Shadow

Tag: breaking news

ਵੋਟਾਂ ਦੀ ਗਿਣਤੀ ਵਾਲੇ ਕੇਂਦਰਾਂ ਵਿੱਚ 29 ਮਈ ਨੂੰ ਛੁੱਟੀ ਘੋਸ਼ਿਤ

ਵੋਟਾਂ ਦੀ ਗਿਣਤੀ ਵਾਲੇ ਕੇਂਦਰਾਂ ਵਿੱਚ 29 ਮਈ ਨੂੰ ਛੁੱਟੀ ਘੋਸ਼ਿਤ

local news
ਮਾਲੇਰਕੋਟਲਾ, 28 ਮਈ:                     ਸਕੱਤਰ, ਰਾਜ ਚੋਣ ਕਮਿਸ਼ਨ, ਪੰਜਾਬ, ਚੰਡੀਗੜ੍ਹ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਨਗਰ ਕੌਂਸਲ/ਨਗਰ ਪੰਚਾਇਤ ਮਾਲੇਰਕੋਟਲਾ, ਅਹਿਮਦਗੜ੍ਹ ਅਤੇ ਅਮਰਗੜ੍ਹ ਦੀਆਂ ਚੋਣਾਂ ਮਿਤੀ 26 ਮਈ 2026 ਨੂੰ ਸਫਲਤਾਪੂਰਵਕ ਕਰਵਾਈਆਂ ਗਈਆਂ ਹਨ। ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਚੋਣ ਪ੍ਰੋਗਰਾਮ ਅਨੁਸਾਰ ਉਕਤ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਮਿਤੀ 29 ਮਈ 2026 (ਸ਼ੁੱਕਰਵਾਰ) ਨੂੰ ਕੀਤੀ ਜਾਣੀ ਹੈ। ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਮਾਲੇਰਕੋਟਲਾ ਅਧੀਨ ਸਥਾਪਿਤ ਗਿਣਤੀ ਕੇਂਦਰ ਸਰਕਾਰੀ ਕਾਲਜ, ਮਾਲੇਰਕੋਟਲਾ, ਸਰਕਾਰੀ ਕਾਲਜ, ਅਮਰਗੜ੍ਹ ਅਤੇ ਐਮ.ਜੀ.ਐਮ.ਐੱਨ. ਸੀਨੀਅਰ ਸੈਕੰਡਰੀ ਸਕੂਲ, ਅਹਿਮਦਗੜ੍ਹ ਵਿਖੇ  ਮਿਤੀ 29 ਮਈ 2026 ਨੂੰ ਛੁੱਟੀ ਘੋਸ਼ਿਤ ਕੀਤੀ ਗਈ ਹੈ ।...
ਨਗਰ ਕੌਂਸਲ ਆਮ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਲਈ ਕਾਉਂਟਿੰਗ ਸੈਂਟਰਾਂ ’ਤੇ ਸਾਰੇ ਪ੍ਰਬੰਧ ਮੁਕੰਮਲ — ਡਿਪਟੀ ਕਮਿਸ਼ਨਰ

ਨਗਰ ਕੌਂਸਲ ਆਮ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਲਈ ਕਾਉਂਟਿੰਗ ਸੈਂਟਰਾਂ ’ਤੇ ਸਾਰੇ ਪ੍ਰਬੰਧ ਮੁਕੰਮਲ — ਡਿਪਟੀ ਕਮਿਸ਼ਨਰ

local news
ਸ੍ਰੀ ਮੁਕਤਸਰ ਸਾਹਿਬ, 28 ਮਈ - ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ 26 ਮਈ 2026 ਨੂੰ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਵਿਖੇ ਚੋਣਾਂ ਕਰਵਾਈਆਂ ਗਈਆਂ ਸਨ। ਇਨ੍ਹਾਂ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ 29 ਮਈ 2026 ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਨਗਰ ਕੌਂਸਲ ਆਮ ਚੋਣਾਂ 2026 ਲਈ ਜ਼ਿਲ੍ਹੇ ਵਿੱਚ ਤਿੰਨ ਕਾਉਂਟਿੰਗ ਸੈਂਟਰ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੀਆਂ ਵੋਟਾਂ ਦੀ ਗਿਣਤੀ ਉਪ ਮੰਡਲ ਮੈਜਿਸਟਰੇਟ-ਕਮ-ਰਿਟਰਨਿੰਗ ਅਫਸਰ ਸ੍ਰੀ ਮੁਕਤਸਰ ਸਾਹਿਬ ਸ੍ਰੀ ਗੁਰਕਿਰਨਦੀਪ ਸਿੰਘ ਸਿੱਧੂ ਦੀ ਨਿਗਰਾਨੀ ਹੇਠ ਸਰਕਾਰੀ ਕਾਲਜ, ਕੋਟਕਪੁਰਾ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਜਾਵੇਗੀ। ਇਸੇ ਤਰ੍ਹਾਂ ਨਗਰ ਕੌਂਸਲ ਮਲੋਟ ਦੀਆਂ ਵੋਟਾਂ ਦੀ ਗਿਣਤੀ ਉਪ ਮੰਡਲ ਮੈਜਿਸਟਰੇਟ-ਕਮ-ਰਿਟਰਨਿੰਗ ਅਫਸਰ ਮਲੋਟ ਸ੍ਰੀ ਪੰਕਜ ਕੁਮਾਰ...
ਨਿਗਮ/ਕੌਂਸਲ ਚੋਣਾਂ: ਤਿਆਰੀਆਂ ਮੁਕੰਮਲ, ਵੋਟਾਂ ਦੀ ਗਿਣਤੀ ਅੱਜ

