Shadow

Author: admin

ਔਰਤਾਂ ਤੇ ਕੇਂਦਰਿਤ ਮੁੱਦਿਆਂ ਤੇ ਜਾਗਰੂਕਤਾ ਅਤੇ ਪਹੁੰਚ ਵਧਾਉਣ ਲਈ ਮਹਿਲਾ ਬਾਲ ਵਿਕਾਸ ਵਿਭਾਗ ਵਲੋਂ 100 ਦਿਨੀ ਜਾਗਰੂਕਤਾ ਅਭਿਆਨ ਸ਼ੁਰੂ

ਔਰਤਾਂ ਤੇ ਕੇਂਦਰਿਤ ਮੁੱਦਿਆਂ ਤੇ ਜਾਗਰੂਕਤਾ ਅਤੇ ਪਹੁੰਚ ਵਧਾਉਣ ਲਈ ਮਹਿਲਾ ਬਾਲ ਵਿਕਾਸ ਵਿਭਾਗ ਵਲੋਂ 100 ਦਿਨੀ ਜਾਗਰੂਕਤਾ ਅਭਿਆਨ ਸ਼ੁਰੂ

Punjab
ਫਾਜਿਲਕਾ 27 ਜੂਨ 2024... ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ-ਨਿਰਦੇਸ਼ਾ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫਸਰ ਨਵਦੀਪ ਕੌਰ ਦੀ ਯੋਗ ਅਗਵਾਈ ਹੇਠ ਔਰਤਾਂ ਤੇ ਕੇਂਦਰਿਤ ਮੁੱਦਿਆਂ ਤੇ ਜਾਗਰੂਕਤਾ ਅਤੇ ਪਹੁੰਚ ਵਧਾਉਣ ਲਈ ਹਬ ਫਾਰ ਇੰਮਪਾਵਰਮੈਂਟ ਆਫ ਵੂਮੈਨ ਦੇ ਤਹਿਤ ਮਹਿਲਾ ਬਾਲ ਵਿਕਾਸ ਵਿਭਾਗ ਵਲੋਂ 100 ਦਿਨੀ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਗਿਆ। ਇਹ ਅਭਿਆਨ 4 ਅਕਤੂਬਰ ਤਕ ਚਲਾਇਆ ਜਾਵੇਗਾ। ਪੀਸੀ ਪੀਐਨਡੀਟੀ ਐਕਟ ਬਾਰੇ ਇਹ ਕੈਂਪ ਸਿਵਲ ਹਸਪਤਾਲ ਅਬੋਹਰ ਵਿਖੇ ਲਗਾਇਆ ਗਿਆ. ਐਸ.ਐਮ.ਓ ਡਾ ਨੀਰਜਾ ਗੁਪਤਾ, ਮਨੋਰੋਗਾਂ ਦੇ ਮਾਹਿਰ ਡਾ ਮਹੇਸ਼ ਕੁਮਾਰ, ਮਾਸ ਮੀਡੀਆ ਅਫਸਰ ਵਿਨੋਦ ਕੁਮਾਰ ਮਾਸ ਮੀਡੀਆ ਬਰਾਂਚ ਤੋ ਦਿਵੇਸ਼ ਅਤੇ ਹਰਮੀਤ ਸਿੰਘ ਬੀ.ਈ.ਈ, ਸੁਖਦੇਵ ਸਿੰਘ ਅਤੇ ਸਖੀ ਵਨ ਸਟਾਪ ਸੈਂਟਰ ਦਾ ਸਟਾਫ ਹਾਜਰ ਸੀ।...
ਚਾਇਲਡ ਲੇਬਰ ਟਾਸਕ ਫੋਰਸ ਕਮੇਟੀ ਵੱਲੋਂ ਅਬੋਹਰ ਅਤੇ ਜਲਾਲਾਬਾਦ ਸ਼ਹਿਰ ਦੀਆਂ ਵੱਖ-ਵੱਖ ਦੁਕਾਨਾਂ ਦੀ ਚੈਕਿੰਗ

ਚਾਇਲਡ ਲੇਬਰ ਟਾਸਕ ਫੋਰਸ ਕਮੇਟੀ ਵੱਲੋਂ ਅਬੋਹਰ ਅਤੇ ਜਲਾਲਾਬਾਦ ਸ਼ਹਿਰ ਦੀਆਂ ਵੱਖ-ਵੱਖ ਦੁਕਾਨਾਂ ਦੀ ਚੈਕਿੰਗ

