ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ
ਚੰਡੀਗੜ੍ਹ/ ਸੁਨਾਮ, 14 ਸਤੰਬਰ
ਪੰਜਾਬ ਵਿੱਚ ਆਪਣੀ ਕਿਸਮ ਦੇ ਪਹਿਲੇ ਅਤੇ ਵਿਲੱਖਣ ਢਾਂਚਾਗਤ ਵਿਕਾਸ ਨੂੰ ਰੂਪਮਾਨ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ, ਪੰਜਾਬ ਦੇ ਪ੍ਰਧਾਨ, ਸ਼੍ਰੀ ਅਮਨ ਅਰੋੜਾ ਨੇ ਅੱਜ ਸੁਨਾਮ ਵਿਧਾਨ ਸਭਾ ਹਲਕੇ ਦੇ ਚੀਮਾ ਮੰਡੀ ਵਿਖੇ ਖੇਡ ਕੰਪਲੈਕਸ ਨਾਲ ਲੈਸ ਅਤਿ ਆਧੁਨਿਕ ਬੱਸ ਸਟੈਂਡ ਲੋਕਾਂ ਨੂੰ ਸਮਰਪਿਤ ਕੀਤਾ ਹੈ। ਇਸ ਵਿਲੱਖਣ ਪ੍ਰੋਜੈਕਟ ਦੀ ਤਰਤੀਬ ਵੀ ਸ਼੍ਰੀ ਅਮਨ ਅਰੋੜਾ ਦੀ ਦੂਰਅੰਦੇਸ਼ੀ ਸੋਚ ਤੇ ਯੋਜਨਾ ਨਾਲ ਹੀ ਹੋਂਦ ਵਿੱਚ ਆਈ ਹੈ।
ਇਹ ਪ੍ਰੋਜੈਕਟ ਜਨਤਾ ਨੂੰ ਸਮਰਪਿਤ ਕਰਨ ਤੋਂ ਬਾਅਦ, ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ 5.06 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਇਹ ਅਤਿ-ਆਧੁਨਿਕ ਬੱਸ ਸਟੈਂਡ, 16.555 ਵਰਗ ਫੁੱਟ ਦੇ ਵਿਸ਼ਾਲ ਖੇਤਰ ਵਿੱਚ ਫੈਲਿਆ ਹੋਇਆ ਹੈ, ਜੋ ਬੁਨਿਆਦੀ ਢਾਂਚੇ ਨੂੰ ਇੱਕ ਜੀਵੰਤ ਕਮਿਊਨਿਟੀ ਹੱਬ ਵਜੋਂ ਮੁੜ ਪਰਿਭਾਸ਼ਤ ਕਰਦਾ ਹੈ, ਜੋ ਸਿਰਫ਼ ਇੱਕ ਆਵਾਜਾਈ ਸਹੂਲਤ ਤੋਂ ਪਰੇ ਹੈ।
ਸ਼੍ਰੀ ਅਰੋੜਾ ਨੇ ਕਿਹਾ, "ਖੇਡ ਸਹੂਲਤਾਂ ਨਾਲ ਲਾਸ ਇਹ ਆਪਣੀ ਕਿਸਮ ਦਾ ਪਹਿਲਾ ਬੱਸ ਸਟੈਂਡ ਮਾਡਲ ਵਜੋਂ ਜਨਤਾ ਨੂੰ ਇਸ ਦੀ ਵੱਧ ਤੋਂ ਵੱਧ ਵਰਤੋਂ ਕਰਨ ...