ਨਿਗਮ/ਕੌਂਸਲ ਚੋਣਾਂ: ਤਿਆਰੀਆਂ ਮੁਕੰਮਲ, ਵੋਟਾਂ ਦੀ ਗਿਣਤੀ ਅੱਜ

local news
ਬਰਨਾਲਾ, 28 ਮਈ-         ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਹਰਪ੍ਰੀਤ ਸਿੰਘ ਆਈ ਏ ਐੱਸ ਦੀ ਅਗਵਾਈ ਹੇਠ ਭਲਕੇ 29 ਮਈ ਨੂੰ ਨਗਰ ਨਿਗਮ ਬਰਨਾਲਾ ਅਤੇ ਨਗਰ ਕੌਂਸਲ ਭਦੌੜ, ਤਪਾ ਤੇ ਧਨੌਲਾ ਲਈ ਵੋਟਾਂ ਦੀ ਗਿਣਤੀ ਵੱਖ ਵੱਖ ਗਿਣਤੀ ਕੇਂਦਰਾਂ 'ਤੇ ਹੋਵੇਗੀ। ਇਸੇ ਤਹਿਤ ਅੱਜ ਰਿਟਰਨਿੰਗ ਅਫ਼ਸਰ ਬਰਨਾਲਾ ਕਮ ਵਧੀਕ ਡਿਪਟੀ ਕਮਿਸ਼ਨਰ (ਜ) ਵਿਵੇਕ ਕੁਮਾਰ ਮੋਦੀ ਆਈ ਏ ਐੱਸ ਵਲੋਂ ਜਿੱਥੇ ਐੱਸ ਡੀ ਕਾਲਜ ਆਫ ਫਾਰਮੇਸੀ ਵਿਚ ਨਿਗਮ ਚੋਣਾਂ ਲਈ ਬਣੇ ਗਿਣਤੀ ਕੇਂਦਰ ਵਿਚ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ, ਓਥੇ ਓਹਨਾਂ ਦੀ ਮੌਜੂਦਗੀ ਵਿੱਚ ਗਿਣਤੀ ਅਮਲੇ ਦੀ ਰਿਹਰਸਲ ਹੋਈ। ਇਸ ਮੌਕੇ ਰਿਟਰਨਿੰਗ ਅਫ਼ਸਰ ਨੇ ਕਿਹਾ ਕਿ ਨਗਰ ਨਿਗਮ ਦੇ 48 ਵਾਰਡਾਂ ਲਈ ਵੋਟਾਂ ਦੀ ਗਿਣਤੀ ਭਲਕੇ ਸਵੇਰੇ 8 ਵਜੇ ਸ਼ੁਰੂ ਹੋਣੀ ਹੈ। ਉਨ੍ਹਾਂ ਦੱਸਿਆ ਕਿ ਗਿਣਤੀ ਕੇਂਦਰ ਅੰਦਰ ਮੋਬਾਈਲ ਫੋਨ ਲਿਜਾਣ ‘ਤੇ ਪੂਰਨ ਪਾਬੰਦੀ ਰਹੇਗੀ। ਓਹਨਾਂ ਕਿਹਾ ਕਿ ਵੋਟਾਂ ਦੀ ਗਿਣਤੀ ਲਈ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਗਿਣਤੀ ਪ੍ਰਕਿਰਿਆ ਨੂੰ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਨੇਪ...
ਵੈਭਵ ਸੂਰਿਆਵੰਸ਼ੀ ਨੇ 29 ਗੇਂਦਾਂ ਵਿੱਚ ਬਣਾਈਆਂ 97 ਦੌੜਾਂ, ਕ੍ਰਿਸ ਗੇਲ ਦਾ ਰਿਕਾਰਡ ਟੁੱਟਣ ਤੋਂ ਬਚਿਆ

ਵੈਭਵ ਸੂਰਿਆਵੰਸ਼ੀ ਨੇ 29 ਗੇਂਦਾਂ ਵਿੱਚ ਬਣਾਈਆਂ 97 ਦੌੜਾਂ, ਕ੍ਰਿਸ ਗੇਲ ਦਾ ਰਿਕਾਰਡ ਟੁੱਟਣ ਤੋਂ ਬਚਿਆ

