Wednesday, August 19
Shadow

ਸਵੀਪ ਟੀਮ ਫਾਜ਼ਿਲਕਾ ਦੁਆਰਾ ਫਾਜ਼ਿਲਕਾ ਸਹਿਰ ਦੀ ਟੈਕਸੀ ਯੂਨੀਅਨ ਅਤੇ ਟਰੱਕ ਯੂਨੀਅਨ ਵਿੱਚ ਚਲਾਇਆ ਗਿਆ ਵੋਟਰ ਜਾਗਰੂਕਤਾ ਅਭਿਆਨ

ਫਾਜ਼ਿਲਕਾ 30 ਅਪ੍ਰੈਲ 2024…..

ਲੋਕ ਸਭਾ ਚੋਣਾਂ 2024 ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲ੍ਹਾ ਚੋਣ ਅਫਸਰ ਕਮ-ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਕੇਸ਼ ਕੁਮਾਰ ਪੋਪਲੀ ਤੇ ਡੀ ਈ ਓ ਸ਼੍ਰੀ ਸ਼ਿਵ ਕੁਮਾਰ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਫਾਜ਼ਿਲਕਾ -80 ਦੇ ਚੋਣ ਅਧਿਕਾਰੀ ਕਮ-ਉਪ ਮੰਡਲ ਮਜਿਸਟ੍ਰੇਟ ਸ਼੍ਰੀ ਵਿਪਨ ਭੰਡਾਰੀ ਦੀ ਯੋਗ ਅਗਵਾਈ ਅਤੇ ਸ਼੍ਰੀ ਰਾਜਿੰਦਰ ਕੁਮਾਰ ਵਿਖੌਣਾ ਸਹਾਇਕ ਨੋਡਲ ਅਫ਼ਸਰ ਸਵੀਪ ਦੀ ਦੇਖਰੇਖ ਹੇਠ ਟੀਮ ਇੰਚਾਰਜ ਸ਼੍ਰੀ ਸਤਿੰਦਰ ਬੱਤਰਾ ਹੈੱਡਮਾਸਟਰ ਦੀ ਅਗਵਾਈ ਹੇਠ ਸ਼੍ਰੀ ਗੁਰਦੇਵ ਸਿੰਘ , ਸ਼੍ਰੀ ਸੁਰਿੰਦਰ ਸਿੰਘ ਅਤੇ ਸ਼੍ਰੀ ਕਰਨ ਕੁਮਾਰ  ਦੇ ਸਹਿਯੋਗ ਨਾਲ ਸ਼ਹਿਰ ਫਾਜ਼ਿਲਕਾ ਦੀ ਟੈਕਸੀ ਯੂਨੀਅਨ ਅਤੇ ਟਰੱਕ ਯੂਨੀਅਨ ਵਿੱਚ  ਵੋਟਰ ਜਾਗਰੂਕਤਾ ਕੈਂਪ ਲਗਾਇਆ ਗਿਆ |

ਇਸ ਮੌਕੇ ਟੀਮ ਦੁਆਰਾ ਆਮ ਜਨਤਾ ਨੂੰ ਲੋਕ ਸਭਾ ਚੋਣਾਂ 2024  ਲਈ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਪ੍ਰੇਰਿਆ ਗਿਆ ਅਤੇ ਪਰਿਵਾਰਿਕ ਮੈਂਬਰਾਂ ਦੀ ਵੋਟਰ ਭਾਗੀਦਾਰੀ ਲਈ ਪ੍ਰੇਰਿਤ ਕੀਤਾ ਗਿਆ|ਵੋਟ ਦੀ ਮਹੱਤਤਾ ਬਾਰੇ ਅਤੇ ਵੱਧ ਤੋਂ ਵੱਧ ਭਾਗੀਦਾਰੀ ਲਈ ਅਪੀਲ ਕੀਤੀ ਗਈ |

Leave a Reply

Your email address will not be published. Required fields are marked *