਵਿਦਿਆਰਥੀਆਂ ਨੂੰ  ਵੋਟ ਦੇ ਅਧਿਕਾਰ ਦੀ ਵਰਤੋਂ ਲਈ  ਕੀਤਾ ਉਤਸ਼ਾਹਿਤ

ਸਵੀਪ ਟੀਮ ਨੇ ਸਰਕਾਰੀ ਸੀ.ਸੈ.ਸਕੂਲ ਗੋਲੇਵਾਲਾ, ਹਰਕ੍ਰਿਸ਼ਨ ਪਬਲਿਕ ਸਕੂਲ ਗੋਲੇਵਾਲਾ ਅਤੇ ਐਸ.ਬੀ.ਆਰ.ਐਸ. ਸੀ.ਸੈ.ਸਕੂਲ ਘੁੱਦੂਵਾਲਾ ਵਿਖੇ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਕੀਤਾ ਉਤਸ਼ਾਹਿਤ

Punjab
ਫ਼ਰੀਦਕੋਟ, 22 ਮਈ 2024 ਫ਼ਰੀਦਕੋਟ ਜ਼ਿਲੇ ਅੰਦਰ ਲੋਕ ਸਭਾ ਹਲਕਾ, ਫਰੀਦਕੋਟ (09)  ਰਿਟਰਨਿੰਗ ਅਫਸਰ ਸ਼੍ਰੀ ਵਿਨੀਤ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਹੇਠ ਵੋਟਰਾਂ ਨੂੰ ਵੋਟ ਦੇ ਹੱਕ ਦੀ ਵਰਤੋਂ ਲਈ ਉਤਸ਼ਾਹਿਤ ਕਰਨ ਵਾਸਤੇ ਸਵੀਪ ਟੀਮ ਵੱਲੋਂ ਸਵੀਪ ਗਤੀਵਿਧੀਆਂ ਲਗਾਤਾਰ ਜਾਰੀ ਹਨ। ਇਸੇ ਤਹਿਤ ਸਰਕਾਰੀ ਸਹਿ ਸਿੱਖਿਆ ਸੀਨੀਅਰ ਸੈਕੰਡਰੀ ਸਕੂਲ ਗੋਲੇਵਾਲਾ ਦੇ ਪ੍ਰਿੰਸੀਪਲ ਰਾਜਵਿੰਦਰ ਕੌਰ, ਹਰਕ੍ਰਿਸ਼ਨ ਪਬਲਿਕ ਸਕੂਲ ਗੋਲੇਵਾਲਾ ਵਿਖੇ ਕੋਆਰਡੀਨੇਟਰ ਸ਼ਿਵਾਲੀ ਅਰੋੜਾ, ਐਸ.ਬੀ.ਆਰ.ਐਸ.ਸੀਨੀਅਰ ਸੈਕੰਡਰੀ ਸਕੂਲ ਘੁੱਦੂਵਾਲਾ ਵਿਖੇ ਪ੍ਰਿੰਸੀਪਲ ਸਮੇਸ਼ਰ ਸਿੰਘ  ਵੱਲੋਂ ਸਵੀਪ ਟੀਮ ਨੂੰ  ਜੀ ਆਇਆਂ ਨੂੰ  ਆਖਦਿਆਂ ਵਿਦਿਆਰਥੀਆਂ ਨੂੰ  ਦੱਸਿਆ ਕਿ ਪੰਜਾਬ ਅੰਦਰ 01 ਜੂਨ ਨੂੰ  ਚੋਣਾਂ ਹੋ ਰਹੀਆਂ ਹਨ । ਸਾਨੂੰ ਆਪਣੇ ਦੇਸ਼ ਅੰਦਰ ਮਨਪਸੰਦ ਸਰਕਾਰ ਦੇ ਗਠਨ ਵਾਸਤੇ ਸਭ ਨੂੰ  ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਜਿਨ੍ਹਾ ਵਿਦਿਆਰਥੀਆਂ ਦੀ ਵੋਟ ਨਹੀਂ ਬਣੀ, ਉਨ੍ਹਾਂ ਨੂੰ  ਆਪਣੇ ਮਾਤਾ-ਪਿਤਾ, ਛੋਟੇ-ਵੱਡੇ ਭੈਣ-ਭਰਾਵਾਂ, ਆਪਣੇ ਸੰਪਰਕ 'ਚ ਆਉਣ ਵਾਲੇ ਲੋਕਾਂ ਨੂੰ  ਵੋਟ ਦੇ ਅਧਿਕਾਰ ਦੀ ਵਰਤੋਂ ਲਈ ਜਾਗਰੂ...
ਦਿਵਿਆਂਗ ਅਤੇ ਸੀਨੀਅਰ ਸਿਟੀਜ਼ਨ ਵੋਟਰ ‘ਸਕਸ਼ਮ ਈ.ਸੀ.ਆਈ. ਐਪ’ ਰਾਹੀਂ ਲੈ ਸਕਦੇ ਹਨ ਵੋਟ ਪਾਉਣ ਦੀ ਸਹੂਲਤ

