ਹਲਕਾ ਲਹਿਰਾ ਦੀ ਇੱਕ ਵੀ ਸੜਕ ਨਹੀਂ ਰਹੇਗੀ ਕਾਇਆ ਕਲਪ ਤੋਂ ਵਾਂਝੀ: ਬਰਿੰਦਰ ਕੁਮਾਰ ਗੋਇਲ
ਮੂਨਕ/ਲਹਿਰਾਗਾਗਾ, 12 ਅਕਤੂਬਰ
ਮੁੱਖ ਮੰਤਰੀ, ਪੰਜਾਬ, ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਅਤੇ ਆਵਾਜਾਈ ਸੁਵਿਧਾਵਾਂ ਦੇ ਸੁਧਾਰ ਲਈ ਚੱਲ ਰਹੀ ਮੁਹਿੰਮ ਤਹਿਤ ਅੱਜ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਹਲਕਾ ਲਹਿਰਾਗਾਗਾ ਵਿੱਚ ਕਰੀਬ 10 ਕਰੋੜ 36 ਲੱਖ ਰੁਪਏ ਤੋਂ ਵੱਧ ਦੀ ਲਾਗਤ ਨਾਲ ਵੱਖ-ਵੱਖ ਸੜਕਾਂ ਦੀ ਕਾਇਆ ਕਲਪ ਦੇ ਕੰਮਾਂ ਦੀ ਸ਼ੁਰੂਆਤ ਕਰਵਾਈ।
ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਗੋਇਲ ਨੇ ਦੱਸਿਆ ਕਿ ਹਲਕਾ ਲਹਿਰਾ ਦੀ ਇਕ ਵੀ ਸੜਕ ਕਾਇਆ ਕਲਪ ਤੋਂ ਵਾਂਝੀ ਨਹੀਂ ਰਹਿਣ ਦਿੱਤੀ ਜਾਵੇਗੀ। ਮੌਜੂਦਾ ਪੜਾਅ ਤਹਿਤ ਪਿਛਲੇ ਕਈ ਦਿਨਾਂ ਤੋਂ ਉਹ ਲਗਾਤਾਰ ਨੀਂਹ ਪੱਥਰ ਰੱਖੇ ਕੇ ਸੜਕਾਂ ਦੇ ਕੰਮ ਸ਼ੁਰੂ ਕਰਵਾ ਰਹੇ ਹਨ ਤੇ ਕਰੀਬ 60 ਸੜਕਾਂ ਦੇ ਨੀਂਹ ਰੱਖ ਕੇ ਕੰਮ ਸ਼ੁਰੂ ਕਰਵਾਏ ਜਾ ਰਹੇ ਹਨ।
ਇਸ ਮੌਕੇ ਸ਼੍ਰੀ ਗੋਇਲ ਨੇ ਜਿਹੜੀਆਂ ਸੜਕਾਂ ਦੇ ਨਵੀਨੀਕਰਨ ਲਈ ਨੀਂਹ ਪੱਥਰ ਰੱਖੇ, ਉਹਨਾਂ ਵਿੱਚ ਰਾਜਲਹੇੜੀ ਤੋਂ ਮੂਨਕ-ਪਾਤੜਾਂ ਰੋਡ — ਲਾਗਤ ਕਰੀਬ 43 ਲੱਖ ਰੁਪਏ, ਸਲੇਮਗੜ੍ਹ ਤੋਂ ਦੇਹਲਾਂ-ਭਾਠੂਆਂ ਸੜਕ — ਲਾਗਤ 56.13 ਲੱਖ ਰੁਪਏ, ਮੰਡਵੀ ਤੋਂ ਮਕ...








