ਵਿਨੇਸ਼ ਫੋਗਾਟ ਖਿਲਾਫ਼ ਸੁਪਰੀਮ ਕੋਰਟ ਪੁੱਜਿਆ ਕੁਸ਼ਤੀ ਮਹਾਸੰਘ! ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ
ਨਵੀਂ ਦਿੱਲੀ: ਭਾਰਤੀ ਕੁਸ਼ਤੀ ਸੰਘ (WFI) ਨੇ ਪਹਿਲਵਾਨ ਵਿਨੇਸ਼ ਫੋਗਾਟ ਨੂੰ ਏਸ਼ੀਅਨ ਖੇਡਾਂ 2026 ਦੇ ਚੋਣ ਟਰਾਇਲਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦੇਣ ਵਾਲੇ ਦਿੱਲੀ ਹਾਈ ਕੋਰਟ ਦੇ ਆਦੇਸ਼ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਇਸ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਜਸਟਿਸ ਪੀ.ਐਸ. ਨਰਸਿਮਹਾ ਅਤੇ ਆਲੋਕ ਅਰਾਧੇ ਦੀ ਬੈਂਚ ਦੇ ਸਾਹਮਣੇ ਹੋਣ ਦੀ ਉਮੀਦ ਹੈ।
ਹਾਈ ਕੋਰਟ ਦੇ ਇੱਕ ਡਿਵੀਜ਼ਨ ਬੈਂਚ ਨੇ 22 ਮਈ ਨੂੰ ਵਿਨੇਸ਼ ਫੋਗਾਟ ਨੂੰ ਆਉਣ ਵਾਲੇ ਏਸ਼ੀਆਈ ਖੇਡਾਂ ਦੇ ਟਰਾਇਲਾਂ ਵਿੱਚ ਹਿੱਸਾ ਲੈਣ ਲਈ ਹਰੀ ਝੰਡੀ ਦੇ ਦਿੱਤੀ ਸੀ। ਹਾਈ ਕੋਰਟ ਨੇ ਕਿਹਾ ਸੀ ਕਿ WFI ਦੀ ਚੋਣ ਨੀਤੀ ਪੱਖਪਾਤੀ ਅਤੇ ਬਾਹਰ ਕੱਢਣ ਵਾਲੀ ਸੀ ਕਿਉਂਕਿ ਇਸ ਨੇ ਵਿਨੇਸ਼ ਵਰਗੀ ਨਾਮਵਰ ਖਿਡਾਰਣ 'ਤੇ ਵਿਚਾਰ ਕਰਨ ਦੀ ਗੁੰਜਾਇਸ਼ ਨਹੀ ਸੀ, ਜੋ ਜਣੇਪਾ ਛੁੱਟੀ (ਮਾਂ ਬਣਨ ਦੇ ਬ੍ਰੇਕ ਤੋਂ ਬਾਅਦ) ਤੋਂ ਵਾਪਸ ਆ ਰਹੀ ਸੀ।
ਹਾਈ ਕੋਰਟ ਨੇ ਜ਼ੋਰ ਦੇ ਕੇ ਕਿਹਾ ਕਿ ਕਾਨੂੰਨ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਣੇਪਾ ਵਿਨੇਸ਼ ਵਰਗੀਆਂ ਮਹਿਲਾ ਐਥਲੀਟਾਂ ਨੂੰ ਖੇਡ ਤੋਂ ਬਾਹਰ ਕਰਨ ਦਾ ਆਧਾਰ ਨਾ ਬਣੇ। ਹਾਈ ਕੋਰਟ ਨੇ ਇਹ ਵੀ ਜ਼ੋਰ ਦਿੱਤ...








