ਜਨਗਣਨਾ-2027 ਦੇ ਪਹਿਲੇ ਪੜਾਅ ‘ਚ 11 ਜ਼ਿਲ੍ਹਿਆਂ ਅਤੇ 7 ਨਗਰ ਨਿਗਮਾਂ ਨੇ ਸ਼ਲਾਘਾਯੋਗ ਕਾਰਗੁਜ਼ਾਰੀ ਦਿਖਾਈ: ਮਨਜੀਤ ਸਿੰਘ ਬਰਾੜ
ਚੰਡੀਗੜ੍ਹ, 25 ਮਈ: ਪੰਜਾਬ ਸਰਕਾਰ ਨੇ ਜਨਗਣਨਾ-2027 ਦੇ ਸੁਚਾਰੂ ਅਮਲ ਲਈ ਆਪਣੀ ਪ੍ਰਸ਼ਾਸਕੀ ਮਸ਼ੀਨਰੀ ਨੂੰ ਜੰਗੀ ਪੱਧਰ 'ਤੇ ਕੰਮ ਵਿੱਚ ਲਾ ਦਿੱਤਾ ਹੈ। ਇਸ ਪ੍ਰਕਿਰਿਆ ਦੇ ਪਹਿਲੇ ਪੜਾਅ-ਹਾਊਸਲਿਸਟਿੰਗ ਤੇ ਹਾਊਸਿੰਗ ਆਪਰੇਸ਼ਨਜ਼ ਵਿੱਚ 11 ਜ਼ਿਲ੍ਹਿਆਂ ਅਤੇ ਸੱਤ ਨਗਰ ਨਿਗਮਾਂ ਨੇ ਫੀਲਡ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ, ਜੋ ਕਿ ਨਿਰਧਾਰਤ ਸਮਾਂ-ਸੀਮਾਵਾਂ ਦੇ ਅੰਦਰ ਡੇਟਾ ਇਕੱਤਰਤਾ ਦੀ ਸੰਪੂਰਨਤਾ, ਸਟੀਕਤਾ ਅਤੇ ਉੱਚ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀ ਠੋਸ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਸਥਾਨਕ ਸਰਕਾਰਾਂ ਦੇ ਪ੍ਰਸ਼ਾਸਕੀ ਸਕੱਤਰ ਸ੍ਰੀ ਮਨਜੀਤ ਸਿੰਘ ਬਰਾੜ, ਜਿਨ੍ਹਾਂ ਨਾਲ ਡਾਇਰੈਕਟਰ ਜਨਗਣਨਾ ਆਪਰੇਸ਼ਨਜ਼ ਡਾ. ਨਵਜੋਤ ਖੋਸਾ ਅਤੇ ਡਾਇਰੈਕਟਰ ਸਥਾਨਕ ਸਰਕਾਰਾਂ ਸ੍ਰੀ ਕੁਲਵੰਤ ਸਿੰਘ ਵੀ ਮੌਜੂਦ ਸਨ, ਨੇ ਪਹਿਲੇ ਪੜਾਅ ਦੇ ਕਾਰਜਾਂ ਦੇ ਮੁਲਾਂਕਣ ਲਈ ਸਾਰੇ ਪ੍ਰਮੁੱਖ ਜਨਗਣਨਾ ਅਧਿਕਾਰੀਆਂ ਨਾਲ ਵਰਚੁਅਲ ਤੌਰ ਉੱਤੇ ਸਮੀਖਿਆ ਮੀਟਿੰਗ ਕੀਤੀ।
ਪ੍ਰਗਤੀ 'ਤੇ ਚਾਨਣਾ ਪਾਉਂਦਿਆਂ ਸ੍ਰੀ ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਬਰਨਾਲਾ, ਮੋਗਾ, ਮਾਲੇਰਕੋਟਲਾ, ਫਾਜ਼ਿਲਕਾ, ਲੁਧਿਆਣਾ...






