Wednesday, September 30
Shadow

Tag: hot news

ਡਾ. ਗੁਰਪ੍ਰੀਤ ਕੌਰ ਮਾਨ ‘ਤੇ ਕਾਂਗਰਸ ਦੇ ਵਿਧਾਇਕ ਖਹਿਰਾ ਦੇ ਜੀਜੇ ਰਣਜੀਤ ਸਿੰਘ ਦੇ ਦੋਸ਼ ਬੇਬੁਨਿਆਦ ਅਤੇ ਰਾਜਨੀਤੀ ਤੋਂ ਪ੍ਰੇਰਿਤ: ਆਪ

ਡਾ. ਗੁਰਪ੍ਰੀਤ ਕੌਰ ਮਾਨ ‘ਤੇ ਕਾਂਗਰਸ ਦੇ ਵਿਧਾਇਕ ਖਹਿਰਾ ਦੇ ਜੀਜੇ ਰਣਜੀਤ ਸਿੰਘ ਦੇ ਦੋਸ਼ ਬੇਬੁਨਿਆਦ ਅਤੇ ਰਾਜਨੀਤੀ ਤੋਂ ਪ੍ਰੇਰਿਤ: ਆਪ

hot news
ਚੰਡੀਗੜ੍ਹ 22 ਅਗਸਤ- ਆਮ ਆਦਮੀ ਪਾਰਟੀ ਦੀ ਮੋਗਾ ਤੋਂ ਵਿਧਾਇਕ ਅਮਨਦੀਪ ਕੌਰ ਨੇ ਵਿਰੋਧੀ ਧਿਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਦੇ ਖਿਲਾਫ ਲਗਾਏ ਜਾ ਰਹੇ ਕਥਿਤ ਬੇਬੁਨਿਆਦ ਦੋਸ਼ਾਂ 'ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਰਾਜਨੀਤੀ ਵਿੱਚ ਸਰਕਾਰ ਦੇ ਕੰਮਕਾਜ 'ਤੇ ਸਵਾਲ ਚੁੱਕਣਾ, ਵਿਰੋਧ ਕਰਨਾ ਅਤੇ ਆਲੋਚਨਾ ਕਰਨਾ ਵਿਰੋਧੀ ਧਿਰ ਦਾ ਅਧਿਕਾਰ ਹੈ, ਪਰ ਝੂਠੇ ਦੋਸ਼ ਲਗਾ ਕੇ ਕਿਸੇ ਵਿਅਕਤੀ ਦੀ ਨਿੱਜੀ ਜ਼ਿੰਦਗੀ, ਪ੍ਰਤਿਸ਼ਠਾ ਅਤੇ ਚਰਿੱਤਰ 'ਤੇ ਹਮਲਾ ਕਰਨਾ ਕਿਸੇ ਵੀ ਕੀਮਤ 'ਤੇ ਸਵੀਕਾਰ ਨਹੀਂ ਕੀਤਾ ਜਾਵੇਗਾ। ਜਦੋਂ ਝੂਠ ਦੀ ਹੱਦ ਪਾਰ ਹੋ ਜਾਵੇ ਤਾਂ ਉਸ ਦਾ ਜਵਾਬ ਸਿਰਫ਼ ਸਿਆਸੀ ਨਹੀਂ, ਸਗੋਂ ਕਾਨੂੰਨੀ ਤਰੀਕੇ ਨਾਲ ਵੀ ਦਿੱਤਾ ਜਾਵੇਗਾ। ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਧਾਇਕ ਅਮਨਦੀਪ ਕੌਰ ਨੇ ਕਿਹਾ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐੱਸਡੀ ਰਾਜਵੀਰ ਸਿੰਘ 'ਤੇ ਵੀ ਅਜਿਹੇ ਦੋਸ਼ ਲਗਾਏ ਗਏ ਸਨ, ਜਿਨ੍ਹਾਂ ਦਾ ਕੋਈ ਠੋਸ ਸਬੂਤ ਸਾਹਮਣੇ ਨਹੀਂ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਆਪ...
ਲੀਗਲ ਮੈਟਰੋਲੋਜੀ ਵਿੰਗ ਨੇ ਜਨਵਰੀ ਤੋਂ ਜੁਲਾਈ 2026 ਤੱਕ ਇਕੱਠੀ ਕੀਤੀ 53.26 ਲੱਖ ਰੁਪਏ ਦੀ ਕੰਪਾਊਂਡਿੰਗ ਫੀਸ

