Wednesday, August 5
Shadow

ਪ੍ਰਦੀਪ ਰਾਵਤ ਦੀਆਂ ਸਭ ਤੋਂ ਖੌਫ਼ਨਾਕ ਵਿਲੇਨ ਭੂਮਿਕਾਵਾਂ, ਜਿਨ੍ਹਾਂ ਨੇ ਦਿਵਾਇਆ ਫਿਲਮਫੇਅਰ ਦਾ ਸਰਵੋਤਮ ਖਲਨਾਇਕ ਪੁਰਸਕਾਰ

ਹੈਦਰਾਬਾਦ: ਪ੍ਰਸਿੱਧ ਭਾਰਤੀ ਸਿਨੇਮਾ ਅਦਾਕਾਰ ਪ੍ਰਦੀਪ ਰਾਵਤ ਦਾ ਦੇਹਾਂਤ ਹੋ ਗਿਆ ਹੈ। 5 ਅਗਸਤ ਨੂੰ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਫਿਲਮ ‘ਲਗਾਨ’ ਦੇ ਉਨ੍ਹਾਂ ਦੇ ਸਹਿ-ਕਲਾਕਾਰ ਯਸ਼ਪਾਲ ਸ਼ਰਮਾ ਨੇ ਸਾਂਝੀ ਕੀਤੀ। ਪੂਰਾ ਫਿਲਮ ਉਦਯੋਗ ਉਨ੍ਹਾਂ ਦੀ ਮੌਤ ‘ਤੇ ਸੋਗ ਮਨਾ ਰਿਹਾ ਹੈ, ਮਸ਼ਹੂਰ ਹਸਤੀਆਂ ਅਤੇ ਪ੍ਰਸ਼ੰਸਕ ਹੰਝੂਆਂ ਭਰੀਆਂ ਅੱਖਾਂ ਨਾਲ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਲਗਭਗ 150 ਫਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ ਪ੍ਰਦੀਪ ਹਿੰਦੀ ਅਤੇ ਦੱਖਣੀ ਭਾਰਤੀ ਸਿਨੇਮਾ ਦੋਵਾਂ ਵਿੱਚ ਮਸ਼ਹੂਰ ਸਨ।

ਉਨ੍ਹਾਂ ਨੇ ਬੰਗਾਲੀ, ਪੰਜਾਬੀ, ਭੋਜਪੁਰੀ, ਨੇਪਾਲੀ, ਅੰਗਰੇਜ਼ੀ, ਉੜੀਆ ਅਤੇ ਮਰਾਠੀ ਫਿਲਮਾਂ ਵਿੱਚ ਵੀ ਕੰਮ ਕੀਤਾ। ਬਾਲੀਵੁੱਡ ਵਿੱਚ ਉਨ੍ਹਾਂ ਨੂੰ ਆਮਿਰ ਖਾਨ ਦੀਆਂ ਫਿਲਮਾਂ ‘ਲਗਾਨ’ ਅਤੇ ‘ਗਜਨੀ’ ਰਾਹੀਂ ਮਹੱਤਵਪੂਰਨ ਪਛਾਣ ਮਿਲੀ। ਪ੍ਰਦੀਪ ਰਾਵਤ ਨੇ ਕਈ ਫਿਲਮਾਂ ਵਿੱਚ ਮੁੱਖ ਅਤੇ ਸਹਾਇਕ ਖਲਨਾਇਕ ਦੋਵੇਂ ਭੂਮਿਕਾਵਾਂ ਨਿਭਾਈਆਂ, ਅਕਸਰ ਉਨ੍ਹਾਂ ਨੇ ਆਪਣੇ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਡਰਾਇਆ ਹੈ।

ਪ੍ਰਦੀਪ ਰਾਵਤ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ

ਪ੍ਰਦੀਪ ਰਾਵਤ ਦਾ ਜਨਮ 21 ਜਨਵਰੀ, 1952 ਨੂੰ ਮੱਧ ਪ੍ਰਦੇਸ਼ ਦੇ ਜੱਬਲਪੁਰ ਵਿੱਚ ਹੋਇਆ ਸੀ। ਉਸਨੇ ਟੀਵੀ ਸੀਰੀਅਲ ‘ਮਹਾਭਾਰਤ’ ਵਿੱਚ ਅਸ਼ਵਥਾਮਾ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਹ ‘ਤਹਿਕੀਕਾਤ’, ‘ਚੰਦਰਕਾਂਤ’, ‘ਯੁੱਗ’, ‘ਮਿਸ਼ਨ ਫਤਿਹ’, ਅਤੇ ‘ਗੁਲ ਸਨੋਬਰ’ ਵਰਗੇ ਟੀਵੀ ਸ਼ੋਅ ਵਿੱਚ ਨਜ਼ਰ ਆਏ।

