ਪੀ.ਐਸ.ਐਫ.ਸੀ. ਵੱਲੋਂ “ਵਾਤਾਵਰਣ ਅਨੁਕੂਲ ਢੰਗਾਂ ਨਾਲ ਚੌਲਾਂ ਦੀ ਕਾਸ਼ਤ ‘ਚ ਪ੍ਰਗਤੀ ਅਤੇ ਰਾਸ਼ਟਰੀ ਖੁਰਾਕ ਸੁਰੱਖਿਆ” ਵਿਸ਼ੇ ‘ਤੇ ਇੱਕ ਰੋਜ਼ਾ ਅੰਤਰਰਾਸ਼ਟਰੀ ਸਿੰਪੋਜ਼ੀਅਮ ਦਾ ਆਯੋਜਨ
ਚੰਡੀਗੜ੍ਹ, 17 ਅਪ੍ਰੈਲ :ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ (ਪੀ.ਐਸ.ਐਫ.ਸੀ.) ਨੇ ਹੋਟਲ ਸ਼ਿਵਾਲਿਕ ਵਿਊ, ਚੰਡੀਗੜ੍ਹ ਵਿਖੇ ""ਵਾਤਾਵਰਣ ਅਨੁਕੂਲ ਢੰਗਾਂ ਨਾਲ ਚੌਲਾਂ ਦੀ ਕਾਸ਼ਤ ‘ਚ ਪ੍ਰਗਤੀ ਅਤੇ ਰਾਸ਼ਟਰੀ ਖੁਰਾਕ ਸੁਰੱਖਿਆ- ਪੰਜਾਬ ਵਿੱਚ ਚੌਲਾਂ ਦੀ ਸਿੱਧੀ ਬਿਜਾਈ (ਡੀ.ਐਸ.ਆਰ.) ਦੀਆਂ ਸੰਭਾਵਨਾਵਾਂ ਨੂੰ ਖੋਲ੍ਹਣ" ਵਿਸ਼ੇ 'ਤੇ ਇੱਕ ਰੋਜ਼ਾ ਅੰਤਰਰਾਸ਼ਟਰੀ ਸਿੰਪੋਜ਼ੀਅਮ ਦਾ ਆਯੋਜਨ ਕੀਤਾ, ਜਿਸ ਵਿੱਚ ਟਿਕਾਊ ਢੰਗ ਤਰੀਕਿਆਂ ਨਾਲ ਚੌਲਾਂ ਦੀ ਕਾਸ਼ਤ ਦੇ ਭਵਿੱਖ 'ਤੇ ਵਿਚਾਰ-ਵਟਾਂਦਰਾ ਕਰਨ ਲਈ ਵੱਖ-ਵੱਖ ਮਾਹਿਰ, ਨੀਤੀ ਘਾੜੇ, ਵਿਗਿਆਨੀ ਅਤੇ ਅਗਾਂਹ ਵਧੂ ਕਿਸਾਨ ਸ਼ਾਮਲ ਹੋਏ।
ਇਸ ਸਿੰਪੋਜ਼ੀਅਮ ਦਾ ਉਦੇਸ਼ ਝੋਨੇ ਦੀ ਕਾਸ਼ਤ ਵਿੱਚ ਉੱਭਰ ਰਹੀਆਂ ਚੁਣੌਤੀਆਂ, ਖਾਸ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਘਟਣ, ਵਧਦੀ ਲਾਗਤ ਅਤੇ ਖਰਾਬ ਮੌਸਮੀ ਹਾਲਾਤਾਂ ਆਦਿ ਦੇ ਹੱਲ ਲੱਭਣਾ ਅਤੇ ਰਵਾਇਤੀ ਢੰਗ-ਤਰੀਕਿਆਂ ਦੇ ਇੱਕ ਵਿਹਾਰਕ ਬਦਲ ਵਜੋਂ ਚੌਲਾਂ ਦੀ ਸਿੱਧੀ ਬਿਜਾਈ (ਡੀਐਸਆਰ) ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨਾ ਸੀ।
ਇਸ ਸਿੰਪੋਜ਼ੀਅਮ ਵਿੱਚ ਵਿਸ਼ੇਸ਼ ਮਹਿਮਾਨਾਂ ਵਜੋਂ ਡਾ. ਸਤਬੀਰ ਸਿੰਘ ਗੋਸ...