ਲੀਗਲ ਮੈਟਰੋਲੋਜੀ ਵਿੰਗ ਨੇ ਜਨਵਰੀ ਤੋਂ ਜੁਲਾਈ 2026 ਤੱਕ ਇਕੱਠੀ ਕੀਤੀ 53.26 ਲੱਖ ਰੁਪਏ ਦੀ ਕੰਪਾਊਂਡਿੰਗ ਫੀਸ

breaking news
ਚੰਡੀਗੜ੍ਹ, 22 ਅਗਸਤ: ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਲੀਗਲ ਮੈਟਰੋਲੋਜੀ ਵਿੰਗ ਨੇ ਇਸ ਸਾਲ ਜਨਵਰੀ ਮਹੀਨੇ ਤੋਂ ਜੁਲਾਈ 2026 ਤੱਕ ਇਕੱਠੀ ਕੀਤੀ ਗਈ ਸਮਝੌਤਾ ਫੀਸ (ਕੰਪਾਊਂਡਿੰਗ ਫੀਸ) ਅਤੇ ਇਸੇ ਮਿਆਦ ਦੌਰਾਨ ਕੀਤੇ ਗਏ ਨਿਰੀਖਣਾਂ ਦੇ ਮਾਮਲੇ ਵਿੱਚ ਨਿਰੰਤਰ ਵਧੀਆ ਕਾਰਗੁਜ਼ਾਰੀ ਵਿਖਾਈ ਹੈ। ਕੰਪਾਊਂਡਿੰਗ ਫੀਸਾਂ ਦੇ ਮਾਮਲੇ ਵਿੱਚ ਲੀਗਲ ਮੈਟਰੋਲੋਜੀ ਵਿੰਗ ਨੇ ਜਨਵਰੀ ਮਹੀਨੇ ਤੋਂ ਜੁਲਾਈ 2026 ਤੱਕ 53.26 ਲੱਖ ਰੁਪਏ ਇਕੱਠੇ ਕੀਤੇ। ਵਿੰਗ ਵੱਲੋਂ ਇਸੇ ਮਿਆਦ ਦੌਰਾਨ 14412 ਨਿਰੀਖਣ ਅਤੇ 1062 ਚਲਾਨ ਕੀਤੇ ਗਏ। ਖ਼ੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਤਨਦੇਹੀ ਨਾਲ ਸੇਵਾਵਾਂ ਨਿਭਾਉਣ ਲਈ ਵਿਭਾਗ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਸਰਗਰਮੀ ਅਤੇ ਸਮਰਪਣ ਨਾਲ ਕੰਮ ਕਰਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਵਿੰਗ ਕੋਲ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਪਟਿਆਲਾ ਵਿਖੇ ਵਿਭਾਗ ਦੀ ਮਾਲਕੀ ਵਾਲੀਆਂ ਮਿਆਰੀ ਲੈਬਾਰਟਰੀਆਂ ਹਨ, ਜਦਕਿ ਸਰਹਿੰਦ ਅਤੇ ਖੰਨਾ ਵਿੱਚ ...
ਗੈਂਗਸਟਰਾਂ ਤੇ ਵਾਰ ਦਾ 214ਵਾਂ ਦਿਨ: ਪੰਜਾਬ ਪੁਲਿਸ ਨੇ 634 ਛਾਪੇਮਾਰੀ ਕੀਤੀ; 352 ਵਿਅਕਤੀ ਗ੍ਰਿਫ਼ਤਾਰ

ਗੈਂਗਸਟਰਾਂ ਤੇ ਵਾਰ ਦਾ 214ਵਾਂ ਦਿਨ: ਪੰਜਾਬ ਪੁਲਿਸ ਨੇ 634 ਛਾਪੇਮਾਰੀ ਕੀਤੀ; 352 ਵਿਅਕਤੀ ਗ੍ਰਿਫ਼ਤਾਰ

