ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਬੀੜ ਘੁਗਿਆਣਾ ਜੰਗਲ ਦੀ ਮੌਜੂਦਾ ਸਥਿਤੀ ਬਾਰੇ ਵਿਧਾਨ ਸਭਾ ਵਿੱਚ ਪ੍ਰਸ਼ਨ ਉਠਾਇਆ
ਫਰੀਦਕੋਟ, 12 ਮਾਰਚ ()
ਹਲਕਾ ਫਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਨੇ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਹਲਕੇ ਅਧੀਨ ਆਉਂਦੇ ਬੀੜ ਘੁਗਿਆਣਾ ਜੰਗਲ ਦੀ ਮੌਜੂਦਾ ਸਥਿਤੀ ਸਬੰਧੀ ਮਹੱਤਵਪੂਰਨ ਪ੍ਰਸ਼ਨ ਉਠਾਇਆ। ਵਿਧਾਇਕ ਉਨ੍ਹਾਂ ਵੱਲੋਂ ਇਹ ਪ੍ਰਸ਼ਨ ਜੰਗਲਾਂ ਦੀ ਸੰਭਾਲ, ਵਣੀਕਰਨ ਅਤੇ ਜੰਗਲੀ ਜੀਵਾਂ ਦੀ ਰੱਖਿਆ ਦੇ ਮੱਦੇਨਜ਼ਰ ਪੁੱਛਿਆ ਗਿਆ।
ਉਨ੍ਹਾਂ ਜੰਗਲਾਤ ਮੰਤਰੀ ਤੋਂ ਪੁੱਛਿਆ ਕਿ ਹਲਕਾ ਫਰੀਦਕੋਟ ਅਧੀਨ ਆਉਂਦੇ ਬੀੜ ਘੁਗਿਆਣਾ ਜੰਗਲ ਦਾ ਕੁੱਲ ਰਕਬਾ ਕਿੰਨਾ ਹੈ ਅਤੇ ਇਸ ਵਿੱਚੋਂ ਕਿੰਨਾ ਰਕਬਾ ਰਾਖਵੇਂ ਜੰਗਲ ਵਜੋਂ ਦਰਜ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪਿਛਲੇ ਪੰਜ ਸਾਲਾਂ ਦੌਰਾਨ ਇਸ ਖੇਤਰ ਵਿੱਚ ਲਗਾਏ ਗਏ ਪੌਦਿਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜੀਵਤ ਦਰ (ਸਰਵਾਈਵਲ ਰੇਟ) ਬਾਰੇ ਵੀ ਜਾਣਕਾਰੀ ਮੰਗੀ।
ਉਨ੍ਹਾਂ ਨੇ ਸਰਕਾਰ ਤੋਂ ਇਹ ਵੀ ਪੁੱਛਿਆ ਕਿ ਕੀ ਬੀੜ ਘੁਗਿਆਣਾ ਵਿੱਚ ਵਣੀਕਰਨ, ਬਾੜਬੰਦੀ, ਪਗਡੰਡੀ ਵਿਕਾਸ ਜਾਂ ਈਕੋ-ਟੂਰਿਜਮ ਨਾਲ ਸੰਬੰਧਿਤ ਕੋਈ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ। ਜੇਕਰ ਅਜਿਹਾ ਹੈ ਤਾਂ ਉਸ ਦੀ ਲਾਗਤ ਅਤੇ ਮੌਜੂਦਾ ਸਥਿਤੀ ਬਾਰੇ ਵੀ ਵੇਰਵਾ ਦੇਣ ਦੀ ਮੰਗ ਕੀਤੀ।
...