ਦਿਵਿਆਂਗ ਅਤੇ ਸੀਨੀਅਰ ਸਿਟੀਜ਼ਨ ਵੋਟਰ ‘ਸਕਸ਼ਮ ਈ.ਸੀ.ਆਈ. ਐਪ’ ਰਾਹੀਂ ਲੈ ਸਕਦੇ ਹਨ ਵੋਟ ਪਾਉਣ ਦੀ ਸਹੂਲਤ

Punjab
ਫਾਜਿਲਕਾ , 22 ਮਈ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰਾਜ ਦੇ ਦਿਵਿਆਂਗ ਅਤੇ ਸੀਨੀਅਰ ਸਿਟੀਜ਼ਨਾਂ ਦੀ ਚੋਣਾਂ ਵਿਚ ਸ਼ਮੂਲੀਅਤ ਵਧਾਉਣ ਲਈ ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਵਿਸ਼ੇਸ਼ ਸਹੂਲਤ ਦਿੱਤੀ ਜਾ ਰਹੀ ਹੈ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਦਿਵਿਆਂਗ ਅਤੇ ਸੀਨੀਅਰ ਸਿਟੀਜ਼ਨ ਵੋਟਰ ‘ਸਕਸ਼ਮ ਈ.ਸੀ.ਆਈ.’ ਐਪ ਦੇ ਮਾਧਿਅਮ ਰਾਹੀਂ ਵਹੀਲ ਚੇਅਰ ਤੋਂ ਇਲਾਵਾ ਪੋਲਿੰਗ ਸਟੇਸ਼ਨ ਤੱਕ ਜਾਣ ਅਤੇ ਵਾਪਸ ਆਉਣ ਦੀ ਸੁਵਿਧਾ ਲੈ ਸਕਦੇ ਹਨ। ਉਨ੍ਹਾਂ ਜ਼ਿਲ੍ਹੇ ਦੇ ਦਿਵਿਆਂਗ ਅਤੇ ਸੀਨੀਅਰ ਸਿਟੀਜ਼ਨ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ‘ਸਕਸ਼ਮ ਈ.ਸੀ.ਆਈ. ਐਪ’ ਰਾਹੀਂ ਰਜਿਸਟਰੇਸ਼ਨ ਕਰਵਾ ਕੇ ਇਸ ਸੁਵਿਧਾ ਦਾ ਲਾਭ ਲੈਣ ਤਾਂ ਜੋ ਕੋਈ ਵੀ ਵੋਟਰ ਵੋਟ ਪਾਉਣ ਤੋਂ ਵਾਂਝਾ ਨਾ ਰਹੇ ਅਤੇ ਚੋਣ ਕਮਿਸ਼ਨ ਦੇ ਨਾਅਰੇ ‘ਇਸ ਵਾਰ 70 ਪਾਰ’ ਨੂੰ ਪੂਰਾ ਕਰਦਿਆਂ ਲੋਕਤੰਤਰ ਵਿਚ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾ ਸਕੇ।...
ਚੋਣ ਤਿਆਰੀਆਂ ਤੇਜੀ ਨਾਲ ਜਾਰੀ, ਨਿਰਪੱਖ ਤੇ ਸਾਂਤਮਈ ਚੋਣਾਂ ਲਈ ਕੀਤੇ ਜਾ ਰਹੇ ਹਨ ਸਾਰੇ ਪ੍ਰਬੰਧ- ਜਿਲ਼੍ਹਾ ਚੋਣ ਅਫ਼ਸਰ

