ਬਲਾਕ ਖਡੂਰ ਸਾਹਿਬ ਵਿਖੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਿਸਾਨ ਗੋਸ਼ਟੀ ਦਾ ਆਯੋਜਨ
ਖਡੂਰ ਸਾਹਿਬ, 21ਮਈ : ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਤੇਜਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੁਆਰਾ ਝੋਨੇ ਦੀ ਸਿੱਧੀ ਬਿਜਾਈ, ਖ਼ਾਦਾਂ ਦੀ ਸੁਚੱਜੀ ਵਰਤੋ, ਫਲਦਾਰ ਬੂਟਿਆਂ, ਸਬਜ਼ੀਆਂ ਅਤੇ ਵਿਭਾਗੀ ਸਕੀਮਾਂ ਸਬੰਧੀ ਜਾਗਰੂਕ ਕਰਨ ਹਿੱਤ ਆਤਮਾ ਸਕੀਮ ਤਹਿਤ ਖਡੂਰ ਸਾਹਿਬ ਵਿਖੇ ਕਿਸਾਨ ਗੋਸ਼ਠੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਡਾ. ਭੁਪਿੰਦਰ ਸਿੰਘ, ਡਾ. ਯਾਦਵਿੰਦਰ ਸਿੰਘ ਬੀ.ਟੀ.ਐਮ , ਡਾ. ਰੁਪਿੰਦਰਜੀਤ ਸਿੰਘ ਏ.ਈ.ਓ, ਡਾ. ਗੁਰਪ੍ਰੀਤ ਸਿੰਘ ਏ.ਈ.ਓ ਅਤੇ ਪੀ.ਏ.ਯੂ ਲੁਧਿਆਣਾ ਦੇ ਤਰਨ ਤਾਰਨ ਸਥਿਤ ਜ਼ਿਲ੍ਹਾ ਪ੍ਰਸਾਰ ਮਾਹਿਰ ਡਾ. ਪਰਵਿੰਦਰ ਸਿੰਘ, ਡਾ. ਪਰਮਿੰਦਰ ਸਿੰਘ ਸੰਧੂ, ਡਾ. ਪਰਮਿੰਦਰ ਕੌਰ ਅਤੇ ਡਾ. ਸਵਰੀਤ ਖਹਿਰਾ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਰਵਾਇਤੀ ਤਕਨੀਕ ਨਾਲੋਂ ਸੌਖੀ, ਸਸਤੀ ਹੈ ਅਤੇ ਇਸ ਨਾਲ ਵਾਧੂ ਪਾਣੀ ਜ਼ਮੀਨ ਵਿੱਚ ਰਿਚਾਰਜ ਹੋ ਜਾਂਦਾ ਹੈ। ਇਸ ਤਕਨੀਕ ਤੋਂ ਵਧੀਆ ਨਤੀਜੇ ਲੈਣ ਲਈ ਪ੍ਰਮਾਣਿਤ 8 ਤੋਂ 10 ਕਿਲੋ ਬੀਜ ਨੂੰ ਪੋਟਾਸ਼ੀਅਮ ਨਾਈਟਰੇਟ ਅਤੇ ਸਪਰਿੰਟ ਨ...








