ਸਹੀ ਖੁਰਾਕ ਪਹਿਲੀ ਦਵਾਈ ਹੈ
ਚੰਡੀਗੜ੍ਹ, 14 ਨਵੰਬਰ:
ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਅੱਜ ਸੈਕਟਰ 26, ਮਗਸੀਪਾ ਵਿਖੇ "ਭੋਜਨ ਹੀ ਦਵਾਈ ਹੈ" ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ, ਜਿਸਦਾ ਉਦੇਸ਼ ਮਿਆਰੀ ਸਿਹਤ ਤੇ ਸਿਹਤਮੰਦ ਜੀਵਨਸ਼ੈਲੀ ਯਕੀਨੀ ਬਣਾਉਣਾ ਹੈ। ਇਸ ਸੈਮੀਨਾਰ ਦੌਰਾਨ ਸੂਬਾ ਵਾਸੀਆਂ ਦਰਮਿਆਨ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਪੈਦਾ ਕਰਨ ‘ਤੇ ਧਿਆਨ ਕੇਂਦਰਿਤ ਕਰਦਿਆਂ ‘ਸਹੀ ਭੋਜਨ ਹੀ ਪਹਿਲੀ ਦਵਾਈ ਹੈ’, ਵਿਸ਼ੇ ‘ਤੇ ਮੁੱਖ ਤੌਰ ‘ਤੇ ਚਰਚਾ ਕੀਤੀ ਗਈ।
ਲੁਧਿਆਣਾ ਤੋਂ ਡਾ. ਵਿਪਨ ਭਾਰਗਵ ਨੇ ਕਿਹਾ ਕਿ ਇਸ ਨੁਕਤੇ ਨੂੰ ਉਜਾਗਰ ਕਰਦਿਆਂ ਪੌਸ਼ਟਿਕ ਭੋਜਨ ਖਾਣ ਦਾ ਸੁਨੇਹਾ ਜ਼ਮੀਨੀ ਪੱਧਰ ਤੱਕ ਪਹੁੰਚਾਉਣਾ ਯਕੀਨੀ ਬਣਾਉਣਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਸਰੀਰ ਵਿੱਚ ਆਪਣੀ ਪਾਲਣਾ ਖੁਦ ਕਰਨ ਦੀ ਇੱਕ ਵਿਸ਼ੇਸ਼ ਵਿਧੀ ਹੈ ਪਰ ਸਿਰਫ਼ ਇਸਨੂੰ ਸਹੀ ਮਾਤਰਾ ਵਿੱਚ ਖੁਰਾਕ ਦੇਣ ਦੀ ਲੋੜ ਹੈ। ਉਨ੍ਹਾਂ ਨੇ ਘਰ, ਸਕੂਲ ਅਤੇ ਪਿੰਡ ਪੰਚਾਇਤ ਪੱਧਰ 'ਤੇ ਨਿਊਟ੍ਰਿਸ਼ਨ ਹੱਟਸ ਅਤੇ ਨਿਊਟ੍ਰਿਸ਼ਨ ਪੁਆਇੰਟਸ ਹੋਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਡਾ. ਭਾਰਗਵ ਨੇ ਅੱਗੇ ਕਿਹਾ ਕਿ ਪੌਦਿਆਂ 'ਤੇ ਆਧਾਰਿਤ ਕੁਦਰਤੀ ਸਬਜ਼ੀਆਂ ਅਤੇ ਘਰ...