Sports
ਚੰਡੀਗੜ੍ਹ: ਰਾਜਸਥਾਨ ਰਾਇਲਜ਼ ਦੇ ਵੈਭਵ ਸੂਰਿਆਵੰਸ਼ੀ ਨੇ ਆਈਪੀਐਲ 2026 ਦੇ ਐਲੀਮੀਨੇਟਰ ਦੌਰ ਵਿੱਚ ਰਿਕਾਰਡ ਤੋੜ ਪਾਰੀ ਖੇਡੀ। ਉਸ ਨੇ ਸਿਰਫ਼ 29 ਗੇਂਦਾਂ ਵਿੱਚ 97 ਦੌੜਾਂ ਬਣਾਈਆਂ, ਜਿਸ ਵਿੱਚ 12 ਛੱਕੇ ਅਤੇ ਪੰਜ ਚੌਕੇ ਲੱਗੇ। ਉਹ ਅਗਲੀ ਹੀ ਗੇਂਦ 'ਤੇ ਆਊਟ ਹੋ ਗਏ। ਜੇਕਰ ਉਹ ਅਗਲੀ ਹੀ ਗੇਂਦ 'ਤੇ ਆਊਟ ਨਾ ਹੁੰਦੇ ਤਾਂ ਇਹ ਆਈਪੀਐਲ ਇਤਿਹਾਸ ਦਾ ਸਭ ਤੋਂ ਤੇਜ਼ ਸੈਂਕੜਾ ਹੁੰਦਾ। ਕ੍ਰਿਸ ਗੇਲ ਦੇ ਕੋਲ ਇਸ ਸਮੇਂ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਦਾ ਰਿਕਾਰਡ ਹੈ। ਉਸ ਨੇ 2013 ਦੇ ਆਈਪੀਐਲ ਵਿੱਚ ਪੁਣੇ ਵਾਰੀਅਰਜ਼ ਵਿਰੁੱਧ 30 ਗੇਂਦਾਂ ਵਿੱਚ ਪਾਰੀ ਪੂਰੀ ਕੀਤੀ। ਉਸ ਦਾ ਸਟ੍ਰਾਈਕ ਰੇਟ 334.48 ਸੀ। 'ਸਭ ਤੋਂ ਤੇਜ਼ ਅਰਧ ਸੈਕੜਾ' ਵੈਭਵ ਨੇ 16 ਗੇਂਦਾਂ ਵਿੱਚ ਅਰਧ ਸੈਂਕੜਾ ਲਗਾਇਆ, ਜਿਸ ਨਾਲ ਪਲੇਆਫ ਇਤਿਹਾਸ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਦਾ ਰਿਕਾਰਡ ਬਣਿਆ। ਕ੍ਰਿਕਟਰ ਸੁਰੇਸ਼ ਰੈਨਾ ਨੇ ਇਸ ਤੋਂ ਪਹਿਲਾਂ 2014 ਵਿੱਚ ਪੰਜਾਬ ਕਿੰਗਜ਼ ਵਿਰੁੱਧ 16 ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕੀਤਾ ਸੀ। ਇਸ ਦਾ ਮਤਲਬ ਹੈ ਕਿ ਵੈਭਵ ਅਤੇ ਰੈਨਾ ਦੋਵਾਂ ਨੇ ਰਿਕਾਰਡ ਦੀ ਬਰਾਬਰੀ ਕੀਤੀ। ...
ਕੀ ਤੁਹਾਡੇ ਘਰ ਦੀ ਟੂਟੀ ਤੋਂ ਬਹੁਤ ਗਰਮ ਪਾਣੀ ਆ ਰਿਹਾ ਹੈ? ਰਾਹਤ ਪਾਉਣ ਲਈ ਅਪਣਾਓ ਇਹ ਤਰੀਕੇ

