Shadow

Tag: haryana news

ਸਿੱਖਿਆ ਸਿਰਫ਼ ਡਿਗਰੀ ਪ੍ਰਾਪਤ ਕਰਨ ਦਾ ਸਾਧਨ ਨਹੀਂ, ਸਗੋਂ ਸ਼ਖ਼ਸੀਅਤ ਨਿਰਮਾਣ ਅਤੇ ਰਾਸ਼ਟਰ ਨਿਰਮਾਣ ਦੀ ਹੈ ਆਧਾਰਸ਼ਿਲਾ – ਸਿੱਖਿਆ ਮੰਤਰੀ ਮਹੀਪਾਲ ਢਾਂਡਾ

ਸਿੱਖਿਆ ਸਿਰਫ਼ ਡਿਗਰੀ ਪ੍ਰਾਪਤ ਕਰਨ ਦਾ ਸਾਧਨ ਨਹੀਂ, ਸਗੋਂ ਸ਼ਖ਼ਸੀਅਤ ਨਿਰਮਾਣ ਅਤੇ ਰਾਸ਼ਟਰ ਨਿਰਮਾਣ ਦੀ ਹੈ ਆਧਾਰਸ਼ਿਲਾ – ਸਿੱਖਿਆ ਮੰਤਰੀ ਮਹੀਪਾਲ ਢਾਂਡਾ

haryana
ਚੰਡੀਗੜ੍ਹ, 8 ਮਈ - ਹਰਿਆਣਾ ਦੇ ਸਿੱਖਿਆ ਮੰਤਰੀ ਸ਼੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਸਿੱਖਿਆ ਸਿਰਫ਼ ਡਿਗਰੀ ਪ੍ਰਾਪਤ ਕਰਨ ਦਾ ਸਾਧਨ ਨਹੀਂ ਹੈ, ਸਗੋਂ ਇਹ ਸ਼ਖ਼ਸੀਅਤ ਨਿਰਮਾਣ ਅਤੇ ਰਾਸ਼ਟਰ ਨਿਰਮਾਣ ਦੀ ਆਧਾਰਸ਼ਿਲਾ ਹੈ। ਅੱਜ ਦੇ ਮੁਕਾਬਲੇਬਾਜ਼ੀ ਵਾਲੇ ਦੌਰ ਵਿੱਚ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਹੁਨਰ, ਤਕਨੀਕ ਅਤੇ ਸੰਸਕਾਰਾਂ ਨਾਲ ਵੀ ਅਮੀਰ ਹੋਣਾ ਪਵੇਗਾ। ਸਿੱਖਿਆ ਸਾਨੂੰ ਯੋਗ ਬਣਾਉਂਦੀ ਹੈ, ਜਦਕਿ ਦੀਖਿਆ ਅਤੇ ਸੰਸਕਾਰ ਸਾਨੂੰ ਸੰਵੇਦਨਸ਼ੀਲ ਨਾਗਰਿਕ ਬਣਾਉਂਦੇ ਹਨ। ਅੱਜ ਦੇਸ਼ ਨੂੰ ਸਿਰਫ਼ ਡਿਗਰੀਧਾਰੀ ਨੌਜਵਾਨਾਂ ਦੀ ਨਹੀਂ, ਸਗੋਂ ਸੰਸਕਾਰਵਾਨ ਅਤੇ ਰਾਸ਼ਟਰ ਹਿੱਤ ਵਿੱਚ ਸੋਚਣ ਵਾਲੇ ਨੌਜਵਾਨਾਂ ਦੀ ਲੋੜ ਹੈ। ਸਿੱਖਿਆ ਮੰਤਰੀ ਸ਼੍ਰੀ ਮਹੀਪਾਲ ਢਾਂਡਾ ਰੋਹਤਕ ਦੇ ਪੰਡਿਤ ਨੇਕੀਰਾਮ ਸਰਕਾਰੀ ਕਾਲਜ ਦੇ ਸਾਲਾਨਾ ਇਨਾਮ ਵੰਡ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਵਜੋ ਸੰਬੋਧਿਤ ਕਰ ਰਹੇ ਸਨ। ਸਿੱਖਿਆ ਮੰਤਰੀ ਨੇ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਨਮਾਨ ਸਿਰਫ਼ ਸਰਟੀਫਿਕੇਟ ਨਹੀਂ, ਸਗੋਂ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਅਤੇ ਸੰਕਲਪ ਦਾ ਪ੍ਰਤੀਕ ਹੈ। ਉ...
‘ਪ੍ਰੋ-ਐਕਟਿਵ ਮਾਡਲ’ ਨਾਲ ਬਿਨਾਂ ਅਪਲਾਈ ਕੀਤੇ ਘਰ ਬੈਠੇ ਮਿਲ ਰਿਹਾ ਯੋਜਨਾਵਾਂ ਦਾ ਲਾਭ – ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ

