ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਸਮੱਗਰੀ ਤੋ ਇਲਾਵਾ ਪਸ਼ੂਆਂ ਲਈ ਚਾਰਾ ਵੀ ਕਰਵਾਇਆ ਜਾ ਰਿਹਾ ਉਪਲੱਬਧ- ਹਰਜੋਤ ਬੈਂਸ
ਕੀਰਤਪੁਰ ਸਾਹਿਬ 10 ਸਤੰਬਰ ()
ਸ.ਹਰਜੋਤ ਸਿੰਘ ਬੈਂਸ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਰਹਿ ਰਹੇ ਲੋਕਾਂ ਦੀ ਮੱਦਦ ਲਈ ਵੱਡੇ ਪੱਧਰ ‘ਤੇ ਅੱਗੇ ਆ ਰਹੇ ਹਨ। ਉਨ੍ਹਾਂ ਨੇ ਪੰਜਾਬੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਹਿਯੋਗ ਹੜ੍ਹ ਪੀੜਤ ਪਰਿਵਾਰਾਂ ਅਤੇ ਪਸ਼ੂਆਂ ਲਈ ਬੇਹੱਦ ਕੀਮਤੀ ਹੈ। ਅਸੀ ਮਨੁੱਖੀ ਜੀਵਨ ਦੇ ਨਾਲ ਨਾਲ ਪਸ਼ੂਆਂ ਅਤੇ ਖਾਸ ਤੋਰ ਤੇ ਬੇਸਹਾਰਾ ਪਸ਼ੂਆਂ ਦੇ ਰੱਖ ਰਖਾਓ ਅਤੇ ਉਨ੍ਹਾਂ ਦੇ ਖਾਣ ਲਈ ਚਾਰੇ ਦਾ ਪ੍ਰਬੰਧ ਵੀ ਕਰ ਰਹੇ ਹਾਂ। ਸਾਡੇ ਵਲੰਟੀਅਰ ਨਿਰੰਤਰ ਪ੍ਰਭਾਵਿਤ ਇਲਾਕਿਆਂ ਵਿੱਚ ਚਾਰਾ ਅਤੇ ਅਚਾਰ ਚਾਰਾ ਵਿਤਰਣ ਕਰ ਰਹੇ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਅੱਜ ਸਵੇਰ ਤੋ ਹੀ ਚਾਰੇ/ਅਚਾਰ ਚਾਰਾ ਭੇਜ ਰਹੇ ਹਾਂ, ਜਿਹਨਾਂ ਨੂੰ ਪ੍ਰਭਾਵਿਤ ਇਲਾਕਿਆਂ ਵਿੱਚ ਵੰਡਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਚਾਰੇ/ਚਾਰਾ ਅਚਾਰ ਦੀ ਵੱਡੀ ਸਪਲਾਈ ਵੰਡੀ ਜਾ ਚੁੱਕੀ ਹੈ। ਹੜ੍ਹ ਕਾਰਨ ਫਸਲਾਂ ਅਤੇ ਪੱਠਿਆਂ ਦਾ ਨੁਕਸਾਨ ਹੋਇਆ ਹੈ, ਇਸ ਲਈ ਪਸ਼ੂਆਂ ਲਈ ਚਾਰਾ ਹੀ ਸਭ ਤੋਂ ਵੱਡੀ ਰਾਹਤ ਹੈ।
ਸ.ਬੈਂਸ ਨੇ ਕਿਹਾ ਕਿ...








