ਅਗਾਂਹਵਧੂ ਪਿੰਡ: ਜ਼ਿਲ੍ਹਾ ਮਾਨਸਾ ਦੇ 104 ਪਿੰਡਾਂ ‘ਚ ਹੋਇਆ 100 ਫੀਸਦੀ ਪਰਾਲੀ ਪ੍ਰਬੰਧਨ
ਮਾਨਸਾ, 23 ਨਵੰਬਰ
ਜ਼ਿਲ੍ਹਾ ਮਾਨਸਾ ਵਿੱਚ ਪਰਾਲੀ ਪ੍ਰਬੰਧਨ ਮੁਹਿੰਮ ਤਹਿਤ ਜਿੱਥੇ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਪਿਛਲੇ ਸਾਲ ਨਾਲੋਂ 48 ਫੀਸਦੀ ਘਟੇ ਹਨ, ਓਥੇ ਜ਼ਿਲ੍ਹੇ ਦਾ ਪਿੰਡ ਹੀਰੋਂ ਕਲਾਂ ਹਾਟਸਪਾਟ ਪਿੰਡ ਤੋਂ ਜ਼ੀਰੋ ਬਰਨਿੰਗ ਪਿੰਡ ਵਜੋਂ ਉਭਰਿਆ ਹੈ।
ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਆਈ ਏ ਐੱਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਰਾਲੀ ਪ੍ਰਬੰਧਨ ਮੁਹਿੰਮ ਤਹਿਤ ਜਿੱਥੇ ਕਿਸਾਨਾਂ ਨੂੰ ਲਗਾਤਾਰ ਜਾਗਰੂਕ ਕੀਤਾ ਗਿਆ, ਓਥੇ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਵੀ ਮੁਹਈਆ ਕਰਾਈ ਗਈ। ਓਨ੍ਹਾਂ ਅਗਾਂਹਵਧੂ ਪਿੰਡਾਂ ਦੇ ਕਿਸਾਨਾਂ ਦੀ ਸ਼ਲਾਘਾ ਕੀਤੀ।
ਸੈਟੇਲਾਈਟ ਅੰਕੜਿਆਂ ਅਨੁਸਾਰ ਜ਼ਿਲ੍ਹੇ ਵਿਚ ਸਾਲ 2023 ਵਿੱਚ (15 ਸਤੰਬਰ ਤੋਂ 22 ਨਵੰਬਰ ਦੌਰਾਨ) ਪਰਾਲੀ ਨੂੰ ਅੱਗ ਲਾਉਣ ਦੇ 2253 ਮਾਮਲੇ, ਸਾਲ 2024 ਦੌਰਾਨ 592, ਜਦਕਿ ਇਸ ਸਾਲ 304 ਮਾਮਲੇ ਆਏ ਹਨ, ਜੋ ਕਿ ਸਾਲ 2024 ਦੇ ਮੁਕਾਬਲੇ 48 ਫੀਸਦੀ ਘੱਟ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ 244 ਪਿੰਡਾਂ ਵਿਚੋਂ 104 ਪਿੰਡ ਅਜਿਹੇ ਹਨ, ਜਿੱਥੇ 100 ਫ਼ੀਸਦੀ ਪਰਾਲੀ ਪ੍ਰਬੰਧਨ ਹੋਇਆ ਹੈ ਤੇ ਪ...