‘ਪ੍ਰੋ-ਐਕਟਿਵ ਮਾਡਲ’ ਨਾਲ ਬਿਨਾਂ ਅਪਲਾਈ ਕੀਤੇ ਘਰ ਬੈਠੇ ਮਿਲ ਰਿਹਾ ਯੋਜਨਾਵਾਂ ਦਾ ਲਾਭ – ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ

haryana
ਚੰਡੀਗੜ੍ਹ, 8 ਮਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੂਬੇ ਵਿੱਚ ਹਰਿਆਣਾ ਆਨਲਾਈਨ ਬਿਲਡਿੰਗ ਪਲਾਨ ਅਪਰੂਵਲ ਸਿਸਟਮ ਦੇ ਡਿਜੀਟਲ ਪਲੇਟਫਾਰਮ ਅਤੇ ਕਿਸਾਨਾਂ ਨੂੰ ਜੇ-ਫਾਰਮ ਵਟਸਐਪ 'ਤੇ ਭੇਜੇ ਜਾਣ ਦੀ ਸ਼ੁਰੂਆਤ ਕਰ ਦਿੱਤੀ ਹੈ। ਮੁੱਖ ਮੰਤਰੀ ਨੇ ਹਰਿਆਣਾ ਨਿਵਾਸ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਸੂਬੇ ਦੇ ਆਮ ਲੋਕਾਂ ਅਤੇ ਕਿਸਾਨਾਂ ਨੂੰ ਇਨ੍ਹਾਂ ਦੋ ਵੱਡੀਆਂ ਸੌਗਾਤਾਂ ਤੋਂ ਇਲਾਵਾ 24 ਵੱਖ-ਵੱਖ ਭਲਾਈ ਸਕੀਮਾਂ ਤਹਿਤ 2 ਹਜ਼ਾਰ 115 ਕਰੋੜ 41 ਲੱਖ ਰੁਪਏ ਦੀ ਰਾਸ਼ੀ ਸਿੱਧੀ ਲਾਭਕਾਰਾਂ ਦੇ ਖਾਤਿਆਂ ਵਿੱਚ ਜਾਰੀ ਕੀਤੀ। ਇਸ ਤਹਿਤ 58 ਲੱਖ 87 ਹਜ਼ਾਰ 479 ਯੋਗ ਲਾਭਕਾਰਾਂ ਨੂੰ ਲਾਭ ਮਿਲਿਆ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਡੀਬੀਟੀ ਰਾਹੀਂ ਜਿਨ੍ਹਾਂ ਲਾਭਕਾਰਾਂ ਨੂੰ ਰਾਸ਼ੀ ਵੰਡੀ ਹੈ, ਉਨ੍ਹਾਂ ਵਿੱਚ 'ਦੀਨ ਦਿਆਲ ਲਾਡੋ ਲੱਛਮੀ' ਯੋਜਨਾ ਦੀ ਸੱਤਵੀਂ ਕਿਸ਼ਤ, 'ਹਰ ਘਰ-ਹਰ ਗ੍ਰਹਿਣੀ' ਯੋਜਨਾ ਤਹਿਤ ਜਾਰੀ ਹੋਣ ਵਾਲੀ ਸਬਸਿਡੀ ਰਾਸ਼ੀ, ਰਬੀ ਦੀ ਫਸਲ-2025 ਦਾ ਮੁਆਵਜ਼ਾ, ਭਾਵਾਂਤਰ ਭਰਪਾਈ ਯੋਜਨਾ ਦੀ ਰਾਸ਼ੀ ਤੋਂ ਇਲਾਵਾ ਸਮਾਜਿਕ ਸੁਰੱਖਿਆ ਨਾਲ ਜੁੜੀ ਪੈਨਸ਼ਨ ਰਾਸ਼ੀ ਸ਼ਾਮਲ ...
ਹਰਿਆਣਾ ਸਰਕਾਰ ਨੇ ਸਿਹਤ ਢਾਂਚੇ ਨੂੰ ਮਜਬੂਤ ਬਨਾਉਣ ਲਈ ਲਗਾਤਾਰ ਯਤਨਸ਼ੀਲ – ਆਰਤੀ ਸਿੰਘ ਰਾਓ