ਚੋਣ ਤਿਆਰੀਆਂ ਤੇਜੀ ਨਾਲ ਜਾਰੀ, ਨਿਰਪੱਖ ਤੇ ਸਾਂਤਮਈ ਚੋਣਾਂ ਲਈ ਕੀਤੇ ਜਾ ਰਹੇ ਹਨ ਸਾਰੇ ਪ੍ਰਬੰਧ- ਜਿਲ਼੍ਹਾ ਚੋਣ ਅਫ਼ਸਰ

Punjab
ਫਾਜ਼ਿਲਕਾ, 22 ਮਈ,2024 ਫਾਜ਼ਿਲਕਾ ਜ਼ਿਲ੍ਹੇ ਵਿਚ ਲੋਕ ਸਭਾ ਚੋਣਾਂ ਲਈ ਸਾਰੀਆਂ ਤਿਆਰੀਆਂ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕੀਤੀਆਂ ਜਾ ਰਹੀਆਂ ਹਨ ਅਤੇ ਪ੍ਰਸ਼ਾਸਨ ਨਿਰਪੱਖ ਤੇ ਸਾਂਤਮਈ ਚੋਣਾਂ ਲਈ ਵਚਨਬੱਧ ਹੈ। ਇਹ ਗੱਲ ਫਾਜ਼ਿਲਕਾ ਦੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਆਖੀ। ਇਸ ਮੌਕੇ ਉਨ੍ਹਾਂ ਦੇ ਨਾਲ ਐਸਐਸਪੀ ਡਾ: ਪ੍ਰਗਿਆ ਜੈਨ ਅਤੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ ਵੀ ਹਾਜਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਫਾਜ਼ਿਲਕਾ ਜਿਲ਼੍ਹੇ ਵਿਚ 402527 ਪੁਰਸ਼, 361078 ਮਹਿਲਾ ਅਤੇ 18 ਟਰਾਂਸਜੈਂਡਰ ਵੋਟਰ ਹਨ ਤੇ ਕੁੱਲ ਵੋਟਰਾਂ ਦੀ ਗਿਣਤੀ 763623 ਹੈ। ਇੰਨ੍ਹਾਂ ਵੋਟਰਾਂ ਨੂੰ ਵੋਟਰ ਸਲਿੱਪ ਵੰਡਣ ਦੀ ਪ੍ਰਕਿਆ ਸ਼ੁਰੂ ਹੋ ਚੁੱਕੀ ਹੈ। ਇਸ ਤੋਂ ਬਿਨ੍ਹਾਂ ਹੋਰ ਚੋਣ ਤਿਆਰੀਆਂ ਵਜੋਂ ਚੋਣ ਅਮਲੇ ਦੀ ਸਿਖਲਾਈ ਅਤੇ ਹੋਰ ਪ੍ਰਬੰਧ ਵੀ ਚੋਣ ਕਮਿਸ਼ਨ ਵੱਲੋਂ ਦਿੱਤੀ ਸਮਾਂ ਸਾਰਣੀ ਅਨੁਸਾਰ ਕੀਤੇ ਜਾ ਰਹੇ ਹਨ। ਡਿਪਟੀ ਕਮਿਸਨਰ ਨੇ ਦੱਸਿਆ ਕਿ ਉਮੀਦਵਾਰਾਂ ਦੇ ਚੋਣ ਖਰਚੇ ਦੀ ਨਿਗਰਾਨੀ ਲਈ ਵੀ ਵੀਡੀਓਗ੍ਰਾ...
ਚੁਣੀਂਦੇ ਉਮੀਦਵਾਰਾਂ ਦੀ ਇਸ਼ਤਿਹਾਰ ਦੇ ਰੂਪ ਵਿੱਚ ਉਸਤਤ ਕਰਨਾ ਹੈ ਪੇਡ ਨਿਊਜ਼

