ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਹਾਈ ਪਾਵਰਡ ਪਰਚੇਜ਼ ਕਮੇਟੀ ਦੀ ਮੀਟਿੰਗ ਵਿੱਚ ਲਗਭਗ 252 ਕਰੋੜ ਰੁਪਏ ਦੀ ਵੱਖ-ਵੱਖ ਖਰੀਦਾਂ ਨੂੰ ਮੰਜੂਰੀ
ਚੰਡੀਗੜ੍ਹ, 19 ਮਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸੋਮਵਾਰ ਦੇਰ ਸ਼ਾਮ ਹਰਿਆਣਾ ਨਿਵਾਸ ਵਿੱਚ ਆਯੋਜਿਤ ਹਾਈ ਪਾਵਰਡ ਪਰਚੇਜ਼ ਕਮੇਟੀ ਦੀ ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਲਈ ਲਗਭਗ 252 ਕਰੋੜ ਰੁਪਏ ਦੀ ਖਰੀਦ ਸਬੰਧੀ ਪ੍ਰਸਤਾਵਾਂ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ।
ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਵੱਖ-ਵੱਖ ਕੰਪਨੀਆਂ ਦੇ ਨਾਲ ਨੈਗੋਸਇਏਸ਼ਨ ਕਰ ਕਈ ਵਸਤੂਆਂ ਦੀ ਦਰਾਂ ਵਿੱਚ ਵਰਨਣਯੋਗ ਕਮੀ ਯਕੀਨੀ ਕਰ ਸਰਕਾਰੀ ਧਨ ਦੇ ਪ੍ਰਭਾਵੀ ਵਰਤੋ 'ਤੇ ਜੋਰ ਦਿੱਤਾ।
ਮੀਟਿੰਗ ਵਿੱਚ ਹਰਿਆਣਾ ਪੁਲਿਸ ਲਈ ਸੁਰੱਖਿਆ ਸਮੱਗਰੀਆਂ ਦੀ ਖਰੀਦ ਨੂੰ ਮੰਜੂਰੀ ਦਿੱਤੀ ਗਈ।
ਇਸ ਤੋਂ ਇਲਾਵਾ, ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਅਤੇ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਲਈ ਲਗਭਗ 175 ਕਰੋੜ ਰੁਪਏ ਦੀ ਲਾਗਤ ਨਾਲ 50 ਸਕਵੇਅਰ ਐਮਐਮ ਆਕਾਰ ਦੇ 18000 ਰੈਬਿਟ ਕੰਡਕਟਰ ਦੀ ਖਰੀਦ ਨੂੰ ਵੀ ਮੰਜੁਰੀ ਦਿੱਤੀ ਗਈ। ਨਾਲ ਹੀ, ਐਚਵੀਪੀਐਨਐਲ ਦੇ ਲਈ ਲਗਭਗ 13 ਕਰੋੜ ਰੁਪਏ ਦੀ ਲਾਗਤ ਨਾਲ 5 ਤਰ੍ਹਾ ਦੇ 132/66 ਕੇਵੀ ਸੀਐਂਡਆਰ ਪੈਨੇਲਸ ਦੀ ਖਰੀਦ ਨੂੰ ਵੀ ਮੰਜੂਰੀ ਪ੍ਰਦਾਨ...