ਹਰਿਆਣਾ ਸਰਕਾਰ ਨੇ ਸਿਹਤ ਢਾਂਚੇ ਨੂੰ ਮਜਬੂਤ ਬਨਾਉਣ ਲਈ ਲਗਾਤਾਰ ਯਤਨਸ਼ੀਲ – ਆਰਤੀ ਸਿੰਘ ਰਾਓ

haryana
ਚੰਡੀਗੜ੍ਹ, 7 ਮਈ - ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਰਾਜ ਸਰਕਾਰ ਸੂਬੇ ਦੇ ਪੇਂਡੂ ਅਤੇ ਦੂਰ-ਦਰਾਡੇ ਖੇਤਰਾਂ ਵਿੱਚ ਸਿਹਤ ਸੇਵਾਵਾਂ ਨੂੰ ਮਜਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸੀ ਦਿਸ਼ਾ ਵਿੱਚ ਮੁੱਖ ਮੰਤਰੀ ਵੱਲੋਂ ਨੁੰਹ ਜਿਲ੍ਹਾ ਦੇ ਪਿੰਡ ਖੋਰੀਕਲਾਂ ਅਤੇ ਮਹੇਂਦਰਗੜ੍ਹ ਜਿਲ੍ਹਾ ਦੇ ਪਿੰਡ ਖਾਤੋਦੜਾ ਵਿੱਚ ਦੋ ਨਵੇਂ ਸਿਹਤ ਕੇਂਦਰ ਖੋਲਣ ਦੀ ਸੈਦਾਂਤਿਕ ਮੰਜੂਰੀ ਪ੍ਰਦਾਨ ਕੀਤੀ ਗਈ ਹੈ।           ਸਿਹਤ ਮੰਤਰੀ ਨੇ ਦਸਿਆ ਕਿ ਪਿੰਡ ਖੋਰੀਕਲਾਂ ਵਿੱਚ ਸਬ-ਹੈਲਥ ਸੈਂਟਰ ਅਤੇ ਪਿੰਡ ਖਾਤੋਦੜਾ ਵਿੱਚ ਪ੍ਰਾਥਮਿਕ ਸਿਹਤ ਕੇਂਦਰ (ਪੀਐਚਸੀ) ਸਥਾਪਿਤ ਕੀਤਾ ਜਾਵੇਗਾ। ਇੰਨ੍ਹਾਂ ਸਿਹਤ ਕੇਂਦਰਾਂ ਦੇ ਸ਼ੁਰੂ ਹੋਣ ਨਾਲ ਨੇੜੇ ਦੇ ਪਿੰਡਾਂ ਦੇ ਹਜਾਰਾਂ ਲੋਕਾਂ ਨੂੰ ਬਿਹਤਰ ਅਤੇ ਸਮੇਂ 'ਤੇ ਸਿਹਤ ਸਹੂਲਤਾਂ ਉਪਲਬਧ ਹੋ ਸਕਣਗੀਆਂ।           ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਦਾ ਉਦੇਸ਼ ਹੈ ਕਿ ਹਰੇਕ ਨਾਗਰਿਕ ਨੂੰ ਉਸ ਦੇ ਨੇੜੇ ਗੁਣਵੱਤਾਪੂਰਣ ਸਿਹਤ ਸੇਵਾਵਾਂ ਉਪਲਬਧ ਹੋਣ, ਤਾਂ ਜੋ ਲੋਕਾਂ ਨੁੰ ਇਲਾਜ ਲਈ ਦੂਰ-ਦਰਾਡੇ ਦੇ ਸ਼ਹਿਰਾਂ ਵਿੱਚ ਨਾ ਜਾਣਾ ਪਵੇ। ਨਵੇਂ ਸਿਹਤ ਕੇਂਦਰਾਂ ਵਿੱਚ ਮਾਂ ਅਤੇ ...
ਆਈਆਈਐਚਐਮ ਨਾਲ ਕਿਸਾਨਾਂ ਨੂੰ ਵਿਸ਼ਵ ਪੱਧਰ ‘ਤੇ ਆਪਣੇ ਉਤਪਾਦਾਂ ਨੂੰ ਵੇਚਣ ਦਾ ਮੌਕਾ ਮਿਲੇਗਾ – ਸ੍ਰੀ ਸ਼ਿਆਮ ਸਿੰਘ ਰਾਣਾ

ਆਈਆਈਐਚਐਮ ਨਾਲ ਕਿਸਾਨਾਂ ਨੂੰ ਵਿਸ਼ਵ ਪੱਧਰ ‘ਤੇ ਆਪਣੇ ਉਤਪਾਦਾਂ ਨੂੰ ਵੇਚਣ ਦਾ ਮੌਕਾ ਮਿਲੇਗਾ – ਸ੍ਰੀ ਸ਼ਿਆਮ ਸਿੰਘ ਰਾਣਾ

