ਮੋਦੀ ਸਰਕਾਰ ਦੇ ਦਬਾਅ ਹੇਠ ਪੇਪਰ ਲੀਕ ਅਤੇ ਈ-20 ਖ਼ਿਲਾਫ਼ ਉੱਠ ਰਹੀ ਆਵਾਜ਼ ਨੂੰ ਦਬਾ ਰਿਹਾ ਮੇਟਾ- ਕੇਜਰੀਵਾਲ
ਨਵੀਂ ਦਿੱਲੀ 6 ਅਗਸਤ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੇਟਾ ਇੰਡੀਆ ਵੱਲੋਂ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਭਾਰਤ ਵਿੱਚ ਸੀਮਤ ਕਰਨ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਦਬਾਅ ਹੇਠ ਮੇਟਾ ਪੇਪਰ ਲੀਕ ਅਤੇ ਈ-20 ਪੈਟਰੋਲ ਦੇ ਖ਼ਿਲਾਫ਼ ਉੱਠ ਰਹੀ ਹਰ ਆਵਾਜ਼ ਨੂੰ ਦਬਾ ਰਿਹਾ ਹੈ। ਮੇਰੀ ਤਰ੍ਹਾਂ ਹੀ ਮੋਦੀ ਸਰਕਾਰ ਦੇ ਖ਼ਿਲਾਫ਼ ਬੋਲਣ ਵਾਲੇ ਬਹੁਤ ਸਾਰੇ ਲੋਕਾਂ ਦੇ ਅਕਾਊਂਟ ਸੀਮਤ ਕਰ ਦਿੱਤੇ ਗਏ ਹਨ। ਉਨ੍ਹਾਂ ਦੇਸ਼ ਭਰ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਦਾ ਅਕਾਊਂਟ ਸੀਮਤ ਕੀਤਾ ਗਿਆ ਹੈ, ਉਹ ਮੈਨੂੰ ਡੀਐੱਮ ਕਰਨ ਜਾਂ ਕਮੈਂਟ ਵਿੱਚ ਲਿਖ ਕੇ ਭੇਜਣ, ਤਾਂ ਜੋ ਅਸੀਂ ਸਾਰੇ ਮਿਲ ਕੇ ਮੇਟਾ ਅਤੇ ਇੰਸਟਾਗ੍ਰਾਮ 'ਤੇ ਦਬਾਅ ਪਾ ਸਕੀਏ ਕਿ ਉਹ ਅਜਿਹੀ ਧੱਕੇਸ਼ਾਹੀ ਨਾ ਕਰਨ ਅਤੇ ਮੋਦੀ ਜੀ ਦੇ ਅੱਗੇ ਇਸ ਤਰ੍ਹਾਂ ਗੋਡੇ ਨਾ ਟੇਕਣ।
ਅਰਵਿੰਦ ਕੇਜਰੀਵਾਲ ਨੇ ਐਕਸ 'ਤੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਇੰਸਟਾਗ੍ਰਾਮ ਵਾਲਿਆਂ ਨੇ ਮੈਨੂੰ ਨੋਟਿਸ ਭੇਜਿਆ ਹੈ ਕਿ ਮੇਰੇ ਅਕਾਊਂਟ ਨੂੰ ਭਾਰਤ ਵਿੱਚ ਸਪ੍ਰੈੱਸ (ਦਬਾਅ) ਅਤੇ...