Crime, hot news
ਚੰਡੀਗੜ੍ਹ, 22 ਅਗਸਤ: 'ਗੈਂਗਸਟਰਾਂ ਤੇ ਵਾਰ' ਮੁਹਿੰਮ ਦੇ 214ਵੇਂ ਦਿਨ  ਪੰਜਾਬ ਪੁਲਿਸ ਨੇ ਅੱਜ ਰਾਜ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂਦੇ ਪਛਾਣੇ ਗਏ ਅਤੇ ਮੈਪ ਕੀਤੇ 634 ਟਿਕਾਣਿਆਂ ਤੇ ਛਾਪੇਮਾਰੀ ਕੀਤੀ। ਜ਼ਿਕਰਯੋਗ ਹੈ ਕਿ "ਗੈਂਗਸਟਰਾਂ ਤੇ ਵਾਰ" - ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਫੈਸਲਾਕੁੰਨ ਜੰਗ ਹੈ,ਜੋ 20 ਜਨਵਰੀ, 2026 ਨੂੰ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਦੁਆਰਾ ਸ਼ੁਰੂ ਕੀਤੀ ਗਈ ਸੀ। ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਦੇ ਤਾਲਮੇਲ ਨਾਲ ਸਾਰੇ ਜ਼ਿਲ੍ਹਿਆਂ ਦੀਆਂ ਪੁਲਿਸ ਟੀਮਾਂ ਰਾਜ ਭਰ ਵਿੱਚ ਵਿਸ਼ੇਸ਼ ਕਾਰਵਾਈਆਂ ਕਰ ਰਹੀਆਂ ਹਨ। 214ਵੇਂ ਦਿਨ, ਪੁਲਿਸ ਟੀਮਾਂ ਨੇ  352 ਵਿਅਕਤੀਆਂ ਨੂੰ 4 ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਗ੍ਰਿਫ਼ਤਾਰੀਆਂ 63,417 ਹੋਈਆਂ ਹਨ । ਇਸ ਤੋਂ ਇਲਾਵਾ 197 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਹੈ। ਪੁਲਿਸ ਟੀਮਾਂ ਨੇ ਕਾਰਵਾਈ ਦੌਰਾਨ ਸੱਤ ਭਗੌੜੇ ਅਪਰਾਧੀਆਂ  ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਲੋਕ, ਐਂਟੀ ...
‘ਉਹ ਸਿਰਫ 15 ਸਾਲ ਦਾ ਹੈ…’, ਰਾਹੁਲ ਦ੍ਰਾਵਿੜ ਦਾ ਵੈਭਵ ਸੂਰਿਆਵੰਸ਼ੀ ‘ਤੇ ਵੱਡਾ ਬਿਆਨ

‘ਉਹ ਸਿਰਫ 15 ਸਾਲ ਦਾ ਹੈ…’, ਰਾਹੁਲ ਦ੍ਰਾਵਿੜ ਦਾ ਵੈਭਵ ਸੂਰਿਆਵੰਸ਼ੀ ‘ਤੇ ਵੱਡਾ ਬਿਆਨ

Sports
Rahul Dravid on Vaibhav: ਚਿੱਟੀ ਗੇਂਦ ਦੇ ਕ੍ਰਿਕਟ ਵਿੱਚ ਆਪਣੀ ਛਾਪ ਛੱਡਣ ਤੋਂ ਬਾਅਦ, ਵੈਭਵ ਸੂਰਿਆਵੰਸ਼ੀ ਹੁਣ ਲਾਲ ਗੇਂਦ ਦੇ ਕ੍ਰਿਕਟ ਵਿੱਚ ਆਪਣੀ ਛਾਪ ਛੱਡਣ ਲਈ ਤਿਆਰ ਹੈ। ਉਹ 23 ਅਗਸਤ ਤੋਂ ਸ਼ੁਰੂ ਹੋਣ ਵਾਲੀ ਦਲੀਪ ਟਰਾਫੀ ਵਿੱਚ ਪੂਰਬੀ ਜ਼ੋਨ ਲਈ ਖੇਡਣ ਲਈ ਤਿਆਰ ਹੈ। ਸੂਰਿਆਵੰਸ਼ੀ ਤੋਂ ਦਲੀਪ ਟਰਾਫੀ ਵਿੱਚ ਘੱਟੋ-ਘੱਟ ਦੋ ਲਗਾਤਾਰ ਪਹਿਲੇ ਦਰਜੇ ਦੇ ਮੈਚ ਖੇਡਣ ਦੀ ਉਮੀਦ ਹੈ, ਅਤੇ ਜੇਕਰ ਪੂਰਬੀ ਜ਼ੋਨ ਫਾਈਨਲ ਵਿੱਚ ਪਹੁੰਚਦਾ ਹੈ ਤਾਂ ਤੀਜਾ ਮੈਚ ਖੇਡੇਗਾ। ਵੈਭਵ ਨੂੰ ਲਾਲ ਗੇਂਦ ਲਈ ਕਾਫ਼ੀ ਸਮਾਂ ਮਿਲਣਾ ਚਾਹੀਦਾ ਹੈ ਇਸ ਦੌਰਾਨ, ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਟਾਰ ਰਾਹੁਲ ਦ੍ਰਾਵਿੜ ਨੇ ਵੈਭਵ ਬਾਰੇ ਇੱਕ ਮਹੱਤਵਪੂਰਨ ਬਿਆਨ ਦਿੱਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕ੍ਰਿਕਟ ਨੂੰ ਵੈਭਵ ਸੂਰਿਆਵੰਸ਼ੀ ਵਰਗੇ ਖਿਡਾਰੀਆਂ ਦੀ ਜ਼ਰੂਰਤ ਹੈ ਜੋ ਸਾਰੇ ਫਾਰਮੈਟਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਸਕਣ। ਉਨ੍ਹਾਂ ਨੇ ਇਹ ਵੀ ਜ਼ੋਰ ਦਿੱਤਾ ਕਿ 15 ਸਾਲਾ ਖਿਡਾਰੀ ਨੂੰ ਲਾਲ ਗੇਂਦ ਦਾ ਕਾਫ਼ੀ ਸਮਾਂ ਮਿਲਣਾ ਚਾਹੀਦਾ ਹੈ। ਰਾਜਸਥਾਨ ਰਾਇਲਜ਼ ਦੇ ਮੁੱਖ ਕੋਚ ਵਜੋਂ ਸੂਰਿਆਵੰਸ਼ੀ ਨੂੰ ਦਿੱਤੀ ਸੀ ਕੋਚਿੰਗ ਇਹ ਧਿਆ...
ਛਾਤੀ ਦਾ ਦੁੱਧ ਚੁੰਘਾਉਣ ਬਾਰੇ ਹਰੇਕ ਗੱਲ ਸੱਚ ਨਹੀਂ ਹੁੰਦੀ, ਜਾਣੋ 6 ਮਿੱਥਾਂ, ਜਿਨ੍ਹਾਂ ‘ਤੇ ਤੁਹਾਨੂੰ ਵਿਸ਼ਵਾਸ ਕਰਨਾ ਛੱਡ ਦੇਣਾ ਚਾਹੀਦਾ