haryana
ਚੰਡੀਗੜ੍ਹ, 7 ਮਈ - ਹਰਿਆਣਾ ਦੇ ਖੇਤੀਬਾੜੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਇੰਡੀਆ ਇੰਟਰਨੈਸ਼ਨਲ ਹੋਰਟੀਕਲਚਰ ਮਾਰਕਿਟ (ਆਈਆਈਅੇਚਐਮ) ਗਨੌਰ ਪ੍ਰੋਜੈਕਟ ਸੂਬੇ ਵਿੱਚ ਬਾਗਬਾਨੀ ਖੇਤਰ ਨੂੰ ਨਵੀਂ ਦਿਸ਼ਾ ਦੇਣ ਵਾਲੀ ਇੱਕ ਮਹਤੱਵਪੂਰਣ ਪਹਿਲ ਹੈ, ਜਿਸ ਨਾਲ ਕਿਸਾਨਾਂ ਨੂੰ ਬਿਹਤਰ ਬਾਜਾਰ, ਆਧੁਨਿਕ ਸਹੂਲਤਾਂ ਅਤੇ ਵਿਸ਼ਵ ਪੱਧਰ 'ਤੇ ਆਪਣੇ ਉਤਪਾਦਾਂ ਨੂੰ ਵੇਚਣ ਦਾ ਮੌਕਾ ਮਿਲੇਗਾ।           ਸ੍ਰੀ ਰਾਣਾ ਅੱਜ ਇੱਥੇ ਹਰਿਆਣਾ ਨਿਵਾਸ ਵਿੱਚ ਹਰਿਆਣਾ ਇੰਟਰਨੈਸ਼ਨਲ ਹੋਰਟੀਕਲਚਰ ਮਾਰਕਟਿੰਗ ਕਾਰਪੋਰੇਸ਼ਨ ਲਿਮੀਟੇਡ (HIHMCL) ਦੇ ਨਿਦੇਸ਼ਕ ਮੰਡਲ ਦੀ 37ਵੀਂ ਮੀਟਿੰਗ ਦੀ ਅਗਵਾਈ ਕਰ ਰਹੇ ਸਨ।           ਮੀਟਿੰਗ ਵਿੱਚ ਖੇਤੀਬਾੜੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜਯੇਂਦਰ ਕੁਮਾਰ, ਐਚਐਸਏਐਮਬੀ ਦੇ ਮੁੱਖ ਪ੍ਰਸਾਸ਼ਕ ਸ੍ਰੀ ਮੁਕੇਸ਼ ਕੁਮਾਰ ਆਹੂਜਾ, ਬਾਗਬਾਨੀ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਰਣਬੀਰ ਸਿੰਘ, ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਰਾਜਨਰਾਇਣ ਕੌਸ਼ਿਕ, ਹਰਿਆਣਾ ਇੰਟਰਨੈਸ਼ਨਲ ਹੋਰਟੀਕਲਚਰ ਮਾਰਕਟਿੰਗ ਕਾਰਪੋਰੇਸ਼ਨ ਲਿਮੀਟੇਡ ਦੇ ਪ੍ਰਬੰਧ ਨਿਦੇਸ਼ਕ ਸ੍ਰੀ ਅਨੀਸ਼ ਯਾਦਵ, ਮੁੱਖ ਇੰਜੀਨੀਅਰ ਸ੍ਰ...
ਅਨਾਜ ਭੰਡਾਰਣ ਲਈ ਸ਼ਾਹਬਾਦ-ਅੰਬਾਲਾ ਦੇ ਵਿੱਚ ਬਣਾਇਆ ਜਾਵੇ ਵੱਡਾ ਸਾਇਲੋ – ਮੁੱਖ ਮੰਤਰੀ

ਅਨਾਜ ਭੰਡਾਰਣ ਲਈ ਸ਼ਾਹਬਾਦ-ਅੰਬਾਲਾ ਦੇ ਵਿੱਚ ਬਣਾਇਆ ਜਾਵੇ ਵੱਡਾ ਸਾਇਲੋ – ਮੁੱਖ ਮੰਤਰੀ

haryana
ਚੰਡੀਗੜ੍ਹ, 6 ਮਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਨਾਜ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਜਰੂਰੀ ਹੈ ਕਿ ਸੂਬੇ ਵਿੱਚ ਕਾਫੀ ਗਿਣਤੀ ਵਿੱਚ ਵੇਅਰਹਾਊਸ ਤੇ ਸਾਇਲੋ ਉਪਲਬਧ ਹੋਣ। ਇਸ ਦੇ ਲਈ ਸਬੰਧਿਤ ਵਿਭਾਗ ਵਿਸਤਾਰ ਕਾਰਜਯੋਜਨਾ ਬਣਾ ਕੇ ਜਲਦੀ ਤੋਂ ਜਲਦੀ ਅਨਾਜ ਭੰਡਾਰਣ ਦੀ ਸਮਸਿਆ ਦਾ ਸਥਾਈ ਹੱਲ ਕੱਢਣ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਅਨਾਜ ਭੰਡਾਰਣ ਲਈ ਸ਼ਾਹਬਾਦ ਤੇ ਅੰਬਾਲਾ ਦੇ ਵਿੱਚ ਸਾਇਲੋ (ਵਿਸ਼ਾਲ ਵੇਅਰਹਾਊਸ) ਬਨਾਉਣ ਦੀ ਯੋਜਨਾ ਤਿਆਰ ਕੀਤੀ ਜਾਵੇ।           ਸ੍ਰੀ ਨਾਇਬ ਸਿੰਘ ਸੈਣੀ ਬੁੱਧਵਾਰ ਨੂੰ ਹਰਿਆਣਾ ਸਿਵਲ ਸਕੱਤਰੇਤ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਸੂਬੇ ਵਿੱਚ ਅਨਾਜ ਭੰਡਾਰਣ ਅਤੇ ਪਲਵਲ ਤੇ ਨੁੰਹ ਖੇਤਰਾਂ ਵਿੱਚ ਜਲ੍ਹਸਪਲਾਈ ਦੇ ਪ੍ਰਬੰਧਾਂ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਸਮੇਤ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਮੌਜੂਦ ਸਨ। ਸਾਇਲੋ ਲਈ ਰੇਲ ਤੇ ਸੜਕ ਦੇ ਵਿੱਚ 100 ਏਕੜ ਤੱਕ ਭੂਮੀ ਚੋਣ ਕਰਨ ਦੇ ਨਿਰਦੇਸ਼           ਮੁੱਖ ਮੰਤਰੀ ਨੇ ਕਿਹ...
ਹਰਿਆਣਾ ਵਿੱਚ 11 ਮਈ ਤੋਂ ਸੂਬਾ ਵਿਆਪੀ ਪਸ਼ੂ ਟੀਕਾਕਰਣ ਮਹਾਮੁਹਿੰਮ ਦਾ ਹੋਵੇਗਾ ਆਗਾਜ਼ – ਖੇਤੀਬਾੜੀ ਮੰਤਰੀ

ਹਰਿਆਣਾ ਵਿੱਚ 11 ਮਈ ਤੋਂ ਸੂਬਾ ਵਿਆਪੀ ਪਸ਼ੂ ਟੀਕਾਕਰਣ ਮਹਾਮੁਹਿੰਮ ਦਾ ਹੋਵੇਗਾ ਆਗਾਜ਼ – ਖੇਤੀਬਾੜੀ ਮੰਤਰੀ

haryana
ਚੰਡੀਗੜ੍ਹ, 6 ਮਈ - ਹਰਿਆਣਾ ਦੇ ਪਸ਼ੂਪਾਲਣ ਅਤੇ ਡੇਅਰੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਦਸਿਆ ਕਿ ਸੂਬੇ ਦੇ ਪਸ਼ੂਪਾਲਕਾਂ ਦੇ ਹਿੱਤਾਂ ਅਤੇ ਸੂਬੇ ਦੇ ਪਸ਼ੂਧਨ ਦੀ ਸੁਰੱਖਿਆ ਨੂੰ ਸੱਭ ਤੋਂ ਉੱਪਰ ਰੱਖਦੇ ਹੋਏ ਪਸ਼ੂਪਾਲਣ ਅਤੇ ਡੇਅਰੀ ਵਿਭਾਂਗ ਵੱਲੋਂ 11 ਮਈ 2026 ਤੋਂ ਪੂਰੇ ਸੂਬੇ ਵਿੱਚ ਮੁੰਹਖੁਰ ਅਤੇ ਗਲਘੋਟੂ ਵਰਗੀ ਘਾਤਕ ਬੀਮਾਰੀਆਂ ਦੇ ਵਿਰੁੱਧ ਇੱਕ ਵਿਸ਼ੇਸ਼ ਸੂਬਾਵਿਆਪੀ ਟੀਕਾਕਰਣ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇੱਕ ਮਹੀਨੇ ਤੱਕ ਚੱਲਣ ਵਾਲੇ ਇਸ ਵਿਆਪਕ ਮੁਹਿੰਮ ਦਾ ਮੁੱਖ ਉਦੇਸ਼ ਪਸ਼ੂਆਂ ਨੂੰ ਇੰਨ੍ਹਾ ਜਾਨਲੇਵਾ ਛੂਤ ਦੀਆਂ ਬੀਮਾਰੀਆਂ ਤੋਂ ਬਚਾ ਕੇ ਪਸ਼ੂਪਾਲਕਾਂ ਨੂੰ ਸੰਭਾਵਿਤ ਵੱਧ ਨੁਕਸਾਨ ਤੋਂ ਸੁਰੱਖਿਅਤ ਕਰਨਾ ਹੈ।           ਸ੍ਰੀ ਰਾਣਾ ਨੇ ਦਸਿਆ ਕਿ ਇਸ ਟੀਕਾਕਰਣ ਮੁਹਿੰਮ ਵਿੱਚ ਪਸ਼ੂਪਾਲਕਾਂ ਦੀ ਸਹੂਲਤ ਲਈ ਵਿਭਾਗ ਦੀ ਵਿਸ਼ੇਸ਼ ਟੀਮਾਂ ਸਿੱਧੇ ਪਸ਼ੂਪਾਲਕਾਂ ਦੇ ਘਰਾਂ 'ਤੇ ਪਹੁੰਚਣਗੀਆਂ। ਪਸ਼ੂਪਾਲਕਾਂ ਨੂੰ ਆਪਣੇ ਪਸ਼ੂਆਂ ਨੂੰ ਲੈ ਕੇ ਹਸਪਤਾਲਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਹੋਵੇਗੀ, ਸਗੋ ਵਿਭਾਗ ਦੇ ਕੁਸ਼ਲ ਪਸ਼ੂ ਡਾਕਟਰ ਅਤੇ ਸਹਾਇਕ ਘਰ-ਘਰ ੧ਾ ਕੇ ਇਸ ਸੇਵਾ ਨੂੰ ਯਕੀਨੀ ਕਰਣਗੇ। ਸਰਕਾਰ ਦੇ ਨਿਰਦੇਸ਼ਾਂ ਅਨ...
ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਿਖਿਆ ਦੀ ਗੁਣਵੱਤਾ ਸੁਧਾਰਣ ਲਈ ਰੋਡਮੈਪ ਤਿਆਰ- ਸਿਖਿਆ ਮੰਤਰੀ ਮਹੀਪਾਲ ਢਾਂਡਾ

ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਿਖਿਆ ਦੀ ਗੁਣਵੱਤਾ ਸੁਧਾਰਣ ਲਈ ਰੋਡਮੈਪ ਤਿਆਰ- ਸਿਖਿਆ ਮੰਤਰੀ ਮਹੀਪਾਲ ਢਾਂਡਾ

haryana
ਚੰਡੀਗੜ੍ਹ, 6 ਮਈ - ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਸੂਬਾ ਸਰਕਾਰ ਦਾ ਮੁੱਖ ਟੀਚਾ ਸਰਕਾਰੀ ਸਕੂਲਾਂ ਵਿੱਚ ਸਿਖਿਆ ਦੀ ਗੁਣਵੱਤਾ ਨੂੰ ਕੌਮਾਂਤਰੀ ਮਾਨਕਾਂ ਅਨੁਰੂਪ ਬਨਾਉਣਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਦੇ ਅੰਤਮ ਪਾਇਦਾਨ 'ਤੇ ਖੜੇ ਵਿਦਿਆਰਥੀ ਨੂੰ ਗੁਣਵੱਤਾਪੂਰਣ ਸਿਖਿਆ ਅਤੇ ਬਿਹਤਰ ਵਿਦਿਅਕ ਮਾਹੌਲ ਉਪਲਬਧ ਕਰਾਉਣਾ ਸਰਕਾਰ ਦੀ ਸਰਵੋਚ ਪ੍ਰਾਥਮਿਕਤਾ ਹੈ। ਇਸ ਦੇ ਲਈ ਊਹ ਭਰਸਕ ਯਤਨ ਕਰਨ।           ਮੰਤਰੀ ਅੱਜ ਇੱਥੇ ਸਿਵਲ ਸਕੱਤਰੇਤ ਵਿੱਚ ਸਿਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ, ਜਿਲ੍ਹਾ ਸਿਖਿਆ ਅਧਿਕਾਰੀਆਂ (ਡੀਈਓ) ਅਤੇ ਜਿਲ੍ਹਾ ਮੁੱਢਲੀ ਸਿਖਿਆ ਅਧਿਕਾਰੀਆਂ (ਡੀਈਈਓ) ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਹਨ।           ਮੀਟਿੰਗ ਵਿੱਚ ਕੈਥਲ ਦੀ ਡਿਪਟੀ ਕਮਿਸ਼ਨਰ ਸੁਸ੍ਰੀ ਅਪਰਾਜਿਤਾ ਨੇ ਕੈਥਲ ਦੇ ਕਈ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤੀ ਗਈ 'Stumble Lab' ਦਾ ਪੇਸ਼ਕੀਕਰਣ ਦਿੱਤਾ। ਕੁਸ਼ਲ ਅਧਿਆਪਕਾਂ ਦੀ ਟੀਮਾਂ ਸਿਖਿਆ ਸੁਧਾਰ ਵਿੱਚ ਨਿਭਾਏਗੀ ਅਹਿਮ ਭੂਮਿਕਾ           ਸਿਖਿਆ ਮੰਤਰੀ ਨੇ ਇੱਕ ਨਵੀਂ ਕਾਰਜਯੋਜਨਾ ਦੇ ਅਧਿਕਾਰੀਆਂ...
ਸਕੂਲ ਪ੍ਰਬੰਧਨ ਕਮੇਟੀਆਂ ਦੀ ਮਜਬੂਤ ਭੂਮਿਕਾ ਨਾਲ ਸਿਖਿਆ ਵਿਵਸਥਾ ਨੂੰ ਮਿਲੇਗਾ ਨਵਾਂ ਮੁਕਾਮ – ਸਿਖਿਆ ਮੰਤਰੀ ਮਹੀਪਾਲ ਢਾਂਡਾ

ਸਕੂਲ ਪ੍ਰਬੰਧਨ ਕਮੇਟੀਆਂ ਦੀ ਮਜਬੂਤ ਭੂਮਿਕਾ ਨਾਲ ਸਿਖਿਆ ਵਿਵਸਥਾ ਨੂੰ ਮਿਲੇਗਾ ਨਵਾਂ ਮੁਕਾਮ – ਸਿਖਿਆ ਮੰਤਰੀ ਮਹੀਪਾਲ ਢਾਂਡਾ