ਕੀ ਤੁਹਾਡੇ ਘਰ ਦੀ ਟੂਟੀ ਤੋਂ ਬਹੁਤ ਗਰਮ ਪਾਣੀ ਆ ਰਿਹਾ ਹੈ? ਰਾਹਤ ਪਾਉਣ ਲਈ ਅਪਣਾਓ ਇਹ ਤਰੀਕੇ

health
WATER TANK COOL IN SUMMER: ਇਸ ਸਾਲ ਪੂਰੇ ਭਾਰਤ ਵਿੱਚ ਭਿਆਨਕ ਗਰਮੀ ਦੇ ਪ੍ਰਭਾਵ ਮਹਿਸੂਸ ਕੀਤੇ ਜਾ ਰਹੇ ਹਨ। ਮਈ ਵਿੱਚ ਕਈ ਥਾਵਾਂ 'ਤੇ ਤਾਪਮਾਨ 48 ਡਿਗਰੀ ਸੈਲਸੀਅਸ ਤੋਂ ਵੱਧ ਗਿਆ ਹੈ। ਮੌਸਮ ਵਿਗਿਆਨੀਆਂ ਅਨੁਸਾਰ, ਮਈ ਦੇ ਅਖੀਰ ਅਤੇ ਜੂਨ ਦੇ ਸ਼ੁਰੂ ਵਿੱਚ ਗਰਮੀ ਹੋਰ ਤੇਜ਼ ਹੋਣ ਦੀ ਉਮੀਦ ਹੈ। ਇਸ ਮੌਸਮ ਵਿੱਚ ਜ਼ਿਆਦਾਤਰ ਲੋਕ ਬਾਹਰੋਂ ਘਰ ਆਉਂਦੇ ਹੀ ਠੰਢੇ ਪਾਣੀ ਨਾਲ ਨਹਾਉਣਾ ਪਸੰਦ ਕਰਦੇ ਹਨ। ਹਾਲਾਂਕਿ, ਸ਼ਹਿਰੀ ਭਾਰਤ ਵਿੱਚ ਜ਼ਿਆਦਾਤਰ ਲੋਕਾਂ ਨੂੰ ਟੂਟੀ ਜਾਂ ਸ਼ਾਵਰ ਚਾਲੂ ਕਰਦੇ ਹੀ ਗਰਮ ਪਾਣੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਛੱਤਾਂ 'ਤੇ ਮੌਜ਼ੂਦ ਪਲਾਸਟਿਕ ਦੇ ਪਾਣੀ ਦੀਆਂ ਟੈਂਕੀਆਂ ਕਾਰਨ ਹੁੰਦਾ ਹੈ। ਗਰਮੀ ਦੇ ਨੁਕਸਾਨ ਨੂੰ ਕਿਵੇਂ ਰੋਕੀਏ? ਗਰਮੀ ਦੇ ਨੁਕਸਾਨ ਨੂੰ ਰੋਕਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਟੈਂਕੀ ਦੇ ਬਾਹਰਲੇ ਹਿੱਸੇ ਨੂੰ ਇੰਸੂਲੇਟ ਕਰਨਾ ਹੈ। ਉੱਚ R-ਮੁੱਲ ਵਾਲੀ ਸਮੱਗਰੀ ਦੀ ਵਰਤੋਂ ਕਰੋ, ਜਿਵੇਂ ਕਿ ਫਾਈਬਰਗਲਾਸ ਜਾਂ ਬੰਦ-ਸੈੱਲ ਸਪਰੇਅ ਫੋਮ। ਇਹ ਇੱਕ ਰੁਕਾਵਟ ਬਣਾਉਂਦਾ ਹੈ ਜੋ ਸੂਰਜ ਦੇ ਅੰਦਰਲੇ ਪਾਣੀ ਵਿੱਚ ਗਰਮੀ ਦੇ ਟ੍ਰਾਂਸਫਰ ਨੂੰ ਹੌਲੀ ਕਰ ਦਿੰਦਾ ਹੈ। ਤੁ...
ਰਿਲੀਜ਼ ਲਈ ਤਿਆਰ ਗਿੱਪੀ ਗਰੇਵਾਲ ਦੀ ਇਹ ਡਾਰਕ ਐਕਸ਼ਨ ਫ਼ਿਲਮ, ਜਸ਼ਨ ਦਿਓਲ ਬਤੌਰ ਨਿਰਦੇਸ਼ਕ ਕਰਨਗੇ ਡੈਬਿਊ

ਰਿਲੀਜ਼ ਲਈ ਤਿਆਰ ਗਿੱਪੀ ਗਰੇਵਾਲ ਦੀ ਇਹ ਡਾਰਕ ਐਕਸ਼ਨ ਫ਼ਿਲਮ, ਜਸ਼ਨ ਦਿਓਲ ਬਤੌਰ ਨਿਰਦੇਸ਼ਕ ਕਰਨਗੇ ਡੈਬਿਊ

