Shadow

ਚੁਣੌਤੀਆਂ ਦੇ ਹੱਲ ਲਈ ਜਨ-ਜਾਗਰੂਕਤਾ, ਸਮਾਜਿਕ ਸਹਿਭਾਗਤਾ ਅਤੇ ਪ੍ਰਭਾਵਸ਼ਾਲੀ ਵਿਧਾਇਕੀ ਲੀਡਰਸ਼ਿਪ ਦੀ ਲੋੜ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ, 8 ਜੂਨ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੂਰੀ ਦੁਨੀਆ ਬੇਮਿਸਾਲ ਤਬਦੀਲੀਆਂ ਦੇ ਦੌਰ ਵਿੱਚੋਂ ਲੰਘ ਰਹੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸਸਾਈਬਰ ਸਿਕਿਉਰਿਟੀਜਲਵਾਯੂ ਪਰਿਵਰਤਨਊਰਜਾ ਦੀਆਂ ਵਧਦੀਆਂ ਲੋੜਾਂਡਿਜੀਟਲ ਅਰਥਵਿਵਸਥਾਗਲੋਬਲ ਮੁਕਾਬਲੇਬਾਜ਼ੀ ਅਤੇ ਸਮਾਜਿਕ ਅਸਮਾਨਤਾਵਾਂ ਸਾਡੇ ਸਾਹਮਣੇ ਨਵੀਆਂ ਚੁਣੌਤੀਆਂ ਬਣ ਕੇ ਖੜ੍ਹੀਆਂ ਹਨ। ਇਨ੍ਹਾਂ ਚੁਣੌਤੀਆਂ ਦਾ ਹੱਲ ਸਿਰਫ ਪ੍ਰਸ਼ਾਸਨਿਕ ਫੈਸਲਿਆਂ ਨਾਲ ਸੰਭਵ ਨਹੀਂ ਹੈ। ਇਸ ਦੇ ਲਈ ਜਨ-ਜਾਗਰੂਕਤਾਸਮਾਜਿਕ ਸਹਿਭਾਗਤਾ ਅਤੇ ਪ੍ਰਭਾਵੀ ਵਿਧਾਇਕੀ ਲੀਡਰਸ਼ਿਪ ਦੀ ਲੋੜ ਹੈ।

ਮੁੱਖ ਮੰਤਰੀ ਸੋਮਵਾਰ ਨੂੰ ਹਰਿਆਣਾ ਵਿਧਾਨਸਭਾ ਦੀ ਸਰਪ੍ਰਸਤੀ ਹੇਠ ਰਾਸ਼ਟਰਮੰਡਲ ਸੰਸਦੀ ਸੰਘ ਇੰਡੀਆ ਰੀਜਨ ਦੇ ਜ਼ੋਨ-ਦੇ ਤਿੰਨ ਰੋਜ਼ਾ ਸੰਮੇਲਨ ਦੇ ਉਦਘਾਟਨੀ ਸੈਸ਼ਨ ਵਿੱਚ ਸੰਬੋਧਿਤ ਕਰ ਰਹੇ ਸਨ। ਸੰਮੇਲਨ ਦਾ ਲੋਕ ਸਭਾ ਸਪੀਕਰ ਸ੍ਰੀ ਓਮ ਬਿਰਲਾ ਨੇ ਉਦਘਾਟਨ ਕੀਤਾ। ਇਸ ਮੌਕੇ ਤੇ ਰਾਜ ਸਭਾ ਦੇ ਉਪ-ਸਭਾਪਤੀ ਸ੍ਰੀ ਹਰਿਵੰਸ਼ ਨਾਰਾਇਣ ਸਿੰਘਵਿਧਾਨ ਸਭਾ ਸਪੀਕਰ ਸ੍ਰੀ ਹਰਵਿੰਦਰ ਕਲਿਆਣਡਿਪਟੀ ਸਪੀਕਰ ਡਾ. ਕ੍ਰਿਸ਼ਨ ਮਿੱਢਾਹਰਿਆਣਾ ਦੇ ਸੰਸਦੀ ਕਾਰਜ ਮੰਤਰੀ ਸ੍ਰੀ ਮਹੀਪਾਲ ਢਾਂਡਾ ਵੀ ਮੌਜੂਦ ਸਨ। ਤਿੰਨ ਦਿਨਾਂ ਤੱਕ ਚੱਲਣ ਵਾਲੇ ਇਸ ਸੰਮੇਲਨ ਵਿੱਚ ਦੇਸ਼ ਦੇ 15 ਵਿਧਾਨ ਮੰਡਲਾਂ ਦੇ ਪੀਠਾਸੀਨ ਅਧਿਕਾਰੀਉਪ-ਪੀਠਾਸੀਨ ਅਧਿਕਾਰੀ ਅਤੇ ਵਿਧਾਇਕ ਵੀ ਹਿੱਸਾ ਲੈ ਰਹੇ ਹਨ। ਉਦਘਾਟਨੀ ਸੈਸ਼ਨ ਦੌਰਾਨ ਹਰਿਆਣਾ ਦੇ ਇਤਿਹਾਸ ਤੇ ਇੱਕ ਵਿਸ਼ੇਸ਼ ਡਾਕੂਮੈਂਟਰੀ ਫਿਲਮ ਵੀ ਦਿਖਾਈ ਗਈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੌਜੂਦ ਮਹਿਮਾਨਾਂ ਦਾ ਹਰਿਆਣਾ ਪਹੁੰਚਣ ਤੇ ਸਵਾਗਤ ਕਰਦੇ ਹੋਏ ਕਿਹਾ ਕਿ ਹਰਿਆਣਾ ਵਿਧਾਨਸਭਾ ਦਾ ਇਹ ਸਦਨ ਇਸ ਰਾਸ਼ਟਰੀ ਸੰਮੇਲਨ ਦਾ ਗਵਾਹ ਬਣਿਆ ਹੈਇਹ ਪ੍ਰਦੇਸ਼ ਲਈ ਮਾਣ ਵਾਲੀ ਗੱਲ ਹੈ। ਪਰ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਹ ਸਦਨ ਖੁਦ ਇੱਕ ਜਿਉਂਦੀ-ਜਾਗਦੀ ਵਿਰਾਸਤ ਹੈ। ਇਨ੍ਹਾਂ ਕੰਧਾਂ ਨੇ ਪਿਛਲੇ ਛੇ ਦਹਾਕਿਆਂ ਵਿੱਚ ਲੋਕਤੰਤਰ ਦੀਆਂ ਅਨੇਕਾਂ ਗਾਥਾਵਾਂ ਸੁਣੀਆਂ ਹਨਜਨਤਕ ਇੱਛਾਵਾਂ ਨੂੰ ਆਵਾਜ਼ ਮਿਲਦੇ ਦੇਖਿਆ ਹੈਮਹੱਤਵਪੂਰਨ ਮੁੱਦਿਆਂ ਨੂੰ ਆਤਮਸਾਤ ਕੀਤਾ ਹੈ ਅਤੇ ਅਨੇਕਾਂ ਇਤਿਹਾਸਕ ਫੈਸਲਿਆਂ ਦੀ ਗਵਾਹ ਬਣੀਆਂ ਹਨ।

ਉਨ੍ਹਾਂ ਕਿਹਾ ਕਿ 1966 ਵਿੱਚ ਜਦੋਂ ਹਰਿਆਣਾ ਬਣਿਆਤਦ ਲੋਕਾਂ ਨੇ ਕਿਹਾ ਕਿ ਇਹ ਛੋਟਾ ਰਾਜ ਹੈ। ਸਰੋਤ ਘੱਟ ਹਨ। ਰਸਤਾ ਔਖਾ ਹੈ। ਪਰ ਹਰਿਆਣਾ ਦੀ ਇਸ ਮਿੱਟੀ ਦਾ ਸੁਭਾਅ ਹੀ ਕੁਝ ਹੋਰ ਹੈ। ਇਹ ਉਹੀ ਧਰਤੀ ਹੈਜਿੱਥੇ ਅਰਜੁਨ ਨੂੰ ਇਹ ਗਿਆਨ ਮਿਲਿਆ ਸੀ ਕਿ “ਕਰਮ ਕਰਫਲ ਦੀ ਇੱਛਾ ਨਾ ਕਰ”। ਇਸ ਮਿੱਟੀ ਦੇ ਲੋਕ ਚੁਣੌਤੀ ਦੇਖ ਕੇ ਝੁਕਦੇ ਨਹੀਂ ਸਗੋ ਉਹ ਹੋਰ ਮਜ਼ਬੂਤ ਹੋ ਜਾਂਦੇ ਹਨ। ਅਤੇ ਇਹੀ ਕਾਰਨ ਹੈ ਕਿ ਅੱਜ ਛੇ ਦਹਾਕਿਆਂ ਦੇ ਆਪਣੇ ਸਫ਼ਰ ਵਿੱਚ ਹਰਿਆਣਾ ਦੀ ਧਰਤੀ ਹਮੇਸ਼ਾ ਰਾਸ਼ਟਰ ਨਿਰਮਾਣ ਵਿੱਚ ਮੋਹਰੀ ਰਹੀ ਹੈ। ਚਾਹੇ ਖੇਤੀਬਾੜੀ ਹੋਵੇਖੇਡਾਂ ਹੋਣਸੈਨਾ ਹੋਵੇਉਦਯੋਗ ਹੋਵੇ ਜਾਂ ਸਮਾਜਿਕ ਪਰਿਵਰਤਨਹਰਿਆਣਾ ਨੇ ਦੇਸ਼ ਨੂੰ ਨਵੀਂ ਊਰਜਾ ਅਤੇ ਨਵੀਂ ਪ੍ਰੇਰਣਾ ਦਿੱਤੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਸੰਮੇਲਨ ਦਾ ਵਿਸ਼ਾ ਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠਣ ਅਤੇ ਵਿਕਸਤ ਭਾਰਤ ਦੇ ਟੀਚੇ ਨੂੰ ਸਾਕਾਰ ਕਰਨ ਵਿੱਚ ਜਾਗਰੂਕ ਸਮਾਜ ਅਤੇ ਵਿਧਾਇਕਾਂ ਦੀ ਭੂਮਿਕਾ‘ ਹੈ। ਇਹ ਵਿਸ਼ਾ ਅੱਜ ਦੇ ਸਮੇਂ ਵਿੱਚ ਬਹੁਤ ਮਹੱਤਵਪੂਰਨ ਹੈ ਅਤੇ ਮੌਜੂਦਾ ਸਮੇਂ ਦੀਆਂ ਲੋੜਾਂ ਦੇ ਅਨੁਰੂਪ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਜਦੋਂ ਸਾਲ 2047 ਤੱਕ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਦਾ ਟੀਚਾ ਰੱਖਿਆਤਾਂ ਉਹ ਸਿਰਫ ਇੱਕ ਐਲਾਨ ਨਹੀਂ ਸੀ। ਉਹ 140 ਕਰੋੜ ਭਾਰਤੀਆਂ ਦੇ ਸੁਪਨਿਆਂ ਨੂੰ ਦਿਸ਼ਾ ਦੇਣ ਵਾਲਾ ਰਾਸ਼ਟਰੀ ਸੰਕਲਪ ਸੀ। ਵਿਕਸਤ ਭਾਰਤ ਦੇ ਇਸ ਸੰਕਲਪ ਨੂੰ ਸਿਰਫ ਸਰਕਾਰ ਇਕੱਲੀ ਪੂਰਾ ਨਹੀਂ ਕਰ ਸਕਦੀ। ਇਸ ਵਿੱਚ ਜਾਗਰੂਕ ਸਮਾਜਜਨ-ਪ੍ਰਤੀਨਿਧੀਆਂ ਅਤੇ ਹਰੇਕ ਨਾਗਰਿਕ ਦੀ ਮਹੱਤਵਪੂਰਨ ਭੂਮਿਕਾ ਹੈ। ਸਾਨੂੰ ਅਜਿਹੇ ਫੈਸਲੇ ਅਤੇ ਅਜਿਹੀਆਂ ਨੀਤੀਆਂ ਬਣਾਉਣੀਆਂ ਪੈਣਗੀਆਂਜੋ ਸਮਾਜ ਦੇ ਆਖਰੀ ਵਿਅਕਤੀ ਤੱਕ ਵਿਕਾਸ ਦਾ ਲਾਭ ਪਹੁੰਚਾਉਣ। ਸਾਡਾ ਟੀਚਾ ਸਿਰਫ ਆਰਥਿਕ ਤੌਰ ਤੇ ਖੁਸ਼ਹਾਲ ਭਾਰਤ ਨਹੀਂ, ਸਗੋ ਅਜਿਹਾ ਭਾਰਤ ਹੈ ਜੋ ਆਤਮ-ਨਿਰਭਰ ਹੋਵੇਹਰ ਨਾਗਰਿਕ ਨੂੰ ਮੌਕੇ ਦੇਣ ਵਾਲਾ ਹੋਵੇਤਕਨੀਕ ਅਤੇ ਨਵਾਚਾਰ ਵਿੱਚ ਮੋਹਰੀ ਹੋਵੇਵਾਤਾਵਰਣ ਪ੍ਰਤੀ ਜ਼ਿੰਮੇਵਾਰ ਹੋਵੇਸਮਾਜਿਕ ਨਿਆਂ ਨਾਲ ਭਰਪੂਰ ਹੋਵੇ ਅਤੇ ਲੋਕਤੰਤਰਿਕ ਮੁੱਲਾਂ ਦੇ ਬਲ ਤੇ ਵਿਸ਼ਵ ਨੂੰ ਨਵੀਂ ਦਿਸ਼ਾ ਦੇਣ ਵਾਲਾ ਹੋਵੇ।

2047 ਦਾ ਹਰਿਆਣਾ ਕਿੱਦਾ ਦਾ ਹੋਵੇਗਾ ਇਹ ਸਭ ਤੈਅ ਹੋ ਰਿਹਾ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਨੇ “ਵਿਕਸਤ ਭਾਰਤ @2047″ ਦੇ ਵਿਜ਼ਨ ਨੂੰ ਸਿਰਫ ਇੱਕ ਨਾਅਰੇ ਵਜੋ ਨਹੀਂਸਗੋਂ ਇੱਕ ਸਮੂਹਿਕ ਸੰਕਲਪ ਵਜੋ ਆਤਮਸਾਤ ਕੀਤਾ ਹੈ। ਅਤੇ ਸਰਕਾਰ ਨੇ ਇਸ ਨੂੰ ਸਿਰਫ ਕਾਗਜ਼ਾਂ ਤੇ ਨਹੀਂ ਲਿਖਿਆ ਸਗੋ ਜ਼ਮੀਨ ਤੇ ਉਤਾਰਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਸਾਲ 2025 ਵਿੱਚ ਸਰਕਾਰ ਨੇ ਡਿਪਾਰਟਮੈਂਟ ਆਫ਼ ਫਿਊਚਰ‘ ਦੀ ਸਥਾਪਨਾ ਕੀਤੀ ਜੋ ਦੇਸ਼ ਵਿੱਚ ਆਪਣੇ ਆਪ ਵਿੱਚ ਇੱਕ ਵਿਲੱਖਣ ਪਹਿਲ ਹੈਕਿਉਂਕਿ ਅਸੀਂ ਭਵਿੱਖ ਦੀ ਤਿਆਰੀ ਕੱਲ੍ਹ ਤੇ ਨਹੀਂ ਛੱਡਣਾ ਚਾਹੁੰਦੇ। 2047 ਦਾ ਹਰਿਆਣਾ ਕਿੱਦਾ ਦਾ ਹੋਵੇਗਾਉਸਦੀਆਂ ਨੀਤੀਆਂਸੁਧਾਰ ਅਤੇ ਤਰਜੀਹਾਂ ਇਹ ਸਭ ਅੱਜ ਤੋਂ ਹੀ ਤੈਅ ਹੋ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਵਿਕਸਤ ਭਾਰਤ-2047′ ਦੇ ਸੰਕਲਪ ਨੂੰ ਅਧਾਰ ਬਣਾ ਕੇ ਆਪਣਾ ਹਰਿਆਣਾ ਵਿਜ਼ਨ ਡਾਕੂਮੈਂਟ-2047′ ਤਿਆਰ ਕੀਤਾ ਹੈ। ਇਸ ਦਾ ਉਦਘਾਟਨ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਵੱਲੋਂ 24 ਦਸੰਬਰ, 2025 ਨੂੰ ਕੀਤਾ ਗਿਆ। ਇਹ ਦਸਤਾਵੇਜ਼ ਸਿਰਫ ਇੱਕ ਨੀਤੀ-ਪੱਤਰ ਨਹੀਂ, ਸਗੋ ਆਉਣ ਵਾਲੇ ਦੋ ਦਹਾਕਿਆਂ ਲਈ ਰਾਜ ਦੇ ਵਿਕਾਸ ਦਾ ਇੱਕ ਵਿਆਪਕ ਰੋਡਮੈਪ ਹੈ। ਸਰਕਾਰ ਦਾ ਟੀਚਾ ਸਾਲ 2047 तक ਹਰਿਆਣਾ ਨੂੰ ਟ੍ਰਿਲੀਅਨ ਡਾਲਰ ਤੋਂ ਵੱਧ ਦੀ ਅਰਥਵਿਵਸਥਾ ਅਤੇ 40 ਲੱਖ ਰੁਪਏ ਤੋਂ ਵੱਧ ਪ੍ਰਤੀ ਵਿਅਕਤੀ ਆਮਦਨ ਵਾਲਾ ਰਾਜ ਬਣਾਉਣਾ ਹੈ। ਸਰਕਾਰ ਨੇ ਸਾਰੇ ਵਿਭਾਗਾਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਸ਼ਾਰਟ ਟਰਮ ਅਤੇ ਲਾਂਗ ਟਰਮ ਟੀਚੇ ਨਿਰਧਾਰਿਤ ਕਰਨਤਾਂ ਜੋ ਵਿਕਾਸ ਯੋਜਨਾਬੱਧ ਹੋਵੇਨਤੀਜੇ ਸਪਸ਼ਟ ਹੋਣ ਅਤੇ ਕਾਰਜ ਸਮੇਂ ਸਿਰ ਪੂਰਾ ਹੋਵੇ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨਾਲ ਹੀ ਸਰਕਾਰ ਨੇ ਅਰਜੁਨ ਸਪੈਸ਼ਲ ਪਰਪਜ਼ ਵ੍ਹੀਕਲ (SPV), ਵਿਦੇਸ਼ੀ ਸਹਿਯੋਗ ਵਿਭਾਗ ਅਤੇ ਹਰਿਆਣਾ ਇਨੋਵੇਸ਼ਨ ਫੋਰਮ ਦਾ ਗਠਨ ਕੀਤਾ ਹੈ ਤਾਂ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਭਵਿੱਖ ਦੀਆਂ ਤਕਨੀਕਾਂ ਸਾਡੇ ਸੁਸ਼ਾਸਨ ਦੀਆਂ ਸਹਿਯੋਗੀ ਬਣਨ। ਸਰਕਾਰਉਦਯੋਗਵਿਦਿਅਕ ਸੰਸਥਾਵਾਂ ਅਤੇ ਸਟਾਰਟਅੱਪਸਸਭ ਮਿਲ ਕੇ ਹਰਿਆਣਾ ਨੂੰ ਇੱਕ ਨਵੀਨਤਾ-ਸਮਰੱਥ ਰਾਜ ਵਜੋਂ ਅੱਗੇ ਲੈ ਕੇ ਜਾਣ। ਉਨ੍ਹਾਂ ਕਿਹਾ ਕਿ ਵਿਕਸਤ ਭਾਰਤ ਦੀ ਇਹ ਯਾਤਰਾ ਕੋਈ ਸਰਕਾਰੀ ਪ੍ਰੋਗਰਾਮ ਨਹੀਂ ਹੈ ਸਗੋ ਇੱਕ ਜਨ-ਅੰਦੋਲਨ ਹੈ ਅਤੇ ਕਿਸੇ ਵੀ ਜਨ-ਅੰਦੋਲਨ ਦੀ ਅਸਲ ਤਾਕਤ ਜਨ-ਪ੍ਰਤੀਨਿਧੀ ਹੁੰਦੇ ਹਨ।