ਛਾਤੀ ਦਾ ਦੁੱਧ ਚੁੰਘਾਉਣ ਬਾਰੇ ਹਰੇਕ ਗੱਲ ਸੱਚ ਨਹੀਂ ਹੁੰਦੀ, ਜਾਣੋ 6 ਮਿੱਥਾਂ, ਜਿਨ੍ਹਾਂ ‘ਤੇ ਤੁਹਾਨੂੰ ਵਿਸ਼ਵਾਸ ਕਰਨਾ ਛੱਡ ਦੇਣਾ ਚਾਹੀਦਾ

health
BREASTFEEDING: ਜਦੋਂ ਕੋਈ ਔਰਤ ਪਹਿਲੀ ਵਾਰ ਮਾਂ ਬਣਦੀ ਹੈ, ਤਾਂ ਬਹੁਤ ਸਾਰੇ ਲੋਕ ਆਪਣੀ ਅਜ਼ਮਾਈ ਹੋਈ ਸਲਾਹ ਦਿੰਦੇ ਹਨ। ਇਨ੍ਹਾਂ ਵਿੱਚੋਂ ਕੁਝ ਸੁਝਾਅ ਸੱਚਮੁੱਚ ਲਾਭਦਾਇਕ ਹਨ, ਜਦੋਂ ਕਿ ਕੁਝ ਪੁਰਾਣੇ ਜਾਂ ਗਲਤ ਧਾਰਨਾਵਾਂ 'ਤੇ ਅਧਾਰਤ ਹਨ ਜਿਨ੍ਹਾਂ ਨੂੰ ਸਭ ਤੋਂ ਵਧੀਆ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਔਰਤਾਂ ਅਕਸਰ ਵੱਖੋ-ਵੱਖਰੀਆਂ ਸਲਾਹਾਂ ਦੇ ਇਸ ਹੜ੍ਹ ਦੁਆਰਾ ਉਲਝਣ ਵਿੱਚ ਪੈ ਜਾਂਦੀਆਂ ਹਨ। ਅਜਿਹੀ ਸਥਿਤੀ ਵਿੱਚ, ਮਾਹਰ ਕਹਿੰਦੇ ਹਨ ਕਿ ਹਰ ਕਿਸੇ ਦਾ ਅਨੁਭਵ ਵੱਖਰਾ ਹੁੰਦਾ ਹੈ। ਇਸ ਲਈ, ਜੋ ਕਿਸੇ ਹੋਰ ਲਈ ਕੰਮ ਕਰਦਾ ਹੈ ਉਹ ਜ਼ਰੂਰੀ ਨਹੀਂ ਕਿ ਤੁਹਾਡੇ ਲਈ ਸਹੀ ਹੋਵੇ। ਇਸ ਲੇਖ ਵਿੱਚ, ਡਾ. ਅਰਚਨਾ ਕੰਕਲ 6 ਆਮ ਗਲਤ ਧਾਰਨਾਵਾਂ ਬਾਰੇ ਦੱਸਦੀ ਹੈ ਜੋ ਨਵੀਆਂ ਮਾਵਾਂ ਨੂੰ ਪਰੇਸ਼ਾਨ ਕਰ ਸਕਦੀਆਂ ਹਨ... ਡਾ. ਅਰਚਨਾ ਕੰਕਲ ਪੁਣੇ ਵਿੱਚ ਸਥਿਤ ਇੱਕ ਮਸ਼ਹੂਰ ਅਤੇ ਤਜਰਬੇਕਾਰ ਸੀਨੀਅਰ ਗਾਇਨੀਕੋਲੋਜਿਸਟ ਅਤੇ ਪ੍ਰਸੂਤੀ ਮਾਹਿਰ ਹੈ। ਉਹ ਵਰਤਮਾਨ ਵਿੱਚ ਪੁਣੇ ਦੇ ਨਗਰ ਰੋਡ 'ਤੇ ਸਹਯਾਦਰੀ ਹਸਪਤਾਲਾਂ (ਮਨੀਪਾਲ ਹਸਪਤਾਲਾਂ ਦੇ ਨੈੱਟਵਰਕ ਦਾ ਹਿੱਸਾ) ਦੁਆਰਾ ਮਮਸਟੋਰੀ ਦੀ ਡਾਇਰੈਕਟਰ ਵਜੋਂ ਸੇਵਾ ਨਿਭਾਉਂਦੀ ਹੈ। ...
Judaa Box Office Collection: ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਫਿਲਮ ‘ਜੁਦਾ’, ਜਾਣੋ ਪਹਿਲੇ ਦਿਨ ਕਿੰਨੀ ਕੀਤੀ ਕਮਾਈ