haryana
ਚੰਡੀਗੜ੍ਹ, 6 ਮਈ - ਕੇਂਦਰੀ ਮੰਤਰੀ ਸ੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਸਕੂਲ ਪ੍ਰਬੰਧਨ ਕਮੇਟੀਆਂ ਲਈ ਦਿਸ਼ਾ-ਨਿਰਦੇਸ਼-2026 ਦੀ ਸ਼ੁਰੂਆਤ ਕੀਤੀ। ਇਸ ਆਯੋਜਨ ਵਿੱਚ ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਵਰਚੂਅਲ ਜੁੜੇ।           ਇਸ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਦਸਿਆ ਕਿ ਸਮੂਚੀ ਸਿਖਿਆ ਯੋਜਨਾ ਤਹਿਤ ਹਰੇਕ ਸਕੂਲ ਵਿੱਚ ਸਕੂਲ ਪ੍ਰਬੰਧਨ ਕਮੇਟੀ (ਐਸਐਮਸੀ) ਦਾ ਗਠਨ ਸਿਖਿਆ ਦੇ ਭਵਿੱਖ ਦੇ ਨਜਰਇਏ ਨਾਲ ਕਾਰਗਰ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਮੇਟੀਆਂ ਸਿਰਫ ਕਾਗਜ਼ੀ ਨਿਗਮ ਨਹੀਂ ਹਨ, ਸਗੋ ਸਿਖਿਆ ਦੇ ਪੱਧਰ ਨੂੰ ਜਮੀਨੀ ਪੱਧਰ 'ਤੇ ਸੁਧਾਰਣ ਵਿੱਚ ਇੰਨ੍ਹਾਂ ਦਾ ਮਹਤੱਵਪੂਰਣ ਯੋਗਦਾਨ ਹੈ।           ਮੰਤਰੀ ਨੇ ਕਿਹਾ ਕਿ ਸਕੂਲ ਪ੍ਰਬੰਧਨ ਕਮੇਟੀਆਂ ਵਿੱਚ ਸਥਾਨਕ ਅਧਿਕਾਰੀਆਂ ਦੇ ਪ੍ਰਤੀਨਿਧੀ, ਮੰਨੇ-ਪ੍ਰਮੰਨੇ ਸਿਖਿਆ ਮਾਹਰ, ਵਿਸ਼ਾ ਮਾਹਰ ਅਤੇ ਵਿਸ਼ੇਸ਼ ਰੂਪ ਨਾਲ ਵਾਂਝੇ ਸਮੂਹਾਂ ਦੇ ਪ੍ਰਤੀਨਿਧੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਵਿਦਿਆਰਥੀਆਂ ਦੇ ਮਾਤਾ-ਪਿਤਾ ਦੀ ਭਾਗੀਦਾਰੀ ਇਸ ਨੂੰ ...
ਹਰਿਆਣਾ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੇ ਮਰੀਜ਼ਾਂ ਲਈ ਮੁਫ਼ਤ ਸਿੰਗਲ ਡੋਨਰ ਪਲੇਟਲੈਟਸ  ਦੀ ਸ਼ੁਰੂਆਤ ਕਰਨ ਵਾਲਾ ਉੱਤਰੀ ਖੇਤਰ ਦਾ ਪਹਿਲਾ ਰਾਜ ਬਣਿਆ – ਨਾਇਬ ਸਿੰਘ ਸੈਣੀ

ਹਰਿਆਣਾ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੇ ਮਰੀਜ਼ਾਂ ਲਈ ਮੁਫ਼ਤ ਸਿੰਗਲ ਡੋਨਰ ਪਲੇਟਲੈਟਸ ਦੀ ਸ਼ੁਰੂਆਤ ਕਰਨ ਵਾਲਾ ਉੱਤਰੀ ਖੇਤਰ ਦਾ ਪਹਿਲਾ ਰਾਜ ਬਣਿਆ – ਨਾਇਬ ਸਿੰਘ ਸੈਣੀ

haryana
ਚੰਡੀਗੜ੍ਹ, 5 ਮਈ — ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੇ ਮਰੀਜ਼ਾਂ ਲਈ ਮੁਫ਼ਤ ਸਿੰਗਲ ਡੋਨਰ ਪਲੇਟਲੈਟਸ ਦੀ ਸ਼ੁਰੂਆਤ ਕਰਨ ਵਾਲਾ ਹਰਿਆਣਾ ਉੱਤਰੀ ਖੇਤਰ ਵਿੱਚ ਪਹਿਲਾ ਰਾਜ ਬਣ ਗਿਆ ਹੈ। ਡੇਂਗੂ ਦੇ ਮਰੀਜ਼ਾਂ ਨੂੰ 11 ਹਜ਼ਾਰ ਰੁਪਏ ਦੀ ਅਦਾਇਗੀ ਕੀਤੀ ਜਾਂਦੀ ਹੈ। ਸੂਬੇ ਵਿੱਚ ਕੁੱਲ 154 ਬਲੱਡ ਸੈਂਟਰ ਕੰਮ ਕਰ ਰਹੇ ਹਨ। ਸਰਕਾਰ ਨੇ ਪਿਛਲੇ ਸਾਲ ਨਿਰਧਾਰਿਤ 3 ਲੱਖ 30 ਹਜ਼ਾਰ ਯੂਨਿਟ ਖੂਨ ਦੇ ਟੀਚੇ ਤੋਂ ਵੱਧ ਕੇ 4 ਲੱਖ 50 ਹਜ਼ਾਰ ਯੂਨਿਟਾਂ ਤੋਂ ਵੱਧ ਖੂਨ ਇਕੱਠਾ ਕੀਤਾ। ਕੇਂਦਰ ਸਰਕਾਰ ਵੱਲੋਂ ਹਰਿਆਣਾ ਨੂੰ ਸਾਲ 2024-25 ਵਿੱਚ ਸਭ ਤੋਂ ਵੱਧ ਖੂਨਦਾਨ ਕਰਨ ਲਈ, ਖੂਨਦਾਨ ਵਿੱਚ ਉੱਤਮਤਾ ਲਈ ਲਗਾਤਾਰ ਦੂਜੇ ਸਾਲ ਪੁਰਸਕਾਰ ਮਿਲਿਆ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੰਗਲਵਾਰ ਨੂੰ ਕੁਰੂਕਸ਼ੇਤਰ ਦੇ ਲਾਡਵਾ ਵਿਖੇ ਕੇਂਦਰੀ ਊਰਜਾ ਅਤੇ ਹਾਊਸਿੰਗ ਮੰਤਰੀ ਸ਼੍ਰੀ ਮਨੋਹਰ ਲਾਲ ਦੇ ਜਨਮ ਦਿਨ 'ਤੇ ਕਰਵਾਏ ਗਏ ਪ੍ਰੋਗਰਾਮ ਵਿੱਚ ਬੋਲ ਰਹੇ ਸਨ। ਮੁੱਖ ਮੰਤਰੀ ਨੇ ਹਰਿਆਣਾ ਰਾਜ ਬਾਲ ਕਲਿਆਣ ਪ੍ਰੀਸ਼ਦ ਦੀ ਉਪ ਪ੍ਰਧਾਨ ਸ਼੍ਰੀਮਤੀ ਸੁਮਨ ਸੈਣੀ ਅਤੇ ਸਾਬ...
ਐਨਐਚਐਮ ਕਰਮਚਾਰੀਆਂ ਦੇ ਹਿੱਤ ਵਿੱਚ ਸ਼ੁਰੂ ਕੀਤਾ “ਆਨਲਾਈਨ ਛੁੱਟੀ ਪ੍ਰਬੰਧਨ ਸਿਸਟਮ” – ਆਰਤੀ ਸਿੰਘ ਰਾਓ

ਐਨਐਚਐਮ ਕਰਮਚਾਰੀਆਂ ਦੇ ਹਿੱਤ ਵਿੱਚ ਸ਼ੁਰੂ ਕੀਤਾ “ਆਨਲਾਈਨ ਛੁੱਟੀ ਪ੍ਰਬੰਧਨ ਸਿਸਟਮ” – ਆਰਤੀ ਸਿੰਘ ਰਾਓ

haryana
ਚੰਡੀਗੜ੍ਹ, 5 ਮਈ - ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਪ੍ਰਸ਼ਾਸਨਿਕ ਸੁਧਾਰ ਅਤੇ ਡਿਜੀਟਲ ਗਵਰਨੈਂਸ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਨੈਸ਼ਨਲ ਹੈਲਥ ਮਿਸ਼ਨ, ਹਰਿਆਣਾ ਵੱਲੋਂ "ਸਮੁੱਚੀ ਆਨਲਾਈਨ ਛੁੱਟੀ ਪ੍ਰਬੰਧਨ ਪ੍ਰਣਾਲੀ" ਦੇ ਸ਼ੁਭਾਰੰਭ ਕਰਨ ਦੀ ਘੋਸ਼ਣਾ ਕੀਤੀ ਹੈ। ਇਸ ਨਾਲ ਕਰਮਚਾਰੀਆਂ ਨੂੰ ਛੁੱਟੀ ਲੈਣ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਤੋਂ ਨਿਜਾਤ ਮਿਲੇਗੀ। ਉਨ੍ਹਾਂ ਨੇ ਦੱਸਿਆ ਕਿ ਇਹ ਨਵੀਂ ਪ੍ਰਣਾਲੀ ਵੱਖ-ਵੱਖ ਕਿਸਮਾਂ ਦੇ ਐਨਐਚਐਮ ਕਰਮਚਾਰੀਆਂ ਦੀ ਛੁੱਟੀ ਲਈ ਬਿਨੈ-ਪੱਤਰ ਪ੍ਰਕਿਰਿਆ ਨੂੰ ਸਰਲ ਅਤੇ ਪਾਰਦਰਸ਼ੀ ਬਣਾਉਣ ਦੇ ਉਦੇਸ਼ ਨਾਲ ਵਿਕਸਤ ਕੀਤੀ ਗਈ ਹੈ। ਇਹ ਪੋਰਟਲ [http://nrhmharyana.gov.in:90/leavenhm/] 'ਤੇ ਉਪਲਬਧ ਹੈ। ਐਨਐਚਐਮ ਹਰਿਆਣਾ ਇੱਕ ਅਜਿਹੇ ਆਧੁਨਿਕ ਮਨੁੱਖੀ ਸਰੋਤ ਤੰਤਰ ਦੇ ਨਿਰਮਾਣ ਲਈ ਵਚਨਬੱਧ ਹੈ, ਜੋ ਕੰਮ ਦੇ ਪ੍ਰਵਾਹ ਨੂੰ ਆਸਾਨ ਬਣਾਏ, ਪ੍ਰਸ਼ਾਸਨਿਕ ਬੋਝ ਨੂੰ ਘੱਟ ਕਰੇ ਅਤੇ ਸਮੇਂ ਸਿਰ ਮਨਜ਼ੂਰੀ ਯਕੀਨੀ ਬਣਾਏ। ਐਨਐਚਐਮ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪੋਰਟਲ ਰਾਹੀਂ ਕਰਮਚਾਰੀ ਹੁਣ ਕੈਜ਼ੂਅਲ ਲੀਵ, ਐਕਸਟਰਾ-ਆਰ...