ਚੁਣੀਂਦੇ ਉਮੀਦਵਾਰਾਂ ਦੀ ਇਸ਼ਤਿਹਾਰ ਦੇ ਰੂਪ ਵਿੱਚ ਉਸਤਤ ਕਰਨਾ ਹੈ ਪੇਡ ਨਿਊਜ਼

Punjab
ਫਾਜ਼ਿਲਕਾ, 22 ਮਈ,2024 ਚੁਣੀਂਦੇ ਉਮੀਦਵਾਰਾਂ ਦੀ ਅਖਬਾਰਾਂ ਵਿੱਚ ਇਸ਼ਤਿਹਾਰ ਤੇ ਰੂਪ ਵਿੱਚ ਛਾਪੀਆਂ ਗਈਆਂ ਖਬਰਾਂ ਪੇਡ ਨਿਊਜ਼ ਦੀ ਸ਼੍ਰੇਣੀ ਵਿੱਚ ਆਉਂਦੀਆਂ ਹਨ ਜਿਸ ਦੀ ਪ੍ਰੈਸ ਕੌਂਸਲ ਆਫ ਇੰਡੀਆ ਵੱਲੋਂ ਕੀਤੀ ਗਈ ਵਿਆਖਿਆ ਨੂੰ ਮੰਨਦੇ ਹੋਏ ਚੋਣ ਕਮਿਸ਼ਨ ਨੇ ਇਸ ਦਾ ਖਰਚਾ ਉਮੀਦਵਾਰ ਦੇ ਖਾਤੇ ਵਿੱਚ ਪਾਉਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ । ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਜਿਲ਼੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਜਿਸ ਮੀਡੀਆ ਵਿੱਚ ਕੁਝ ਚੁਣੀਂਦੇ ਉਮੀਦਵਾਰਾਂ ਦੀਆਂ ਗਿਣੀ-ਮਿੱਥੀ ਥਾਂ ਦੇ ਕੇ ਉਹਨਾਂ ਦੀ ਪ੍ਰਮੋਸ਼ਨ ਕੀਤੀ ਜਾਵੇਗੀ ਤਾਂ ਉਸਨੂੰ ਪੇਡ ਨਿਊਜ਼ ਮੰਨਿਆ ਜਾਵੇਗਾ ।  ਉਹਨਾਂ ਕਿਹਾ ਕਿ ਅਜਿਹੀਆਂ ਖ਼ਬਰਾਂ ਦਾ ਉਸ ਅਖ਼ਬਾਰ ਦੇ ਇਸ਼ਤਿਹਾਰ ਦੇ ਰੇਟ ਅਨੁਸਾਰ ਖ਼ਰਚਾ ਬੁੱਕ ਕਰਕੇ ਉਮੀਦਵਾਰ ਦੇ ਖਾਤੇ ਵਿੱਚ ਪਾਇਆ ਜਾਵੇਗਾ । ਸਮੂਹ ਪ੍ਰਿੰਟ ਅਤੇ ਇਲੈਕਟਰੋਨਿਕ ਮੀਡੀਆ ਦੇ ਨੁਮਾਇੰਦਿਆਂ ਨੂੰ ਮੁਖਾਤਿਬ ਹੁੰਦਿਆਂ ਉਹਨਾਂ ਕਿਹਾ ਕਿ ਅਜਿਹੀਆਂ ਖਬਰਾਂ ਛਾਪਣ ਤੋਂ ਗੁਰੇਜ ਕੀਤਾ ਜਾਵੇ ।  ਉਹਨਾਂ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਤੋਂ ਇਲਾਵਾ ਮੀਡੀਆ ਹਾਊਸ ਅਤੇ...
ਇਨਕਮ ਟੈਕਸ ਦਫ਼ਤਰ ਵਿਖੇ ਬਣਾਈ ਗਈ ਵੋਟਰ ਜਾਰਾਰੂਕਤਾ ਰੰਗੋਲੀ

ਇਨਕਮ ਟੈਕਸ ਦਫ਼ਤਰ ਵਿਖੇ ਬਣਾਈ ਗਈ ਵੋਟਰ ਜਾਰਾਰੂਕਤਾ ਰੰਗੋਲੀ

Punjab
ਅੰਮ੍ਰਿਤਸਰ 21 ਮਈ 2024-- ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਸ੍ਰੀ ਘਨਸ਼ਾਮ ਥੋਰੀ ਦੀ ਯੋਗ ਅਗੁਆਈ ਅਤੇ ਚੇਅਰਪਰਸਨ ਸਵੀਪ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਨਿਕਾਸ ਕੁਮਾਰ ਦੇ ਦਿਸ਼ਾ ਨਿਦਰੇਸ਼ਾਂ ਤੇ ਅਗਾਮੀ ਲੋਕਸਭਾ ਚੋਣਾਂ-2024 ਵਿੱਚ ਆਮ ਲੋਕਾਂ ਵੋਟ ਪਾਉਣ ਲਈ ਪ੍ਰੇਰਿਤ ਕਰਨ ਲਈ ਸ਼ਹਿਰ ਦੀਆਂ ਮੁੱਖ ਥਾਵਾਂ ਤੇ ਸਵੀਪ ਰੰਗੋਲੀਆਂ ਬਣਵਾਈਆਂ ਜਾ ਰਹੀਆਂ ਹਨ।ਇਸੇ ਲੜੀ ਵਜੋਂ ਇਨਕਮ ਟੈਕਸ ਵਿਖੇ ਸਵੀਪ ਰੰਗੋਲੀ ਬਣਾਈ ਗਈ।ਜਿਸਨੂੰ ਆਮ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।ਇਹਨਾਂ ਰੰਗੋਲੀਆਂ ਨੂੰ ਬਣਾਉਣ ਵਾਲੀ ਟੀਮ ਦੇ ਇੰਚਾਰਜ ਸੰਜੇ ਕੁਮਾਰ ਨੇ ਦੱਸਿਆ ਕਿ ਵੋਟ ਹਰ ਨਾਗਰਿਕ ਦਾ  ਹੱਕ ਹੈ ਅਤੇ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਇਸ ਸਬੰਧੀ ਵੱਡੇ ਪੱਧਰ ਤੇ ਸਵੀਪ ਗਤਵਿਧੀਆਂ ਕਰਵਾਈਆਂ ਜਾ ਰਹੀਆਂ ਹਨ।ਉਹਨਾਂ ਕਿਹਾ ਕਿ ਉਹ ਆਪਣੇ ਰੰਗੋਲੀ ਆਰਟ ਰਾਹੀਂ ਲੋਕਾਂ ਤੱਕ ਚੋਣ ਸੁਨੇਹਾ ਪਹੁੰਚਾ ਰਹੇ ਹਨ।ਉਹਨਾਂ ਦੱਸਿਆ ਕਿ ਉਹਨਾਂ ਵਲੋਂ ਹੁਣ ਤੱਕ ਹਵਾਈ ਅੱਡੇ,ਹੈਰੀਟੇਜ ਸਟਰੀਟ,ਅਟਾਰੀ ਬਾਰਡਰ,ਜਲ੍ਹਿਆਂਵਾਲਾ ਬਾਗ ਸਮੇਤ 15 ਤੋਂ ਵੱਧ ਥਾਵਾਂ ਤੇ ਰੰਗੋਲੀ ਬਣਾਈ ਜਾ ਚੁੱਕੀ ਹੈ।ਇਸ ਮੌਕੇ ਟੀਮ ਦੇ ਹੋਰ ਮੈਂਬਰ...
ਲੋਕ ਸਭਾ ਚੋਣਾਂ ਨਾਲ ਸਬੰਧਤ ਹੁਣ ਤੱਕ ਪ੍ਰਾਪਤ ਹੋਈਆਂ 375 ਸ਼ਿਕਾਇਤਾਂ : ਜਸਪ੍ਰੀਤ ਸਿੰਘ

