Shadow

Author: admin

ਰਾਸ਼ਟਰੀ ਏਕਤਾ ਦਾ ਸੰਕਲਪ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਲਈ ਲਾਜ਼ਮੀ: ਬਨਵਾਰੀ ਲਾਲ ਪ੍ਰੋਹਿਤ

ਰਾਸ਼ਟਰੀ ਏਕਤਾ ਦਾ ਸੰਕਲਪ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਲਈ ਲਾਜ਼ਮੀ: ਬਨਵਾਰੀ ਲਾਲ ਪ੍ਰੋਹਿਤ

Punjab
ਐੱਸ.ਏ.ਐੱਸ. ਨਗਰ, 24 ਜੂਨ, 2024: ਬਾਲ ਭਲਾਈ ਕੌਂਸਲ, ਪੰਜਾਬ, ਵੱਲੋਂ 24 ਜੂਨ ਤੋਂ 29 ਜੂਨ ਤਕ ਲਾਏ ਜਾ ਰਹੇ 39ਵੇਂ ‘ਨੈਸ਼ਨਲ ਲਰਨ ਟੂ ਲਿਵ ਟੂਗੈਦਰ ਕੈਂਪ’ ਦਾ ਸ਼ਿਵਾਲਿਕ ਪਬਲਿਕ ਸਕੂਲ, ਫੇਜ਼-6 ਵਿਖੇ ਉਦਘਾਟਨ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਨੇ ਸ਼ਮ੍ਹਾਂ ਰੌਸ਼ਨ ਕਰ ਕੇ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਪ੍ਰੋਹਿਤ ਨੇ ਕਿਹਾ ਕਿ ਇਸ ਕੈਂਪ ਦਾ ਉਦਘਾਟਨ ਕਰ ਕੇ ਉਹਨਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ, ਕਿਉਂ ਜੋ ਇਸ ਦਾ ਉਦੇਸ਼ ਬਹੁਤ ਮਹਾਨ ਹੈ, ਜਿਹੜਾ ਰਾਸ਼ਟਰੀ ਏਕਤਾ ਦੇ ਸੰਕਲਪ ਨੂੰ ਮਜ਼ਬੂਤ ਕਰਦਾ ਹੈ ਅਤੇ ਇਹ ਦੇਸ਼ ਨੂੰ ਵਿਸ਼ਵ ਗੁਰੂ ਬਨਾਉਣ ਲਈ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਸੱਭਿਆਚਾਰ ਸਦੀਆਂ ਪੁਰਾਣਾ ਹੈ, ਜਿਸ ਦਾ ਅਧਾਰ ਪੂਰੇ ਵਿਸ਼ਵ ਨੂੰ ਇਕ ਭਾਈਚਾਰਾ ਮੰਨਣ ਦੇ ਸਿਧਾਂਤ ਉੱਤੇ ਟਿਕਿਆ ਹੈ। ਸਮਾਜ ਵਿੱਚ ਕੋਈ ਵੀ ਵੱਡਾ ਤੇ ਕੋਈ ਵੀ ਛੋਟਾ ਨਹੀਂ ਹੈ, ਇਹ ਭਾਵਨਾ ਵਿਦਿਆਰਥੀਆਂ ਵਿੱਚ ਪੈਦਾ ਕਰਨੀ ਵੀ ਲਾਜ਼ਮੀ ਹੈ। ਸ਼੍ਰੀ ਪੁਰੋਹਿਤ ਨੇ ਭਾਰਤੀ ਪੁਰਾਣਕਿਤਾ ਦੇ ਹਵਾਲੇ ਦਿੰਦਿਆਂ ਦੱਸਿਆ ਕਿ ਭਾਰਤ ਵਿਚ ਕਦੇ ਵੀ ਕੋਈ ਭੇਦਭਾਵ ਨਹੀਂ ਸੀ ਤੇ ਹੋਣਾ ਵੀ ਨਹੀਂ ਚਾਹੀਦਾ। ਉ...
ਪਿੰਡ ਦੀਪ ਸਿੰਘ ਵਾਲਾ ਵਿਖੇ ਸੁਵਿਧਾ ਕੈਂਪ 26 ਜੂਨ ਨੂੰ – ਵਿਨੀਤ ਕੁਮਾਰ

