ਪੰਜਾਬ ਐਂਟੀਮਾਈਕਰੋਬੀਅਲ ਪ੍ਰਤੀਰੋਧਤਾ ਨੂੰ ਪੈਨਸਲਿਨ ਦੇ 100ਵੇਂ ਜਨਮ ਦਿਨ ਸਾਲ 2028 ਤੱਕ ਕਾਬੂ ਕਰਨ ਲਈ ਵਚਨਬੱਧ
ਚੰਡੀਗੜ੍ਹ, 27 ਸਤੰਬਰ:
ਪੈਨਸਲਿਨ ਦੀ ਖੋਜ ਦੀ 97ਵੀਂ ਵਰ੍ਹੇਗੰਢ ਮੌਕੇ, ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਐਂਟੀਮਾਈਕਰੋਬੀਅਲ ਪ੍ਰਤੀਰੋਧਤਾ (ਏਐਮਆਰ) ਦੇ ਵਧ ਰਹੇ ਖ਼ਤਰੇ ਨਾਲ ਨਜਿੱਠਣ ਲਈ ਐਂਟੀਮਾਈਕ੍ਰੋਬਾਇਲ ਸਟੀਵਰਡਸ਼ਿਪ (ਏਐਮਐਸ) ਪਹੁੰਚ ਅਪਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ।
ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਨੇ 15 ਸਤੰਬਰ, 2025 ਨੂੰ ਐਂਟੀਮਾਈਕਰੋਬੀਅਲ ਪ੍ਰਤੀਰੋਧਤਾ (ਪੰਜਾਬ-ਐਸਏਪੀਸੀਏਆਰ) ਦੀ ਰੋਕਥਾਮ ਲਈ ਸਮਰਪਿਤ ਸਟੇਟ ਐਕਸ਼ਨ ਪਲਾਨ ਦੀ ਸ਼ੁਰੂਆਤ ਕੀਤੀ, ਜਿਸ ਨਾਲ ਪੰਜਾਬ ਐਂਟੀਬਾਇਓਟਿਕਸ ਦੀ ਬੇਲੋੜੀ ਵਰਤੋਂ ਜੋ ਕਿ ਇੱਕ ਅਹਿਮ ਵਿਸ਼ਵਵਿਆਪੀ ਸਿਹਤ ਚੁਣੌਤੀ ਹੈ, ਨੂੰ ਰੋਕਣ ਲਈ ਇੱਕ ਸਮਰਪਿਤ ਨੀਤੀ ਅਪਣਾਉਣ ਵਾਲਾ ਭਾਰਤ ਦਾ ਸੱਤਵਾਂ ਅਤੇ ਖੇਤਰ ਦਾ ਮੋਹਰੀ ਸੂਬਾ ਬਣ ਗਿਆ।
ਡਾ. ਬਲਬੀਰ ਸਿੰਘ ਨੇ ਕਿਹਾ, "97 ਸਾਲ ਪਹਿਲਾਂ ਪੈਨਸਲਿਨ ਦੀ ਖੋਜ ਨੇ ਆਧੁਨਿਕ ਮੈਡੀਸਨ ਦੇ ਖੇਤਰ ਵਿੱਚ ਕ੍ਰਾਂਤੀ ਲਿਆ ਦਿੱਤੀ। ਇਸ ਨਾਲ ਐਂਟੀਬਾਇਓਟਿਕਸ, ਐਂਟੀਵਾਇਰਲ ਅਤੇ ਐਂਟੀ-ਫੰਗਲ - ਜਿਨ੍ਹਾਂ ਨੂੰ ਸਮੂਹਿਕ ਤੌਰ 'ਤੇ ਐਂਟੀਮਾਈਕਰੋਬੀਅਲ ਕਿਹਾ ਜਾਂਦਾ ਹੈ - ਦਾ ਰਾਹ ਪੱਧਰਾ ਹੋ ...