Punjab
ਅਬੋਹਰ, ਜਲਾਲਾਬਾਦ, 27 ਜੂਨ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ, ਫਾਜ਼ਿਲਕਾ ਡਾ. ਸੇਨੂ ਦੁੱਗਲ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰੀਤੂ ਬਾਲਾ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਵਿੱਚ ਚਾਇਲਡ ਲੇਬਰ ਟਾਸਕ ਫੋਰਸ ਕਮੇਟੀ ਵੱਲੋਂ ਵੱਖ-ਵੱਖ ਥਾਵਾਂ ਤੇ ਚੈਕਿੰਗ ਕੀਤੀ ਗਈ। ਚਾਇਲਡ ਲੇਬਰ ਟਾਸਕ ਫੋਰਸ ਕਮੇਟੀ ਵੱਲੋਂ ਚੈਕਿੰਗ ਦੌਰਾਨ ਅਬੋਹਰ ਸ਼ਹਿਰ ਵਿੱਚ 2 ਬਾਲ ਕੀਰਤੀ ਅਤੇ ਜਲਾਲਾਬਾਦ ਵਿੱਚ 1 ਬਾਲ ਕੀਰਤੀ ਪਾਇਆ ਗਿਆ। ਬੱਚਿਆ ਨੂੰ ਮਾਪਿਆ ਦੇ ਹਵਾਲੇ ਕੀਤਾ ਗਿਆ ਅਤੇ ਮਾਪਿਆ ਦੀ ਕਾਊਂਸਲਿੰਗ ਕੀਤੀ ਗਈ ਕਿ ਬੱਚਿਆ ਦੀ ਪੜਾਈ ਦੀ ਉਮਰ ਹੈ ਕੰਮ ਦੀ ਨਹੀ ਇਸ ਕਰਕੇ ਬੱਚਿਆ ਨੂੰ ਪੜਣ ਲਈ ਅਤੇ ਖੇਡਾ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। ਟਾਸਕ ਫੋਰਸ ਕਮੇਟੀ ਵੱਲੋਂ ਦੁਕਾਨਦਾਰਾਂ ਨੂੰ ਚਾਇਲਡ ਲੇਬਰ ਐਕਟ ਸਬੰਧੀ ਜਾਗਰੂਕ ਕੀਤਾ ਗਿਆ। ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ 18 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਤੋਂ ਕਿਸੇ ਕਿਸਮ ਦਾ ਕੰਮ ਕਰਵਾਉਂਦਾ ਹੈ ਤਾਂ 6 ਮਹੀਨੇ ਤੋਂ ਲੈ...
ਜ਼ਿਲ੍ਹਾ ਪ੍ਰਸ਼ਾਸਨ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਤੇ ਯਤਨਸ਼ੀਲ : ਜਸਪ੍ਰੀਤ ਸਿੰਘ

ਜ਼ਿਲ੍ਹਾ ਪ੍ਰਸ਼ਾਸਨ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਤੇ ਯਤਨਸ਼ੀਲ : ਜਸਪ੍ਰੀਤ ਸਿੰਘ