ਪਿੰਡ ਦੀਪ ਸਿੰਘ ਵਾਲਾ ਵਿਖੇ ਸੁਵਿਧਾ ਕੈਂਪ 26 ਜੂਨ ਨੂੰ – ਵਿਨੀਤ ਕੁਮਾਰ

Punjab
ਫਰੀਦਕੋਟ 24 ਜੂਨ (    ) ਆਮ ਜਨਤਾ ਦੀਆਂ ਮੁਸ਼ਕਿਲਾਂ ਨੂੰ ਸੁਣਨ ਅਤੇ ਮੌਕੇ ਤੇ ਉਹਨਾਂ ਦਾ ਹੱਲ ਕਰਨ ਲਈ ਮਿਤੀ 26 ਜੂਨ ਨੂੰ ਸਵੇਰੇ 09.30 ਵਜੇ ਪੰਚਾਇਤ ਘਰ ਪਿੰਡ ਦੀਪ ਸਿੰਘ ਵਾਲਾ ਵਿਖੇ ਸੁਵਿਧਾ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਇਸ ਸੁਵਿਧਾ ਕੈਂਪ ਵਿੱਚ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ।  ਉਨ੍ਹਾਂ ਦੱਸਿਆ ਕਿ ਪਿੰਡ ਦੀਪ ਸਿੰਘ ਵਾਲਾ, ਸੈਦੇਕੇ, ਕਾਨਿਆਂਵਾਲੀ ਅਤੇ ਅਹਿਲ ਦੇ ਵਸਨੀਕ ਇਸ ਸੁਵਿਧਾ ਕੈਂਪ ਵਿੱਚ ਪਹੁੰਚ ਕੇ ਆਪਣੀਆਂ ਮੁਸ਼ਕਿਲਾਂ, ਸ਼ਿਕਾਇਤਾਂ ਦੇ ਹੱਲ ਕਰਵਾਉਣ ਲਈ ਆ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਖੁਦ ਹਾਜ਼ਰ ਹੋਣਗੇ ਅਤੇ ਮੌਕੇ 'ਤੇ ਹੀ ਯੋਗ ਲਾਭਪਾਤਰੀ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦਿੱਤਾ ਜਾਵੇਗਾ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਇਸ ਸੁਵਿਧਾ ਕੈਂਪ ਵਿੱਚ ਆ ਕੇ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।...
ਆਮ ਆਦਮੀ ਕਲੀਨਿਕਾਂ ਰਾਹੀਂ ਮਿਆਰੀ ਸਿਹਤ ਸਹੂਲਤਾਂ ‘ਚ ਆਈ ਕ੍ਰਾਂਤੀ : – ਧੀਮਾਨ

ਆਮ ਆਦਮੀ ਕਲੀਨਿਕਾਂ ਰਾਹੀਂ ਮਿਆਰੀ ਸਿਹਤ ਸਹੂਲਤਾਂ ‘ਚ ਆਈ ਕ੍ਰਾਂਤੀ : – ਧੀਮਾਨ

Punjab
ਫ਼ਿਰੋਜ਼ਪੁਰ, 24 ਜੂਨ 2024:           ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਰਹਿਨੁਮਾਈ ਹੇਠ ਸੂਬੇ ਵਿੱਚ ਚਲਾਏ ਜਾ ਰਹੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਕੁਲ 28 ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਲੋਕਾਂ ਲਈ ਓਪ.ਪੀ.ਡੀ. ਸੇਵਾਵਾਂ ਉਪਲੱਬਧ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ ਨੇ ਕੀਤਾ।           ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ ਕੁੱਲ 28 ਆਮ ਆਦਮੀ ਕਲੀਨਿਕ ਫ਼ਿਰੋਜ਼ਪੁਰ ਸ਼ਹਿਰ, ਜ਼ੀਰਾ, ਗੁਰੂਹਰਸਹਾਏ, ਮੇਹਰ ਸਿੰਘ ਵਾਲਾ, ਕੋਟ ਕਰੋੜ ਕਲਾਂ, ਯੂ.ਪੀ.ਐਚ.ਸੀ. ਫਿਰੋਜ਼ਪੁਰ ਸ਼ਹਿਰ, ਯੂ.ਪੀ.ਐਚ.ਸੀ. ਫ਼ਿਰੋਜ਼ਪੁਰ ਕੈਂਟ, ਮੱਲਾਂਵਾਲਾ, ਕੱਸੋਆਣਾ, ਲੱਲ੍ਹੇ, ਮੁੱਦਕੀ, ਮੱਲਵਾਲ ਕਦੀਮ, ਤਲਵੰਡੀ ਭਾਈ, ਜੀਵਾਂ ਅਰਾਈਂ, ਸੋਹਨਗੜ੍ਹ, ਪੰਜੇ ਕੇ ਉਤਾੜ, ਖਾਈ ਫੇ...
ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਸ਼ਹਿਰ ਨੂੰ ਬਰਸਾਤੀ ਪਾਣੀ ਤੋਂ ਬਚਾਉਣ ਲਈ ਅੱਗੇ ਹੋ ਕੇ ਬੀੜਾ ਚੁੱਕਿਆ

ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਸ਼ਹਿਰ ਨੂੰ ਬਰਸਾਤੀ ਪਾਣੀ ਤੋਂ ਬਚਾਉਣ ਲਈ ਅੱਗੇ ਹੋ ਕੇ ਬੀੜਾ ਚੁੱਕਿਆ

Punjab
ਐੱਸ.ਏ.ਐੱਸ. ਨਗਰ, 24 ਜੂਨ, 2024: ਐੱਸ.ਏ.ਐੱਸ. ਨਗਰ ਦੇ ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ਸ਼ਹਿਰ ਖ਼ਾਸ ਕਰਕੇ ਫੇਜ਼-5 ਅਤੇ ਫੇਜ਼-11 ਵਿਖੇ ਪਿਛਲੇ ਕਾਫ਼ੀ ਸਮੇਂ ਤੋਂ ਬਰਸਾਤੀ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਾ ਹੋਣ ਕਾਰਨ, ਬਰਸਾਤੀ ਪਾਣੀ ਹਰ ਸਾਲ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋਣ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਇਸ ਦਾ ਹੱਲ ਕਰਨ ਦਾ ਬੀੜਾ ਚੁੱਕਦੇ ਹੋਏ ਅੱਜ ਸਟਾਰਮ ਵਾਟਰ ਪਾਈਪ ਲਾਈਨਾਂ ਦੀ ਸਫ਼ਾਈ ਲਈ ਤਿਆਰ 3.40 ਕਰੋੜ ਰੁਪਏ ਦੇ ਪ੍ਰਾਜੈਕਟ ਦੀ ਗੁਰਦੁਆਰਾ ਸਿੰਘ ਸ਼ਹੀਦਾਂ ਤੋਂ ਕੁੰਬੜਾਂ ਚੌਂਕ ਦੀ ਪਾਈਪ ਲਾਈਨ ਦੀ ਡੀ-ਸਿਲਟਿੰਗ ਦੀ ਸ਼ੁਰੂਆਤ ਕਰਵਾਈ। ਹਲਕਾ ਵਿਧਾਇਕ ਵੱਲੋਂ ਨਗਰ ਨਿਗਮ, ਐੱਸ.ਏ.ਐੱਸ. ਨਗਰ ਦੇ ਅਧਿਕਾਰੀਆਂ ਨੂੰ ਸ਼ਹਿਰ ਦੇ ਵੱਖ—ਵੱਖ ਹਿੱਸਿਆਂ ਖਾਸ ਕਰਕੇ ਫੇਜ਼-1, ਫੇਜ਼-4, ਫੇਜ਼-5, ਫੇਜ਼-6, ਫੇਜ਼-7, ਸੈਕਟਰ-70, ਸੈਕਟਰ-71 ਅਤੇ ਫੇਜ਼-11 ਵਿੱਚ ਸਟਾਰਮ ਵਾਟਰ ਲਾਈਨਾਂ ਦੀ ਸਫ਼ਾਈ/ਡੀ-ਸਿੰਲਟਿੰਗ ਦਾ ਤਖ਼ਮੀਨਾ ਬਣਾਉਣ ਦੀ ਕੀਤੀ ਹਦਾਇਤ ਦੇ ਮੱਦੇਨਜ਼ਰ  ਹੀ ਅੱਜ ਇਹ ਸਫ਼ਾਈ ਕਾਰਜ ਸ਼ੁਰੂ ਕੀਤੇ ਗਏ। ਐਮ ਐਲ ਏ ਕੁਲਵੰਤ ਸਿੰਘ ਨੇ ਦੱਸਿਆ ਕਿ ਸਟਾਰਮ ਵਾਟਰ ਪਾਈਪ ਲਾਈਨ ਦੀ ਸਫ਼ਾਈ/ਡੀ-ਸ...
ਝੋਨੇ ਦੀ ਸਿੱਧੀ ਬਿਜਾਈ ਨੇ ਜੋਰ ਫੜਿਆ, ਫਾਜ਼ਿਲਕਾ ਜ਼ਿਲ੍ਹਾ ਟੀਚੇ ਦੇ ਨੇੜੇ

