ਪੰਜਾਬ ਸਰਕਾਰ ਵੱਲੋਂ ਕੌਮਾਂਤਰੀ ਪੰਜਾਬੀ ਭਾਸ਼ਾ ਓਲੰਪੀਆਡ ਦੇ ਜੇਤੂਆਂ ਦਾ ਐਲਾਨ
ਚੰਡੀਗੜ੍ਹ, 13 ਜਨਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐੱਸ.ਈ.ਬੀ.) ਵੱਲੋਂ ਤੀਜੇ ਕੌਮਾਂਤਰੀ ਪੰਜਾਬੀ ਭਾਸ਼ਾ ਓਲੰਪੀਆਡ-2025 ਨੂੰ ਸਫਲਤਾਪੂਰਵਕ ਕਰਵਾਉਣ ਬਾਅਦ ਅੱਜ ਇਸ ਤੇ ਨਤੀਜੇ ਐਲਾਨੇ ਗਏ ਹਨ।
ਤੀਜੀ ਤੋਂ 5ਵੀਂ ਜਮਾਤ ਲਈ ਕਰਵਾਏ ਕੌਮਾਂਤਰੀ ਵਰਗ ਵਿੱਚ ਨਿਆਮਤ ਕੌਰ ਬਰਾੜ ਨੇ ਪਹਿਲਾ, ਅਹਿਲ ਸਿੰਘ ਨੇ ਦੂਜਾ ਤੇ ਹਰਸੀਰਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ, ਇਹ ਸਾਰੇ ਵਿਦਿਆਰਥੀ ਓਸਲੋ (ਨਾਰਵੇ) ਦੇ ਰਹਿਣ ਵਾਲੇ ਹਨ। 6ਵੀਂ-8ਵੀਂ ਜਮਾਤ ਲਈ ਕਰਵਾਏ ਕੌਮਾਂਤਰੀ ਵਰਗ ਵਿੱਚ ਸਿਮਰਤ ਕੌਰ ਨੇ ਪਹਿਲਾ, ਅੰਮ੍ਰਿਤ ਕੌਰ ਵਿਰਦੀ ਨੇ ਦੂਜਾ ਅਤੇ ਨਵਜੋਤ ਸਿੰਘ ਮਠਾੜੂ ਨੇ ਤੀਜਾ ਸਥਾਨ ਹਾਸਲ ਕੀਤਾ। ਇਹ ਸਾਰੇ ਜੇਤੂ ਨੈਰੋਬੀ (ਕੀਨੀਆ) ਤੋਂ ਹਨ। 9ਵੀਂ-12ਵੀਂ ਜਮਾਤ ਦੇ ਕੌਮਾਂਤਰੀ ਵਰਗ ਵਿੱਚ ਓਸਲੋ ਦੇ ਪਰਮੀਤ ਸਿੰਘ ਗੁਰਮ ਨੇ ਪਹਿਲਾ ਸਥਾਨ ਹਾਸਲ ਕੀਤਾ।
ਪੰਜਾਬ ਕੈਟਾਗਰੀ ਵਿੱਚ, ਤੀਜੀ-5ਵੀਂ ਜਮਾਤ ਵਰਗ ਲਈ ਅੰਮ੍ਰਿਤਸਰ ਦੀ ਰੀਨਤ ਮਾਹਲ ਨੇ ਪਹਿਲਾ, ਮੋਗਾ ਦੀ ਅਵਨੀਤ ਕੌਰ ਨੇ ਦੂਜਾ ਅਤੇ ਫ਼ਰੀਦਕੋਟ ਦੀ ਸੰਗਮਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 6ਵੀਂ-8ਵੀਂ ਜਮਾਤ ਵਰਗ ਲਈ ਪਟਿਆਲਾ ਦੀ ਕਾਰਜਨੀਤ ਕੌਰ...