enterinment news
ਪੰਜਾਬੀ ਫ਼ਿਲਮ ਨੂੰ ਨਵੇਂ ਅਤੇ ਗਲੋਬਲੀ ਰੰਗ ਦੇਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਆਪਣੇ ਹੋਮ ਪ੍ਰੋਡਕਸ਼ਨ ਅਧੀਨ ਨਿਵੇਕਲੀ ਡਾਰਕ ਐਕਸ਼ਨ ਪੰਜਾਬੀ ਫ਼ਿਲਮ 'ਡੈੱਡ ਐਂਡ' ਦਰਸ਼ਕਾਂ ਸਨਮੁੱਖ ਕਰਨ ਜਾ ਰਹੇ ਹਨ। ਇਸ ਫਿਲਮ ਰਾਹੀਂ ਤਕਨੀਕੀ ਪੱਖੋ ਆਹਲਾ ਸਿਨੇਮਾ ਹੁਨਰਮੰਦੀ ਰੱਖਦਾ ਨੌਜਵਾਨ ਜਸ਼ਨ ਦਿਓਲ ਆਪਣੇ ਸ਼ਾਨਦਾਰ ਡਾਇਰੈਕਟੋਰੀਅਲ ਸਫ਼ਰ ਦਾ ਅਗਾਜ਼ ਕਰੇਗਾ। 'ਹੰਬਲ ਮੋਸ਼ਨ ਪਿਕਚਰਸ' ਦੇ ਬੈਨਰ ਹੇਠ ਸਾਹਮਣੇ ਲਿਆਂਦੀ ਜਾ ਰਹੀ ਆਪਣੀ ਇਸ ਫ਼ਿਲਮ ਨੂੰ ਲੈ ਕੇ ਖਾਸੇ ਉਤਸ਼ਾਹਿਤ ਦਿਖਾਈ ਦੇ ਰਹੇ ਨਿਰਦੇਸ਼ਕ ਜਸ਼ਨ ਦਿਓਲ ਮੁਤਾਬਕ, ਇਹ ਫ਼ਿਲਮ ਪਾਲੀਵੁੱਡ ਨੂੰ ਨਵੀਆਂ ਕੰਟੈਂਟ ਸੰਭਾਵਨਾਵਾਂ ਨਾਲ ਅੋਤ ਪੋਤ ਕਰੇਗੀ। ਮੂਲ ਰੂਪ ਵਿੱਚ ਪੰਜਾਬ ਦੇ ਮਾਲਵਾ ਅਧੀਨ ਆਉਂਦੇ ਫਿਰੋਜ਼ਪੁਰ ਨਾਲ ਸਬੰਧ ਰੱਖਦੇ ਨਿਰਦੇਸ਼ਕ ਜਸ਼ਨ ਦਿਓਲ ਅੱਜਕਲ੍ਹ ਕੈਨੇਡਾ ਵਿੱਚ ਰਹਿ ਰਹੇ ਹਨ। ਉਨ੍ਹਾਂ ਨੇ ਆਪਣੇ ਮਨੋਭਾਵਾਂ ਨੂੰ ਬਿਆਨ ਕਰਦੇ ਹੋਏ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਮੈਂ ਆਪਣੀ ਜ਼ਿੰਦਗੀ ਫਿਲਮ ਨਿਰਮਾਣ ਲਈ ਸਮਰਪਿਤ ਕੀਤੀ ਹੋਈ ਹੈ। ਹੈਰਾਨੀਜਨਕ ਇਹ ਵੀ ਹੈ ਕਿ ਪਹਿਲਾ ਜਿਸ ਖਿੱਤੇ ਦਾ ਸ਼ੌਕ ਨਹੀਂ ਸੀ ਹੁ...
ਕੈਪਟਨ ਅਮਰਿੰਦਰ ਸਿੰਘ ਦੇ ਚਚੇਰੇ ਭਰਾ ਰਣਧੀਰ ਸਿੰਘ ਦੀ ਮੌਤ, ਜਾਣੋ ROYAL ਪਰਿਵਾਰ ਦੇ ਵੰਸ਼ਜ ਅਤੇ ਮਹਾਨ ਖਿਡਾਰੀ ਬਾਰੇ

ਕੈਪਟਨ ਅਮਰਿੰਦਰ ਸਿੰਘ ਦੇ ਚਚੇਰੇ ਭਰਾ ਰਣਧੀਰ ਸਿੰਘ ਦੀ ਮੌਤ, ਜਾਣੋ ROYAL ਪਰਿਵਾਰ ਦੇ ਵੰਸ਼ਜ ਅਤੇ ਮਹਾਨ ਖਿਡਾਰੀ ਬਾਰੇ

Sports
ਨਵੀਂ ਦਿੱਲੀ: ਏਸ਼ੀਆਈ ਖੇਡਾਂ ਵਿੱਚ ਭਾਰਤ ਲਈ ਪਹਿਲਾ ਗੋਲਡ ਮੈਡਲ ਜਿੱਤਣ ਵਾਲੇ ਮਹਾਨ ਖਿਡਾਰੀ ਰਣਧੀਰ ਸਿੰਘ ਦਾ ਬੁੱਧਵਾਰ ਨੂੰ ਉਮਰ ਨਾਲ ਸਬੰਧਤ ਬਿਮਾਰੀਆਂ ਨਾਲ ਜੂਝਣ ਤੋਂ ਬਾਅਦ ਦੇਹਾਂਤ ਹੋ ਗਿਆ, ਜਿਸ ਨਾਲ ਦੇਸ਼ ਦੇ ਖੇਡ ਖੇਤਰ ਵਿੱਚ ਇੱਕ ਯੁੱਗ ਦਾ ਅੰਤ ਹੋ ਗਿਆ। ਖੇਡ ਦੇ ਖੇਤਰ ਵਿੱਚ ਰਣਧੀਰ ਸਿੰਘ ਨੇ ਵੱਖ-ਵੱਖ ਭੂਮਿਕਾਵਾਂ ਵਿੱਚ ਸਥਾਈ ਪ੍ਰਭਾਵ ਛੱਡਿਆ ਹੈ। ਰਣਧੀਰ ਸਿੰਘ ਕਰੀਬ 80 ਸਾਲ ਦੇ ਸਨ ਅਤੇ ਉਨ੍ਹਾਂ ਨੇ ਦਿੱਲੀ ਵਿੱਚ ਆਪਣੇ ਨਿਵਾਸ ਸਥਾਨ 'ਤੇ ਆਖਰੀ ਸਾਹ ਲੈਣ ਤੋਂ ਪਹਿਲਾਂ ਕਈ ਦਿਨਾਂ ਤੱਕ ਹਸਪਤਾਲ ਵਿੱਚ ਬਿਮਾਰੀਆਂ ਨਾਲ ਜੂਝਦੇ ਹੋਏ ਬਿਤਾਏ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਵਿਨੀਤਾ ਅਤੇ ਤਿੰਨ ਧੀਆਂ - ਮਹਿਮਾ, ਸੁਨੈਨਾ ਅਤੇ ਰਾਜੇਸ਼ਵਰੀ ਹਨ, ਜੋ ਕਿ ਨਿਸ਼ਾਨੇਬਾਜ਼ ਵੀ ਹਨ। 'ਭਰਾ ਕੈਪਟਨ ਅਮਰਿੰਦਰ ਸਿੰਘ ਨੇ ਜਤਾਇਆ ਦੁੱਖ' ਐਕਸ ਪੋਸਟ ਰਾਹੀਂ ਦੁੱਖ ਜਤਾਉਂਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਕਿ,'ਡੂੰਘੇ ਦੁੱਖ ਨਾਲ, ਮੈਨੂੰ ਤੁਹਾਨੂੰ ਸਾਰਿਆਂ ਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਮੇਰੇ ਭਰਾ, ਰਾਜਾ ਰਣਧੀਰ ਸਿੰਘ ਜੀ ਦਾ...
ਕੀ ਵਿਟਾਮਿਨ-ਸੀ ਕੈਂਸਰ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ? ਜਾਣੋ ਕੀ ਕਹਿੰਦੀ ਹੈ ਖੋਜ

ਕੀ ਵਿਟਾਮਿਨ-ਸੀ ਕੈਂਸਰ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ? ਜਾਣੋ ਕੀ ਕਹਿੰਦੀ ਹੈ ਖੋਜ

health
VITAMIN C CAN HELP PREVENT CANCER: ਸਦੀਆਂ ਤੋਂ ਖੱਟੇ ਫਲ ਨੂੰ ਉਨ੍ਹਾਂ ਦੇ ਔਸ਼ਧੀ ਗੁਣਾਂ ਕਾਰਨ ਬਿਮਾਰੀਆਂ ਦੀ ਰੋਕਥਾਮ ਅਤੇ ਇਲਾਜ ਲਈ ਇੱਕ ਵਧੀਆ ਕੁਦਰਤੀ ਸਰੋਤ ਮੰਨਿਆ ਜਾਂਦਾ ਰਿਹਾ ਹੈ। ਇਨ੍ਹਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨ ਨਾਲ ਨਾ ਸਿਰਫ਼ ਕਈ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ ਸਗੋ ਊਰਜਾ ਦਾ ਪੱਧਰ ਵੀ ਵਧਦਾ ਹੈ ਅਤੇ ਮੂਡ ਵਿੱਚ ਸੁਧਾਰ ਹੁੰਦਾ ਹੈ। ਖੱਟੇ ਫਲਾਂ ਵਿੱਚ ਮੌਜ਼ੂਦ ਵਿਟਾਮਿਨ ਸੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ, ਜ਼ੁਕਾਮ ਅਤੇ ਖੰਘ ਤੋਂ ਰਾਹਤ ਪ੍ਰਦਾਨ ਕਰਦਾ ਹੈ। ਐਂਟੀਆਕਸੀਡੈਂਟਸ ਨਾਲ ਭਰਪੂਰ ਇਹ ਫਲ ਚਮੜੀ ਦੇ ਰੰਗ ਨੂੰ ਸੁਧਾਰਦਾ, ਪਾਚਨ ਨੂੰ ਨਿਯਮਤ ਕਰਦਾ ਹੈ ਅਤੇ ਦਿਲ ਦੀ ਸਿਹਤ ਦਾ ਸਮਰਥਨ ਕਰਦਾ ਹੈ। ਰੋਜ਼ਾਨਾ ਸਿਰਫ਼ ਇੱਕ ਸੰਤਰਾ ਖਾਣ ਨਾਲ ਨਾ ਸਿਰਫ਼ ਜ਼ੁਕਾਮ, ਖੰਘ ਜਾਂ ਛਿੱਕਾਂ ਤੋਂ ਬਚਾਅ ਹੁੰਦਾ ਹੈ ਸਗੋਂ ਸਰੀਰ ਨੂੰ ਸਿਹਤਮੰਦ ਵੀ ਰੱਖਿਆ ਜਾਂਦਾ ਹੈ। ਕੈਨੇਡਾ ਦੀ ਵਾਟਰਲੂ ਯੂਨੀਵਰਸਿਟੀ ਦੇ ਖੋਜਕਾਰਾਂ ਦੁਆਰਾ ਕੀਤੇ ਗਏ ਇੱਕ ਨਵੇਂ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਵਿਟਾਮਿਨ ਸੀ ਪਾਚਨ ਕਿਰਿਆ ਦੇ ਕੈਂਸਰ ਦੇ ਜੋਖਮ ਨੂੰ ਘਟਾਉਣ ਵਿੱਚ ਇੱਕ ਪ੍ਰਭਾਵਸ਼ਾਲੀ ਰੋ...
‘ਡੌਨ 3’ ਵਿੱਚ ਕੌਣ ਲਏਗਾ ਰਣਵੀਰ ਸਿੰਘ ਦੀ ਜਗ੍ਹਾਂ? ਪ੍ਰਸ਼ੰਸਕਾਂ ਵਿੱਚ ਦੇਖੀ ਜਾ ਰਹੀ ਉਤਸੁਕਤਾ

