ਸੰਗਰੂਰ ਪੁਲਿਸ ਵੱਲੋਂ ਸਨੈਚਿੰਗ ਗਰੋਹ ਦਾ 24 ਘੰਟਿਆਂ ਅੰਦਰ ਪਰਦਾਫਾਸ਼; 05 ਮੁਲਜ਼ਮ ਕਾਬੂ
ਸੰਗਰੂਰ, 28 ਮਈ- ਡਾ. ਰਵਜੋਤ ਗਰੇਵਾਲ, ਐਸ.ਐਸ.ਪੀ, ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਿਟੀ-1 ਸੰਗਰੂਰ ਦੇ ਏਰੀਆ ਵਿੱਚ ਚੋਰੀ/ਸਨੈਚਿੰਗ ਦੀ ਵਾਰਦਾਤ ਟਰੇਸ ਕਰਕੇ 05 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ, ਉਨ੍ਹਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਤੇ ਦਾਹ ਲੋਹਾ, ਚੋਰੀਸ਼ੁਦਾ ਮੋਬਾਈਲ ਫੋਨ ਅਤੇ ਨਗਦੀ ਬ੍ਰਾਮਦ ਕਰਾਈ ਗਈ।
ਡਾ. ਰਵਜੋਤ ਗਰੇਵਾਲ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 25.05.2026 ਨੂੰ ਅਮਿਤ ਕੁਮਾਰ ਉਰਫ ਅਮਿਤ ਵਾਸੀ ਸੰਗਰੂਰ ਨੇ ਇਤਲਾਹ ਦਿੱਤੀ ਕਿ ਉਹ ਆਪਣੀ ਸਕੂਟਰੀ ਨੰਬਰ ਪੀ.ਬੀ. 13 ਬੀ.ਆਰ 4783 ਮਾਰਕਾ ਜੂਪੀਟਰ 'ਤੇ ਸੁਨਾਮ ਤੋਂ ਘਰ ਸੰਗਰੂਰ ਵਾਪਸ ਆ ਰਿਹਾ ਸੀ ਤਾਂ ਫੋਕਲ ਪੁਆਇੰਟ ਸੁਨਾਮ ਰੋਡ ਸੰਗਰੂਰ ਪਾਸ ਉਸ ਦੇ ਪਿੱਛੋਂ 03 ਨਾਮਲੂਮ ਨੌਜਵਾਨ ਸਪਲੈਡਰ ਪਰ ਆਏ, ਜਿਨ੍ਹਾਂ ਦੇ ਮੂੰਹ ਪਰਨਿਆ ਨਾਲ ਬੰਨੇ ਹੋਏ ਸਨ। ਜਿਨ੍ਹਾਂ ਨੇ ਮੁਦੱਈ ਨੂੰ ਘੇਰ ਕੇ ਉਸਦੀ ਗਰਦਨ ਪਰ ਲੋਹੇ ਦਾ ਦਾਹ ਰੱਖ ਕੇ ਜੇਬ ਵਿੱਚੋਂ ਝਪਟ ਮਾਰ ਕੇ ਉਸਦਾ ਮੋਬਾਈਲ ਫ...








