RCB ਕੋਚ ਐਂਡੀ ਫਲਾਵਰ ਨੂੰ ਲੱਗਿਆ ਜ਼ੁਰਮਾਨਾ, MI ਦੇ ਖ਼ਿਲਾਫ਼ ਮੈਚ ਦੌਰਾਨ ਕੀਤੀ ਸੀ ਇਹ ਵੱਡੀ ਗਲਤੀ
RCB Head Coach Fined:ਰਾਇਲ ਚੈਲੇਂਜਰਜ਼ ਬੰਗਲੌਰ (RCB) ਦੇ ਮੁੱਖ ਕੋਚ ਐਂਡੀ ਫਲਾਵਰ ਦੀ ਇੱਕ ਮੈਚ ਦੌਰਾਨ ਚੌਥੇ ਅੰਪਾਇਰ ਨਾਲ ਬਹਿਸ ਕਰਨਾ ਮਹਿੰਗਾ ਪੈਂਦਾ ਦਿਖਾਈ ਦਿੱਤਾ ਹੈ। ਬੀਸੀਸੀਆਈ ਨੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਮੁੰਬਈ ਇੰਡੀਅਨਜ਼ ਖ਼ਿਲਾਫ਼ ਮੈਚ ਦੌਰਾਨ ਚੌਥੇ ਅੰਪਾਇਰ ਨਾਲ ਹੋਈ ਬਹਿਸ ਲਈ ਉਨ੍ਹਾਂ ਨੂੰ ਮੈਚ ਫੀਸ ਦਾ 15 ਪ੍ਰਤੀਸ਼ਤ ਜ਼ੁਰਮਾਨਾ ਲਗਾਇਆ ਗਿਆ ਹੈ। ਫਲਾਵਰ ਨੂੰ ਆਈਪੀਐਲ ਆਚਾਰ ਸੰਹਿਤਾ ਦੇ ਪੱਧਰ 1 ਦੀ ਉਲੰਘਣਾ ਕਰਨ ਲਈ ਉਨ੍ਹਾਂ ਦੀ ਮੈਚ ਫੀਸ ਦਾ 15 ਪ੍ਰਤੀਸ਼ਤ ਜ਼ੁਰਮਾਨਾ ਲਗਾਇਆ ਗਿਆ ਹੈ।
ਕਿਹੜੀ ਗਲਤੀ ਕਰਨੀ ਪਈ ਮਹਿੰਗੀ ?
ਆਈਪੀਐਲ ਨੇ ਇੱਕ ਬਿਆਨ ਵਿੱਚ ਕਿਹਾ, "ਐਂਡੀ ਨੂੰ ਆਈਪੀਐਲ ਆਚਾਰ ਸੰਹਿਤਾ ਦੀ ਧਾਰਾ 2.3 ਦੀ ਉਲੰਘਣਾ ਕਰਦਾ ਪਾਇਆ ਗਿਆ, ਜੋ ਕਿ 'ਮੈਚ ਦੌਰਾਨ ਅਸ਼ਲੀਲ ਭਾਸ਼ਾ ਦੀ ਵਰਤੋਂ' ਨਾਲ ਸਬੰਧਤ ਹੈ। ਨਤੀਜੇ ਵਜੋਂ, ਉਸਨੂੰ ਉਸਦੀ ਮੈਚ ਫੀਸ ਦਾ 15 ਪ੍ਰਤੀਸ਼ਤ ਜ਼ੁਰਮਾਨਾ ਲਗਾਇਆ ਗਿਆ ਹੈ।"
ਅੰਪਾਇਰ ਨਾਲ ਬਹਿਸ ਕਿਉਂ?
ਇਹ ਘਟਨਾ 17.2 ਓਵਰ ਵਿੱਚ ਵਾਪਰੀ, ਜਦੋਂ ਐਂਡੀ ਨੇ ਕਰੁਣਾਲ ਪੰਡਯਾ ਨਾਲ ਸਬੰਧਤ ਵਿਵਾਦਪੂਰਨ ਬਾਊਂਡਰੀ ਕਾਲ ਤੋਂ ਬਾਅਦ ਚੌਥੇ ਅੰਪਾ...








