ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਨੌਜਵਾਨ ਬਾਲਗਾਂ ਨੇ ਕਰਵਾਇਆ ਸਭ ਤੋਂ ਵੱਧ ਕੈਸ਼ਲੈੱਸ ਦਿਲ ਸਬੰਧੀ ਬਿਮਾਰੀਆਂ ਦਾ ਇਲਾਜ; 135 ਮਰੀਜ਼ਾਂ ਨੂੰ 2.71 ਕਰੋੜ ਰੁਪਏ ਦੇ ਇਲਾਜ ਦਾ ਮਿਲਿਆ ਲਾਭ
ਚੰਡੀਗੜ੍ਹ, 19 ਜੁਲਾਈ:ਫਾਜ਼ਿਲਕਾ ਜ਼ਿਲ੍ਹੇ ਦੇ 58 ਸਾਲਾ ਮਨਜੀਤ ਸਿੰਘ ਕਈ ਹਫ਼ਤਿਆਂ ਤੱਕ ਛਾਤੀ ਵਿੱਚ ਹੋ ਰਹੀ ਤਕਲੀਫ਼ ਨੂੰ ਆਮ ਥਕਾਵਟ ਸਮਝ ਕੇ ਨਜ਼ਰਅੰਦਾਜ਼ ਕਰਦੇ ਰਹੇ। ਪਰ ਜਦੋਂ ਛਾਤੀ ਦਾ ਦਰਦ ਵਾਰ-ਵਾਰ ਹੋਣ ਲੱਗਾ ਅਤੇ ਥੋੜ੍ਹਾ ਜਿਹਾ ਤੁਰਨ ’ਤੇ ਵੀ ਬੇਚੈਨੀ ਮਹਿਸੂਸ ਹੋਣ ਲੱਗੀ ਫਿਰ ਉਨ੍ਹਾਂ ਨੇ ਡਾਕਟਰੀ ਜਾਂਚ ਕਰਵਾਈ। ਜਾਂਚ ਵਿੱਚ ਪਤਾ ਲੱਗਿਆ ਕਿ ਉਨ੍ਹਾਂ ਦੇ ਦਿਲ ਦੀ ਇੱਕ ਕੋਰੋਨਰੀ ਧਮਨੀ ਵਿੱਚ ਰੁਕਾਵਟ ਸੀ ਅਤੇ ਤੁਰੰਤ ਇਲਾਜ ਦੀ ਲੋੜ ਸੀ। ਕੁਝ ਹੀ ਘੰਟਿਆਂ ਵਿੱਚ ਉਨ੍ਹਾਂ ਨੂੰ ਕੈਥੇਟਰਾਈਜ਼ੇਸ਼ਨ ਲੈਬ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਐਂਜੀਓਪਲਾਸਟੀ ਕਰਕੇ ਸਟੈਂਟ ਪਾਇਆ ਅਤੇ ਉਨ੍ਹਾਂ ਦੇ ਦਿਲ ਵਿੱਚ ਖ਼ੂਨ ਦਾ ਪ੍ਰਵਾਹ ਮੁੜ ਬਹਾਲ ਕਰ ਦਿੱਤਾ।
ਮਨਜੀਤ ਸਿੰਘ ਦਾ ਮਾਮਲਾ ਸਮੇਂ ਸਿਰ ਇਲਾਜ ਦੀ ਮਹੱਤਤਾ ਨੂੰ ਦਰਸਾਉਂਦਾ ਹੈ, ਜਦਕਿ ਸਰਕਾਰੀ ਅੰਕੜੇ ਇਹ ਵੀ ਦੱਸਦੇ ਹਨ ਕਿ ਦਿਲ ਦੀਆਂ ਬੀਮਾਰੀਆਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਵੀ ਪ੍ਰਭਾਵਿਤ ਕਰ ਰਹੀਆਂ ਹਨ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 17 ਤੋਂ 35 ਸਾਲ ਉਮਰ ਵਰਗ ਦੇ ਨੌਜਵਾਨ ਬਾਲਗਾਂ ਦੀ, ਕੈਸ਼ਲੈੱਸ ਦਿਲ ਦੇ ਇਲਾਜ ਕਰਵਾਉਣ ...








