‘ਵਿਲੇਜ ਡਿਫੈਂਸ ਕਮੇਟੀਆਂ’ ਦੇ ਸਹੁੰ ਚੁੱਕ ਸਮਾਗਮ ‘ਤੇ ਵਿਰੋਧੀਆਂ ਦੀ ਬੁਖਲਾਹਟ ਉਨ੍ਹਾਂ ਦੀ ਨਸ਼ਾ-ਸਮਰਥਕ ਮਾਨਸਿਕਤਾ ਦਾ ਸਬੂਤ: ਬਲਤੇਜ ਪੰਨੂ
ਚੰਡੀਗੜ੍ਹ, 16 ਫਰਵਰੀ 2026
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਮੋਗਾ ਦੇ ਕਿੱਲੀ ਚਾਹਲਾਂ ਵਿਖੇ ਕਰਵਾਏ ਗਏ ਵਿਲੇਜ ਡਿਫੈਂਸ ਕਮੇਟੀਆਂ ਦੇ ਸਹੁੰ ਚੁੱਕ ਸਮਾਗਮ 'ਤੇ ਵਿਰੋਧੀ ਧਿਰ ਵੱਲੋਂ ਉਠਾਏ ਜਾ ਰਹੇ ਸਵਾਲਾਂ 'ਤੇ ਤਿੱਖਾ ਪਲਟਵਾਰ ਕੀਤਾ ਹੈ। ਪੰਨੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਤੋਂ ਵਿਰੋਧੀਆਂ ਨੂੰ ਇੰਨੀ ਤਕਲੀਫ਼ ਹੋ ਰਹੀ ਹੈ ਕਿ ਉਨ੍ਹਾਂ ਨੇ ਬਿਨਾਂ ਵਜ੍ਹਾ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ।
ਪੰਨੂ ਨੇ ਕਿਹਾ ਕਿ ਜੋ ਵਿਰੋਧੀ ਪਾਰਟੀਆਂ ਅੱਜ ਸਰਕਾਰੀ ਪੈਸੇ ਦੀ ਵਰਤੋਂ 'ਤੇ ਰੋਣਾ ਰੋ ਰਹੀਆਂ ਹਨ, ਸ਼ਾਇਦ ਉਹ ਆਪਣਾ ਸ਼ਰਮਨਾਕ ਇਤਿਹਾਸ ਭੁੱਲ ਗਈਆਂ ਹਨ। ਉਨ੍ਹਾਂ ਯਾਦ ਦਿਵਾਉਂਦਿਆਂ ਕਿਹਾ ਕਿ ਅੱਜ ਸਰਕਾਰ ਦੇ ਪੈਸੇ ਦੀ ਗੱਲ ਕਰਨ ਵਾਲੇ ਦੱਸਣ ਕਿ ਜਦੋਂ ਤੁਹਾਡੀਆਂ ਸਰਕਾਰਾਂ ਸਨ, ਉਦੋਂ ਕੀ ਸਰਕਾਰੀ ਗੱਡੀਆਂ ਵਿੱਚ 'ਚਿੱਟਾ' ਸਪਲਾਈ ਨਹੀਂ ਹੁੰਦਾ ਸੀ? ਜਨਤਾ ਭੁੱਲੀ ਨਹੀਂ ਹੈ ਕਿ ਕਿਵੇਂ ਸੱਤਾ ਦੀ ਸਰਪ੍ਰਸਤੀ ਹੇਠ ਨਸ਼ੇ ਦਾ ਕਾਰੋਬਾਰ ਫਲਿਆ-ਫੁੱਲਿਆ ਸੀ। ਉਨ੍ਹਾਂ ਕਿਹਾ ਕਿ 'ਆਪ'...