ਲੋਕ ਸਭਾ ਚੋਣਾਂ ਨਾਲ ਸਬੰਧਤ ਹੁਣ ਤੱਕ ਪ੍ਰਾਪਤ ਹੋਈਆਂ 375 ਸ਼ਿਕਾਇਤਾਂ : ਜਸਪ੍ਰੀਤ ਸਿੰਘ

Punjab
ਬਠਿੰਡਾ, 21 ਮਈ : ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਚੋਣ ਜਾਬਤਾ ਲੱਗਣ ਉਪਰੰਤ ਹੁਣ ਤੱਕ ਜ਼ਿਲ੍ਹੇ ਅੰਦਰ ਵੱਖ-ਵੱਖ ਤਰ੍ਹਾਂ ਦੀਆਂ ਚੋਣਾਂ ਨਾਲ ਸਬੰਧਤ 375 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿੰਨ੍ਹਾਂ ’ਚੋਂ 370 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਨੇ ਸਾਂਝੀ ਕੀਤੀ। ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਨੇ ਦੱਸਿਆ ਕਿ 21 ਮਈ ਸ਼ਾਮ 5 ਵਜੇ ਤੱਕ ਸੀ-ਵਿਜੀਲ ਤੇ ਕੁੱਲ 267 ਸ਼ਿਕਾਇਤਾਂ ਪ੍ਰਾਪਤ ਹੋਈਆਂ, ਇਸੇ ਤਰ੍ਹਾਂ ਵਟਸਐਪ ’ਤੇ 7, ਟੈਲੀਫ਼ੋਨ ਰਾਹੀਂ 10, ਦਸਤੀ 7 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਇਸੇ ਤਰ੍ਹਾਂ ਈ-ਮੇਲ ਰਾਹੀਂ 66 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ’ਚੋਂ 62 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਤੇ 4 ਸ਼ਿਕਾਇਤਾਂ ਬਕਾਇਆ ਹਨ, ਜੋ ਕਾਰਵਾਈ ਅਧੀਨ ਹਨ, ਇਸੇ ਤਰ੍ਹਾਂ ਐਨ.ਜੀ.ਐਸ.ਪੀ ਰਾਹੀਂ 18 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨ੍ਹਾਂ ’ਚੋਂ 17 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਅਤੇ 1 ਬਕਾਇਆ ਸ਼ਿਕਾਇਤ ਕਾਰਵਾਈ ਅਧੀ...
23 ਮਈ ਤੋਂ ਈ.ਵੀ.ਐਮ.ਅਤੇ ਵੀ.ਵੀ.ਪੈਟ ਦੀ ਕਮਸ਼ਿਨਿੰਗ ਦਾ ਕੰਮ ਸ਼ੁਰੂ- ਜਿਲ੍ਹਾ ਚੋਣ ਅਧਿਕਾਰੀ