ਝੋਨੇ ਦੀ ਸਿੱਧੀ ਬਿਜਾਈ ਨੇ ਜੋਰ ਫੜਿਆ, ਫਾਜ਼ਿਲਕਾ ਜ਼ਿਲ੍ਹਾ ਟੀਚੇ ਦੇ ਨੇੜੇ

Punjab
ਫਾਜ਼ਿਲਕਾ 24 ਜੂਨ ਫਾਜ਼ਿਲਕਾ ਜਿਲੇ ਵਿੱਚ ਝੋਨੇ ਦੀ ਸਿੱਧੀ ਬਜਾਈ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਪਾਣੀ ਦੀ ਬੱਚਤ ਦੇ ਉਦੇਸ਼ ਨਾਲ ਸਿੱਧੀ ਬਿਜਾਈ ਕਰਨ ਨੂੰ ਪਹਿਲ ਦੇਣ ਦੇ ਦਿੱਤੇ ਸੱਦੇ ਤੇ ਜਿਲੇ ਦੇ ਕਿਸਾਨਾਂ ਨੇ ਵੱਡੇ ਉਤਸਾਹ ਨਾਲ ਸਿੱਧੀ ਬਿਜਾਈ ਆਰੰਭੀ ਹੈ। ਜਿਲੇ ਦੇ ਪਿੰਡ ਲੱਧੂਵਾਲਾ ਉਤਾੜ ਬਲਾਕ ਜਲਾਲਾਬਾਦ ਦੇ ਕਿਸਾਨ ਗੁਰਬਿੰਦਰ ਪਾਲ ਸਿੰਘ ਆਖਦਾ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਉਹ ਪਿਛਲੇ ਚਾਰ ਸਾਲਾਂ ਤੋਂ ਕਰ ਰਿਹਾ ਸੀ ਅਤੇ ਇਸ ਦੇ ਚੰਗੇ ਨਤੀਜਿਆਂ ਤੋਂ ਉਹ ਇਸ ਤਕਨੀਕ ਨੂੰ ਲਗਾਤਾਰ ਅਪਣਾਉਂਦਾ ਆ ਰਿਹਾ ਹੈ। ਉਸਨੇ ਹੋਰਨਾਂ ਕਿਸਾਨਾਂ ਨਾਲ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਇਹ ਤਕਨੀਕ ਕਾਮਯਾਬ ਹੈ ਅਤੇ ਜਿਹੜੇ ਕਿਸਾਨ ਹਲੇ ਇਸ ਵਿਧੀ ਨਾਲ ਬਿਜਾਈ ਕਰਨ ਬਾਰੇ ਸੋਚ ਰਹੇ ਹਨ ਉਹ ਬੇਝਿਜਕ ਇਸ ਤਕਨੀਕ ਨੂੰ ਆਪਣਾ ਸਕਦੇ ਹਨ। ਉਸਨੇ ਦੱਸਿਆ ਕਿ ਉਸ ਵੱਲੋਂ ਇਸ ਵਾਰ ਪੂਸਾ ਬਾਸਮਤੀ 17 18 ਕਿਸਮ ਦੀ ਬਿਜਾਈ 24 ਏਕੜ ਵਿੱਚ ਡੀਐਸ ਆਰ ਡਰਿਲ ਨਾਲ ਕੀਤੀ ਗਈ ਹੈ। ਉਸ ਨੇ ਕਿਹਾ ਕਿ ਉਸ ਨੂੰ ਝੋਨੇ ਦੀ ਸਿੱਧੀ ਬਜਾਈ ਵਿੱਚ ਕੋਈ ਖਾਸ ਸਮੱਸਿਆ ਦਾ ਸਾਹਮਣ...
ਪੰਜਾਬ ਕੇਸਰੀ ਦੇ ਰੈਜ਼ੀਡੈਂਟ ਐਡੀਟਰ ਦਰਪਣ ਚੌਧਰੀ ਦੇ ਪਿਤਾ ਖੇਮ ਰਾਜ ਚੌਧਰੀ ਦਾ ਦੇਹਾਂਤ

