*ਵਿਸ਼ਵ ਫੋਟੋਗ੍ਰਾਫ਼ੀ ਦਿਵਸ ਮੌਕੇ ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਕਲਾਤਮਕ ਸ਼ਰਧਾਂਜਲੀ*
ਚੰਡੀਗੜ੍ਹ, 19 ਅਗਸਤ: ਵਿਸ਼ਵ ਫੋਟੋਗ੍ਰਾਫੀ ਦਿਵਸ ਮੌਕੇ ਪੰਜਾਬ ਕਲਾ ਪ੍ਰੀਸ਼ਦ, ਕਲਾ ਭਵਨ, ਚੰਡੀਗੜ੍ਹ ਵਿਖੇ ਕਰਵਾਏ ਸਮਾਗਮ ਦੌਰਾਨ ਪੰਜਾਬ ਦੀ ਕਲਾ, ਸੱਭਿਆਚਾਰ, ਖੇਤੀਬਾੜੀ ਅਤੇ ਵਿਰਾਸਤ ਦੇ ਪ੍ਰਚਾਰ ਦੇ ਝੰਡਾਬਰਦਾਰ ਅਤੇ ਰੌਸ਼ਨਦਿਮਾਗ ਪ੍ਰਸ਼ਾਸਕ ਡਾ. ਮਹਿੰਦਰ ਸਿੰਘ ਰੰਧਾਵਾ ਦੇ ਬੁੱਤ ਅੱਗੇ ਇੱਕ ਅਹਿਮ ਕਲਾਕ੍ਰਿਤ ‘ਵਿਸ਼ਵਾਸ ਅਤੇ ਬਹਾਦਰੀ ਦੇ ਰੰਗ: ਪੰਜਾਬ ਦੀ ਅਧਿਆਤਮਿਕ ਵਿਰਾਸਤ’ ਦਾ ਉਦਘਾਟਨ ਕੀਤਾ ਗਿਆ। ਸੁਜੱਗ ਅਤੇ ਦੂਰਦਅੰਦੇਸ਼ ਸ਼ਖ਼ਸੀਅਤ ਡਾ. ਰੰਧਾਵਾ ਨੂੰ ਸਮਰਪਿਤ ਇਹ ਸਮਾਗਮ, ਉਨ੍ਹਾਂ ਵੱਲੋਂ ਪੰਜਾਬ ਦੀ ਕਲਾ, ਸੱਭਿਆਚਾਰ, ਕੁਦਰਤ ਅਤੇ ਵਿਰਾਸਤ ਦੀ ਸੰਭਾਲ ਅਤੇ ਪ੍ਰਚਾਰ ਵਿੱਚ ਪਾਏ ਲਾਸਾਨੀ ਯੋਗਦਾਨ ਪ੍ਰਤੀ ਕਲਾਤਮਕ ਸ਼ਰਧਾਂਜਲੀ ਹੈ। ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਵੱਲੋਂ ਤਿਆਰ ਕੀਤੀ ਇਹ ਕਲਾਕ੍ਰਿਤ ਡਾ. ਐਮ. ਐਸ. ਰੰਧਾਵਾ ਦੀ ਅਮੀਰ ਵਿਰਾਸਤ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਦੀ ਸੱਭਿਆਚਾਰਕ ਧਰੋਹਰ ਦੇ ਦਸਤਾਵੇਜ਼ੀਕਰਨ ਤੇ ਸੁਚੱਜੀ ਸੰਭਾਲ ਨੂੰ ਸਮਰਪਿਤ ਹੈ।
ਵਿਰਸੇ ਦੇ ਅਲੰਬਰਦਾਰ ਡਾ. ਰੰਧਾਵਾ ਦੇ ਬੁੱਤ ਅੱਗੇ ਅਧਿਆਤਮਿਕ ਵਿਰਾਸਤ ਦੇ ਕਲਾ ਚਿੱਤਰ ਦੀ ਰਸਮ...