Punjab
ਬਠਿੰਡਾ, 27 ਜੂਨ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਤੇ ਯਤਨਸ਼ੀਲ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ’ਚ ਲਗਾਏ ਗਏ ਸ਼ਿਕਾਇਤ ਨਿਵਾਰਨ ਕੈਂਪ ਦੌਰਾਨ ਬਠਿੰਡਾ ਵਾਸੀਆਂ ਦੀਆਂ ਸ਼ਿਕਾਇਤਾਂ ਸੁਣਨ ਉਪਰੰਤ ਸਾਂਝੀ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਲਾਭਪਾਤਰੀਆਂ ਨੂੰ ਸਰਟੀਫਿਕੇਟਾਂ ਦੀ ਵੰਡ ਵੀ ਕੀਤੀ।        ਕੈਂਪ ਦੌਰਾਨ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਲੰਬਿਤ ਜ਼ਮੀਨੀ ਇੰਤਕਾਲ, ਲੰਬਿਤ ਜ਼ਮੀਨ ਦੀ ਹੱਦਬੰਦੀ ਅਤੇ ਲੰਬਿਤ ਸ਼ਿਕਾਇਤਾਂ ਦੀ ਸਮੀਖਿਆ ਕੀਤੀ । ਇਸ ਮੌਕੇ ਉਨ੍ਹਾਂ ਬਠਿੰਡਾ ਸ਼ਹਿਰ ਦੇ ਵਸਨੀਕਾਂ ਦੀਆਂ ਪੁਲਿਸ, ਆਰਟੀਏ/ਆਰਟੀਓ, ਸਿਹਤ, ਬੁਢਾਪਾ ਪੈਨਸ਼ਨ ਅਤੇ ਹੋਰ ਘਰੇਲੂ ਸਮੱਸਿਆਵਾਂ ਨੂੰ ਸੁਣਿਆ। ਇਸ ਦੌਰਾਨ ਉਨ੍ਹਾਂ ਜਿਥੇ ਕਈ ਜਾਇਜ਼ ਸਮੱਸਿਆਵਾਂ ਦਾ ਮੌਕੇ ’ਤੇ ਹੱਲ ਕੀਤਾ, ਉਥੇ ਹੀ ਰਹਿੰਦੀਆਂ ਸ...
ਕੋਈ ਵੀ ਨਸ਼ਾ ਛੱਡਣ ਲਈ ਸਿਰਫ਼ ਇੱਛਾ-ਸ਼ਕਤੀ ਦੀ ਲੋੜ : ਡਾ. ਪਰਵਿੰਦਰਪਾਲ ਕੌਰ

ਕੋਈ ਵੀ ਨਸ਼ਾ ਛੱਡਣ ਲਈ ਸਿਰਫ਼ ਇੱਛਾ-ਸ਼ਕਤੀ ਦੀ ਲੋੜ : ਡਾ. ਪਰਵਿੰਦਰਪਾਲ ਕੌਰ

Punjab
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਜੂਨ: ਜ਼ਿਲ੍ਹਾ ਸਿਹਤ ਵਿਭਾਗ ਅਧੀਨ ਸੈਕਟਰ 66 ਵਿਖੇ ਚੱਲ ਰਹੇ ਨਸ਼ਾ-ਛੁਡਾਊ ਅਤੇ ਮੁੜ-ਵਸੇਬਾ ਕੇਂਦਰ ’ਚ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ। ਡਿਪਟੀ ਮੈਡੀਕਲ ਕਮਿਸ਼ਨਰ ਡਾ. ਪਰਵਿੰਦਰਪਾਲ ਕੌਰ ਨੇ ਦੱਸਿਆ ਕਿ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਿਹਤ ਸੰਸਥਾਵਾਂ ’ਚ ਅੰਤਰਰਾਸ਼ਟਰੀ ਨਸ਼ਾਖੋਰੀ ਅਤੇ ਗ਼ੈਰਕਾਨੂੰਨੀ ਤਸਕਰੀ ਵਿਰੋਧੀ ਦਿਵਸ ਮਨਾਇਆ ਗਿਆ। ਇਸ ਮੌਕੇ ਜਿਥੇ ਨਸ਼ੇ ਦੇ ਮਰੀਜ਼ਾਂ ਨੂੰ ਨਸ਼ੇ ਦੇ ਮਾੜੇ ਅਸਰ ਬਾਰੇ ਵਿਸਥਾਰ ’ਚ ਜਾਣਕਾਰੀ ਦਿਤੀ ਗਈ, ਉਥੇ ਮਰੀਜ਼ਾਂ ਵਾਸਤੇ ਹਰਿਆ-ਭਰਿਆ ਤੇ ਚੰਗਾ ਮਾਹੌਲ ਸਿਰਜਣ ਲਈ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਵੱਖ-ਵੱਖ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ  ਤਾਂ ਕਿ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਡਾ. ਪਾਲ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਓਟ ਕੇਂਦਰ, ਨਸ਼ਾ-ਛੁਡਾਊ ਕੇਂਦਰ ਅਤੇ ਮੁੜ-ਵਸੇਬਾ ਕੇਂਦਰ ਸਫ਼ਲਤਾਪੂਰਵਕ ਚਲਾਏ ਜਾ ਰਹੇ ਹਨ। ਇਨ੍ਹਾਂ ਕੇਂਦਰਾਂ ਵਿਚ ਇਲਾਜ ਦੇ ਨਾਲ-ਨਾਲ ਮਾਹਰ ਕੌਂਸਲਰਾ...
ਸ਼ਹਿਰਾਂ ਦੇ ਲੋਕਾਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਕਰਕੇ ਦੇਣ ਦੀ ਅਪੀਲ