ਪੰਜਾਬ ਕੇਸਰੀ ਦੇ ਰੈਜ਼ੀਡੈਂਟ ਐਡੀਟਰ ਦਰਪਣ ਚੌਧਰੀ ਦੇ ਪਿਤਾ ਖੇਮ ਰਾਜ ਚੌਧਰੀ ਦਾ ਦੇਹਾਂਤ

Punjab
ਐੱਸ.ਏ.ਐੱਸ. ਨਗਰ, 24 ਜੂਨ, 2024: ਪੰਜਾਬ ਕੇਸਰੀ ਅਖ਼ਬਾਰ ਦੇ ਚੰਡੀਗੜ੍ਹ ਤੋਂ ਰੈਜ਼ੀਡੈਂਟ ਐਡੀਟਰ ਦਰਪਣ ਚੌਧਰੀ ਦੇ ਪਿਤਾ ਖੇਮ ਰਾਜ ਚੌਧਰੀ ਦਾ ਅੱਜ ਮੋਹਾਲੀ ਦੇ ਬਲੌਂਗੀ ਰੋਡ ਸਥਿਤ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸਵਰਗੀ ਖੇਮ ਰਾਜ ਚੌਧਰੀ ਆਪਣੇ ਪਿੱਛੇ ਆਪਣੀ ਪਤਨੀ, ਦੋ ਪੁੱਤਰ ਅਤੇ ਦੋ ਧੀਆਂ ਛੱਡ ਗਏ ਹਨ। ਜ਼ਿਕਰਯੋਗ ਹੈ ਕਿ ਖੇਮ ਰਾਜ ਚੌਧਰੀ (81 ਸਾਲ) ਦਾ ਬੀਤੇ ਦਿਨੀਂ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਉਹ ਹਵਾਈ ਸੈਨਾ ਦੇ ਸੇਵਾ ਮੁਕਤ ਅਧਿਕਾਰੀ ਸਨ, ਜਿਨ੍ਹਾਂ ਨੇ ਪਾਕਿਸਤਾਨ ਵਿਰੁੱਧ 1965 ਅਤੇ 1971 ਦੀਆਂ ਜੰਗਾਂ ਵਿੱਚ ਹਿੱਸਾ ਲਿਆ ਸੀ। ਅੱਜ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਮੌਕੇ ਹਵਾਈ ਸੈਨਾ ਦੀ ਇੱਕ ਟੁਕੜੀ ਉਹਨਾਂ ਨੂੰ ਸਨਮਾਨ ਭੇਟ ਕਰਨ ਲਈ ਉਚੇਚੇ ਤੌਰ ’ਤੇ ਪਹੁੰਚੀ। ਇਸ ਮੌਕੇ ਹਵਾਈ ਸੈਨਾ ਵੱਲੋਂ ਹਵਾਈ ਸੈਨਾ ਦਾ ਝੰਡਾ ਅਤੇ ਤਿਰੰਗਾ ਝੰਡਾ ਸਨਮਾਨ ਵਜੋਂ ਮ੍ਰਿਤਕ ਖੇਮ ਰਾਜ ਚੌਧਰੀ ਦੀ ਦੇਹ ’ਤੇ ਪਾਉਣ ਉਪਰੰਤ ਸਤਿਕਾਰ ਸਹਿਤ ਪਰਿਵਾਰ ਨੂੰ ਸੌਂਪਿਆਂ। ਏਅਰ ਫੋਰਸ ਦੀ ਸੈਨਿਕ ਟੁਕੜੀ ਨੇ ਸਰਕਾਰੀ ਸਨਮਾਨਾਂ...
ਲੋਕਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ – ਵਧੀਕ ਡਿਪਟੀ ਕਮਿਸ਼ਨਰ

ਲੋਕਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ – ਵਧੀਕ ਡਿਪਟੀ ਕਮਿਸ਼ਨਰ

Punjab
ਅੰਮ੍ਰਿਤਸਰ 24 ਜੂਨ 2024—ਲੋਕਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਮੁੱਖ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਨਤੀਜਾ ਆਉਣ ਦੇ 30 ਦਿਨਾਂ ਦੇ ਅੰਦਰ ਅੰਦਰ ਹਰ ਉਮੀਦਵਾਰ ਵਲੋਂ ਆਪਣਾ ਚੋਣ ਖਰਚਾ ਰਜਿਸਟਰ ਚੋਣ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ ਲਾਜ਼ਮੀ ਹੈ ਅਤੇ ਅਜਿਹਾ ਨਾ ਕਰਨ ਵਾਲੇ ਉਮੀਦਵਾਰ ਉਪਰ ਤਿੰਨ ਸਾਲ ਲਈ ਚੋਣ ਲੜਨ ਤੇ ਚੋਣ ਕਮਿਸ਼ਨ ਰੋਕ ਲਗਾ ਸਕਦਾ ਹੈ। ਇਸ ਸਬੰਧੀ ਅੱਜ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀਮਤੀ ਜੋਤੀ ਬਾਲਾ ਨੇ ਚੋਣ ਲੜ ਚੁੱਕੇ ਉਮੀਦਵਾਰ ਅਤੇ ਉਨਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕਰਦੇ ਹੋਏ ਕਿਹਾ ਕਿ 30 ਜੂਨ ਨੂੰ ਤੁਹਾਡੇ ਵਲੋਂ ਖਰਚ ਕੀਤੀ ਗਈ ਰਾਸ਼ੀ ਦਾ ਮੁੜ ਮਿਲਾਨ ਕੀਤਾ ਜਾਣਾ ਹੈ। ਉਨਾਂ ਕਿਹਾ ਕਿ ਇਸ ਸਬੰਧੀ ਤੁਹਾਨੂੰ ਅੱਜ ਜੋ ਟ੍ਰੇਨਿੰਗ ਦਿੱਤੀ ਗਈ ਹੈ ਉਸ ਅਨੁਸਾਰ ਆਪਣਾ ਖਰਚਾ ਰਜਿਸਟਰ ਮੇਨਟੇਨ ਕਰਕੇ ਇਸ ਦਫ਼ਤਰ ਨੂੰ ਜਮ੍ਹਾਂ ਕਰਵਾਓ। ਉਨਾਂ ਕਿਹਾ ਕਿ ਜੇਕਰ ਕਿਸੇ ਉਮੀਦਵਾਰ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਚੋਣ ਤਹਿਸੀਲਦਾਰ ਨਾਲ ਸੰਪਰਕ ਕਰ ਸਕਦਾ ਹੈ। ਇਸ ਮੀਟਿੰਗ ਵਿੱਚ ਡਿਪਟੀ ਕੰਟਰੋਲਰ ਵਿੱਤ ਲੇਖਾ ਸ੍ਰੀ ਮਨੂੰ ਸ਼ਰਮਾ, ਚੋਣ ਤਹਿਸੀਲਦਾ...
ਐਨ:ਡੀ:ਆਰ:ਐਫ 1 ਜੁਲਾਈ ਤੋਂ 13 ਜੁਲਾਈ ਤੱਕ ਕੁਦਰਤੀ ਆਫਤਾਂ ਤੋਂ ਬਚਣ ਲਈ ਦਿੱਤੀ ਜਾਵੇਗੀ ਟ੍ਰੇਨਿੰਗ –ਵਧੀਕ ਡਿਪਟੀ ਕਮਿਸ਼ਨਰ

ਐਨ:ਡੀ:ਆਰ:ਐਫ 1 ਜੁਲਾਈ ਤੋਂ 13 ਜੁਲਾਈ ਤੱਕ ਕੁਦਰਤੀ ਆਫਤਾਂ ਤੋਂ ਬਚਣ ਲਈ ਦਿੱਤੀ ਜਾਵੇਗੀ ਟ੍ਰੇਨਿੰਗ –ਵਧੀਕ ਡਿਪਟੀ ਕਮਿਸ਼ਨਰ