Judaa Box Office Collection: ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਫਿਲਮ ‘ਜੁਦਾ’, ਜਾਣੋ ਪਹਿਲੇ ਦਿਨ ਕਿੰਨੀ ਕੀਤੀ ਕਮਾਈ

enterinment news
ਚੰਡੀਗੜ੍ਹ: ਪੰਜਾਬੀ ਗਾਇਕੀ ਤੋਂ ਬਾਅਦ ਹੁਣ ਪੰਜਾਬੀ ਸਿਨੇਮਾ ਵਿਹੜੇ ਵੀ ਬਤੌਰ ਅਦਾਕਾਰ ਅਪਣੀ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾਉਣ ਵੱਲ ਕਦਮ ਵਧਾ ਚੁੱਕੇ ਹਨ ਗੁਲਾਬ ਸਿੱਧੂ, ਜਿੰਨਾਂ ਦੀ ਬੀਤੇ ਦਿਨ ਵਰਲਡ-ਵਾਈਡ ਪ੍ਰਦਸ਼ਿਤ ਹੋਈ ਪੰਜਾਬੀ ਫਿਲਮ 'ਜੁਦਾ' ਪਹਿਲੇ ਦਿਨ ਬੰਪਰ ਕਾਰੋਬਾਰ ਦਰਜ ਕਰਵਾਉਣ ਵਿੱਚ ਅਸਫ਼ਲ ਰਹੀ ਹੈ, ਜਿਸ ਦੀ ਬਾਕਸ ਆਫਿਸ ਓਪਨਿੰਗ ਅਤੇ ਮਿਲ ਰਹੀਆਂ ਪ੍ਰਤੀਕਿਰਿਆਵਾਂ ਵੱਲ ਆਓ ਮਾਰਦੇ ਹਾਂ ਇੱਕ ਸਰਸਰੀ ਝਾਤ: 'ਜਿਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡੋਕਸ਼ਨ' ਦੇ ਬੈਨਰ ਹੇਠ ਬਣਾਈ ਗਈ ਉਕਤ ਫਿਲਮ ਦਾ ਲੇਖਣ ਗਿੱਲ ਰੋਂਤਾ, ਜਦਕਿ ਨਿਰਦੇਸ਼ਨ ਸਿਮਰਜੀਤ ਸਿੰਘ ਵੱਲੋਂ ਕੀਤਾ ਗਿਆ ਹੈ। ਰੁਮਾਂਟਿਕ-ਸੰਗੀਤਮਈ ਅਤੇ ਡ੍ਰਾਮੈਟਿਕ ਤਾਣੇ ਬਾਣੇ ਅਧੀਨ ਬੁਣੀ ਗਈ ਇਸ ਬਿੱਗ ਸੈੱਟਅਪ ਫਿਲਮ ਦੁਆਰਾ ਗੁਲਾਬ ਸਿੱਧੂ ਅਤੇ ਜੈਸਮੀਨ ਭਸੀਨ ਲੀਡ ਜੋੜੀ ਵਜੋਂ ਦਰਸ਼ਕਾਂ ਦੇ ਸਨਮੁੱਖ ਹੋਏ ਹਨ, ਜਿੰਨਾਂ ਤੋਂ ਇਲਾਵਾ ਬਲਜਿੰਦਰ ਕੌਰ ਅਤੇ ਹਨੀ ਮੱਟੂ ਵੱਲੋਂ ਵੀ ਮਹੱਤਵਪੂਰਨ ਕਿਰਦਾਰ ਪਲੇਅ ਕੀਤੇ ਗਏ ਹਨ।ਪੰਜਾਬ ਅਤੇ ਰਾਜਸਥਾਨ ਦੇ ਵੱਖ-ਵੱਖ ਹਿੱਸਿਆ ਵਿੱਚ ਫਿਲਮਾਈ ਗਈ ਉਕਤ ਫਿਲਮ ਦੇ ਬਾਕਸ-ਆਫਿਸ ਨਤੀਜਿਆ ਦੀ ਗੱਲ ਕਰੀਏ ਤਾਂ ਵੱਡੇ...
ਜ਼ਿਲ੍ਹਾ ਫ਼ਰੀਦਕੋਟ ਦੇ ਸਾਰੇ ਆਂਗਣਵਾੜੀ ਸੈਂਟਰਾਂ ਵਿੱਚ ਮਨਾਇਆ ਗਿਆ ਈ.ਸੀ.ਸੀ.ਈ ਦਿਵਸ