‘ਡੌਨ 3’ ਵਿੱਚ ਕੌਣ ਲਏਗਾ ਰਣਵੀਰ ਸਿੰਘ ਦੀ ਜਗ੍ਹਾਂ? ਪ੍ਰਸ਼ੰਸਕਾਂ ਵਿੱਚ ਦੇਖੀ ਜਾ ਰਹੀ ਉਤਸੁਕਤਾ

enterinment news
ਹੈਦਰਾਬਾਦ: ਰਣਵੀਰ ਸਿੰਘ ਇਨੀਂ ਦਿਨੀਂ ਕਾਫ਼ੀ ਸੁਰਖੀਆਂ ਵਿੱਚ ਹਨ, ਕਿਉਂਕਿ ਉਨ੍ਹਾਂ ਨੇ ਫਰਹਾਨ ਅਖਤਰ ਦੇ ਸਭ ਤੋਂ ਵੱਡੇ ਐਕਸ਼ਨ ਪ੍ਰੋਜੈਕਟ 'ਡੌਨ 3' ਤੋਂ ਆਪਣਾ ਨਾਮ ਵਾਪਸ ਲੈ ਲਿਆ। ਜਦੋਂ ਨਿਰਦੇਸ਼ਕ ਫਰਹਾਨ ਅਖਤਰ ਨੇ ਪਹਿਲੀ ਵਾਰ ਰਣਵੀਰ ਨੂੰ ਮਸ਼ਹੂਰ ਕ੍ਰਿਮੀਨਲ ਮਾਸਟਰਮਾਇੰਡ ਦੇ ਨਵੇਂ ਚਿਹਰੇ ਵਜੋਂ ਪੇਸ਼ ਕੀਤਾ ਸੀ, ਤਾਂ ਲੋਕ ਖੁਸ਼ ਹੋ ਗਏ ਸੀ ਅਤੇ ਪੂਰੇ ਸੋਸ਼ਲ ਮੀਡੀਆ 'ਤੇ ਹਲਚਲ ਮਚ ਗਈ ਸੀ ਪਰ ਹੁਣ ਰਣਵੀਰ ਇਸ ਫਿਲਮ ਤੋਂ ਪਿੱਛੇ ਹੱਟ ਗਏ ਹਨ। ਅਜਿਹੇ ਵਿੱਚ ਪ੍ਰਸ਼ੰਸਕ ਇਹ ਜਾਣਨਾ ਚਾਹੁੰਦੇ ਹਨ ਕਿ ਆਖਿਰ ਰਣਵੀਰ ਦੀ ਜਗ੍ਹਾਂ ਹੁਣ ਕੌਣ ਲਏਗਾ। ਰਣਵੀਰ ਸਿੰਘ ਦਾ 'ਡੌਨ 3' ਤੋਂ ਅਚਾਨਕ ਬਾਹਰ ਹੋਣਾ 2026 ਦੀ ਬਾਲੀਵੁੱਡ ਦਾ ਸਭ ਤੋਂ ਵੱਡਾ ਚਰਚਾ ਦਾ ਵਿਸ਼ਾ ਹੈ। ਅਦਾਕਾਰ ਹੁਣ ਫਰਹਾਨ ਅਖਤਰ ਦੀ ਐਕਸਲ ਐਂਟਰਟੇਨਮੈਂਟ ਨਾਲ ਇੱਕ ਕਾਨੂੰਨੀ ਵਿਵਾਦ ਵਿੱਚ ਫੱਸ ਗਏ ਹਨ ਅਤੇ ਇਸਦੇ ਨਾਲ ਹੀ, ਉਨ੍ਹਾਂ ਨੂੰ FWICE ਵੱਲੋਂ ਅਸਹਿਯੋਗ ਦਾ ਨਿਰਦੇਸ਼ ਵੀ ਬਰਦਾਸ਼ਤ ਕਰਨਾ ਪੈ ਰਿਹਾ ਹੈ। ਕੀ ਰਿਤਿਕ ਰੋਸ਼ਨ ਲੈਣਗੇ ਰਣਵੀਰ ਦੀ ਜਗ੍ਹਾਂ? ਜਿਵੇਂ ਹੀ ਰਣਵੀਰ ਦੇ ਇਸ ਪ੍ਰੋਜੈਕਟ ਤੋਂ ਹਟਣ ਦੀ ਖਬਰ ਸਾਹਮਣੇ ਆਈ, ਤਾਂ ਚਰਚਾਵਾਂ ਹੋਣ ਲੱਗ...
ਫੀਲਡ ਵਿੱਚ ਰਹਿ ਕੇ ਆਮ ਲੋਕਾਂ ਦੀਆਂ ਸਮੱਸਿਆਵਾਂ ਤੁਰੰਤ ਹੱਲ ਕਰਨ ਅਧਿਕਾਰੀ – ਕੈਬਨਿਟ ਮੰਤਰੀ ਰਣਬੀਰ ਗੰਗਵਾ