Punjab
ਅੰਮ੍ਰਿਤਸਰ, 24 ਜੂਨ 2024:---  7ਵੀਂ ਬਟਾਲੀਅਨ ਐਨ:ਡੀ:ਆਰ:ਐਫ ਜਿਲੇ ਵਿੱਚ ਕੁਦਰਤੀ ਆਫਤਾਂ ਦੀ ਸਥਿਤੀ ਨਾਲ ਨਿਪਟਣ ਲਈ ਕਿਸ ਤਰਾ ਬਚਾਓ ਕੀਤਾ ਜਾਣਾ ਹੈ ਅਤੇ ਲੋਕਾਂ  ਦੀਆਂ ਜਾਨਾਂ ਨੂੰ ਕਿਵੇਂ ਬਚਾਉਣਾ ਹੈ ਸਬੰਧੀ ਇਕ ਜੁਲਾਈ ਤੋਂ 13 ਜੁਲਾਈ ਤੱਕ ਵੱਖ-ਵੱਖ ਵਿਭਾਗਾਂ ਅਤੇ ਸਕੂਲਾਂ ਵਿੱਚ ਟ੍ਰੇਨਿੰਗ ਆਯੋਜਿਤ ਕੀਤੀ ਜਾਵੇਗੀ। ਇਸ ਸਬੰਧੀ ਐਨ:ਡੀ:ਆਰ:ਐਫ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਨਿਕਾਸ ਕੁਮਾਰ ਨੇ ਦੱਸਿਆ ਕਿ ਇਸ ਦੋ ਹਫ਼ਤੇ ਦੀ ਟ੍ਰੇਨਿੰਗ ਵਿੱਚ ਐਨ.ਡੀ.ਆਰ.ਐਫ ਵਲੋਂ ਕੁਦਰਤੀ ਆਫ਼ਤਾਂ ਜਿਵੇਂ ਕਿ ਭੂਚਾਲ, ਹੜ੍ਹ ਆਦਿ ਸਥਿਤੀਆਂ ਨਾਲ ਨਿਪਟਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਜਿੰਦਗੀ ਬਚਾਊ ਤਕਨੀਕਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਉਨਾਂ ਦੱਸਿਆ ਕਿ ਇਸ ਦੌਰਾਨ ਐਨ.ਡੀ.ਆਰ.ਐਫ ਵਲੋਂ ਹਰੇਕ ਬਲਾਕ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਵੀ ਕੁਦਰਤੀ ਆਫ਼ਤਾਂ ਤੋਂ ਬਚਣ ਸਬੰਧੀ ਜਾਗਰੂਕ ਕੀਤਾ ਜਾਵੇਗਾ। ਉਨਾਂ ਐਨ:ਡੀ:ਆਰ:ਐਫ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਿਲ੍ਹੇ ਦੇ ਸਾਰੇ ਐਸ.ਡੀ.ਐਮਜ਼ ਅਤੇ ਤਹਿਸੀਲਦਾਰਾਂ ਨਾਲ ਆਪਣਾ ਤਾਲਮੇਲ ...
ਲੋਕ ਸਭਾ ਚੋਣਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਣ ਲਈ ਵੱਖ-ਵੱਖ ਨੋਡਲ ਅਫਸਰਾਂ ਅਤੇ ਕਰਮਚਾਰੀਆਂ ਦਾ ਸਨਮਾਨ

ਲੋਕ ਸਭਾ ਚੋਣਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਣ ਲਈ ਵੱਖ-ਵੱਖ ਨੋਡਲ ਅਫਸਰਾਂ ਅਤੇ ਕਰਮਚਾਰੀਆਂ ਦਾ ਸਨਮਾਨ

Punjab
ਫਾਜ਼ਿਲਕਾ 24 ਜੂਨ ਲੋਕ ਸਭਾ ਚੋਣਾਂ 2024 ਦੌਰਾਨ ਤਨਦੇਹੀ ਨਾਲ ਡਿਊਟੀ ਕਰਨ ਲਈ ਵੱਖ ਵੱਖ ਨੋਡਲ ਅਫਸਰਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਵੱਲੋਂ ਅੱਜ ਪ੍ਰਸ਼ੰਸਾ ਪੱਤਰ ਦਿੱਤੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਆਖਿਆ ਕਿ ਲੋਕ ਸਭਾ ਚੋਣਾਂ ਲੋਕਤੰਤਰ ਦਾ ਆਧਾਰ ਹੁੰਦੀਆਂ ਹਨ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਨੇ ਇੱਕ ਟੀਮ ਵਜੋਂ ਕੰਮ ਕਰਦਿਆਂ ਇਹ ਚੋਣਾਂ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਮੁਕੰਮਲ ਕਰਾਈਆਂ। ਚੋਣਾਂ ਜਿੱਥੇ ਪੂਰੀ ਤਰ੍ਹਾਂ ਨਾਲ ਨਿਰਪੱਖ ਅਤੇ ਸ਼ਾਂਤਮਈ ਹੋਈਆਂ ਉੱਥੇ ਹੀ ਇਸ ਨਾਲ ਲੋਕਾਂ ਦਾ ਲੋਕਤੰਤਰ ਵਿੱਚ ਵਿਸ਼ਵਾਸ ਵਧਿਆ। ਉਹਨਾਂ ਨੇ ਇਸ ਲਈ ਚੋਣ ਪ੍ਰਕਿਰਿਆ ਦੌਰਾਨ ਡਿਊਟੀ ਦੇਣ ਵਾਲੇ ਹਰੇਕ ਅਧਿਕਾਰੀ ਅਤੇ ਕਰਮਚਾਰੀ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੇ ਚੰਗੇ ਭਵਿੱਖ ਦੀਆਂ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਉਹਨਾਂ ਨੇ ਆਖਿਆ ਕਿ ਚੋਣਾਂ ਦੌਰਾਨ ਵੱਖ-ਵੱਖ ਕੰਮਾਂ ਨੂੰ ਨੇਪਰੇ ਚਾੜਨ ਲਈ ਨੋਡਲ ਅਫਸਰ ਤਾਇਨਾਤ ਕੀਤੇ ਗਏ ਸਨ ਅਤੇ ਉਨਾਂ ਦੀਆਂ ਟੀਮਾਂ ਨੇ ਪੇਸ਼ੇਵਰਾਨਾ ਨਿਪੁੰਨਤਾ ਦਾ ਪ੍ਰਗਟ...
ਪੀ.ਐਸ.ਪੀ.ਸੀ.ਐਲ ਨੇ ਹਰੀ ਊਰਜਾ ਨੂੰ ਦਿੱਤਾ ਹੁਲਾਰਾ