 

ਦਿਲਚਸਪ ਗੱਲ ਇਹ ਹੈ ਕਿ ਪ੍ਰਦੀਪ ਦਾ ਕਰੀਅਰ ਹਿੰਦੀ ਫਿਲਮਾਂ ਨਾਲ ਸ਼ੁਰੂ ਹੋਇਆ ਸੀ, ‘ਏਤਬਾਰ’ (1985) ਉਸਦੀ ਪਹਿਲੀ ਹਿੰਦੀ ਫਿਲਮ ਸੀ। ਬਾਅਦ ਵਿੱਚ ਉਹ ‘ਮੇਰੀ ਜੰਗ’, ‘ਅਗਨੀਪਥ’, ‘ਬਾਗੀ’, ‘ਪੱਥਰ ਕੇ ਫੂਲ’, ‘ਸੰਗਦਿਲ ਸਨਮ’, ‘ਪੁਲਿਸਵਾਲਾ ਗੁੰਡਾ’, ‘ਕੋਇਲਾ’ ਅਤੇ ‘ਦ ਹੀਰੋ’ ਵਰਗੀਆਂ ਫਿਲਮਾਂ ਵਿੱਚ ਨਜ਼ਰ ਆਇਆ। ਇਸ ਤੋਂ ਇਲਾਵਾ ਉਹ ਤਾਜ਼ਾ ਰਿਲੀਜ਼ ਫਿਲਮ ‘ਛਾਵਾ’ ਵਿੱਚ ਵੀ ਨਜ਼ਰ ਆਏ, ਇਸ ਫਿਲਮ ਉਹ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਭਰੋਸੇਮੰਦ ਸਾਥੀਆਂ ਵਿੱਚੋਂ ਇੱਕ ਸੀ। ‘ਛਾਵਾ’ ਪ੍ਰਦੀਪ ਦੀ ਆਖਰੀ ਫਿਲਮ ਸੀ।

1999 ਵਿੱਚ ਰਿਲੀਜ਼ ਹੋਈ ਆਮਿਰ ਖਾਨ ਦੀ ਫਿਲਮ ‘ਸਰਫਰੋਸ਼’ ਵਿੱਚ ਅਦਾਕਾਰ ਪ੍ਰਦੀਪ ਰਾਵਤ ਨੇ ਸੁਲਤਾਨ ਨਾਮਕ ਇੱਕ ਭਿਆਨਕ ਖਲਨਾਇਕ ਦੀ ਭੂਮਿਕਾ ਨਿਭਾਈ ਸੀ। ‘ਸਰਫਰੋਸ਼’ ਨੂੰ ਆਮਿਰ ਖਾਨ ਦੇ ਕਰੀਅਰ ਦੀਆਂ ਹਿੱਟ ਫਿਲਮਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ।

ਗਜ਼ਨੀ (ਤਾਮਿਲ)

ਅਦਾਕਾਰ ਪ੍ਰਦੀਪ ਰਾਵਤ ਨੇ ਤਾਮਿਲ ਫਿਲਮ ਇੰਡਸਟਰੀ ਦੇ ਸੁਪਰਸਟਾਰ ਸੂਰੀਆ ਸਟਾਰਰ ਤਾਮਿਲ ਫਿਲਮ ‘ਗਜ਼ਨੀ’ (2005) ਵਿੱਚ ਖਲਨਾਇਕ ਦੀ ਭੂਮਿਕਾ ਨਿਭਾਈ ਸੀ। ਉਸਨੇ ਗਜ਼ਨੀ ਧਰਮਾਤਮਾ ਦਾ ਕਿਰਦਾਰ ਨਿਭਾਇਆ ਸੀ। ਦਿਲਚਸਪ ਗੱਲ ਇਹ ਹੈ ਕਿ ਫਿਲਮ ਦਾ ਨਾਮ ਉਸੇ ਕਿਰਦਾਰ ਦੇ ਨਾਮ ‘ਤੇ ਰੱਖਿਆ ਗਿਆ ਸੀ, ਜੋ ਉਸਨੇ ਨਿਭਾਇਆ ਸੀ। ਇਹ ਇੱਕ ਬਲਾਕਬਸਟਰ ਫਿਲਮ ਸੀ।

ਗਜ਼ਨੀ(ਹਿੰਦੀ ਰੀਮੇਕ)