ਜ਼ਿਲ੍ਹਾ ਫ਼ਰੀਦਕੋਟ ਦੇ ਸਾਰੇ ਆਂਗਣਵਾੜੀ ਸੈਂਟਰਾਂ ਵਿੱਚ ਮਨਾਇਆ ਗਿਆ ਈ.ਸੀ.ਸੀ.ਈ ਦਿਵਸ

hot news
ਫ਼ਰੀਦਕੋਟ, 21 ਅਗਸਤ -  ਸਮਾਜਿਕ ਸੁਰੱਖਿਆ,  ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਫ਼ਰੀਦਕੋਟ ਦੇ ਸਾਰੇ ਆਂਗਣਵਾੜੀ ਸੈਂਟਰਾਂ ਵਿੱਚ ਈ.ਸੀ.ਸੀ.ਈ. ਦਿਵਸ  (ਅਰਲੀ ਚਾਇਲਡ ਹੁਡ ਕੇਅਰ ਐਂਡ ਐਜੂਕੇਸ਼ਨ ਡੇਅ) ਮਨਾਇਆ ਗਿਆ।ਇਸ ਮੌਕੇ ਆਂਗਣਵਾੜੀ ਵਰਕਰਾਂ ਵੱਲੋਂ ਬੱਚਿਆਂ ਦੇ ਸਰਵਪੱਖੀ ਵਿਕਾਸ ਖਾਸ ਕਰਕੇ ਭਾਵਨਾਤਮਿਕ ਵਿਕਾਸ ਨੂੰ ਕੇਂਦਰ ਵਿੱਚ ਰੱਖਦਿਆਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।ਇਸ ਮੌਕੇ ਬੱਚਿਆਂ ਨੂੰ ਆਪਣੀਆਂ ਭਾਵਨਾਵਾਂ ਨੂੰ ਪਛਾਣਨ, ਸਮਝਣ ਅਤੇ ਉਨ੍ਹਾਂ ਦਾ ਸਹੀ ਢੰਗ ਨਾਲ ਪ੍ਰਗਟਾਵਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਬੱਚਿਆਂ ਨਾਲ ਖੇਡਾਂ, ਕਹਾਣੀਆਂ, ਗੀਤਾਂ, ਰੋਲ-ਪਲੇਅ, ਚਿੱਤਰਕਾਰੀ ਅਤੇ ਸਮੂਹ ਗਤੀਵਿਧੀਆਂ ਰਾਹੀਂ ਖੁਸ਼ੀ, ਦੁੱਖ, ਗੁੱਸਾ, ਡਰ ਅਤੇ ਪਿਆਰ ਵਰਗੀਆਂ ਵੱਖ-ਵੱਖ ਭਾਵਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਰਤਨਦੀਪ ਸੰਧੂ ਨੇ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ਦੇ ਭਾਵਨਾਤਮਿਕ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਬੱਚਿਆਂ ਨੂੰ ਆਪਣੀਆਂ ਭਾਵਨਾਵਾਂ ਨੂੰ ਸਮਝਣ ਅ...
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ 23 ਅਗਸਤ ਨੂੰ ਗਾਗੜਾ ਵਿਖੇ ਕਰਨਗੇ ‘ਲੋਕ ਮਿਲਣੀ’

