ਸਿਹਤ ਸੰਸਥਾਵਾ ਵਿੱਖੇ ਸ਼ਨੀਵਾਰ ਨੂੰ ਚੱਲਿਆ ਸਫਾਰੀ ਅਭਿਆਨ :ਸਿਵਿਲ ਸਰਜਨ
ਫਾਜ਼ਿਲਕਾ 1 5 ਜੂਨ
ਸਿਵਿਲ ਹਸਪਤਾਲ ਫਾਜ਼ਿਲਕਾ ਅਤੇ ਅਬੋਹਰ ਵਿਖੇ ਸ਼ਨੀਵਾਰ ਨੂੰ ਸਫਾਈ ਅਭਿਆਨ ਜਾਰੀ ਰਿਹਾ. . ਸਿਵਿਲ ਸਰਜਨ ਡਾਕਟਰ ਚੰਦਰ ਸ਼ੇਖਰ ਦੀ ਦਿਸ਼ਾ ਨਿਰਦੇਸ਼ ਤਹਿਤ ਹਰ ਸ਼ਨੀਵਾਰ ਨੂੰ ਸਿਹਤ ਸੰਸਥਾਵਾ ਵਿੱਖੇ ਕਰਮਚਾਰੀਆਂ ਨੇ ਸਾਫ ਸਫਾਈ ਤਹਿਤ ਅਭਿਆਨ ਜਾਰੀ ਰੱਖਿਆ ਜਿਸ ਦੀ ਸਮਾਜਸੇਵੀ ਸੰਸਥਾਵਾਂ ਨੇ ਸ਼ਾਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਲੋਕਾਂ ਨੂੰ ਫਾਇਦਾ ਮਿਲੇਗਾ. ਇਸ ਦੇ ਨਾਲ-ਨਾਲ ਸਿਵਿਲ ਸਰਜਨ ਨੇ ਲੋਕਾਂ ਨੁੰ ਅਪਿਲ ਕੀਤੀ ਹੈ ਹਸਪਤਾਲ ਸਟਾਫ ਨੂੰ ਸਾਫ ਸਫਾਈ ਲਈ ਸਹਿਯੋਗ ਜਰੂਰ ਦਿਉ. ਅੱਜ ਸੀਨੀਅਰ ਮੈਡੀਕਲ ਅਫਸਰ ਡਾਕਟਰ ਰੋਹਿਤ ਗੋਇਲ ਦੀ ਅਗਵਾਈ ਹੇਠ ਫਾਜ਼ਿਲਕਾ ਅਤੇ ਡਾਕਟਰ ਨੀਰਜਾ ਗੁਪਤਾ ਦੀ ਅਗਵਾਈ ਹੇਠ ਅਬੋਹਰ ਸਿਵਿਲ ਹਸਪਤਾਲ ਵਿਖੇ ਸ਼ਨੀਵਾਰ ਅਤੇ ਐਤਵਾਰ ਨੂੰ ਸਟਾਫ ਦੀ ਡਿਊਟੀ ਲਗਾ ਕੇ ਹਸਪਤਾਲ ਨੂੰ ਧੋਇਆ ਜਾ ਰਿਹਾ ਹੈ ਅਤੇ ਖਾਸ ਕਰ ਬਾਥਰੂਮ ਅਤੇ ਟੋਇਲੇਟ ਲਈ ਖਾਸ ਧਿਆਨ ਦਿੱਤਾ ਜਾ ਰਿਹਾ ਹੈ.
ਇਸ ਬਾਰੇ ਜਾਨਕਾਰੀ ਦਿੰਦੇ ਹੋਏ ਕਾਰਜਕਰੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਰੋਹਿਤ ਗੋਇਲ ਅਤੇ ਡਾਕਟਰ ਨੀਰਜਾ ਗੁਪਤਾ ਨੇ ਦੱਸਿਆ ਕਿ ਸਫਾਈ ਲਈ ਵਿਭਾਗ ਵਲੋ ਖਾਸ ਹਿਦਾਇਤਾਂ ਮਿਲੀ ਹੈ ਅਤੇ ਹੁਣ ਸ਼...








