Shadow

ਸਕੂਲ ਪ੍ਰਬੰਧਨ ਕਮੇਟੀਆਂ ਦੀ ਮਜਬੂਤ ਭੂਮਿਕਾ ਨਾਲ ਸਿਖਿਆ ਵਿਵਸਥਾ ਨੂੰ ਮਿਲੇਗਾ ਨਵਾਂ ਮੁਕਾਮ – ਸਿਖਿਆ ਮੰਤਰੀ ਮਹੀਪਾਲ ਢਾਂਡਾ

ਚੰਡੀਗੜ੍ਹ, 6 ਮਈ – ਕੇਂਦਰੀ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਸਕੂਲ ਪ੍ਰਬੰਧਨ ਕਮੇਟੀਆਂ ਲਈ ਦਿਸ਼ਾ-ਨਿਰਦੇਸ਼-2026 ਦੀ ਸ਼ੁਰੂਆਤ ਕੀਤੀ। ਇਸ ਆਯੋਜਨ ਵਿੱਚ ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਵਰਚੂਅਲ ਜੁੜੇ।

          ਇਸ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਦਸਿਆ ਕਿ ਸਮੂਚੀ ਸਿਖਿਆ ਯੋਜਨਾ ਤਹਿਤ ਹਰੇਕ ਸਕੂਲ ਵਿੱਚ ਸਕੂਲ ਪ੍ਰਬੰਧਨ ਕਮੇਟੀ (ਐਸਐਮਸੀ) ਦਾ ਗਠਨ ਸਿਖਿਆ ਦੇ ਭਵਿੱਖ ਦੇ ਨਜਰਇਏ ਨਾਲ ਕਾਰਗਰ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਮੇਟੀਆਂ ਸਿਰਫ ਕਾਗਜ਼ੀ ਨਿਗਮ ਨਹੀਂ ਹਨ, ਸਗੋ ਸਿਖਿਆ ਦੇ ਪੱਧਰ ਨੂੰ ਜਮੀਨੀ ਪੱਧਰ ‘ਤੇ ਸੁਧਾਰਣ ਵਿੱਚ ਇੰਨ੍ਹਾਂ ਦਾ ਮਹਤੱਵਪੂਰਣ ਯੋਗਦਾਨ ਹੈ।

          ਮੰਤਰੀ ਨੇ ਕਿਹਾ ਕਿ ਸਕੂਲ ਪ੍ਰਬੰਧਨ ਕਮੇਟੀਆਂ ਵਿੱਚ ਸਥਾਨਕ ਅਧਿਕਾਰੀਆਂ ਦੇ ਪ੍ਰਤੀਨਿਧੀ, ਮੰਨੇ-ਪ੍ਰਮੰਨੇ ਸਿਖਿਆ ਮਾਹਰ, ਵਿਸ਼ਾ ਮਾਹਰ ਅਤੇ ਵਿਸ਼ੇਸ਼ ਰੂਪ ਨਾਲ ਵਾਂਝੇ ਸਮੂਹਾਂ ਦੇ ਪ੍ਰਤੀਨਿਧੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਵਿਦਿਆਰਥੀਆਂ ਦੇ ਮਾਤਾ-ਪਿਤਾ ਦੀ ਭਾਗੀਦਾਰੀ ਇਸ ਨੂੰ ਹੋਰ ਵੱਧ ਪਾਰਦਰਸ਼ੀ ਅਤੇ ਜਵਾਬਦੇਹੀ ਬਨਾਉਂਦੀ ਹੈ।

          ਉਨ੍ਹਾਂ ਨੇ ਕਿਹਾ ਕਿ ਐਸਐਮਸੀ ਇੱਕ ਮਹਤੱਵਪੂਰਣ ਵੈਧਾਨਿਕ ਨਿਗਮ ਵਜੋ ਕੰਮ ਕਰਦੀ ਹੈ। ਇਹ ਇੱਕ ਅਜਿਹਾ ਮੰਚ ਹੈ ਜਿੱਥੇ ਮਾਂਪੇ, ਅਧਿਆਪਕ ਅਤੇ ਕਮਿਉਨਿਟੀ ਦੇ ਮੈਂਬਰ ਮਿਲ ਕੇ ਸਕੂਲ ਦੇ ਪ੍ਰਭਾਵੀ ਸੰਚਾਲਨ ਲਈ ਸਾਂਝੀ ਰਣਨੀਤੀ ਤਿਆਰ ਕਰਦੇ ਹਨ।

          ਉਨ੍ਹਾਂ ਨੇ ਕਿਹਾ ਕਿ ਸਕੂਲ ਨਿਯੋਜਨ, ਸਰੋਤਾਂ ਦੇ ਸਹੀ ਅਲਾਟਮੈਂਟ ਅਤੇ ਵਿਦਿਆਰਥੀਆਂ ਦੇ ਅਧਿਗਮ ਨਤੀਜਿਆਂ ਵਿੱਚ ਸੁਧਾਰ ਲਈ ਕਮੇਟੀਆਂ ਦੀ ਸਰਗਰਮ ਭਾਗੀਦਾਰੀ ਜਰੂਰੀ ਹੈ। ਇਹ ਤੰਤਰ ਨਾ ਸਿਰਫ ਬੁਨਿਆਦੀ ਢਾਂਚੇ ਦੀ ਨਿਗਰਾਨੀ ਕਰਦਾ ਹੈ, ਸਗੋ ਵਿਦਿਆਰਥੀਆਂ ਦੇ ਸਮੂਚੀ ਭਲਾਈ ਨੂੰ ਵੀ ਯਕੀਨੀ ਕਰਦਾ ਹੈ।

          ਸ੍ਰੀ ਢਾਂਡਾ ਨੇ ਜਾਣਕਾਰੀ ਦਿੱਤੀ ਕਿ ਸਕੂਲ ਸਿਖਿਆ ਅਤੇ ਸਾਖਰਤਾ ਵਿਭਾਗ ਨੇ ਰਾਸ਼ਟਰੀ ਸਿਖਿਆ ਨੀਤੀ-2020 , ਸਮੂਚੀ ਸਿਖਿਆ ਅਤੇ ਆਰਟੀਈ ਐਕਟ, 2009 ਦੇ ਪ੍ਰਾਵਧਾਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੰਨ੍ਹਾਂ ਕਮੇਟੀਆਂ ਦੀ ਸਥਾਪਨਾ ਅਤੇ ਕਾਰਜਪ੍ਰਣਾਲੀ ਨੂੰ ਹੋਰ ਵੱਧ ਮਜਬੂਤ ਕੀਤਾ ਹੈ।

          ਮੀਟਿੰਗ ਦੌਰਾਨ ਸ੍ਰੀ ਢਾਂਡਾ ਨੇ ਕੇਂਦਰੀ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਨਾਲ ਵੱਖ-ਵੱਖ ਵਿਦਿਅਕ ਪਹਿਲੂਆਂ ‘ਤੇ ਮਾਰਗਦਰਸ਼ਨ ਵੀ ਪ੍ਰਾਪਤ ਕੀਤਾ ਅਤੇ ਭਰੋਸਾ ਦਵਾਇਆ ਕਿ ਹਰਿਆਣਾ ਸਰਕਾਰ ਸੂਬੇ ਵਿੱਚ ਗੁਣਵੱਤਾ ਪੂਰਣ ਅਤੇ ਸਮਾਵੇਸ਼ੀ ਸਿਖਿਆ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ।

Leave a Reply

Your email address will not be published. Required fields are marked *