23 ਮਈ ਤੋਂ ਈ.ਵੀ.ਐਮ.ਅਤੇ ਵੀ.ਵੀ.ਪੈਟ ਦੀ ਕਮਸ਼ਿਨਿੰਗ ਦਾ ਕੰਮ ਸ਼ੁਰੂ- ਜਿਲ੍ਹਾ ਚੋਣ ਅਧਿਕਾਰੀ

Punjab
ਅੰਮ੍ਰਿਤਸਰ 21 ਮਈ 2024-- ਲੋਕ ਸਭਾ ਚੋਣਾ-2024 ਦੇ ਸੱਤਵੇ ਗੇੜ ਵਿੱਚ ਪੰਜਾਬ ਵਿੱਚ ਹੋਣ ਵਾਲੀ ਵੋਟਿੰਗ  ਜੋ ਕਿ ਮਿਤੀ 01.06.2024 ਨੂੰ ਹੋਣੀ ਹੈ ਦੇ ਸਬੰਧ ਵਿੱਚ ਵਰਤੀਆਂ ਜਾਣ ਵਾਲੀਆਂ ਈ.ਵੀ.ਐਮ./ਵੀ.ਵੀ ਪੈਟ ਦੀ ਕਮਸ਼ਿਨਿੰਗ ਦਾ ਕੰਮ ਚੋਣ ਲੜ ਰਹੇ ਉਮੀਦਵਾਰਾਂ ਜਾਂ ਉਹਨ੍ਹਾਂ ਦੇ ਅਧਿਕਾਰਤ ਨੁਮਾਇੰਦੇ ਦੀ ਹਾਜ਼ਰੀ ਵਿੱਚ ਭਾਰਤ ਚੋਣ ਕਮਿਸ਼ਨ ਨਵੀ ਦਿੱਲੀ ਵੱਲੋ ਪ੍ਰਾਪਤ ਸ਼ਡਿਊਲ ਅਨੁਸਾਰ 23 ਮਈ ਤੋ ਕਮਸ਼ਿਨਿੰਗ ਦਾ ਕੰਮ ਖਤਮ ਹੋਣ ਤੱਕ ਰੋਜਾਨਾ ਸਵੇਰੇ 09.00 ਵਜੇ ਤੋ 6.00 ਵਜੇ ਤੱਕ ਅੰਮ੍ਰਿਤਸਰ ਲੋਕ ਸਭਾ ਚੋਣ ਹਲਕੇ ਦੇ 09 ਅਸੈਂਬਲੀ ਸੈਂਗਮੈਂਟਾਂ ਵਿੱਚ  ਕੀਤਾ ਜਾਵੇਗਾ। ਜਿਸ ਵਿੱਚ ਐਮ-3 ਮਾਡਲ ਦੀਆਂ ਮਸ਼ੀਨਾ ਬਣਾਉਣ ਵਾਲੀ ਕੰਪਨੀ ਭਾਰਤ ਇਲੈਕਟ੍ਰੋਨਿਕਸ ਲਿਮਟਿਡ (B.E.L) ਬੈਗਲੋਂਰ ਦੇ ਇੰਜੀਨੀਅਰਾਂ ਵੱਲੋ ਈ.ਵੀ.ਐਮ.ਅਤੇ ਵੀ.ਵੀ.ਪੈਟ ਦੀ ਕਮਸ਼ਿਨਿੰਗ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਕਮਸ਼ਿਨਿੰਗ ਦਾ ਕੰਮ ਅਸੈਂਬਲੀ ਸੈਗਮੈਂਟ ਅਜਨਾਲਾ ਵਿਖੇ ਸਰਕਾਰੀ ਕਾਲਜ ਅਜਨਾਲਾ, ਰਾਜਾਸਾਂਸੀ ਦੀ ਕਮਸ਼ਿਨਿੰਗ ਸਰਕਾਰੀ ਨਰਸਿੰਗ ਕਾਲਜ (ਲੜਕੀਆਂ...
ਪਿੰਡਾਂ, ਸ਼ਹਿਰਾਂ, ਵਿਦਿਅਕ ਅਦਾਰਿਆਂ ਅਤੇ ਕੋਚਿੰਗ ਸੈਂਟਰਾਂ ’ਚ ਜਾਗਰੂਕਤਾ ਕੈਂਪ ਆਯੋਜਿਤ