9 ਸਾਲ ਬਾਅਦ ਪ੍ਰਦੀਪ ਰਾਵਤ ਇੱਕ ਵਾਰ ਫਿਰ ਆਮਿਰ ਖਾਨ ਦੇ ਉਲਟ ਇੱਕ ਖਲਨਾਇਕ ਦੇ ਰੂਪ ਵਿੱਚ ਦਿਖਾਈ ਦਿੱਤੇ। ਏਆਰ ਮੁਰੂਗਦਾਸ ਦੁਆਰਾ ਨਿਰਦੇਸ਼ਤ ‘ਗਜ਼ਨੀ’ ਦੇ ਹਿੰਦੀ ਸੰਸਕਰਣ ਵਿੱਚ ਪ੍ਰਦੀਪ ਨੇ ਬੇਰਹਿਮ ਅਤੇ ਭਿਆਨਕ ਖਲਨਾਇਕ ਗਜਨੀ ਧਰਮਾਤਮਾ ਦੀ ਭੂਮਿਕਾ ਨਿਭਾਈ। ਇਸ ਬਾਲੀਵੁੱਡ ਫਿਲਮ ‘ਗਜ਼ਨੀ’ ਰਾਹੀਂ ਹੀ ਪ੍ਰਦੀਪ ਨੂੰ ਮਹੱਤਵਪੂਰਨ ਮਾਨਤਾ ਮਿਲੀ, ਉਸਦੇ ਇਸ ਕਿਰਦਾਰ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਸੀ।

ਛੱਤਰਪਤੀ (ਤੇਲਗੂ)

ਪ੍ਰਦੀਪ ਰਾਵਤ ਨੇ ਨਾ ਸਿਰਫ਼ ਹਿੰਦੀ ਅਤੇ ਤਾਮਿਲ ਸਿਨੇਮਾ ਵਿੱਚ ਸਗੋਂ ਤੇਲਗੂ ਸਿਨੇਮਾ ਵਿੱਚ ਵੀ ਇੱਕ ਖਲਨਾਇਕ ਵਜੋਂ ਆਪਣੀ ਛਾਪ ਛੱਡੀ। ਪ੍ਰਭਾਸ ਦੀ ਫਿਲਮ ‘ਛੱਤਰਪਤੀ’ ਵਿੱਚ ਉਸਨੇ ਜ਼ਾਲਮ ਅਤੇ ਖ਼ਤਰਨਾਕ ਮੁੱਖ ਵਿਰੋਧੀ ਰਸੂਲ ਭਾਈ (ਰਾਸ ਬਿਹਾਰੀ) ਦੀ ਭੂਮਿਕਾ ਨਿਭਾਈ। ਐਸਐਸ ਰਾਜਾਮੌਲੀ ਦੁਆਰਾ ਨਿਰਦੇਸ਼ਤ ਇਸ ਫਿਲਮ ਵਿੱਚ ਉਸਨੂੰ ਵਿਸ਼ਾਖਾਪਟਨਮ ਬੰਦਰਗਾਹ ਨੂੰ ਨਿਯੰਤਰਿਤ ਕਰਨ ਵਾਲੇ ਇੱਕ ਸ਼ਕਤੀਸ਼ਾਲੀ ਅਤੇ ਹਿੰਸਕ ਡੌਨ ਵਜੋਂ ਦਰਸਾਇਆ ਗਿਆ ਸੀ, ਜਿਸਨੇ ਸਥਾਨਕ ਲੋਕਾਂ ‘ਤੇ ਜ਼ੁਲਮ ਕੀਤੇ ਸਨ। ਛੱਤਰਪਤੀ ਇੱਕ ਵੱਡਾ ਮੀਲ ਪੱਥਰ ਸਾਬਤ ਹੋਇਆ, ਜਿਸਨੇ ਰਾਜਾਮੌਲੀ, ਪ੍ਰਭਾਸ ਅਤੇ ਪ੍ਰਦੀਪ ਦੇ ਫਿਲਮੀ ਕਰੀਅਰ ਨੂੰ ਹੁਲਾਰਾ ਦਿੱਤਾ।

ਬੱਚਨ (ਕੰਨੜ)

ਪ੍ਰਦੀਪ ਰਾਵਤ ਨੇ ਸੁਪਰਸਟਾਰ ਸੁਦੀਪ ਸਟਾਰਰ ਕੰਨੜ ਮਨੋਵਿਗਿਆਨਕ ਐਕਸ਼ਨ ਫਿਲਮ ‘ਬੱਚਨ’ ਵਿੱਚ ਖਲਨਾਇਕ ਮੰਤਰੀ ਮਧੂਸੂਦਨ ਦੀ ਭੂਮਿਕਾ ਵੀ ਨਿਭਾਈ। ਪ੍ਰਦੀਪ ਦੇ ਨਾਲ ਆਸ਼ੀਸ਼ ਵਿਦਿਆਰਥੀ ਅਤੇ ਪੀਵੀ ਸ਼ੰਕਰ ਵੀ ਫਿਲਮ ਵਿੱਚ ਨਕਾਰਾਤਮਕ ਭੂਮਿਕਾਵਾਂ ਵਿੱਚ ਦਿਖਾਈ ਦਿੱਤੇ।

