ਫਰੀਦਕੋਟ ਵਿੱਚ ਪਾਕਿਸਤਾਨ-ਸਮਰਥਿਤ ਡਰੱਗ ਕਾਰਟੇਲ ਨਾਲ ਸਬੰਧਤ ਇਕ ਫੌਜੀ ਜਵਾਨ, ਬਰਖਾਸਤ ਪੁਲਿਸ ਮੁਲਾਜ਼ਮ ਸਮੇਤ ਛੇ ਵਿਅਕਤੀ 4.8 ਕਿਲੋਗ੍ਰਾਮ ਹੈਰੋਇਨ ਅਤੇ ਪਿਸਤੌਲ ਨਾਲ ਕਾਬੂ
ਚੰਡੀਗੜ੍ਹ/ਫਰੀਦਕੋਟ, 22 ਫਰਵਰੀ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੌਰਾਨ ਵੱਡੀ ਸਫ਼ਲਤਾ ਦਰਜ ਕਰਦਿਆਂ ਫ਼ਰੀਦਕੋਟ ਪੁਲਿਸ ਨੇ ਪਾਕਿਸਤਾਨ-ਸਮਰਥਿਤ ਅੰਤਰਰਾਸ਼ਟਰੀ ਡਰੱਗ ਕਾਰਟੇਲ ਦਾ ਪਰਦਾਫਾਸ਼ ਕਰਦੇ ਹੋਏ ਇੱਕ ਫੌਜੀ ਜਵਾਨ ਅਤੇ ਬਰਖ਼ਾਸਤ ਪੁਲਿਸ ਮੁਲਾਜ਼ਮ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 4.8 ਕਿਲੋ ਹੈਰੋਇਨ ਅਤੇ ਇੱਕ .30 ਬੋਰ ਪਿਸਤੌਲ ਸਮੇਤ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਕੀਤੇ । ਇਹ ਜਾਣਕਾਰੀ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜਰਨੈਲ ਸਿੰਘ ਉਰਫ ਗੋਲਡੀ ਵਾਸੀ ਲੁਧਿਆਣਾ , ਜੋ ਇਸ ਸਮੇਂ ਭਾਰਤੀ ਫੌਜ ਵਿੱਚ ਸੇਵਾ ਨਿਭਾ ਰਿਹਾ ਹੈ, ਅਮਰਦੀਪ ਸਿੰਘ ਉਰਫ ਬਾਕਸਰ (ਬਰਖਾਸਤ ਪੀਏਪੀ ਕੇਡਰ ਮੁਲਾਜ਼ਮ) ਅਤੇ ਡਿੰਪਲ ਰਾਣੀ ਵਾਸੀ ਫਿਰੋਜ਼ਪੁਰ, ਰਮਨਦੀਪ ਕੌਰ, ਸਰਬਜੀਤ ਸਿੰਘ ਉਰਫ ਸੱਬਾ ਅਤੇ ਅੰਮ੍ਰਿਤਪਾਲ ਸਿੰਘ ਉਰਫ ਅਭਿਜੋਤ ਸਾਰੇ ਵਾਸੀ ਮੋਗਾ ਵਜੋਂ ਹੋਈ ਹੈ। ਨਸ਼ੀਲੇ ਪਦਾਰਥਾਂ ਦ...