ਪਿੰਡਾਂ, ਸ਼ਹਿਰਾਂ, ਵਿਦਿਅਕ ਅਦਾਰਿਆਂ ਅਤੇ ਕੋਚਿੰਗ ਸੈਂਟਰਾਂ ’ਚ ਜਾਗਰੂਕਤਾ ਕੈਂਪ ਆਯੋਜਿਤ

Punjab
ਬਠਿੰਡਾ, 21 ਮਈ : ਜ਼ਿਲ੍ਹਾ ਚੋਣ ਅਫ਼ਸਰ ਸ ਜਸਪ੍ਰੀਤ ਸਿੰਘ ਦੇ ਜਾਰੀ ਦਿਸ਼ਾ-ਨਿਰਦੇਸ਼ਾ ਤੇ ਚੋਣਕਾਰ ਰਜਿਸਟਰੇਸ਼ਨ ਅਫਸਰ 094 ਤਲਵੰਡੀ ਸਾਬੋ ਸ ਹਰਜਿੰਦਰ ਸਿੰਘ ਜੱਸਲ ਦੀ ਯੋਗ ਅਗਵਾਈ ਹੇਠ ਸਵੀਪ ਟੀਮ ਤਲਵੰਡੀ ਸਾਬੋ ਵੱਲੋਂ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਪਿੰਡਾਂ, ਸ਼ਹਿਰਾਂ, ਵਿਦਿਅਕ ਅਦਾਰਿਆਂ ਅਤੇ ਕੋਚਿੰਗ ਸੈਂਟਰਾਂ ਵਿੱਚ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਕੈਂਪ ਦੌਰਾਨ ਸਵੀਪ ਟੀਮ ਵਲੋਂ ਨਾਗਰਿਕਾਂ ਨੂੰ ਬਿਨਾਂ ਕਿਸੇ ਡਰ, ਲਾਲਚ ਅਤੇ ਦਬਾਅ ਤੋਂ ਵੱਧ ਤੋਂ ਵੱਧ ਵੋਟਾਂ ਪਾਉਣ ਤੇ ਪਵਾਉਣ ਲਈ ਲਗਾਤਾਰ ਪ੍ਰੇਰਿਤ ਕਰ ਰਹੀ ਹੈ। ਵੋਟ ਦੇ ਸਬੰਧ ’ਚ ਨਾਗਰਿਕਾਂ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਇੱਕ-ਇੱਕ ਵੋਟ ਲੋਕਤੰਤਰ ਨੂੰ ਮਜ਼ਬੂਤ ਬਣਾ ਸਕਦੀ ਹੈ। ਇਸੇ ਲੜੀ ਅਧੀਨ ਸਵੀਪ ਨੋਡਲ ਅਫ਼ਸਰ ਤਲਵੰਡੀ ਸਾਬੋ ਸ਼੍ਰੀ ਚੰਦਰ ਸ਼ੇਖਰ ਵੱਲੋਂ ਆਪਣੀ ਟੀਮ ਤੇ ਪਿੰਡ ਸ਼ੇਰਗੜ੍ਹ ਦੇ ਬੂਥ ਲੈਵਲ ਅਫ਼ਸਰਾਂ ਅਤੇ ਮਹਿਲਾਂ ਪ੍ਰੇਰਿਕਾ ਦੀ ਮਦਦ ਨਾਲ ਇਥੋਂ ਦੀ ਸੱਥ, ਚੌਰਾਹਿਆਂ, ਨਰੇਗਾ ਵਰਕਰ,ਤੇ ਹੋਰ ਸਾਂਝੀਆਂ ਥਾਵਾਂ ਤੇ ਆਮ ਪਬਲਿਕ ਨੂੰ ਵੱਧ ਚੜ੍ਹ ਕੇ ਆਉਣ ਵਾਲੀ ਪਹਿਲੀ ਜੂਨ ਨੂੰ ਲੋਕ ਸਭਾ ਚੋਣਾਂ ਵਿੱਚ ਪੂਰੀ ਸਮਝ ਨਾਲ...