ਅਧਿਆਪਕਾਂ ਦੀ ਤਿੰਨ ਰੋਜ਼ਾ ‘ਸਮਰੱਥਾ-ਆਧਾਰਿਤ ਮੁਲਾਂਕਣ’ ਸਿਖਲਾਈ ਸਫ਼ਲਤਾਪੂਰਵਕ ਸੰਪੰਨ
ਬਰਨਾਲਾ, 2 ਅਕਤੂਬਰ
ਡਾਇਟ ਚੀਮਾ ਜੋਧਪੁਰ ਵਿਖੇ ਪੀਐਮ ਸ਼੍ਰੀ ਸਕੂਲਾਂ ਦੇ ਅਧਿਆਪਕਾਂ ਨੂੰ ‘ਸਮਰੱਥਾ-ਆਧਾਰਿਤ ਮੁਲਾਂਕਣ’ (Competency Based Assessment) ਸਬੰਧੀ ਵਿਸਥਾਰਪੂਰਵਕ ਅਤੇ ਵਿਹਾਰਕ ਜਾਣਕਾਰੀ ਦੇਣ ਹਿੱਤ ਲਗਾਇਆ ਗਿਆ ਤਿੰਨ ਰੋਜ਼ਾ ਸਿਖਲਾਈ ਕੈਂਪ ਅੱਜ ਸਫ਼ਲਤਾਪੂਰਵਕ ਸਮਾਪਤ ਹੋਇਆ। ਇਹ ਵਿਸ਼ੇਸ਼ ਸਿਖਲਾਈ ਡਾਇਟ ਚੀਮਾ ਜੋਧਪੁਰ ਦੇ ਪ੍ਰਿੰਸੀਪਲ ਡਾ. ਮੁਨੀਸ਼ ਮੋਹਨ ਸ਼ਰਮਾ ਦੀ ਯੋਗ ਅਗਵਾਈ ਹੇਠ ਕਰਵਾਈ ਗਈ।
ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਸਿਰਫ਼ ਕਿਤਾਬੀ ਗਿਆਨ ਦੀ ਬਜਾਏ, ਉਨ੍ਹਾਂ ਦੀ ਸਮਝ, ਹੁਨਰ, ਤਰਕਸ਼ੀਲ ਸੋਚ ਅਤੇ ਵਿਹਾਰਕ ਯੋਗਤਾਵਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਲਾਂਕਣ ਕਰਨ ਦੇ ਯੋਗ ਬਣਾਉਣਾ ਸੀ।
ਸਿਖਲਾਈ ਦੌਰਾਨ ਡਾ. ਦੀਪਕ ਤਨੇਜਾ ਅਤੇ ਸ੍ਰੀਮਤੀ ਹਰਪ੍ਰੀਤ ਰੰਧਾਵਾ ਨੇ ਮੁੱਖ ਰੀਸੋਰਸ ਪਰਸਨ (ਮਾਹਿਰਾਂ) ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਵੱਲੋਂ ਅਧਿਆਪਕਾਂ ਨੂੰ ਸਮਰੱਥਾ-ਆਧਾਰਿਤ ਸਿੱਖਿਆ ਅਤੇ ਮੁਲਾਂਕਣ ਨਾਲ ਜੁੜੇ ਵੱਖ-ਵੱਖ ਪਹਿਲੂਆਂ ਬਾਰੇ ਬਾਰੀਕੀ ਨਾਲ ਜਾਣਕਾਰੀ ਦਿੱਤੀ ਗਈ। ਸਿਖਲਾਈ ਵਿੱਚ ਅਧਿਆਪਕਾਂ ਦੀ ਸਰਗਰਮ ਸ਼ਮੂਲੀਅਤ ਨੂੰ ਯਕੀਨੀ ਬਣ...