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ 23 ਅਗਸਤ ਨੂੰ ਗਾਗੜਾ ਵਿਖੇ ਕਰਨਗੇ ‘ਲੋਕ ਮਿਲਣੀ’

hot news
ਨੰਗਲ 22 ਅਗਸਤ: ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ, ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਸ਼ਿਕਾਇਤਾਂ ਦੇ ਹੱਲ ਲਈ 23 ਅਗਸਤ ਨੂੰ ਪਿੰਡ ਗਾਗੜਾ ਵਿਖੇ ‘ਲੋਕ ਮਿਲਣੀ’ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਪਹਿਲਕਦਮੀ ਰਾਹੀਂ ਲੋਕਾਂ ਨੂੰ ਆਪਣੀਆਂ ਮੁਸ਼ਕਲਾਂ ਸਿੱਧੇ ਤੌਰ ’ਤੇ ਕੈਬਨਿਟ ਮੰਤਰੀ ਦੇ ਧਿਆਨ ਵਿੱਚ ਲਿਆਉਣ ਦਾ ਮੌਕਾ ਮਿਲੇਗਾ। ਪਿਛਲੇ ਕਰੀਬ ਸਾਢੇ ਚਾਰ ਸਾਲਾਂ ਤੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਲਗਾਤਾਰ ‘ਲੋਕ ਮਿਲਣੀ’ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਜਿਸ ਤਹਿਤ ਉਹ ਲੋਕਾਂ ਨਾਲ ਸਿੱਧੀ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਦੇ ਹਨ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਹੱਲ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹਨ। ਇਸੇ ਲੜੀ ਨੂੰ ਅੱਗੇ ਤੋਰਦਿਆਂ ਇਸ ਵਾਰ ‘ਲੋਕ ਮਿਲਣੀ’ ਦਾ ਆਯੋਜਨ ਗਾਗੜਾ ਵਿਖੇ ਕੀਤਾ ਜਾ ਰਿਹਾ ਹੈ। ਇਸ ਮੌਕੇ ਬੈਂਸ ਪਰਿਵਾਰ ਵੱਲੋਂ ਪ੍ਰਾਚੀਨ ਸਿੱਧ ਬਾਬਾ ਬਾਲਕ ਨਾਥ ਮੰਦਰ, ਗਾਗੜਾ ਵਿਖੇ ਧਾਰਮਿਕ ਭੰਡਾਰਾ ਵੀ ਕਰਵਾਇਆ ਜਾਵੇਗਾ। ਬੈਂਸ ਪਰਿਵਾਰ ਨੇ ਸਮੂਹ ਸੰਗਤ ਅਤੇ ਸ਼ਰਧਾਲੂਆਂ ਨੂੰ ਇ...
ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਭਨੂਪਲੀ ਟੱਪਰੀਆਂ ਵਿਖੇ ਲੱਗੇ ਭੰਡਾਰੇ ਵਿੱਚ ਕੀਤੀ ਸ਼ਿਰਕਤ

ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਭਨੂਪਲੀ ਟੱਪਰੀਆਂ ਵਿਖੇ ਲੱਗੇ ਭੰਡਾਰੇ ਵਿੱਚ ਕੀਤੀ ਸ਼ਿਰਕਤ

hot news
ਨੰਗਲ 22 ਅਗਸਤ: ਭਨੂਪਲੀ ਟੱਪਰੀਆਂ ਵੱਲੋਂ ਸਾਵਣ ਅਸ਼ਟਮੀ ਮੌਕੇ ਕਰਵਾਏ ਜਾ ਰਹੇ ਸਲਾਨਾ ਭੰਡਾਰੇ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਰਾਸ਼ਟਰੀ ਸੰਤ ਬਾਬਾ ਬਾਲ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਬਾਬਾ ਜੀ ਦੇ ਬਚਨ ਸਰਵਣ ਕੀਤੇ। ਕੈਬਨਿਟ ਮੰਤਰੀ ਨੇ ਬਾਬਾ ਅਮੋਲਕਾ ਨੰਦ ਜੀ ਮਹਾਰਾਜ ਤੇ ਰਾਸ਼ਟਰੀ ਸੰਤ ਬਾਬਾ ਬਾਲ ਜੀ ਦੇ ਬਚਨ ਸੰਗਤਾਂ ਨਾਲ ਬੈਠ ਕੇ ਸੁਣੇ ਅਤੇ ਭੰਡਾਰੇ ਦੀ ਸੇਵਾ ਵਿੱਚ ਵੀ ਸ਼ਮੂਲੀਅਤ ਕੀਤੀ। ਰਾਸ਼ਟਰੀ ਸੰਤ ਬਾਬਾ ਬਾਲ ਜੀ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਵਿੱਚ ਆਪਸੀ ਭਾਈਚਾਰਾ, ਸੇਵਾ ਅਤੇ ਸਦਭਾਵਨਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ । ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੰਗਤਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਸ਼ਰਧਾਲੂਆਂ ਨੂੰ ਦੇਸ਼ ਦੇ ਵੱਖ-ਵੱਖ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਬੱਸ ਯਾਤਰਾਵਾਂ ...
ਸਰਕਾਰੀ ਹਸਪਤਾਲਾਂ ਵਿਚ ਮਲੇਰੀਆ ਤੇ ਡੇਂਗੂ ਦੀ ਜਾਂਚ ਅਤੇ ਇਲਾਜ ਦੀ ਮੁਫ਼ਤ ਸੁਵਿਧਾ ਉਪਲੱਬਧ: ਡਾ. ਵਿਸ਼ਾਲਵੀਰ ਸਿੰਘ

