ਬੰਗਲੁਰੂ ਚ 7 ਨਵੰਬਰ ਨੂੰ ਦੂਜੀਆਂ ਰਾਸ਼ਟਰੀ ਪਾਈਥੀਅਨ ਖੇਡਾਂ ਮੌਕੇ ਹੋਣਗੇ ਕੌਮੀ ਗੱਤਕਾ ਮੁਕਾਬਲੇ
ਚੰਡੀਗੜ੍ਹ, 25 ਅਕਤੂਬਰ, 2025 : ਬੰਗਲੁਰੂ ਸ਼ਹਿਰ ਭਾਰਤ ਦੇ ਪ੍ਰਾਚੀਨ ਮਾਰਸ਼ਲ ਆਰਟਸ ਅਤੇ ਅਮੀਰ ਸੱਭਿਆਚਾਰਕ ਪਰੰਪਰਾਵਾਂ ਦੇ ਮੁਕਾਬਲੇ ਦੇਖਣ ਲਈ ਤਿਆਰ ਹੈ ਜਿੱਥੇ 7 ਤੋਂ 9 ਨਵੰਬਰ, 2025 ਤੱਕ ਦੇਸ਼ ਦੀਆਂ ਬੇਮਿਸਾਲ ਖੇਡ ਅਤੇ ਸੱਭਿਆਚਾਰਕ ਪ੍ਰਤਿਭਾਵਾਂ ਦਾ ਇੱਕ ਵੱਡਾ ਯਾਦਗਾਰੀ ਰਾਸ਼ਟਰੀ ਇਕੱਠ ਹੋਵੇਗਾ। ਇਹ ਵੱਕਾਰੀ ਸਮਾਗਮ ਦੂਜੀਆਂ ਰਾਸ਼ਟਰੀ ਸੱਭਿਆਚਾਰਕ ਪਾਈਥੀਅਨ ਖੇਡਾਂ ਮੌਕੇ ਦੇਸ਼ ਭਰ ਦੀਆਂ ਖੇਡਾਂ ਦੇ ਭਵਿੱਖਤ ਮਾਰਗ ਨੂੰ ਨਵਾਂ ਰੂਪ ਦੇਣ ਦੀ ਮਿਸਾਲ ਪੈਦਾ ਕਰੇਗਾ।
ਜੀਕੇਵੀਕੇ, ਯੂਨੀਵਰਸਿਟੀ ਆਫ਼ ਐਗਰੀਕਲਚਰਲ ਸਾਇੰਸਜ਼, ਬੰਗਲੌਰ ਵਿਖੇ ਇਸ ਰੋਮਾਂਚਕ ਖੇਡ ਉਤਸਵ ਦੌਰਾਨ, ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਏਸ਼ੀਅਨ ਗੱਤਕਾ ਫੈਡਰੇਸ਼ਨ ਨਾਲ ਸੰਬੰਧਿਤ ਦੇਸ਼ ਦੀ ਸਭ ਤੋਂ ਪੁਰਾਣੀ ਕੌਮੀ ਗੱਤਕਾ ਗਵਰਨਿੰਗ ਸੰਸਥਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨਜੀਏਆਈ), ਵੱਲੋਂ ਦੂਜੇ ਫੈਡਰੇਸ਼ਨ ਗੱਤਕਾ ਕੱਪ ਦੀ ਮੇਜ਼ਬਾਨੀ ਵੀ ਕਤਾ ਜਾਵੇਗੀ। ਇਹ ਸਮਾਗਮ ਪਾਈਥੀਅਨ ਕੌਂਸਲ ਆਫ਼ ਇੰਡੀਆ (ਪੀਸੀਆਈ) ਨਾਲ ਰਣਨੀਤਕ ਭਾਈਵਾਲੀ ਵਿੱਚ ਦੂਜੀਆਂ ਰਾਸ਼ਟਰੀ ਪਾਈਥੀਅਨ ਖੇਡਾਂ ਦੇ ਨਾਲ-ਨਾਲ ਆਯੋਜਿਤ ਕੀਤਾ ਜਾਵੇ...