ਫੀਲਡ ਵਿੱਚ ਰਹਿ ਕੇ ਆਮ ਲੋਕਾਂ ਦੀਆਂ ਸਮੱਸਿਆਵਾਂ ਤੁਰੰਤ ਹੱਲ ਕਰਨ ਅਧਿਕਾਰੀ – ਕੈਬਨਿਟ ਮੰਤਰੀ ਰਣਬੀਰ ਗੰਗਵਾ

haryana
ਚੰਡੀਗੜ੍ਹ, 27 ਮਈ- ਹਰਿਆਣਾ ਦੇ ਜਨ ਸਿਹਤ ਇੰਜੀਨੀਅਰਿੰਗ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਗਰਮੀ ਦੇ ਇਸ ਮੌਸਮ ਵਿੱਚ ਪੀਣ ਦੇ ਪਾਣੀ ਦੀ ਸੁਚਾਰੂ ਸਪਲਾਈ ਨੂੰ ਲੈ ਕੇ ਜਨ ਸਿਹਤ ਅਤੇ ਇੰਜੀਨੀਅਰਿੰਗ ਵਿਭਾਗ ਨੂੰ ਪੂਰੀ ਤਰ੍ਹਾਂ ਅਲਰਟ ਮੋਡ 'ਤੇ ਕਰ ਦਿੱਤਾ ਹੈ। ਉਨ੍ਹਾਂ ਨੇ ਵਿਭਾਗ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਗਰਮੀ ਦੇ ਇਸ ਚੁਣੌਤੀਪੂਰਨ ਸੀਜ਼ਨ ਵਿੱਚ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪੀਣ ਦੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਲਈ ਅਧਿਕਾਰੀ ਫੀਲਡ ਵਿੱਚ ਰਹਿ ਕੇ ਕੰਮ ਕਰਨ, ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਅਤੇ ਜਲ ਸਪਲਾਈ ਵਿਵਸਥਾ ਨੂੰ ਪੂਰੀ ਸਮਰੱਥਾ ਨਾਲ ਚਾਲੂ ਰੱਖਣ। ਮੰਤਰੀ ਨੇ ਸਪੱਸ਼ਟ ਕਿਹਾ ਕਿ ਗਰਮੀ ਦਾ ਅਗਲਾ ਮਹੀਨਾ ਵੀ ਵਿਭਾਗ ਲਈ ਸਭ ਤੋਂ ਮਹੱਤਵਪੂਰਨ ਅਤੇ ਚੁਣੌਤੀਪੂਰਨ ਹੁੰਦਾ ਹੈ। ਅਜਿਹੇ ਸਮੇਂ ਵਿੱਚ ਵਿਭਾਗੀ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਸਾਰੇ ਅਧਿਕਾਰੀ ਅਤੇ ਕਰਮਚਾਰੀ ਹੈੱਡਕੁਆਰਟਰ 'ਤੇ ਉਪਲਬਧ ਰਹਿਣ ਅਤੇ ਬਿਨਾਂ ਇਜਾਜ਼ਤ ਹੈੱਡਕੁਆਰਟਰ ਨ...