ਪੀ.ਐਸ.ਪੀ.ਸੀ.ਐਲ ਨੇ ਹਰੀ ਊਰਜਾ ਨੂੰ ਦਿੱਤਾ ਹੁਲਾਰਾ

Punjab
ਚੰਡੀਗੜ੍ਹ/ਪਟਿਆਲਾ, 24 ਜੂਨ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਪਿੰਡ ਜਲਖੇੜੀ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ 10 ਮੈਗਾਵਾਟ ਬਾਇਓਮਾਸ ਪਾਵਰ ਪਲਾਂਟ ਦੇ ਸਫਲ ਮੁੜ ਚਾਲੂ ਹੋਣ ਦਾ ਐਲਾਨ ਕੀਤਾ, ਜਿਸ ਨਾਲ ਪੰਜਾਬ ਲਈ ਵਾਤਾਵਰਣ ਅਤੇ ਆਰਥਿਕ ਲਾਭ ਹੋਣਗੇ। ਪਿੰਡ ਜਲਖੇੜੀ (ਤਹਿਸੀਲ ਅਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ) ਵਿਖੇ 10 ਮੈਗਾਵਾਟ ਬਾਇਓਮਾਸ ਪਲਾਂਟ ਮੂਲ ਰੂਪ ਵਿੱਚ ਪੀਐਸਈਬੀ (ਹੁਣ ਪੀਐਸਪੀਸੀਐਲ) ਦੁਆਰਾ ਜੂਨ 1992 ਵਿੱਚ ਚਾਲੂ ਕੀਤਾ ਗਿਆ ਸੀ। ਪਲਾਂਟ ਜੁਲਾਈ 1995 ਤੱਕ ਚੱਲਦਾ ਰਿਹਾ, ਜਿਸ ਤੋਂ ਬਾਅਦ ਇਹ ਜੁਲਾਈ 2001 ਵਿੱਚ ਮੈਸਰਜ਼ ਜਲਖੇੜੀ ਪਾਵਰ ਪਲਾਂਟ ਲਿਮਟਿਡ (ਜੇਪੀਪੀਐਲ) ਨੂੰ ਲੀਜ਼ 'ਤੇ ਦੇ ਦਿੱਤਾ ਗਿਆ। ਪਲਾਂਟ ਜੁਲਾਈ 2002 ਵਿੱਚ ਮੁੜ ਚਾਲੂ ਹੋਇਆ ਅਤੇ ਸਤੰਬਰ 2007 ਤੱਕ ਚੱਲਦਾ ਰਿਹਾ। 2018 ਵਿੱਚ, ਪਲਾਂਟ ਨੂੰ ਨਵੀਨੀਕਰਨ, ਸੰਚਾਲਨ ਅਤੇ ਟ੍ਰਾਂਸਫਰ ਦੇ ਆਧਾਰ 'ਤੇ ਲੀਜ਼ 'ਤੇ ਦੇਣ ਲਈ ਮੁੜ ਟੈਂਡਰ ਕੀਤਾ ਗਿਆ। ਹੁਣ ਨਵੀਨੀਕ੍ਰਿਤ ਪਲਾਂਟ 21 ਜੂਨ, 2024 ਨੂੰ ਮੁੜ ਚਾਲੂ ਕੀਤਾ ਗਿਆ ਹੈ। ਇਹ ਉੱਨਤ ਡੈਨਮਾਰਕ ਤਕਨਾਲੋਜੀ ਵਾਲੇ ਬਾਇਲਰਾਂ ਦੀ ਵਰਤੋਂ ਕਰਦਾ ਹੈ ਅਤੇ 1...