ਵਿਧਾਇਕਾਂ ਅਤੇ ਹੋਰ ਜਨ-ਪ੍ਰਤੀਨਿਧੀਆਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ

ਉਨ੍ਹਾਂ ਕਿਹਾ ਕਿ ਹਰਿਆਣਾ ਸੂਬੇ ਨੇ ਇਹ ਪਹਿਲਾਂ ਹੀ ਸਮਝ ਲਿਆ ਹੈ ਕਿ ਵਿਕਸਤ ਹਰਿਆਣਾ ਦੀ ਯਾਤਰਾ ਵਿੱਚ ਵਿਧਾਇਕਾਂ ਅਤੇ ਹੋਰ ਜਨ-ਪ੍ਰਤੀਨਿਧੀਆਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੈਅਤੇ ਵਿਕਸਤ ਵਿਧਾਨਸਭਾ‘ ਦਾ ਖਾਕਾ ਜਨ-ਪ੍ਰਤੀਨਿਧੀ ਹੀ ਖਿੱਚਣਗੇ ਕਿਉਂਕਿ ਆਪਣੀ ਜਨਤਾ ਨੂੰ ਸਾਡੇ ਨਾਲੋਂ ਬਿਹਤਰ ਕੋਈ ਨਹੀਂ ਜਾਣਦਾ। ਇਸ ਲਈ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹਰਿਆਣਾ ਦੇ ਸਾਰੇ ਵਿਧਾਇਕਾਂ ਲਈ ਇੱਕ ਚਿੰਤਨ ਸ਼ਿਵਿਰ ਆਯੋਜਿਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਸੰਮੇਲਨ ਬਾਰੇ ਕਿਹਾ ਕਿ ਇਹ ਕੋਈ ਰਸਮੀ ਮੀਟਿੰਗ ਨਹੀਂ ਹੋਵੇਗੀਇਹ ਇੱਕ ਮੰਥਨ ਹੋਵੇਗਾ। ਜਿੱਥੇ ਹਰ ਵਿਧਾਇਕ ਆਪਣੀ ਵਿਧਾਨ ਸਭਾ ਦਾ ਦਰਪਣ  ਸਾਹਮਣੇ ਰੱਖੇਗਾ। ਸਮੱਸਿਆਵਾਂ ਕੀ ਹਨਹੱਲ ਕੀ ਹੋ ਸਕਦੇ ਹਨਜਨਤਾ ਦੀਆਂ ਉਮੀਦਾਂ ਕੀ ਹਨਅਤੇ ਸਾਡੀ ਵਿਕਸਤ ਵਿਧਾਨ ਸਭਾ‘ ਕੇਹੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਤੁਸੀਂ ਇਸ ਸੰਮੇਲਨ ਵਿੱਚ ਸਿਰਫ ਅੱਜ ਦੀਆਂ ਸਮੱਸਿਆਵਾਂ ਤੇ ਨਹੀਂਕੱਲ੍ਹ ਦੀਆਂ ਚੁਣੌਤੀਆਂ ਤੇ ਵੀ ਗੰਭੀਰ ਮੰਥਨ ਕਰੋ। ਅੱਜ ਦੇ ਤੇਜ਼ੀ ਨਾਲ ਬਦਲਦੇ ਯੁੱਗ ਨੂੰ ਦੇਖਦੇ ਹੋਏ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਆਉਣ ਵਾਲੇ ਭਵਿੱਖ ਦੀ ਨੀਂਹ ਨੂੰ ਹੋਰ ਮਜ਼ਬੂਤ ਕਰੀਏ।

ਮੁੱਖ ਮੰਤਰੀ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸਡਾਟਾ ਸਿਕਿਉਰਿਟੀਸਾਈਬਰ ਕ੍ਰਾਈਮਜਲ ਸੁਰੱਖਿਆਜੈਵ-ਵਿਵਿਧਤਾ ਸੰਭਾਲਸੋਸ਼ਲ ਮੀਡੀਆ ਦਾ ਪ੍ਰਭਾਵਇਹ ਵਿਸ਼ੇ ਹੁਣ ਸਿਰਫ ਮਾਹਿਰਾਂ ਦੀਆਂ ਮੀਟਿੰਗਾਂ ਤੱਕ ਸੀਮਤ ਨਹੀਂ ਹਨ। ਇਹ ਸਾਡੇ ਵਿਧਾਇਕੀ ਵਿਚਾਰ-ਵਟਾਂਦਰੇ ਦਾ ਲਾਜ਼ਮੀ ਹਿੱਸਾ ਬਣ ਚੁੱਕੇ ਹਨ। ਜਿਹੜਾ ਵਿਧਾਇਕ ਅੱਜ ਇਨ੍ਹਾਂ ਵਿਸ਼ਿਆਂ ਨੂੰ ਸਮਝੇਗਾਉਹੀ ਕੱਲ੍ਹ ਦੇ ਸਮਾਜ ਨੂੰ ਦਿਸ਼ਾ ਦੇ ਸਕੇਗਾ। ਇਸ ਲਈ ਸਾਨੂੰ ਸਮੇਂ ਦੇ ਅਨੁਰੂਪ ਆਪਣੀ ਵਿਧਾਇਕੀ ਦ੍ਰਿਸ਼ਟੀ ਨੂੰ ਵੀ ਵਿਕਸਤ ਕਰਨਾ ਹੋਵੇਗਾ। ਅਤੇ ਇਸੇ ਦਿਸ਼ਾ ਵਿੱਚ ਇਹ ਸੰਮੇਲਨ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਸੰਮੇਲਨ ਵਿੱਚ “ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਨੁੱਖੀ ਅਧਿਕਾਰ” ਵਰਗੇ ਬਹੁਤ ਹੀ ਸਮਕਾਲੀ ਵਿਸ਼ੇ ਤੇ ਵੀ ਵਿਸ਼ੇਸ਼ ਪੇਸ਼ਕਾਰੀ ਦਿੱਤੀ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਨਵਾਚਾਰ ਅਤੇ ਨੈਤਿਕਤਾ ਦੇ ਵਿਚਕਾਰ ਸੰਤੁਲਨ ਬਣਾਉਣਾ ਸਾਡੇ ਸਾਰੇ ਜਨ-ਪ੍ਰਤੀਨਿਧੀਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਸਾਨੂੰ ਸਮੇਂ ਦੇ ਅਨੁਰੂਪ ਆਪਣੇ ਵਿਧਾਇਕੀ ਦ੍ਰਿਸ਼ਟੀਕੋਣ ਨੂੰ ਵੀ ਵਿਕਸਤ ਕਰਨਾ ਹੋਵੇਗਾ। ਅੱਜ ਲੋਕਤੰਤਰ ਦੀ ਸਫਲਤਾ ਇਸੇ ਗੱਲ ਤੋਂ ਮਾਪੀ ਜਾਂਦੀ ਹੈ ਕਿ ਉਹ ਆਪਣੇ ਨਾਗਰਿਕਾਂ ਦੇ ਜੀਵਨ ਵਿੱਚ ਕਿੰਨਾ ਹਾਂਪੱਖੀ ਬਦਲਾਅ ਲਿਆ ਰਿਹਾ ਹੈ। ਜਦੋਂ ਸਮਾਜ ਜਾਗਰੂਕ ਹੁੰਦਾ ਹੈਤਦ ਨੀਤੀਆਂ ਪ੍ਰਭਾਵਸ਼ਾਲੀ ਬਣਦੀਆਂ ਹਨ। ਜਦੋਂ ਵਿਧਾਇਕ ਦੂਰਦਰਸ਼ੀ ਹੋਣਗੇਤਦ ਵਿਕਾਸ ਟਿਕਾਊ ਬਣਦਾ ਹੈ। ਅਤੇ ਜਦੋਂ ਦੋਵੇਂ ਮਿਲ ਕੇ ਕਾਰਜ ਕਰਦੇ ਹਨਤਦ ਰਾਸ਼ਟਰ ਨਵੀਆਂ ਉਚਾਈਆਂ ਨੂੰ ਹਾਸਲ ਕਰਦਾ ਹੈ।

ਉਨ੍ਹਾਂ ਨੇ ਉਦਾਹਰਨ ਦਿੰਦੇ ਹੋਏ ਕਿਹਾ ਕਿ ਕਿਹਾ ਵੀ ਗਿਆ ਹੈਇੱਕ ਵਿਧਾਇਕ ਹੀ ਹਰ ਗਲੀਹਰ ਪਿੰਡ ਦੀ ਪਛਾਣ ਰੱਖਦਾ ਹੈਉਹੀ ਵਿਕਾਸ ਦੀ ਨਵੀਂ ਮਿਸਾਲ ਰੱਖਦਾ ਹੈ। ਉਨ੍ਹਾਂ ਨੇ ਹਾਜ਼ਰ ਮਹਿਮਾਨਾਂ ਨੂੰ ਅਪੀਲ ਕੀਤੀ ਕਿ ਸੰਮੇਲਨ ਸਮਾਪਤ ਹੋਵੇਗਾ ਤਾਂ ਅਸੀਂ ਆਪਣੇ-ਆਪਣੇ ਰਾਜਾਂ ਨੂੰ ਪਰਤ ਜਾਵਾਂਗੇ। ਪਰ ਇੱਥੋਂ ਇੱਕ ਸੰਕਲਪ ਲੈ ਕੇ ਜਾਈਏ ਕਿ ਆਓ ਮਿਲ ਕੇ ਅਜਿਹਾ ਭਾਰਤ ਬਣਾਈਏ ਜੋ ਆਰਥਿਕ ਤੌਰ ਤੇ ਖੁਸ਼ਹਾਲ ਹੋਵੇਸਮਾਜਿਕ ਤੌਰ ਤੇ ਨਿਆਂਪੂਰਨ ਹੋਵੇਤਕਨੀਕ ਵਿੱਚ ਮੋਹਰੀ ਹੋਵੇ ਅਤੇ ਸੰਵੇਦਨਾ ਵਿੱਚ ਵਿਸ਼ਵ ਵਿੱਚ ਸਭ ਤੋਂ ਅੱਗੇ ਹੋਵੇ। ਅਤੇ ਇਹ ਸੰਕਲਪ ਸਿਰਫ ਵਿਧਾਨ ਸਭਾ ਦੀਆਂ ਕੰਧਾਂ ਤੱਕ ਸੀਮਤ ਨਾ ਰਹੇ, ਸਗੋ ਆਮ ਇਨਸਾਨ ਦੀ ਜ਼ਿੰਦਗੀ ਵਿੱਚ ਬਦਲਾਅ ਅਤੇ ਉਜਾਲਾ ਬਣ ਕੇ ਦਿਖੇ।

Leave a Reply

Your email address will not be published. Required fields are marked *