ਸਰਕਾਰੀ ਹਸਪਤਾਲਾਂ ਵਿਚ ਮਲੇਰੀਆ ਤੇ ਡੇਂਗੂ ਦੀ ਜਾਂਚ ਅਤੇ ਇਲਾਜ ਦੀ ਮੁਫ਼ਤ ਸੁਵਿਧਾ ਉਪਲੱਬਧ: ਡਾ. ਵਿਸ਼ਾਲਵੀਰ ਸਿੰਘ

local news
ਧਨੌਲਾ (22 ਅਗਸਤ, 2026): ਸਿਵਲ ਸਰਜਨ ਬਰਨਾਲਾ ਡਾ. ਹਰੀ ਪਾਲ ਸਿੰਘ ਸਿੱਧੂ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਬਲਾਕ ਧਨੌਲਾ ਦੇ ਸਰਕਾਰੀ ਅਤੇ ਨਿੱਜੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ, ਪਸ਼ੂ ਚਿਕਿਤਸਾ ਸੰਬੰਧੀ ਨਿੱਜੀ ਅਤੇ ਸਰਕਾਰੀ ਕਾਲਜਾਂ ਤੇ ਹਸਪਤਾਲਾਂ,ਦਵਾਈਆਂ ਦੀਆਂ ਦੁਕਾਨਾਂ,ਲੈਬ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਬਾਰੇ ਜਾਗਰੂਕ ਕੀਤਾ ਗਿਆ। ਸੀ.ਐੱਚ.ਸੀ ਧਨੌਲਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵੰਤ ਸਿੰਘ ਔਜਲਾ ਦੀ ਰਹਿਨੁਮਾਈ ਹੇਠ ਐੱਸ.ਐੱਮ.ਓ ਦਾ ਕਾਰਜਭਾਰ ਸੰਭਾਲ ਰਹੇ ਡਾ. ਵਿਸ਼ਾਲਵੀਰ ਸਿੰਘ ਨੇ ਦੱਸਿਆ ਕਿ  ਡੇਂਗੂ ਅਤੇ ਚਿਕਨਗੁਣੀਆ ਏਡੀਜ਼ ਨਾਂ ਦੇ ਮਾਦਾ ਮੱਛਰ ਦੇ ਕੱਟਣ ਨਾਲ਼ ਹੁੰਦਾ ਹੈ ਜੋ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ ਅਤੇ ਆਪਣੇ ਪਰਿਵਾਰ ਦਾ ਵਾਧਾ ਕਰਦਾ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਆਪਣੇ ਘਰਾਂ ਦੇ ਅੰਦਰ ਅਤੇ ਬਾਹਰ ਪਾਣੀ ਖੜ੍ਹਾ ਨਾ ਹੋਣ ਦਈਏ ਤਾਂ ਅਜਿਹੇ ਮੱਛਰਾਂ ਦੇ ਵਾਧੇ ਨੂੰ ਰੋਕਿਆ ਜਾ ਸਕਦਾ ਹੈ। ਡਾਕਟਰ ਵਿਸ਼ਾਲਵੀਰ ਸਿੰਘ ਨੇ ਦੱਸਿਆ ਕਿ ਕੋਈ ਵੀ ਬੁਖ਼ਾਰ ਮਲੇਰੀਆ ਜਾਂ ਡੇਂਗੂ ਹੋ ਸਕਦਾ ਹੈ ਇਸ ਕਰਕੇ ਬੁਖਾਰ ਹੋਣ ...