ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਹਾਈ ਪਾਵਰ ਪਰਚੇਜ਼ ਕਮੇਟੀ ਦੀ ਮੀਟਿੰਗ
ਚੰਡੀਗੜ੍ਹ, 20 ਅਪ੍ਰੈਲ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਾਈ ਪਾਵਰ ਪਰਚੇਜ਼ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿੱਓ ਤਿੰਨ ਏਜੰਡੇ ਰੱਖੇ ਗਏ ਜਿਸ ਵਿੱਚੋਂ ਦੋ ਏਜੰਡਿਆਂ ਨੂੰ ਅੰਤਮ ਰੂਪ ਦਿੱਤਾ ਗਿਆ।
ਹਾਈ ਪਾਵਰ ਪਰਚੇਜ਼ ਕਮੇਟੀ ਦੀ ਮੀਟਿੰਗ ਵਿੱਚ ਹਰਿਆਣਾ ਬਿਜਲੀ ਵੰਡ ਨਿਗਮ ਦੇ 220 ਕੇਵੀ ਦੇ ਟ੍ਰਾਂਸਫਾਰਮਰਾਂ ਲਈ ਐਸਐਫ 6 ਗੈਸ ਸਰਕਿਟ ਬ੍ਰੇਕਰ ਦੀ ਖਰੀਦ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ। ਇੰਨ੍ਹਾਂ ਟ੍ਰਾਂਸਫਾਰਮਰਾਂ ਲਈ 41 ਗੈਸ ਸਰਕਿਟ ਬ੍ਰੇਕਰ ਖਰੀਦੇ ਜਾਣਗੇ ਤਾਂ ਜੋ ਕਿਸੇ ਵੀ ਐਮਰਜੈਂਸੀ ਹਾਲਾਤ ਵਿੱਚ ਇੰਨ੍ਹਾਂ ਦੀ ਨਿਯਮਤ ਸਪਲਾਈ ਯਕੀਨੀ ਕੀਤੀ ਜਾ ਸਕੇਗੀ। ਇਸ ਲਈ ਬਿਜਲੀ ਵੰਡ ਨਿਗਮ ਨੂੰ ਲਗਭਗ 918.4 ਲੱਖ ਰੁਪਏ ਦੀ ਲਾਗਤ ਨਾਲ ਸਰਕਿਟ ਬ੍ਰੇਕਰ ਖਰੀਦੇ ਜਾਣਗੇ।
ਇਸੀ ਤਰ੍ਹਾ ਹਿਸਾਰ ਵਿੱਚ ਇੰਟੀਗ੍ਰੇਟੇਡ ਮੈਨੂਫੈਕਚਰਿੰਗ ਕਲਸਟਰ ਵਿੱਚ ਇੰਫ੍ਰਾਸਟਕਚਰ ਵਿਕਸਿਤ ਕਰਨ ਤੇ ਨਵੇਂ ਵਾਹਨਾਂ ਲਹੀ ਪ੍ਰੋਗਰਾਮ ਮੈਨੇਜਰ ਵਜੋ ਕੰਮ ਕਰਨ ਤਹਿਤ ਸਲਾਹਕਾਰ ਦੀ ਨਿਯੁਕਤੀ ਨੂੰ ਵੀ ਮੰਜੂਰੀ ਪ੍ਰਦਾਨ ਕੀਤੀ ਗਈ। ਇਸ ਤਰ੍ਹਾ ਹਿਸਾਰ ਵਿੱਚ ਬਨਣ ਵਾਲੇ ਮੈਨੂਫੈਚਰਿੰਗ ...