ਸ਼ਹਿਰਾਂ ਦੇ ਲੋਕਾਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਕਰਕੇ ਦੇਣ ਦੀ ਅਪੀਲ

Punjab
ਫਾਜ਼ਿਲਕਾ 27 ਜੂਨ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਜ਼ਿਲ੍ਹਾ ਵਾਸੀਆਂ ਖਾਸ ਕਰਕੇ ਅਬੋਹਰ, ਫਾਜ਼ਿਲਕਾ, ਜਲਾਲਾਬਾਦ ਅਤੇ ਮੰਡੀ ਅਰਨੀਵਾਲਾ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਦੇ ਕੂੜੇ ਦਾ ਵਰਗੀਕਰਨ ਘਰ ਦੇ ਪੱਧਰ ਤੇ ਕਰਕੇ ਹੀ ਕੂੜਾ ਚੁੱਕਣ ਵਾਲੀ ਟੀਮ ਨੂੰ ਦੇਣ । ਉਹਨਾਂ ਨੇ ਕਿਹਾ ਕਿ ਗਿੱਲੇ ਅਤੇ ਸੁੱਕੇ ਕੂੜੇ ਨੂੰ ਘਰ ਦੇ ਅੰਦਰ ਅਲੱਗ ਅਲੱਗ ਕੂੜਾਦਾਨ ਵਿੱਚ ਰੱਖੋ ਅਤੇ ਜਦੋਂ ਕੂੜਾ ਚੁੱਕਣ ਵਾਲੀ ਟੀਮ ਆਵੇ ਤਾਂ ਅਲੱਗ ਅਲੱਗ ਹੀ ਉਹਨਾਂ ਨੂੰ ਇਹ ਕੂੜਾ ਦਿੱਤਾ ਜਾਵੇ । ਉਹਨਾਂ ਨੇ ਕਿਹਾ ਕਿ ਸਵੱਛਤਾ ਮੁਹਿੰਮ ਵਿੱਚ ਜੇਕਰ ਸਾਰੇ ਸ਼ਹਿਰ ਵਾਸੀ ਸਹਿਯੋਗ ਕਰਨ ਤਾਂ ਇਸ ਮੁਹਿੰਮ ਨੂੰ ਹੋਰ ਸਫਲ ਬਣਾਇਆ ਜਾ ਸਕਦਾ ਹੈ। ਉਹਨਾਂ ਨੇ ਕਿਹਾ ਕਿ ਵਪਾਰਕ ਅਦਾਰੇ ਵੀ ਇਸ ਨਿਯਮ ਦਾ ਸਖਤੀ ਨਾਲ ਪਾਲਣ ਕਰਨ। ਉਹਨਾਂ ਆਖਿਆ ਕਿ ਨਿਯਮਾਂ ਅਨੁਸਾਰ ਜੇਕਰ ਲੋਕ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਕਰਕੇ ਨਹੀਂ ਦਿੰਦੇ ਤਾਂ ਅਜਿਹੇ ਲੋਕਾਂ ਨੂੰ ਨੋਟਿਸ ਜਾਰੀ ਕਰਕੇ ਚਲਾਣ ਵੀ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਅੱਜ ਪੀਐਮਆਈ ਡੀਸੀ ਦੇ ਡਾਇਰੈਕਟਰ ਸੋਲੀਡ ਵੇਸਟ ਮੈਨੇਜਮੈਂਟ ਡਾ ਪੂਰਨ ਸਿੰਘ ਨੇ ਜ਼ਿਲ੍...
ਆਯੂਰਵੈਦਿ ਵਿਭਾਗ ਅੰਮ੍ਰਿਤਸਰ ਵਿਖੇ ਪਾਰਟ ਟਾਈਮ ਫੀਮੇਲ ਯੋਗ ਇੰਸਟਰਕਟਰਾਂ ਦੀ ਭਰਤੀ ਸ਼ੁਰੂ

ਆਯੂਰਵੈਦਿ ਵਿਭਾਗ ਅੰਮ੍ਰਿਤਸਰ ਵਿਖੇ ਪਾਰਟ ਟਾਈਮ ਫੀਮੇਲ ਯੋਗ ਇੰਸਟਰਕਟਰਾਂ ਦੀ ਭਰਤੀ ਸ਼ੁਰੂ

Punjab
ਅੰਮ੍ਰਿਤਸਰ 27 ਜੂਨ 2024-- ਆਯੂਰਵੈਦ ਵਿਭਾਗ ਅੰਮ੍ਰਿਤਸਰ ਵਿਖੇ 8 ਫੀਮੇਲ ਯੋਗ ਇੰਸਟਰਕਟਰਾਂ (ਪਾਰਟ ਟਾਈਮ) ਦੀ ਆਸਾਮੀ ਭਰਨ ਸਬੰਧੀ ਅਰਜੀਆਂ ਦੀ ਮੰਗ ਕੀਤੀ ਗਈ ਹੈ। ਇਹ ਅਰਜੀਆਂ 12 ਜੁਲਾਈ 2024 ਸ਼ਾਮ 5 ਵਜੇ ਤੱਕ ਦਫ਼ਤਰ ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ, ਕਮਰਾ ਨੰਬਰ 33-34 ਪਹਿਲੀ ਮੰਜਿਲ ਸਿਵਲ ਹਸਪਤਾਲ ਰਾਮ ਬਾਗ ਵਿਖੇ ਦਸਤੀ ਜਾਂ ਡਾਕ ਰਾਹੀਂ ਵਿਖੇ ਭੇਜੇ ਜਾ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਦਿਨੇਸ਼ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਹ ਆਸਾਮੀਆਂ ਭਰੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ 12 ਜੁਲਾਈ 2024 ਨੂੰ ਸ਼ਾਮ 5 ਵਜੇ ਤੋਂ ਬਾਅਦ ਪ੍ਰਾਪਤ ਹੋਈ ਅਰਜੀਆਂ ਨੂੰ ਤਰਜੀਹ ਨਹੀਂ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਸਬੰਧੀ ਅਰਜੀ ਪ੍ਰੋਫਾਰਮਾ, ਯੋਗਤਾ ਦੇ ਮਾਪਦੰਡ, ਚੌਣ ਪ੍ਰਕ੍ਰਿਆ, ਨਿਯਮਾਂ ਅਤੇ ਸ਼ਰਤਾਂ ਆਦਿ ਸਬੰਧੀ ਸੂਚਨਾ https://amritsar.nic.in ਵੈਬਸਾਈਟ ਤੇ ਉਪਲੱਬਧ ਹੈ।...
ਜਿ਼ਲ੍ਹੇ ਵਿੱਚ ਫਲੱਡ ਕੰਟਰੋਲ ਰੂਮ ਸਥਾਪਿਤ

