ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ 12 ਸਾਲਾਂ ਬਾਅਦ ਬੈਲ ਗੱਡੀਆਂ ਦੀਆਂ ਦੌੜਾਂ ਦੀ ਸ਼ੁਰੂਆਤ ਨਾਲ ਕਿਲਾ ਰਾਏਪੁਰ ਪੇਂਡੂ ਓਲੰਪਿਕ-2026 ਕੀਤਾ ਉਦਘਾਟਨ
ਚੰਡੀਗੜ੍ਹ/ ਕਿਲਾ ਰਾਏਪੁਰ (ਲੁਧਿਆਣਾ), 17 ਫਰਵਰੀ:
ਕਿਲਾ ਰਾਏਪੁਰ ਪੇਂਡੂ ਓਲੰਪਿਕ-2026 ਮੰਗਲਵਾਰ ਨੂੰ ਲੁਧਿਆਣਾ ਵਿੱਚ ਬਹੁਤ ਉਤਸ਼ਾਹ ਅਤੇ ਧੂਮਧਾਮ ਨਾਲ ਸ਼ੁਰੂ ਹੋਇਆ ਜੋ ਕਿ 12 ਸਾਲਾਂ ਦੇ ਅੰਤਰਾਲ ਤੋਂ ਬਾਅਦ ਪ੍ਰਸਿੱਧ ਬੈਲ ਗੱਡੀਆਂ ਦੌੜਾਂ ਦੇ ਪੁਨਰ ਸੁਰਜੀਤੀ ਨੂੰ ਦਰਸਾਉਂਦਾ ਹੈ।
ਇਹਨਾਂ ਖੇਡਾਂ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪਿੰਡ ਕਿਲਾ ਰਾਏਪੁਰ ਦੇ ਖੇਡ ਸਟੇਡੀਅਮ ਵਿੱਚ ਕੀਤਾ। ਇਨ੍ਹਾਂ ਵਿਸ਼ਵ-ਪ੍ਰਸਿੱਧ ਬੈਲ ਗੱਡੀਆਂ ਦੀਆਂ ਦੌੜਾਂ ਦੇ ਮੁੜ ਸ਼ੁਰੂ ਹੋਣ ਨਾਲ ਲੋਕਾਂ/ਦਰਸ਼ਕਾਂ ਦਾ ਬਹੁਤ ਭਾਰੀ ਇਕੱਠ ਹੋਇਆ। ਜਿਸ ਨਾਲ ਦਰਸ਼ਕ ਪੰਜਾਬ ਅਤੇ ਬਾਹਰੋਂ ਇਸ ਰੋਮਾਂਚਕ ਖੇਡ ਨੂੰ ਦੇਖਣ ਲਈ ਪਹੁੰਚੇ ਜੋ ਸੂਬੇ ਦੇ ਪੇਂਡੂ ਵਿਰਾਸਤ ਵਿੱਚ ਡੂੰਘਾਈ ਨਾਲ ਜੜ੍ਹਾਂ ਰੱਖਦੇ ਹਨ।
ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਡਾ. ਕੇ.ਐਨ.ਐਸ. ਕੰਗ ਦੇ ਨਾਲ ਕੈਬਨਿਟ ਮੰਤਰੀ ਖੁੱਡੀਆਂ ਨੇ ਬੈਲ-ਗੱਡੀਆਂ ਦੀਆਂ ਦੌੜਾਂ ਦੀ ਸੱਭਿਆਚਾਰਕ ਮਹੱਤਤਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਹ ਪੰਜਾਬ ਦੇ ਇਤਿਹਾਸਕ ਅਤੇ ਰਵਾਇਤੀ ਪੇਂਡੂ ਜੜ੍ਹਾਂ ਨਾਲ ਮਜ਼ਬੂਤ ਸਬੰਧ ਰੱਖਦੀਆ ਹਨ। ਉਨ੍ਹਾਂ ਨੇ ਮੁੱ...