ਜੂਨੀਅਰ (ਪੰਜਾਬੀ)

ਐਕਸ਼ਨ ਅਤੇ ਥ੍ਰਿਲਰ ਭਰਪੂਰ ਪੰਜਾਬੀ ਫਿਲਮ ‘ਜੂਨੀਅਰ’ ਵਿੱਚ ਉਨਾਂ ਨੇ ਹਵਾ ਸਿੰਘ ਦਾ ਚੁਣੌਤੀਪੂਰਨ ਕਿਰਦਾਰ ਨਿਭਾਇਆ, ਜੋ ਦਰਸ਼ਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਗਿਆ। 18 ਅਗਸਤ 2023 ਨੂੰ ਰਿਲੀਜ਼ ਅਤੇ ‘ਨਾਦਰ ਫਿਲਮਸ ਦੇ ਬੈਨਰ’ ਦੁਆਰਾ ਪੇਸ਼ ਕੀਤੀ ਗਈ ਇਸ ਫਿਲਮ ਦਾ ਸਹਿ-ਨਿਰਦੇਸ਼ਨ ਹਰਮਨ ਢਿੱਲੋਂ ਅਤੇ ਜੱਗਾ ਖੋਖਰ ਦੁਆਰਾ ਕੀਤਾ ਗਿਆ।

ਹੋਰ ਭਾਸ਼ਾਵਾਂ ਵਿੱਚ ਕੰਮ

ਪੰਜਾਬੀ, ਹਿੰਦੀ, ਤਾਮਿਲ, ਤੇਲਗੂ, ਕੰਨੜ ਅਤੇ ਮਲਿਆਲਮ ਤੋਂ ਇਲਾਵਾ ਪ੍ਰਦੀਪ ਰਾਵਤ ਨੇ ਕਈ ਹੋਰ ਭਾਸ਼ਾਵਾਂ ਦੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ, ਜਿਵੇਂ ਕਿ ‘ਨਾਈਟਫਾਲ’ (ਅੰਗਰੇਜ਼ੀ), ‘ਏਸੀਪੀ ਰਣਵੀਰ’ (ਓੜੀਆ), ‘ਹੀਰੋ 420’ (ਬੰਗਾਲੀ), ‘ਕ੍ਰੈਕ ਫਾਈਟਰ’ (ਭੋਜਪੁਰੀ), ‘ਹਰੇਸ਼ੋ ਡੀਰਘਾ’ (ਨੇਪਾਲੀ) ਅਤੇ ‘ਧਰਮਰਕਸ਼ਕ ਮਹਾਵੀਰ ਛੱਤਰਪਤੀ ਸੰਭਾਜੀ ਮਹਾਰਾਜ: ਚੈਪਟਰ 1’ (ਮਰਾਠੀ)।

ਸਰਬੋਤਮ ਖਲਨਾਇਕ ਲਈ ਪੁਰਸਕਾਰ

‘ਛੱਤਰਪਤੀ’ ਤੋਂ ਇਲਾਵਾ ਪ੍ਰਦੀਪ ਨੇ ‘ਸਈ’, ‘ਮੰਗਲਾ’, ਅਤੇ ‘ਨਾਇਕ’ ਵਰਗੀਆਂ ਤੇਲਗੂ ਫਿਲਮਾਂ ਵਿੱਚ ਵਿਰੋਧੀ ਦੀ ਭੂਮਿਕਾ ਨਿਭਾਈ। ਉਸਨੇ ਫਿਲਮ ‘ਸਈ’ ਵਿੱਚ ਆਪਣੀ ਭੂਮਿਕਾ ਲਈ ਫਿਲਮਫੇਅਰ, ਸੰਤੋਸ਼ਮ ਅਤੇ ਨੰਦੀ ਪੁਰਸਕਾਰ ਜਿੱਤੇ। ਇਸ ਦੌਰਾਨ ਉਸਨੂੰ ‘ਮੰਗਲਾ’ ਅਤੇ ‘ਨਾਇਕ’ ਵਿੱਚ ਆਪਣੀਆਂ ਨਕਾਰਾਤਮਕ ਭੂਮਿਕਾਵਾਂ ਲਈ ਸੀਆਈਐਮਏ ਐਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *