Shadow

ਪੰਜਾਬੀ ਸੈਲੀਬ੍ਰਿਟੀ ਟਾਕ ਸ਼ੋਅ ਹੋਸਟ ਕਰਨ ਲਈ ਤਿਆਰ ਅਰਬਾਜ ਖਾਨ, ਜਲਦ ਹੋਵੇਗਾ ਐਲਾਨ

ਚੰਡੀਗੜ੍ਹ: ਹਿੰਦੀ ਸਿਨੇਮਾ ਦੇ ਨਾਲ-ਨਾਲ ਅੱਜ ਕੱਲ੍ਹ ਐਂਟਰਟੇਨਮੈਂਟ ਸ਼ੋਅਜ਼ ਦਾ ਬਹੁ-ਪ੍ਰਭਾਵੀ ਹਿੱਸਾ ਬਣੇ ਬਾਲੀਵੁੱਡ ਅਦਾਕਾਰ ਅਰਬਾਜ ਖਾਨ ਜਲਦ ਹੀ ਇੱਕ ਵਿਸ਼ੇਸ਼ ਅਤੇ ਪੰਜਾਬੀ ਸੈਲੀਬ੍ਰਿਟੀ ਟਾਕ ਸ਼ੋਅ ਹੋਸਟ ਕਰਦੇ ਨਜ਼ਰ ਆਉਣਗੇ। ਇਸਦੀ ਸ਼ੂਟਿੰਗ ਉਨ੍ਹਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।

‘ਟੈਲੇਂਟ ਡੈਸਕ ਸਟੂਡੀਓਜ਼’ ਦੇ ਬੈਨਰ ਅਧੀਨ ਵੱਡੇ ਪੱਧਰ ‘ਤੇ ਵਜ਼ੂਦ ਵਿੱਚ ਲਿਆਂਦੇ ਜਾ ਰਹੇ ਇਸ ਸ਼ੋਅ ਦੀ ਪਾਇਲਟ ਸ਼ੂਟਿੰਗ ਮਾਲਵਾ ਦੇ ਜ਼ਿਲ੍ਹਾ ਸੰਗਰੂਰ ਵਿੱਚ ਪੈਂਦੇ ਭਵਾਨੀਗੜ੍ਹ ਵਿਖੇ ਇੱਕ ਖਾਸ ਅਤੇ ਆਲੀਸ਼ਾਨ ਸੈੱਟ ‘ਤੇ ਕੀਤੀ ਜਾ ਰਹੀ ਹੈ, ਜਿਸ ਵਿੱਚ ਹਿੱਸਾ ਲੈਣ ਲਈ ਅਦਾਕਾਰ ਅਰਬਾਜ ਖਾਨ ਮੁੰਬਈ ਤੋਂ ਪੰਜਾਬ ਪਹੁੰਚ ਗਏ ਹਨ।

ਸਾਲ 2022 ਵਿੱਚ ਆਨ ਏਅਰ ਹੋਏ ਅਤੇ ਸੁਪ੍ਰਸਿੱਧ ਨਿਰਮਾਤਾ ਅਤੇ ਨਿਰਦੇਸ਼ਕ ਸੁਮਿਤ ਦੱਤ ਵੱਲੋਂ ਨਿਰਮਿਤ ਕੀਤੇ ਸੈਲੀਬ੍ਰਿਟੀ ਸ਼ੋਅ ‘ਪਿੰਚ’ ਅਤੇ ਇਸ ਤੋਂ ਇਲਾਵਾ ਇਸੇ ਬੇਹਤਰੀਣ ਫੌਰਮੈਟ ਅਧੀਨ ਬਣਾਏ ਗਏ ‘ਦ ਇੰਸਵਿਸੀਬਲ ਸ਼ੋਅ’ ਦਾ ਵੀ ਬਤੌਰ ਹੋਸਟ ਅਰਬਾਜ ਖਾਨ ਸ਼ਾਨਦਾਰ ਹਿੱਸਾ ਰਹੇ ਹਨ। ਅਰਬਾਜ ਖਾਨ ਦਾ ਪੰਜਾਬੀ ਮਨੋਰੰਜਨ ਉਦਯੋਗ ਅਤੇ ਸਿਨੇਮਾ ਨਾਲ ਜੁੜਿਆ ਇਹ ਪਹਿਲਾ ਸ਼ੋਅ ਹੋਵੇਗਾ, ਜਿਸ ਨੂੰ ਲੈ ਕੇ ਉਹ ਖਾਸੇ ਉਤਸ਼ਾਹਿਤ ਦਿਖਾਈ ਦੇ ਰਹੇ ਹਨ।

ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਗਲਿਆਰਿਆ ਵਿੱਚ ਚਰਚਾ ਅਤੇ ਖਿੱਚ ਦਾ ਕੇਂਦਰ ਬਣ ਚੁੱਕੇ ਇਸ ਸ਼ੋਅ ਨਾਲ ਜੁੜੇ ਕੁਝ ਖਾਸ ਪਹਿਲੂਆ ਦੀ ਗੱਲ ਕਰੀਏ, ਤਾਂ ਇਸ ਦੇ ਆਲੀਸ਼ਾਨ ਸੈੱਟ ਦੀ ਸਿਰਜਣਾ ਪੰਜਾਬੀ ਸਿਨੇਮਾ ਦੇ ਜਾਣੇ-ਪਛਾਣੇ ਅਤੇ ਪ੍ਰਤਿਭਾਵਾਨ ਕਲਾ ਨਿਰਦੇਸ਼ਕ ਅਮਰਜੋਤ ਮਾਨ ਦੁਆਰਾ ਕੀਤੀ ਗਈ ਹੈ, ਜੋ ਹਾਲ ਹੀ ਵਿੱਚ ਰਿਲੀਜ਼ ਅਤੇ ਸਟ੍ਰੀਮ ਹੋਈਆਂ ਕਈ ਪੰਜਾਬੀ ਫਿਲਮਾਂ ਅਤੇ ਵੈੱਬ ਸੀਰੀਜ਼ ਨੂੰ ਚਾਰ ਚੰਨ੍ਹ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।

ਇਸ ਟਾਕ ਸ਼ੋਅ ਦੇ ਸੰਦਰਭ ਵਿੱਚ ਹੀ ਸਾਹਮਣੇ ਆਈ ਕੁਝ ਹੋਰ ਜਾਣਕਾਰੀ ਅਨੁਸਾਰ, ਇਸ ਪ੍ਰਭਾਵੀ ਸੈਲੀਬ੍ਰਿਟੀ ਸ਼ੋਅ ਵਿੱਚ ਪੰਜਾਬੀ ਸਿਨੇਮਾ ਦੀ ਇੱਕ ਮੋਹਰੀ ਕਤਾਰ ਅਦਾਕਾਰਾ ਵੀ ਸਹਿ ਹੋਸਟ ਵਜੋ ਸ਼ਾਮਿਲ ਕੀਤੀ ਗਈ ਹੈ, ਜਿਸ ਦੇ ਨਾਮ ਅਤੇ ਇਸ ਦੇ ਆਨ ਏਅਰ / ਸਟ੍ਰੀਮ ਸਬੰਧੀ ਹੋਰਨਾਂ ਅਹਿਮ ਪਹਿਲੂਆ ਦਾ ਮੁਕੰਮਲ ਖੁਲਾਸਾ ਜਲਦ ਹੀ ਅਧਿਕਾਰਿਤ ਤੌਰ ‘ਤੇ ਕੀਤਾ ਜਾਵੇਗਾ।

Leave a Reply

Your email address will not be published. Required fields are marked *