ਜਿ਼ਲ੍ਹੇ ਵਿੱਚ ਫਲੱਡ ਕੰਟਰੋਲ ਰੂਮ ਸਥਾਪਿਤ

Punjab
ਸ੍ਰੀ ਮੁਕਤਸਰ ਸਾਹਿਬ 27 ਜੂਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਆਈਏਐਸ ਨੇ ਦੱਸਿਆ ਹੈ ਕਿ ਮਾਨਸੂਨ ਸੀਜਨ 2024 ਦੇ ਮੱਦੇ ਨਜ਼ਰ ਅਗੇਤੇ ਹੜ ਰੋਕੂ ਪ੍ਰਬੰਧਾਂ ਦੀ ਲੜੀ ਤਹਿਤ ਜ਼ਿਲ੍ਹੇ ਵਿੱਚ ਫਲੱਡ ਕੰਟਰੋਲ ਰੂਮ ਸਥਾਪਿਤ ਕਰ ਦਿੱਤੇ ਗਏ ਹਨ। ਸ੍ਰੀ ਮੁਕਤਸਰ ਸਾਹਿਬ ਵਿਖੇ ਜਿੱਥੇ ਜਿ਼ਲ੍ਹਾ ਪੱਧਰੀ ਫਲੱਡ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ,ਉੱਥੇ ਹੀ ਮਲੋਟ ਅਤੇ ਗਿੱਦੜਬਹਾ ਵਿਖੇ ਸਬ ਡਿਵੀਜ਼ਨ ਪੱਧਰ ਦੇ ਫਲੱਡ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਉਨਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਫਲੱਡ ਕੰਟਰੋਲ ਰੂਮ ਦਾ ਨੰਬਰ 01633-260341 ਹੈ। ਇਸ ਤੋਂ ਬਿਨਾਂ ਮਲੋਟ ਵਿਖੇ ਸਥਾਪਿਤ ਫਲੱਡ ਕੰਟਰੋਲ ਰੂਮ ਦਾ ਨੰਬਰ 01637-261072 ਅਤੇ ਗਿੱਦੜਬਾਹਾ ਵਿਖੇ ਸਥਾਪਿਤ ਹੜ੍ਹ  ਕੰਟਰੋਲ ਰੂਮ ਦਾ ਨੰਬਰ 01637-231931  ਹੈ । ਜ਼ਿਲ੍ਹਾ ਵਾਸੀ ਹੜਾਂ ਸਬੰਧੀ ਕੋਈ ਵੀ ਜਾਣਕਾਰੀ ਲੈਣ ਜਾਂ ਕੋਈ ਸੂਚਨਾ ਦੇਣ ਲਈ ਇਸ ਕੰਟਰੋਲ ਰੂਮ ਤੇ ਕਾਲ ਕਰ ਸਕਦੇ ਹਨ। ਇਹ ਕੰਟਰੋਲ ਰੂਮ 24 ਘੰਟੇ ਕਾਰਜਸ਼ੀਲ ਰਹਿਣਗੇ।...
ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਮਹਿਲਾ ਸਸ਼ਕਤੀਕਰਨ ਤਹਿਤ 100 ਦਿਨੀ ਜਾਗਰੂਕਤਾ ਅਭਿਆਨ ਸ਼ੁਰੂ

ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਮਹਿਲਾ ਸਸ਼ਕਤੀਕਰਨ ਤਹਿਤ 100 ਦਿਨੀ ਜਾਗਰੂਕਤਾ ਅਭਿਆਨ ਸ਼ੁਰੂ

Punjab
ਫਿਰੋਜ਼ਪੁਰ 27 ਜੂਨ (     )ਇਸਤਰੀ ਤੇ ਬਾਲ ਵਿਕਾਸ ਵਿਭਾਗ ਫਿਰੋਜ਼ਪੁਰ ਵੱਲੋਂ ਮਹਿਲਾ ਸਸ਼ਕਤੀਕਰਨ ਤਹਿਤ ਔਰਤਾਂ ਤੇ ਕੇਂਦਰਿਤ ਮੁੱਦਿਆ ਸਬੰਧੀ ਜਾਗਰੂਕਤਾ ਵਧਾਉਣ ਲਈ 100 ਦਿਨੀ ਜਾਗਰੂਕਤਾ ਅਭਿਆਨ ਸ਼ੁਰੂ ਕੀਤਾ ਗਿਆ ਹੈ। ਇਹ ਅਭਿਆਨ 4 ਅਕਤੂਬਰ 2024 ਤਕ ਚਲਾਇਆ ਜਾਵੇਗਾ।             ਅਭਿਆਨ ਦੇ ਦੂਸਰੇ ਹਫਤੇ ਮਿਸ਼ਨ ਸ਼ਕਤੀ (ਐੱਚ.ਈ.ਡਬਲਯੂ) ਦੇ ਜ਼ਿਲ੍ਹਾ ਕੁਆਰਡੀਨੇਟਰ ਗੁਰਪ੍ਰੀਤ ਸਿੰਘ ਵੱਲੋਂ ਦਫਤਰ ਦੇ ਮੀਟਿੰਗ ਹਾਲ ਵਿਚ ਪੀ.ਸੀ.ਪੀ.ਐੱਨ.ਡੀ.ਟੀ ਐਕਟ ਬਾਰੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਦੌਰਾਨ ਉਨ੍ਹਾਂ ਭਰੂਣ ਹੱਤਿਆ ਇੱਕ ਪਾਪ ਹੈ ਬਾਰੇ ਜਾਗਰੂਕ ਕੀਤਾ ਅਤੇ ਇਸ ਸਬੰਧੀ ਉਨ੍ਹਾਂ ਨੂੰ ਅੱਗੇ ਵੀ ਜਾਗਰੂਕ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਲਈ ਔਰਤਾਂ ਨੂੰ ਖ਼ੁਦ ਜਾਗਰੂਕ ਹੋਣਾ ਪਵੇਗਾ। ਇਸ ਤੋਂ ਇਲਾਵਾ ਉਨ੍ਹਾਂ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।            ਇਸ ਮੌਕੇ ਸੀਨੀਅਰ ਸਹਾਇਕ ਸੋਨੀਆ ਸ਼ਰਮਾ, ਆਂਗਣਵਾੜੀ ਵਰਕਰ ਸਮੇਤ ਸਿਵਲ ਸਰਜ਼ਨ ਦਫਤਰ ਦੇ ਮੁਲਾਜ਼ਮ ਵੀ ਮੌਜੂਦ ਸਨ।...
ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ: ਅਜੇ ਗੁਪਤਾ ਨੇ ਲੋਕਲ ਬਾਡੀ ਵਿਭਾਗ ਦੇ ਵਿਸ਼ੇਸ਼ ਸਕੱਤਰ ਅਜੋਏ ਸ਼ਰਮਾ ਨਾਲ ਮੁਲਾਕਾਤ ਕੀਤੀ

ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ: ਅਜੇ ਗੁਪਤਾ ਨੇ ਲੋਕਲ ਬਾਡੀ ਵਿਭਾਗ ਦੇ ਵਿਸ਼ੇਸ਼ ਸਕੱਤਰ ਅਜੋਏ ਸ਼ਰਮਾ ਨਾਲ ਮੁਲਾਕਾਤ ਕੀਤੀ

Punjab
ਅੰਮ੍ਰਿਤਸਰ, 27 ਜੂਨ 2024: ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ: ਅਜੇ ਗੁਪਤਾ ਨੇ ਅੱਜ ਸਥਾਨਕ ਸਰਕਾਰਾਂ ਵਿਭਾਗ ਦੇ ਵਿਸ਼ੇਸ਼ ਸਕੱਤਰ ਅਜੋਏ ਸ਼ਰਮਾ ਨਾਲ ਉਨ੍ਹਾਂ ਦੇ ਦਫ਼ਤਰ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਵਿਧਾਇਕ ਡਾ: ਗੁਪਤਾ ਨੇ ਉਨ੍ਹਾਂ ਨੂੰ ਕੇਂਦਰੀ ਵਿਧਾਨ ਸਭਾ ਹਲਕੇ ਦੀਆਂ ਲੋਕਲ ਬਾਡੀ ਵਿਭਾਗ ਵੱਲੋਂ ਪੇਸ਼ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਵਿਧਾਇਕ ਡਾ: ਗੁਪਤਾ ਨੇ ਕਿਹਾ ਕਿ ਪੀ.ਐਮ.ਆਈ.ਡੀ.ਸੀ. ਵੱਲੋਂ ਨਗਰ ਨਿਗਮ ਨੂੰ ਵਿਕਾਸ ਕਾਰਜਾਂ ਲਈ ਬਕਾਇਆ ਫੰਡ ਜਾਰੀ ਨਹੀਂ ਕੀਤਾ ਜਾ ਰਿਹਾ। ਜਿਸ ਕਾਰਨ ਠੇਕੇਦਾਰਾਂ ਨੂੰ ਅਦਾਇਗੀ ਨਾ ਹੋਣ ਕਾਰਨ ਵਿਕਾਸ ਕਾਰਜ ਫਿਲਹਾਲ ਠੱਪ ਪਏ ਹਨ। ਇਹ ਫੰਡ PMIDC ਤੋਂ ਜਲਦੀ ਤੋਂ ਜਲਦੀ ਜਾਰੀ ਕੀਤੇ ਜਾਣੇ ਚਾਹੀਦੇ ਹਨ। ਵਿਧਾਇਕ ਡਾ: ਗੁਪਤਾ ਨੇ ਵਿਸ਼ੇਸ਼ ਸਕੱਤਰ ਨੂੰ ਕਿਹਾ ਕਿ ਉਹ ਆਉਂਦੇ ਦਿਨਾਂ ਵਿੱਚ ਨਗਰ ਨਿਗਮ ਨੂੰ ਬਕਾਇਆ ਫੰਡ ਜਾਰੀ ਕਰ ਦੇਣ। ਜਿਸ 'ਤੇ ਅਜੋਏ ਸ਼ਰਮਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਫੰਡ ਜਾਰੀ ਕੀਤੇ ਜਾ ਰਹੇ ਹਨ। ਸਫਾਈ ਅਤੇ ਸੀਵਰੇਜ ਸਿਸਟਮ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਵਿਧਾਇਕ ਡਾ: ਅਜੇ ਗੁਪਤਾ ਨੇ ਵਿਸ਼ੇਸ਼ ਸਕੱਤ...
ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਨੇ ਕੀਤਾ ਜ਼ਿਲ੍ਹੇ ਦਾ ਅਚਨਚੇਤੀ ਦੌਰਾ

ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਨੇ ਕੀਤਾ ਜ਼ਿਲ੍ਹੇ ਦਾ ਅਚਨਚੇਤੀ ਦੌਰਾ

Punjab
ਬਠਿੰਡਾ, 27 ਜੂਨ : ਪੰਜਾਬ ਸਟੇਟ ਫੂਡ ਕਮਿਸ਼ਨ ਮੈਂਬਰ ਸ਼੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਵਲੋਂ ਜ਼ਿਲ੍ਹੇ ਦਾ ਅਚਨਚੇਤ ਦੌਰਾ ਕੀਤਾ ਗਿਆ। ਦੌਰੇ ਦੌਰਾਨ ਉਨ੍ਹਾਂ ਵਲੋਂ ਰਾਸ਼ਨ ਡਿਪੂਆ ਦੀ ਚੈਕਿੰਗ ਕੀਤੀ ਗਈ ਤੇ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਕੀਤਾ ਗਿਆ। ਦੌਰੇ ਮੌਕੇ ਰਾਸ਼ਨ ਡਿਪੂ ਰਾਮਪੂਰਾ ਫੂਲ ਮਨੀਸ਼ ਕੁਮਾਰ ਪੀਡੀਐਸ. ਨੰ U138, ਰਾਸ਼ਨ ਡਿਪੂ ਰਾਜੇਸ਼ ਕੁਮਾਰ ਪੀਡੀਐਸ ਨੰ U99, ਰਾਮਪੂਰਾ ਅਰਬਨ, ਰਾਸ਼ਨ ਡਿਪੂ ਸ਼ਿਖਾਰਾਣੀ ਪੀਡੀਐਸ ਨੰ U46, ਵਿਖੇ ਕਣਕ ਦੀ ਵੰਡ ਦਾ ਨਿਰੀਖਣ ਕੀਤਾ ਗਿਆ ਤੇ ਲਾਭਪਾਤਰੀਆ ਨੂੰ ਕਣਕ ਠੀਕ ਢੰਗ ਨਾਲ ਵੰਡੀ ਜਾ ਰਹੀ ਸੀ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਇਨ੍ਹਾਂ ਰਾਸ਼ਨ ਡਿਪੂਆ ਤੇ ਸ਼ਿਕਾਇਤ ਬਾਕਸ ਅਤੇ ਜਾਗਰੂਕਤਾ ਬੈਨਰ ਲਗਾਏ ਯਕੀਨੀ ਬਣਾਏ ਜਾਣ। ਇਸ ਉਪਰੰਤ ਰਾਸ਼ਨ ਡਿਪੂ ਗਾਂਧੀ ਨਗਰ ਰਜਤ ਸਿੰਗਲਾ ਪੀਡਐਸ ਨੰ U126 ਅਤੇ ਰਾਸ਼ਨ ਡਿਪੂ ਬਲਬੀਰ ਸਿੰਘ ਪੀਡੀਐਸ ਨੰ U55 ਦਾ ਦੌਰਾ ਕੀਤਾ ਗਿਆ ਚੈਕਿੰਗ ਦੌਰਾਨ ਡਿਪੂ ਹੋਲਡਰਾ ਵਲੋਂ ਕਣਕ ਦੀ ਵੰਡ ਦੇ ਕੰਮ ਦੀ ਸੁਰੂਆਤ ਨਹੀਂ ਕੀਤੀ ਗਈ ਸੀ ਜਿਸਦੇ ਸਬੰਧ ਵਿੱਚ ਮੈਂਬਰ ਸ਼੍ਰੀ ਧਾਲੀਵਾਲ ਵਲੋਂ ਕਣਕ...